BREAKING NEWS

ਨੈਸ਼ਨਲ

ਗੁਰਬਾਣੀ ਨੂੰ ਫ਼ਿਲਮੀ ਧੁਨਾਂ ’ਤੇ ਗਾਉਣ ਅਤੇ ਗੁਰੂ ਘਰ ਦੀ ਸਟੇਜ ਨੂੰ ਰੀਲਾਂ ਦਾ ਮੰਚ ਬਣਾਉਣ ’ਤੇ ਰੋਕ ਲਾਉਣ ਦੀ ਮੰਗ: ਹਰਜੋਤ ਸ਼ਾਹ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 10, 2026 08:50 PM

ਨਵੀਂ ਦਿੱਲੀ - ਗੁਰਬਾਣੀ ਗਾਇਨ ਦੀ ਪਵਿੱਤਰਤਾ ਅਤੇ ਕੀਰਤਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਹਰਜੋਤ ਸ਼ਾਹ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਭੇਜ ਕੇ ਇਸ ਗੰਭੀਰ ਮਸਲੇ ’ਤੇ ਤੁਰੰਤ ਪੰਥਕ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਕੁਝ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਨੂੰ ਫ਼ਿਲਮੀ ਅਤੇ ਹੋਰ ਗੀਤਾਂ ਦੀਆਂ ਧੁਨਾਂ ਉੱਤੇ ਗਾਉਣ, ਵੱਖ-ਵੱਖ ਸ਼ਬਦਾਂ ਦੀਆਂ ਤੁਕਾਂ ਨੂੰ ਆਪਣੀ ਮਰਜ਼ੀ ਨਾਲ ਜੋੜ ਕੇ ਪੇਸ਼ ਕਰਨ ਅਤੇ ਗੁਰੂ ਘਰ ਦੀ ਪਵਿੱਤਰ ਸਟੇਜ ਨੂੰ ਨਿੱਜੀ ਪ੍ਰਸਿੱਧੀ ਤੇ ਰੀਲਾਂ ਬਣਾਉਣ ਦਾ ਮਾਧਿਅਮ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਸਮੁੱਚੀ ਸਿੱਖ ਸੰਗਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਗੁਰਬਾਣੀ ਕੋਈ ਆਮ ਸੰਗੀਤਕ ਰਚਨਾ ਨਹੀਂ, ਸਗੋਂ ਗੁਰੂ ਸਾਹਿਬ ਦੀ ਪਾਵਨ ਬਾਣੀ ਹੈ, ਜਿਸ ਦਾ ਗਾਇਨ ਸ਼ੁੱਧ ਉਚਾਰਨ, ਸ਼ਬਦ ਦੀ ਸੰਪੂਰਨਤਾ, ਅਰਥਾਂ ਦੀ ਸਮਝ ਅਤੇ ਗੁਰਮਤਿ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਪਾਵਨ ਫ਼ਰਮਾਨ ‘ਗਾਵੀਐ ਸੁਣੀਐ ਮਨਿ ਰਖੀਐ ਭਾਉ’ ਦੀ ਭਾਵਨਾ ਨੂੰ ਯਾਦ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਆਤਮਿਕ ਸੰਦੇਸ਼ ਨਾਲੋਂ ਉਸ ਦੀ ਸੰਗੀਤਕ ਪੇਸ਼ਕਾਰੀ ਅਤੇ ਲੋਕਪ੍ਰਿਯਤਾ ਨੂੰ ਵਧੇਰੇ ਮਹੱਤਵ ਦੇਣਾ ਚਿੰਤਾਜਨਕ ