ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਇਕ ਬਹੁ—ਅਨੁਸ਼ਾਸਨੀ ਅਤੇ ਖੋਜ—ਆਧਾਰਿਤ ਵਿੱਦਿਅਕ ਸੰਸਥਾ ਵਜੋਂ ਉੱਭਰਨ ਲਈ ਯਤਨਸ਼ੀਲ ਹੈ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪੇਸ਼ੇਵਰ ਤੌਰ ’ਤੇ ਸਮਰੱਥ, ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦੇ ਯੋਗ ਬਣਾਉਣਾ ਹੈ।ਸੰਨ 1890 ’ਚ ਸਥਾਪਿਤ ਇਤਿਹਾਸਕ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਕਾਰਜਸ਼ੀਲ ਇਹ ਯੂਨੀਵਰਸਿਟੀ ਵਿੱਦਿਅਕ ਉੱਤਮਤਾ ਦੀ ਮਾਣਮੱਤੀ ਵਿਰਾਸਤ ਨੂੰ ਅਗਾਂਹ ਵਧਾ ਰਹੀ ਹੈ।ਉਕਤ ਸੁਸਾਇਟੀ ਵੱਲੋਂ ਵੱਕਾਰੀ ਖਾਲਸਾ ਕਾਲਜ, ਅੰਮ੍ਰਿਤਸਰ, ਨਿਊ ਖਾਲਸਾ ਸੈਨਿਕ ਸਕੂਲ ਸਮੇਤ 20 ਹੋਰ ਵਿੱਦਿਅਕ ਅਦਾਰਿਆਂ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਨੂੰ ਵਿੱਦਿਅਕ, ਕਿੱਤਾਮੁਖੀ, ਪੇਸ਼ੇਵਰ, ਸਮਾਜਿਕ, ਭਾਸ਼ਾਈ ਅਤੇ ਸੱਭਿਆਚਾਰਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ।ਸੰਪੂਰਨ ਵਿਦਿਆਰਥੀ—ਕੇਂਦਰਿਤ ਪਹੁੰਚ ਸਦਕਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਪਛਾਨਣ, ਆਪਣੇ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਮਾਜ ਦੀ ਬਿਹਤਰੀ ’ਚ ਸਾਰਥਿਕ ਯੋਗਦਾਨ ਪਾਉਣ ਦੇ ਕਾਬਿਲ ਬਣਾਉਣ ਲਈ ਉਤਸੁਕ ਹੈ।
’ਵਰਸਿਟੀ ਵੱਲੋਂ ਵਿਗਿਆਨ, ਇੰਜੀਨੀਅਰਿੰਗ, ਸਮਾਜਿਕ ਵਿਗਿਆਨ, ਕਾਮਰਸ ਅਤੇ ਮੈਨੇਜਮੈਂਟ, ਕੰਪਿਊਟਰ ਸਾਇੰਸ, ਫਾਰਮੇਸੀ, ਕਾਨੂੰਨ, ਨਰਸਿੰਗ, ਖੇਤੀਬਾੜੀ, ਭਾਸ਼ਾਵਾਂ, ਖੇਡ ਵਿਗਿਆਨ, ਸਿੱਖਿਆ, ਪੱਤਰਕਾਰੀ ਅਤੇ ਧਾਰਮਿਕ ਅਧਿਐਨ ਸਮੇਤ ਵੱਖ—ਵੱਖ ਵਿਸ਼ਿਆਂ ’ਚ ਅਨੇਕਾਂ ਅਕਾਦਮਿਕ ਕੋਰਸ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ’ਤੇ ਹੁਨਰ ਵਿਕਾਸ, ਉੱਦਮਸ਼ੀਲਤਾ, ਉਦਯੋਗਿਕ ਖੇਤਰ ਨਾਲ ਸਹਿਯੋਗ ਅਤੇ ਵਿਹਾਰਕ ਸਿੱਖਿਆ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਦਲਦੇ ਪੇਸ਼ੇਵਰ ਮਾਹੌਲ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ।
