BREAKING NEWS
• 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ • ਭਾਜਪਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ 'ਤੇ ਰਾਜਨੀਤੀ ਕਰਨ ਤੋਂ ਪਹਿਲਾਂ ਸੱਤਾ ਵਿੱਚ ਆਪਣੇ ਦਹਾਕੇ ਦਾ ਹਿਸ਼ਾਬ ਦੇਵੇ: ਬਲਤੇਜ ਪੰਨੂ • ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ, ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਬੰਦ ਕਰੇ: ਹਰਪਾਲ ਸਿੰਘ ਚੀਮਾ • ਹਰਸਿਮਰਤ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਰਵਿੰਦਰ ਸਿੰਘ ਝੋਟਾ ਦੇ ਕਤਲ ਕੇਸ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਦੀ ਕੀਤੀ ਅਪੀਲ • ਪੰਜਾਬ ਦੇ 1 ਲੱਖ ਤੋਂ ਵੱਧ ਰਾਮ ਭਗਤਾਂ ਨੇ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ: ਅਮਨ ਅਰੋੜਾ • ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ

ਨਵੰਬਰ ਦੇ ਪਹਿਲੇ ਹਫਤੇ ਆਹਮੋ ਸਾਹਮਣੇ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਤੇ ਸਾਬਕਾ ਜਥੇਦਾਰ - ਮਿਲ ਕੇ ਕਰਨਗੇ ਚਿਠੀ ਤੇ ਚਰਚਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | October 21, 2026 07:20 PM


ਅੰੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਹੀ ਆਹਮੋ ਸਾਹਮਣੇ ਹੋਣਗੇ। ਇਹ ਸੰਭਾਵੀ ਮੁਲਾਕਾਤ ਜਥੇਦਾਰ ਗੜਗੱਜ ਦੀ ਵਿਦੇਸ਼ ਫੇਰੀ ਤੋ ਬਾਅਦ ਅਤੇ ਨਵੰਬਰ ਦੇ ਪਹਿਲੇ ਹਫਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਮੀਟਿੰਗ ਵਿਚ ਜਥੇਦਾਰ ਮਿਲ ਕੇ ਉਸ ਚਿਠੀ ਤੇ ਚਰਚਾ ਕਰਨਗੇ ਜਿਹੜੀ ਚਿੱਠੀ ਗਿਆਨੀ ਹਰਪੀਤ ਸਿੰਘ ਨੇ 1 ਅਕਤੂਬਰ ਨੂੰ ਗਿਆਨੀ ਗੜਗੱਜ ਨੂੰ ਲਿਖੀ ਸੀ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲ ਇਕ ਪੱਤਰ ਭੇਜ਼ ਕੇ ਜਥੇਦਾਰ ਗੜਗੱਜ ਦੀ ਕਾਰਜਸ਼ੈਲੀ ਤੇ ਪ੍ਰਸ਼ਨਚਿੰਨ ਲਗਾਏ ਸਨ ਜਿਸ ਤੋ ਬਾਅਦ ਇਸ ਮੀਟਿੰਗ ਦਾ ਬਾਣਨੂੰ ਬਝਾ। ਆਪਣੇ ਪੱਤਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਮਰਿਆਦਾ ਜਾਂ ਸਿੱਖ ਪਰੰਪਰਾ ਦੀ ਸਮਝ ਨਾ ਲੱਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਗੁਰਸਿੱਖ ਵਿਦਵਾਨਾਂ ਨਾਲ ਚਰਚਾ ਕਰਨੀ ਜ਼ਰੂਰੀ ਹੁੰਦੀ ਹੈ ਜਾਂ ਘੱਟੋ-ਘੱਟ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਨਾਲ ਜਾਂ ਸਿੰਘ ਸਾਹਿਬਾਨ ਪਾਸ ਜਾ ਕੇ ਸਲਾਹ ਲੈਣ ਨਾਲ ਸ਼ਾਨ ਘੱਟਦੀ ਨਹੀਂ ਸਗੋਂ ਵਧਦੀ ਹੈ।ਤੁਹਾਡੇ ਤੋਂ ਪਹਿਲਾਂ ਵਾਲੇ ਜਥੇਦਾਰ ਸਾਹਿਬਾਨ ਇਹ ਨਿਯਮ ਪਾਲਦੇ ਰਹੇ ਹਨ। ਕਿਸੇ ਪੰਥਕ ਰਹੁਰੀਤਾਂ ਦੇ ਜਾਣਕਾਰ ਬੁੱਧੀਜੀਵੀ ਸਿੱਖ ਵਿਦਵਾਨ ਪਾਸੋਂ ਵਿਧੀ ਵਿਧਾਨ, ਇਤਿਹਾਸ ਤੇ ਸਿੱਖ ਅਤੇ ਮਰਿਆਦਾ ਬਾਰੇ ਜਾਣਕਾਰੀ ਲੈਣਾ ਮੁਨਾਸਿਬ ਨਹੀਂ ਸਮਝਿਆ।ਇਤਿਹਾਸ ਗਵਾਹ ਹੈ ਕਿ ਰਾਇ ਮਸਲਿਆਂ ਤੋਂ ਬਿਨਾਂ ਕਿਸੇ ਵਿਸ਼ੇਸ਼ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਕੀਤੇ ਫ਼ੈਸਲੇ ਪੰਥਕ ਸਰਬੱਤ ਵਿੱਚ ਪ੍ਰਵਾਨ ਨਹੀਂ ਚੜ੍ਹਦੇ। ਕੋਈ ਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ। ਇਸ ਲਈ ਫ਼ੈਸਲਾ ਕਰਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ।ਪੱਤਰ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਲਿਿਖਆ ਸੀ ਕਿ ਤੁਸੀ ਵਿਰਸਾ ਸਿੰਘ ਵਲਟੋਹਾ ਨੂੰ ਮੁਆਫ ਕੀਤਾ ਪਰ ਉਸ ਦੁਆਰਾ ਸਾਡੀ ਕੀਤੀ ਗਈ ਕ੍ਰਿਦਾਰਕੁਸ਼ੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਤੁਸੀ ਕੋਈ ਆਦੇਸ਼ ਜਾਰੀ ਨਹੀ ਕੀਤਾ। ਇਸ ਦੇ ਨਾਲ ਹੀ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਦੋ ਸ਼ੋ੍ਰਮਣੀ ਕਮੇਟੀ ਮੈਂਬਰਾਂ ਮਿੱਠੂ ਸਿੰਘ ਕਾਹਨੇਕੇ ਤੇ ਜ਼ਸਵੰਤ ਸਿੰਘ ਪੁੜੈਣ ਦਾ ਸ਼ੋ੍ਰਮਣੀ ਕਮੇਟੀ ਦੀ ਕਿਸੇ ਇਕਤਰਤਾ ਵਿਚ ਭਾਗ ਲੈਣ ਤੇ ਰੋਕ ਲਗਾਉਣਾ ਵੀ ਸ਼ਾਮਲ ਹੈ। ਹੁਣ ਦੇਖਣਾ ਹੈ ਕਿ ਜਦ ਮੌਜੂਦਾ ਤੇ ਸਾਬਕਾ ਜਥੇਦਾਰ ਮਿਲਦੇ ਹਨ ਤਾਂ ਇਹ ਮੀਟਿੰਗ ਕੀ ਰੰਗ ਲਿਆਏਗੀ।

