BREAKING NEWS
• ਭਾਜਪਾ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ ਅਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ? ਧਾਲੀਵਾਲ • ਪੰਜਾਬ 'ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ - ਕੇਜਰੀਵਾਲ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ, ਤਖ਼ਤ ਪਟਨਾ ਸਾਹਿਬ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਉੱਚ ਪੱਧਰੀ ਮੀਟਿੰਗ • ਕਾਂਗਰਸ ਆਮ ਪੰਜਾਬੀਆਂ ਤੋਂ ਸਹੂਲਤਾਂ ਖੋਹਣਾ ਚਾਹੁੰਦੀ ਹੈ ਜਦਕਿ ਇਸ ਦੇ ਆਪਣੇ ਨੇਤਾ ਸਬਸਿਡੀਆਂ ਦਾ ਆਨੰਦ ਮਾਣ ਰਹੇ ਹਨ: ਅਮਨ ਅਰੋੜਾ • 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ • ਭਾਜਪਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ 'ਤੇ ਰਾਜਨੀਤੀ ਕਰਨ ਤੋਂ ਪਹਿਲਾਂ ਸੱਤਾ ਵਿੱਚ ਆਪਣੇ ਦਹਾਕੇ ਦਾ ਹਿਸ਼ਾਬ ਦੇਵੇ: ਬਲਤੇਜ ਪੰਨੂ

ਮਨੋਰੰਜਨ

ਦਿਲਜੀਤ ਦੋਸਾਂਝ ਨੂੰ ਦਿੱਲੀ ’ਚ ਝਟਕਾ, ਦਿੱਲੀ ਪੁਲਿਸ ਨੇ ਪ੍ਰੋਗਰਾਮ ਦੀ ਮਨਜ਼ੂਰੀ ਕੀਤੀ ਰੱਦ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 22, 2026 07:34 PM

ਨਵੀਂ ਦਿੱਲੀ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਖੇ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਚਿੰਤਾਵਾਂ ਅਤੇ ਤਿਉਹਾਰੀ ਸੀਜ਼ਨ ਦੌਰਾਨ ਵਧੀਆਂ ਸੁਰੱਖਿਆ ਲੋੜਾਂ ਦਾ ਹਵਾਲਾ ਦਿੰਦਿਆਂ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿਲਜੀਤ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਬਣਿਆ ਹੋਇਆ ਸੀ ਇਸ ਪ੍ਰੋਗਰਾਮ ਦੀ ਪਹਿਲਾਂ ਤਰੀਕ 1 ਨਵੰਬਰ ਸੀ । ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਸਭ ਤੋਂ ਪਹਿਲਾਂ ਗੁਰਪਤਵੰਤ ਸਿੰਘ ਪਨੂੰ ਵੱਲੋਂ ਦਿਲਜੀਤ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਗਿਆ ਅਤੇ ਇਸ ਵਿੱਚ ਵਿਘਨ ਪਾਉਣ ਸਬੰਧੀ ਗੱਲ ਕਹੀ ਗਈ ਸੀ ਕਿਉਕਿ 1 ਨਵੰਬਰ 1984 ਨੂੰ ਦਿੱਲੀ ਅਤੇ ਹੋਰ ਰਾਜਾ ਅੰਦਰ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਸੀ । ਇਸ ਤੋਂ ਬਾਅਦ ਦਿੱਲੀ ਦੇ ਕੁਝ ਸਿੱਖ ਆਗੂਆਂ ਅਤੇ ਸਿੱਖ ਭਾਈਚਾਰੇ ਵੱਲੋਂ ਵੀ ਦਿਲਜੀਤ ਦੇ ਪ੍ਰੋਗਰਾਮ ’ਤੇ ਇਤਰਾਜ਼ ਜਤਾਏ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ । ਜਿਸ ਉਪਰੰਤ ਤਰੀਕ ਬਦਲ ਕੇ 30 ਅਕਤੂਬਰ ਕਰ ਦਿੱਤੀ ਗਈ ਸੀ ਹਾਲਾਂਕਿ ਦਿੱਲੀ ਪੁਲਿਸ ਨੇ ਆਪਣੇ ਅਧਿਕਾਰਤ ਫੈਸਲੇ ਵਿੱਚ ਪ੍ਰੋਗਰਾਮ ਨੂੰ ਮਨਜ਼ੂਰੀ ਨਾ ਦੇਣ ਦਾ ਕਾਰਨ ਸੁਰੱਖਿਆ ਚਿੰਤਾਵਾਂ ਅਤੇ ਤਿਉਹਾਰੀ ਸੀਜ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੱਸਿਆ ਹੈ। ਪੁਲਿਸ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪਹਿਲਾਂ ਸਾਹਮਣੇ ਆਏ ਵਿਰੋਧ ਜਾਂ ਕਿਸੇ ਵਿਸ਼ੇਸ਼ ਧਮਕੀ ਨੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਜਾਂ ਨਹੀਂ। ਦਿਲਜੀਤ ਦੋਸਾਂਝ ਦਾ ਇਹ ਪ੍ਰੋਗਰਾਮ ‘ਔਰਾ ਵਰਲਡ ਟੂਰ’ ਤਹਿਤ ਭਾਰਤ ਵਿੱਚ ਉਨ੍ਹਾਂ ਦੇ ਦੌਰੇ ਦੀ ਸ਼ੁਰੂਆਤ ਹੋਣਾ ਸੀ। ਇਸ ਤੋਂ ਬਾਅਦ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ ਅਤੇ ਚੰਡੀਗੜ੍ਹ ਵਿੱਚ ਵੀ ਉਨ੍ਹਾਂ ਦੇ ਪ੍ਰੋਗਰਾਮ ਹੋਣੇ ਤੈਅ ਸਨ।

