BREAKING NEWS
• ਆਕਾਸ਼ਵਾਣੀ ਭਵਨ ਵਿੱਚ ਜ਼ਬਰਦਸਤੀ ਦਾਖਲ ਹੋਣਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮੇਤ ਹੋਰ ਆਗੂਆਂ ਵਿਰੁੱਧ ਦਿੱਲੀ ਵਿੱਚ ਐਫਆਈਆਰ ਦਰਜ • ਅੰਮ੍ਰਿਤਸਰ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ 10 ਮਿੰਟ ਲਈ ਵੀਡੀਓ ਕਾਲ ਰਾਹੀਂ ਗੱਲ ਕਰਨ ਦੀ ਦਿੱਤੀ ਇਜਾਜ਼ਤ • ਭਗਵੰਤ ਮਾਨ ਸਰਕਾਰ ਸਾਫ਼-ਸੁਥਰਾ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਵਚਨਬੱਧ: ਹਰਪਾਲ ਸਿੰਘ ਚੀਮਾ • 19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ • ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਲਈ ਦੁਸ਼ਹਿਰਾ ਸਮਾਗਮ ਸਬੰਧੀ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖ਼ਤਾ ਪ੍ਰਬੰਧ: ਲਾਲ ਚੰਦ ਕਟਾਰੂਚੱਕ

ਨੈਸ਼ਨਲ

ਯੂਪੀਆਈ ਫੀਸ ਦੇ ਵਿਰੋਧ ’ਚ ਸਦਰ ਬਾਜ਼ਾਰ ਦੇ ਵਪਾਰੀਆਂ ਦਾ ਜ਼ੋਰਦਾਰ ਪ੍ਰਦਰਸ਼ਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 07, 2026 06:16 PM

ਨਵੀਂ ਦਿੱਲੀ - ਯੂਪੀਆਈ ਲੈਣ-ਦੇਣ ’ਤੇ ਪ੍ਰਸਤਾਵਿਤ ਵਪਾਰੀ ਛੂਟ ਦਰ ਲਾਗੂ ਕਰਨ ਦੇ ਵਿਰੋਧ ਵਿੱਚ ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਵਪਾਰੀਆਂ ਨੇ “ਵਪਾਰੀਆਂ ’ਤੇ ਨਵਾਂ ਬੋਝ ਨਹੀਂ ਸਹਾਂਗੇ” ਅਤੇ “ਡਿਜੀਟਲ ਭੁਗਤਾਨ ’ਤੇ ਫੀਸ ਬੰਦ ਕਰੋ” ਸਮੇਤ ਕਈ ਨਾਅਰੇ ਲਗਾਉਂਦਿਆਂ ਯੂਪੀਆਈ ਨੂੰ ਫੀਸ-ਮੁਕਤ ਰੱਖਣ ਦੀ ਮੰਗ ਕੀਤੀ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ 2, 000 ਰੁਪਏ ਤੋਂ ਵੱਧ ਦੇ ਯੋਗ ਵਪਾਰੀ-ਗਾਹਕ ਯੂਪੀਆਈ ਲੈਣ-ਦੇਣ ’ਤੇ 0.4 ਫ਼ੀਸਦੀ ਵਪਾਰੀ ਛੂਟ ਦਰ ਲਾਗੂ ਹੋਣ ਨਾਲ ਇਸ ਦਾ ਸਿੱਧਾ ਆਰਥਿਕ ਬੋਝ ਵਪਾਰੀਆਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ 5, 000 ਰੁਪਏ ਦੇ ਲੈਣ-ਦੇਣ ’ਤੇ 20 ਰੁਪਏ, 10, 000 ’ਤੇ 40 ਰੁਪਏ ਅਤੇ 50, 000 ਰੁਪਏ ’ਤੇ 200 ਰੁਪਏ ਤੱਕ ਵਾਧੂ ਖਰਚਾ ਬਣ ਸਕਦਾ ਹੈ। ਪਹਿਲਾਂ ਹੀ ਮਹਿੰਗਾਈ, ਕਿਰਾਏ, ਤਨਖ਼ਾਹਾਂ ਅਤੇ ਹੋਰ ਵਧਦੇ ਖਰਚਿਆਂ ਨਾਲ ਜੂਝ ਰਹੇ ਛੋਟੇ ਤੇ ਦਰਮਿਆਨੇ ਵਪਾਰੀਆਂ ’ਤੇ ਇਹ ਨਵਾਂ ਬੋਝ ਮਨਜ਼ੂਰ ਨਹੀਂ।
ਪੰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਯੂਪੀਆਈ ’ਤੇ ਵਪਾਰੀ ਛੂਟ ਦਰ ਲਾਗੂ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਡਿਜੀਟਲ ਭੁਗਤਾਨ ਨੂੰ ਵਪਾਰੀਆਂ ਲਈ ਪੂਰੀ ਤਰ੍ਹਾਂ ਫੀਸ-ਮੁਕਤ ਰੱਖਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਬੋਝ ਵਾਪਸ ਨਾ ਲਿਆ ਗਿਆ ਤਾਂ ਵਪਾਰੀ ਲੋਕਤੰਤਰਿਕ ਢੰਗ ਨਾਲ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਦੀਪਕ ਨਿੰਭਲ, ਵਰਿੰਦਰ ਅਰੋੜਾ, ਜਸਵਿੰਦਰ ਸਿੰਘ, ਰਾਜੇਸ਼ ਭੈਣਾ, ਜਸਬੀਰ ਸਿੰਘ ਸਰਨਾ, ਬਲਵਿੰਦਰ ਸਿੰਘ ਸਰਨਾ, ਰਾਜੀਵ ਸੋਹਰ ਅਤੇ ਤਰੁਣ ਸੋਨੀ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, 28 ਅਕਤੂਬਰ ਨੂੰ ਸਭ ਤੋਂ ਪਹਿਲਾਂ ਹੋਵੇਗੀ ਮਾਮਲੇ ਦੀ ਸੁਣਵਾਈ

