ਪੰਜਾਬ

ਖਾਲਸਾ ਕਾਲਜ ਲਾਅ ਵਿਖੇ ਨੌਂ ਸਿਵਲ ਮੂਟ ਕੋਰਟਾਂ ਆਯੋਜਿਤ

ਕੌਮੀ ਮਾਰਗ ਬਿਊਰੋ | October 13, 2026 09:28 PM

ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਲਾਅ ਵਿਖੇ ਨੌਂ ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ—ਕਮ—ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਉਕਤ ਸਿਵਲ ਮੂਟ ਕੋਰਟਾਂ ’ਚ ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਦੇ ਸੀਨੀਅਰ ਵਕੀਲ ਸ੍ਰੀ ਅਮਨਦੀਪ ਸ਼ਰਮਾ, ਸ੍ਰੀ ਨਿਤਿਨ ਚੌਧਰੀ, ਸ: ਬਰਿੰਦਰ ਸਿੰਘ ਬੱਲ, ਸ: ਮਨਦੀਪ ਸਿੰਘ ਮੋਹਰ, ਸ੍ਰੀ ਮਯੰਕ ਜੋਸ਼ੀ, ਸ੍ਰੀ ਸੰਨੀ ਮਹਾਜਨ, ਸ੍ਰੀ ਵਿਭੋਰ ਤਨੇਜਾ, ਸ: ਗੁਰਪ੍ਰੀਤ ਸਿੰਘ ਪਾਹਵਾ ਅਤੇ ਸ੍ਰੀਮਤੀ ਅਨੂ ਗੁਪਤਾ ਨੇ ਬਤੌਰ ਪ੍ਰਧਾਨਗੀ ਜੱਜ ਆਪਣੀ ਭੂਮਿਕਾ ਨਿਭਾਈ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਏ., ਐਲ. ਐਲ. ਬੀ. (ਐੱਫ. ਵਾਈ. ਆਈ. ਸੀ.) ਦੇ ਨੌਵੇਂ ਸਮੈਸਟਰ ਦੀਆਂ ਪੰਜ ਟੀਮਾਂ, ਬੀ. ਕਾਮ., ਐਲ. ਐਲ. ਬੀ. (ਐੱਫ.ਵਾਈ.ਆਈ.ਸੀ.) ਦੇ ਨੌਵੇਂ ਸਮੈਸਟਰ ਦੀਆਂ ਦੋ ਟੀਮਾਂ ਅਤੇ ਐਲ. ਐਲ. ਬੀ. (ਟੀ. ਵਾਈ. ਸੀ.) ਦੇ ਪੰਜਵੇਂ ਸਮੈਸਟਰ ਦੀਆਂ ਦੋ ਟੀਮਾਂ ਨੇ ਵੱਖ—ਵੰਖ ਕਾਨੂੰਨੀ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ਿਆਂ ’ਚ ਜਾਇਦਾਦ ਦੇ ਕਬਜ਼ੇ ਦੀ ਵਾਪਸੀ, ਲਾਪ੍ਰਵਾਹੀ, ਤਲਾਕ, ਜੀਵਨ ਸਾਥੀ ਦੇ ਗੁਜ਼ਾਰਾ ਭੱਤੇ, ਬੱਚਿਆਂ ਦੀ ਸਪੁਰਦਗੀ ਅਤੇ ਹਿਰਾਸਤ ਆਦਿ ਨਾਲ ਸਬੰਧਿਤ ਮਾਮਲੇ ਸ਼ਾਮਿਲ ਸਨ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਇਹ ਕੇਸ ਕਾਲਜ ਦੀ ਪ੍ਰੈਕਟੀਕਲ ਟ੍ਰੇਨਿੰਗ ਕੋਆਰਡੀਨੇਟਰ ਡਾ. ਸੀਮਾ ਰਾਣੀ ਦੀ ਅਗਵਾਈ ਹੇਠ ਤਿਆਰ ਕੀਤੇ।ਇਸ ਕਾਰਜ ’ਚ ਕਾਲਜ ਦੇ ਸਹਾਇਕ ਪ੍ਰੋਫੈਸਰਾਂ ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਰੇਣੂ ਸੈਣੀ, ਡਾ. ਪਵਨਦੀਪ ਕੌਰ, ਡਾ. ਗੁਰਜਿੰਦਰ ਕੌਰ, ਡਾ. ਅਨੀਤਾ ਸ਼ਰਮਾ, ਡਾ. ਹਰਜੋਤ ਕੌਰ, ਡਾ. ਉਤਕਰਸ਼ ਸੇਠ ਅਤੇ ਪ੍ਰੋ. ਹੇਮਾ ਸਿੰਘ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਜੱਜਾਂ ਨੇ ਵਿਦਿਆਰਥੀਆਂ ਵੱਲੋਂ ਕੇਸਾਂ ਦੀ ਤਿਆਰੀ, ਤੱਥਾਂ ਦੀ ਪੇਸ਼ਕਾਰੀ ਅਤੇ ਕਾਨੂੰਨੀ ਮੁੱਦਿਆਂ ਨੂੰ ਸਮਝਣ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸਲ ਅਦਾਲਤੀ ਕਾਰਵਾਈ ਦੌਰਾਨ ਕੇਸਾਂ ਦੀ ਪ੍ਰਭਾਵਸ਼ਾਲੀ ਪੈਰਵੀ ਕਰਨ ਲਈ ਸਖ਼ਤ ਮਿਹਨਤ, ਡੂੰਘੇ ਅਧਿਐਨ ਅਤੇ ਨਿਰੰਤਰ ਤਿਆਰੀ ਕਰਨ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਕਿਹਾ ਕਿ ਮੂਟ ਕੋਰਟਾਂ ਵਿਦਿਆਰਥੀਆਂ ਨੂੰ ਅਦਾਲਤੀ ਕਾਰਵਾਈ ਦੀ ਵਿਹਾਰਕ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਕਾਨੂੰਨੀ ਹੁਨਰਾਂ ਨੂੰ ਨਿਖਾਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਸਕੂਲ ਆਫ਼ ਲਾਅ ਦੇ ਮੁਖੀ ਡਾ. ਗੁਨੀਸ਼ਾ ਸਲੂਜਾ, ਕਾਰਜਕਾਰੀ ਪ੍ਰਿੰਸੀਪਲ ਡਾ. ਪੂਰਨਿਮਾ ਖੰਨਾ ਅਤੇ ਪ੍ਰੋ. ਜਸਦੀਪ ਸਿੰਘ ਸਮੇਤ ਕਾਲਜ ਦੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਪਰਵਿੰਦਰ ਸਿੰਘ ਨੂੰ ਲੱਗੀ ਗੋਲੀ ਹਰ ਉਸ ਪੰਜਾਬੀ ਨੂੰ ਲੱਗੀ, ਜੋ ਪੰਜਾਬ ’ਚ ਨਸ਼ੇ ਦਾ ਵਿਰੋਧ ਕਰਦਾ- ਜਥੇਦਾਰ