Have something to say? Post your comment

 
 
 
 

ਮਨੋਰੰਜਨ

ਟਾਈਗਰ ਸ਼ਰਾਫ 'ਤੇ ਗੋਲੀਬਾਰੀ ਤੋਂ ਹਿੱਲੀਆਂ ਅਦਾਕਾਰਾਵਾਂ, ਮੁੰਬਈ ਦੀ ਸੁਰੱਖਿਆ ਬਾਰੇ ਵੀ ਚਿੰਤਤ

ਜੈਕੀ ਸ਼ਰਾਫ ਨੇ ਤਾਜ਼ਾ ਕੀਤੀ ਜਾਂ ਪੁਰਾਣੀਆਂ ਯਾਦਾਂ- ਤੇਰੀ ਮਿਹਰਬਾਨੀੀਆ ਦੇ 41 ਅਤੇ ਰਿਟਰਨ ਆਫ਼ ਦ ਜਿਊਲ ਥੀਫ ਦੇ 30 ਸਾਲ ਪੂਰੇ

ਇਸ ਤਰ੍ਹਾਂ ਜਗਜੀਤ ਸਿੰਘ ਨੇ ਕੁਮਾਰ ਸਾਨੂ ਨੂੰ ਪਹਿਲਾ ਮੌਕਾ ਦਿੱਤਾ

ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ

'ਭਾਰਤੀ ਸਿਨੇਮਾ ਨੇ ਬੇਮਿਸਾਲ ਅਦਾਕਾਰ ਨਾਨਾ ਪਾਟੇਕਰ ਗੁਆ ਦਿੱਤਾ - ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਮੀਕਾ ਸਿੰਘ ਸਲਮਾਨ ਖਾਨ ਦੇ ਸਮਰਥਨ ਵਿੱਚ ਆਏ ਸਾਹਮਣੇ- ਕਿਹਾ, "ਮੀਡੀਆ ਅਤੇ ਕਲਾਕਾਰਾਂ ਨੂੰ ਸੰਜਮ ਵਰਤਣ

ਮੈਂ ਸੀਕਵਲ ਨਹੀਂ ਬਣਾਉਂਦਾ, ਰਾਜਕੁਮਾਰ ਸੰਤੋਸ਼ੀ ਨੇ "ਅਦਾ ਅਪਨੀ ਅਪਨੀ" ਦੀ ਕਹਾਣੀ ਬਾਰੇ ਕਿਹਾ

ਦਾਯਰਾ" ਦੇਖਣ ਆਏ ਦਰਸ਼ਕਾਂ ਨੇ ਕਿਹਾ, "ਅਜਿਹੀ ਕਹਾਣੀ ਬਣਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ

‘ਚੜ੍ਹਦੀਕਲਾ’ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਵਾਲੇ ਦੋਵੇਂ ਹੁਕਮ ਵਾਪਸ