ਆਕਾਸ਼ਵਾਣੀ ਭਵਨ ਵਿੱਚ ਜ਼ਬਰਦਸਤੀ ਦਾਖਲ ਹੋਣਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮੇਤ ਹੋਰ ਆਗੂਆਂ ਵਿਰੁੱਧ ਦਿੱਲੀ ਵਿੱਚ ਐਫਆਈਆਰ ਦਰਜ

ਐਫਆਈਆਰ ਮੇਰੇ ਲਈ ਮੈਡਲ ਵਾਂਗ -ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਪੈਣਾ -ਰਾਹੁਲ ਗਾਂਧੀ

ਕਿਸਾਨ ਅੰਦੋਲਨ, ਪੰਜਾਬ ਦੇ ਪਾਣੀ, ਪੰਜਾਬ ਯੂਨੀਵਰਸਿਟੀ ਤੋਂ ਬਾਅਦ ਹੁਣ ਚੁਣੇ ਹੋਏ ਮੁੱਖ ਮੰਤਰੀ ਨਾਲ ਭਾਜਪਾ ਧੱਕਾ ਕਰ ਰਹੀ- ਕੇਜਰੀਵਾਲ

ਕਾਂਗਰਸ, ਆਪ ਅਤੇ ਖੱਬੇ ਪੱਖੀ ਪਾਰਟੀਆਂ 7 ਅਕਤੂਬਰ ਨੂੰ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲ ਰੋਸ ਮਾਰਚ ਕੱਢਣਗੀਆਂ

‘ਵੋਟ ਚੋਰ, ਗੱਦੀ ਛੱਡੋ’ ਦੇ ਨਾਅਰਿਆਂ ਨਾਲ ਦਿੱਲੀ ਗੂੰਜੀ, ਰਾਹੁਲ ਦੀ ਅਗਵਾਈ ’ਚ ਵਿਰੋਧੀ ਧਿਰ ਦਾ ਚੋਣ ਕਮਿਸ਼ਨ ਖ਼ਿਲਾਫ਼ ਹੱਲਾ

ਸਰਨਾ ਵੱਲੋਂ ਹਰਸਿਮਰਤ ਕੌਰ ਬਾਦਲ ਦੀ ‘ਮਾਈ ਭਾਗੋ’ ਮੁਹਿੰਮ ਦੀ ਸ਼ਲਾਘਾ, ਨਸ਼ਿਆਂ ਖ਼ਿਲਾਫ਼ ਔਰਤਾਂ ਨੂੰ ਅੱਗੇ ਆਉਣ ਦਾ ਸੱਦਾ

ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੇ ਹਰਜਿੰਦਰ ਸਿੰਘ ਧਾਮੀ ਸਮੂਹਿਕ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ: ਬਾਬਾ ਮਹਿਰਾਜ

ਜਥੇਦਾਰ ਰੇਸ਼ਮ ਸਿੰਘ ਬੱਬਰ ਦੇ ਭਤੀਜੇ ਦੀ ਅਚਾਨਕ ਮੌਤ ’ਤੇ ਪੰਥਕ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸੀਈਸੀ ਦਾ ਅਸਤੀਫਾ , ਐਸਆਈਆਰ ਵਾਪਸ , ਬੈਲਟ ਪੇਪਰਾਂ ਰਾਹੀਂ ਚੋਣਾਂ - ਕਾਂਗਰਸ ਪਾਰਟੀ ਦੀਆਂ ਤਿੰਨ ਮੰਗਾਂ