ਅੰਮ੍ਰਿਤਸਰ-ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਦੀ ਟੈਕ ਇਰਾ ਕੰਪਿਊਟਰ ਸੋਸਾਇਟੀ ਵੱਲੋਂ ਇੰਟਰਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ (ਆਈ. ਡੀ. ਪੀ.) ਦੇ ਸਹਿਯੋਗ ਨਾਲ ‘ਉਭਰਦੀ ਹੋਈਆਂ ਤਕਨਾਲੋਜੀਆਂ ਅਤੇ ਕਰੀਅਰ ਮੌਕੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਉਕਤ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਉਭਰਦੀਆਂ ਤਕਨਾਲੋਜੀਆਂ ਦੇ Wਝਾਨਾਂ, ਵਿਦੇਸ਼ੀ ਸਿੱਖਿਆ ਦੇ ਮੌਕਿਆਂ ਅਤੇ ਵਿਸ਼ਵਕਾਰੀਅ ਕਰੀਅਰ ਦੇ ਸੰਭਾਵਨਾਂ ਨਾਲ ਜਾਣੂ ਕਰਵਾਉਣਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਕਰੀਅਰ ਦੀ ਯੋਜਨਾ ਬਣਾਉਣ ਲਈ ਕੀਮਤੀ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਸਮਾਗਮ ਦੇ ਆਯੋਜਨ ਲਈ ਵਿਭਾਗ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਉਭਰਦੀਆਂ ਤਕਨਾਲੋਜੀਆਂ ਨਾਲ ਅਪ—ਟੂ—ਡੇਟ ਰਹਿਣ, ਹੁਨਰ ਵਿਕਸਿਤ ਕਰਨ ਅਤੇ ਅੰਤਰਰਾਸ਼ਟਰੀ ਮੌਕਿਆਂ ਦੀ ਖੋਜ਼ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਉਕਤ ਕੰਪਿਊਟਰ ਸੋਸਾਇਟੀ ਦੇ ਕੋਆਰਡੀਨੇਟਰ ਡਾ. ਹਰਭਜਨ ਸਿੰਘ ਰੰਧਾਵਾ, ਕੋ—ਕੋਆਰਡੀਨੇਟਰ ਡਾ. ਮਣੀ ਅਰੋੜਾ ਨਾਲ ਮਿਲ ਕੇ ਮਾਹਿਰ ਸ੍ਰੀਮਤੀ ਮੀਰਾ ਸ਼ਰਮਾ ਅਤੇ ਸ੍ਰੀ ਕਰਣਦੀਪ ਸਿੰਘ ਨੂੰ ਜੀਵੰਤ ਪੌਦੇ ਭੇਂਟ ਕਰਕੇ ਸਵਾਗਤ ਕੀਤਾ।ਇਸ ਮੌਕੇ ਸ: ਹਰਭਜਨ ਰੰਧਾਵਾ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਜਾਣਕਾਰੀ ਭਰੀਆਂ ਮੀਟਿੰਗਾਂ ’ਚ ਸਰਗਰਮ ਹਿੱਸਾ ਲੈਣ ਅਤੇ ਆਪਣੇ ਸਵਾਲ ਕਰਨ ਅਤੇ ਭਵਿੱਖ ਦੀ ਸਿੱਖਿਆ ਅਤੇ ਕਰੀਅਰ ਸਬੰਧੀ ਫੈਸਲੇ ਲੈਣ ਤੋਂ ਪਹਿਲਾਂ ਮਾਹਿਰ ਸਲਾਹ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਕਤ ਮਾਹਿਰਾਂ ਨੇ ਵਿਦੇਸ਼ੀ ਸਿੱਖਿਆ ਦੇ ਮੌਕੇ, ਅੰਤਰਰਾਸ਼ਟਰੀ ਕਰੀਅਰ ਦੇ ਸੰਭਾਵਨਾ, ਦੇਸ਼ ਮੁਤਾਬਕ ਸਟੱਡੀ ਦੇ ਵਿਕਲਪ, ਦਾਖਲੇ ਦੀਆਂ ਲੋੜਾਂ ਅਤੇ ਵਿਦੇਸ਼ ’ਚ ਉਚੀ ਸਿੱਖਿਆ ਪ੍ਰਾਪਤ ਕਰਨ ਦੀ ਪ੍ਰਕਿਰਿਆਂ ਬਾਰੇ ਕੀਮਤੀ ਜਾਣਕਾਰੀ ਦਿੱਤੀ।ਇਸ ਮੌਕੇ ਪ੍ਰਸ਼ਨ—ਉੱਤਰ ਸੈਸ਼ਨ ਹੋਇਆ ਜਿਸ ’ਚ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਡਾ. ਸੁਖਵਿੰਦਰ ਕੌਰ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੂਰੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।