ਪੰਜਾਬ ਵਿੱਚ 2.1 ਕਰੋੜ ਵੋਟਰ ਦੇ ਨਾਲ ਫਾਈਨਲ ਵੋਟਰ ਲਿਸਟ ਜਾਰੀ - ਸੀਈਓ ਅਨਿੰਦਿਤਾ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ - ਐਡਵੋਕੇਟ ਧਾਮੀ

ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ:  ਡੀਆਈਜੀ ਮਾਨਸਾ

ਆਪ ਦੇ ਰਾਜ ਵਿਚ ਨਸ਼ਿਆਂ ਦਾ ਪਸਾਰ ਮਹਾਂਮਾਰੀ ਦਾ ਰੂਪ ਲੈ ਗਿਆ- ਹਰਸਿਮਰਤ ਕੌਰ ਬਾਦਲ

ਪੰਜਾਬ ਸਰਕਾਰ ਅਮਨ-ਕਾਨੂੰਨ ਕਾਇਮ ਰੱਖਣ ਵਿੱਚ ਅਸਫਲ: ਅਜੇਪਾਲ ਸਿੰਘ ਬਰਾੜ

ਭਾਜਪਾ ਇਹ ਸਪੱਸ਼ਟ ਕਰੇ ਕਿ ਉਸ ਦੇ ਸ਼ਾਸਨ ਦੌਰਾਨ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਨਸ਼ੇ ਦੀ ਸਪਲਾਈ ਕਿਵੇਂ ਜਾਰੀ ਰਹੀ: ਮੁੱਖ ਮੰਤਰੀ ਭਗਵੰਤ ਮਾਨ

‘ਆਪ’ ਸਰਕਾਰ ਕਿਸਾਨਾਂ ਦੇ ਬਕਾਇਆ ਮਸਲੇ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਏਗੀ: ਹਰਪਾਲ ਸਿੰਘ ਚੀਮਾ

ਐੱਸਆਈਆਰ ਤੋਂ ਸੰਤੁਸ਼ਟ ਨਹੀਂ ਪਰਗਟ ਸਿੰਘ, ਪੰਜਾਬ ਵਿੱਚ 13 ਲੱਖ ਤੋਂ ਵੱਧ ਵੋਟਾਂ ਕੱਟੇ ਜਾਣ ’ਤੇ ਜਤਾਈ ਨਾਰਾਜ਼ਗੀ