ਇਸ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ—ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਪ ਕੁਲਪਤੀ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਅਧਿਆਪਨ, ਖੋਜ ਅਤੇ ਨਵੀਨਤਾ ਦੇ ਖੇਤਰ ’ਚ ਉੱਤਮਤਾ ਦਾ ਕੇਂਦਰ ਬਣਨ ਵੱਲ ਨਿਰੰਤਰ ਅਗਾਂਹ ਕਦਮ ਵਧਾ ਰਹੀ ਹੈ।ਉਨ੍ਹਾਂ ਦਾ ਸਾਂਝਾ ਦ੍ਰਿਸ਼ਟੀਕੋਣ ਖਾਲਸਾ ਯੂਨੀਵਰਸਿਟੀ ਨੂੰ ਇਕ ਅਜਿਹੀ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸੰਸਥਾ ਵਜੋਂ ਸਥਾਪਿਤ ਕਰਨਾ ਹੈ, ਜਿੱਥੇ ਉੱਚ ਅਕਾਦਮਿਕ ਮਿਆਰਾਂ ਦੇ ਨਾਲ—ਨਾਲ ਖੋਜ ਅਤੇ ਬੌਧਿਕ ਵਿਕਾਸ ਦੇ ਸੱਭਿਆਚਾਰ ਨੂੰ ਵੀ ਪ੍ਰਫੁਲਿੱਤ ਕੀਤਾ ਜਾਵੇ।
ਯੂਨੀਵਰਸਿਟੀ ਅੰਤਰਰਾਸ਼ਟਰੀ ਵਿੱਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਤੇ ਸਿੱਖਿਆ ਦਰਮਿਆਨ ਸਾਰਥਿਕ ਸਾਂਝ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ ਤਾਂ ਜੋ ਡਿਜੀਟਲ ਤੌਰ ’ਤੇ ਸਸ਼ਕਤ ਅਤੇ ਗਿਆਨ—ਆਧਾਰਿਤ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਇਆ ਜਾ ਸਕੇ।
ਯੂਨੀਵਰਸਿਟੀ ਦੀ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਗਵਾਈ ’ਚ ਡੀਨ (ਅਕਾਦਮਿਕ) ਡਾ. ਸੁਰਿੰਦਰ ਕੌਰ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡਾਇਰੈਕਟਰ (ਖੋਜ) ਡਾ. ਆਰ. ਕੇ. ਧਵਨ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ ਸਮੇਤ ਹੋਰ ਤਜਰਬੇਕਾਰ ਪ੍ਰਸ਼ਾਸ਼ਿਕ, ਅਧਿਆਪਕ ਅਤੇ ਸਟਾਫ਼ ਦੀ ਟੀਮ ਵਿਦਿਆਰਥੀਆਂ ਲਈ ਇਕ ਬਿਹਤਰ, ਉਤਸ਼ਾਹਜਨਕ ਅਤੇ ਪ੍ਰਗਤੀਸ਼ੀਲ ਵਿੱਦਿਅਕ ਮਾਹੌਲ ਸਿਰਜਣ ਲਈ ਤੱਤਪਰ ਹੈ।
ਯੂਨੀਵਰਸਿਟੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਉੱਚ ਯੋਗਤਾ ਪ੍ਰਾਪਤ ਅਧਿਆਪਕ, ਵਿਸ਼ਾਲ ਅਤੇ ਹਰੇ—ਭਰੇ ਕੈਂਪਸ, ਆਧੁਨਿਕ ਸਵੈਚਾਲਿਤ ਲਾਇਬ੍ਰੇਰੀ ਸਹੂਲਤਾਂ, ਅਤਿ—ਆਧੁਨਿਕ ਉਪਕਰਨਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ, ਖੋਜ ਦੇ ਮੌਕੇ, ਸੁਰੱਖਿਆ ਅਤੇ ਅਨੁਕੂਲ ਵਿੱਦਿਅਕ ਵਾਤਾਵਰਣ, ਹੁਨਰ—ਮੁਖੀ ਅਤੇ ਕਦਰਾਂ—ਕੀਮਤਾਂ ਆਧਾਰਿਤ ਵਿੱਦਿਆ, ਸਮੇਂ ਅਨੁਸਾਰ ਅੱਪਡੇਟ ਕੀਤਾ ਗਿਆ ਪਾਠਕ੍ਰਮ ਅਤੇ Wਜ਼ਗਾਰ ਤੇ ਪਲੇਸਮੈਂਟ ’ਤੇ ਵਿਸ਼ੇਸ਼ ਧਿਆਨ ਸ਼ਾਮਿਲ ਹਨ।ਨਵੀਨਤਮ ਅਧਿਆਪਨ ਵਿਧੀਆਂ ਅਤੇ ਸਮਾਰਟ ਕਲਾਸਰੂਮ ਵਿਦਿਆਰਥੀਆਂ ਦੇ ਸਿੱਖਣ ਦੇ ਤਜਰਬੇ ਨੂੰ ਹੋਰ ਬੇਹੱਤਰ ਬਣਾਉਂਦੇ ਹਨ।
ਅਕਾਦਮਿਕ ਉੱਤਮਤਾ, ਖੋਜ, ਨਵੀਨਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨਾਲ ਖਾਲਸਾ ਯੂਨੀਵਰਸਿਟੀ ਇਕ ਅਜਿਹੀ ਮੋਹਰੀ ਵਿੱਦਿਅਕ ਸੰਸਥਾ ਬਣਨ ਵੱਲ ਨਿਰੰਤਰ ਯਤਨਸ਼ੀਲ ਹੈ, ਜੋ ਸਮਰੱਥ ਅਤੇ ਜ਼ਿੰਮੇਵਾਰ ਨਾਗਰਿਕ ਦਾ ਨਿਰਮਾਣ ਪੇਸ਼ ਕਰ ਸਕੇ।