ਨੈਸ਼ਨਲ

ਐਸਆਈਆਰ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਕੂਚ 23 ਅਕਤੂਬਰ ਨੂੰ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 17, 2026 07:21 PM

ਨਵੀਂ ਦਿੱਲੀ - ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਜਾਂਚ (ਐਸਆਈਆਰ) ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ 23 ਅਕਤੂਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਰੱਖੀ ਹੈ। ਐਸਕੇਐਮ ਨੇ ਐਲਾਨ ਕੀਤਾ ਕਿ ਦਿੱਲੀ ਦੇ ਨਾਲ-ਨਾਲ ਦੇਸ਼ ਭਰ ਦੇ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ ’ਤੇ ਵੀ ਇਕੋ ਸਮੇਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਅਖਿਲ ਭਾਰਤੀ ਕਿਸਾਨ ਸਭਾ ਦੇ ਪ੍ਰਧਾਨ ਅਤੇ ਐਸਕੇਐਮ ਦੇ ਸੀਨੀਅਰ ਆਗੂ ਅਸ਼ੋਕ ਧਵਲੇ ਨੇ ਕਿਹਾ ਕਿ ਜੰਤਰ-ਮੰਤਰ ਦੇ ਆਲੇ-ਦੁਆਲੇ ਲਗੀਆਂ ਪਾਬੰਦੀਆਂ ਦੇ ਬਾਵਜੂਦ ਕਿਸਾਨ ਵੱਡੇ ਸੰਘਰਸ਼ ਲਈ ਤਿਆਰ ਹਨ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਦਮਨ ਤੋਂ ਡਰਨ ਵਾਲੇ ਨਹੀਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਐਸਆਈਆਰ ਖ਼ਿਲਾਫ਼ ਹੋਣ ਵਾਲਾ ਸੰਘਰਸ਼ ਦੇਸ਼ ਦੇ ਵੱਡੇ ਲੋਕ ਅੰਦੋਲਨਾਂ ਵਿੱਚੋਂ ਇੱਕ ਬਣ ਸਕਦਾ ਹੈ। ਇਸ ਤੋਂ ਇਲਾਵਾ ਐਸਕੇਐਮ ਨੇ 26 ਨਵੰਬਰ ਤੋਂ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਅਜਿਹੇ ਸਮਝੌਤਿਆਂ ਨਾਲ ਬਿਨਾਂ ਜਾਂ ਘੱਟ ਆਯਾਤ ਡਿਊਟੀ ’ਤੇ ਵਿਦੇਸ਼ੀ ਖੇਤੀਬਾੜੀ ਉਤਪਾਦ ਭਾਰਤੀ ਬਾਜ਼ਾਰ ਵਿੱਚ ਆ ਸਕਦੇ ਹਨ, ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮੁਤਾਬਕ ਇਸ ਦਾ ਅਸਰ ਕਿਸਾਨਾਂ, ਡੇਅਰੀ ਉਤਪਾਦਕਾਂ, ਬਾਗਬਾਨਾਂ, ਮਛੇਰਿਆਂ ਅਤੇ ਪੇਂਡੂ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਪੈ ਸਕਦਾ ਹੈ। ਕਿਸਾਨ ਸਭਾ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਸ ਮੁੱਦੇ ’ਤੇ ਸਾਂਝਾ ਸੰਘਰਸ਼ ਖੜ੍ਹਾ ਕਰਨ ਦਾ ਸੱਦਾ ਦਿੱਤਾ ਹੈ।

Have something to say? Post your comment

 
 
 
 

ਨੈਸ਼ਨਲ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਾਣੀ ਬਾਗ ਦਾ 23ਵਾਂ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਨਸ਼ੇ ਦੇ ਖ਼ਿਲਾਫ਼ ਜੰਗ ਜਾਂ ਸਿਰਫ਼ ਛੋਟੀਆਂ ਮੱਛੀਆਂ 'ਤੇ ਕਾਰਵਾਈ..? ਵੱਡੇ ਸਪਲਾਈ ਹੱਬਾਂ ਤੱਕ ਕਦੋਂ ਪਹੁੰਚੇਗੀ ਪੰਜਾਬ ਸਰਕਾਰ ਦੀ ਜਾਂਚ: ਰਤਿੰਦਰ ਸਿੰਘ ਇੰਦੌਰ

ਅਕਾਲੀ ਸਰਕਾਰ ਬਣਦਿਆਂ ਹੀ ਬਿਨਾਂ ਸ਼ਰਤ ਰਿਹਾਅ ਹੋਣਗੇ ਬੰਦੀ ਸਿੰਘ- ਪਰਮਜੀਤ ਸਿੰਘ ਸਰਨਾ

12, 13 ਤੇ 14 ਦਸੰਬਰ ਨੂੰ ਲਾਲ ਕਿਲ੍ਹੇ ’ਤੇ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਸਮਾਪਤੀ ਸਮਾਗਮ: ਕਾਲਕਾ, ਕਾਹਲੋਂ

ਸਰਦਾਰ ਕੁਲਵਿੰਦਰ ਸਿੰਘ ਦੇ ਹੱਕ 'ਚ ਉਠੀ ਲਲਕਾਰ, ਦਿੱਲੀ ਕਮੇਟੀ ਪ੍ਰਬੰਧ 'ਚ ਤਬਦੀਲੀ ਦਾ ਵੱਜਿਆ ਬਿਗਲ

ਗਿਆਨੇਸ਼ ਕੁਮਾਰ ਨੂੰ ਬਚਾਉਣ ਵਿੱਚ ਸਰਕਾਰ ਨੇ ਪੂਰਾ ਤੰਤਰ ਲਾਇਆ ਸੀ ਈ ਸੀ ਇੰਨੇ ਮਹੱਤਵਪੂਰਨ ਕਿਉਂ ?-ਅਭੀਜੀਤ ਦੀਪਕੈ

ਜੱਗੀ ਜੌਹਲ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ’ਤੇ ਦਬਾਅ, ਗਵਾਹ ਗ਼ੈਰਹਾਜ਼ਰ ਰਹਿਣ ’ਤੇ ਉਠੇ ਗੰਭੀਰ ਸਵਾਲ

ਪਰਮਿੰਦਰ ਸਿੰਘ ਝੋਟੇ ਕਤਲ ਕਾਂਡ ਦੀ ਸੀ.ਬੀ.ਆਈ. ਜਾਂਚ ਤੇ ਮੁੱਖ ਮੰਤਰੀ-ਡੀਜੀਪੀ ਦੇ ਅਸਤੀਫ਼ੇ ਦੀ ਮੰਗ- ਬੀਬੀ ਰਣਜੀਤ ਕੌਰ

ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਪੂਰੇ ਨੈੱਟਵਰਕ ਦਾ ਕੀਤਾ ਜਾਏ ਪਰਦਾਫਾਸ਼: ਰਤਿੰਦਰ ਸਿੰਘ ਇੰਦੌਰ

ਸੀਜੇਪੀ ਦੇ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਤਿਹਾੜ ਜੇਲ੍ਹ ਵਿੱਚ - ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