Have something to say? Post your comment

 
 
 
 

ਪੰਜਾਬ

ਪੰਜਾਬ ਵਿੱਚ ਪਰਾਲੀ ਸਾੜਨ ਦੇ 404 ਮਾਮਲੇ ਸਾਹਮਣੇ ਆਏ - ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਸਭ ਤੋਂ ਵੱਧ - 3.40 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ

ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਦੀ ਅਣਦੇਖੀ: ਕੇਵਲ ਢਿੱਲੋਂ ਨੇ 'ਆਪ' ਸਰਕਾਰ ਨੂੰ ਘੇਰਿਆ

84 ਦੇ ਪੀੜਤ ਪਰਿਵਾਰਾਂ ਦੇ ਹੱਕ ' ਚ ਨਿੱਤਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ 'ਚ ਸੀ.ਬੀ.ਆਈ ਜਾਂਚ ਤੇਜ਼, ਢਾਹੇ ਗਏ ਮੈਡੀਕਲ ਸਟੋਰ ਤੇ ਪਹੁੰਚੀ ਟੀਮ

4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ

ਸ੍ਰੀ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਯਾਦਗਾਰੀ ਬਨਾਉਣ ਲਈ ਉਲੀਕੇ ਜਾਣਗੇ ਵਿਸ਼ੇਸ਼ ਸਮਾਗਮ- ਐਡਵੋਕੇਟ ਧਾਮੀ

ਪਰਗਟ ਸਿੰਘ ਨੇ ਪੰਜਾਬ ਵਿੱਚ ਡਰੱਗ ਸੰਕਟ ਨੂੰ ਲੈ ਕੇ ਗ੍ਰਹਿ ਮੰਤਰੀ ਸ਼ਾਹ 'ਤੇ ਹਮਲਾ ਬੋਲਦਿਆਂ ਪੁੱਛਿਆ, "13 ਸਾਲਾਂ ਵਿੱਚ ਕੀ ਠੋਸ ਕਾਰਵਾਈ ਕੀਤੀ ?"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, "ਇਹ ਸਸਤੀ ਰਾਜਨੀਤੀ ਬੰਦ ਕਰੋ

ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਦੇ ਕਤਲ ਦੀ ਜਾਂਚ ਸੀਬੀਆਈ ਕਰੇਗੀ: ਅਮਿਤ ਸ਼ਾਹ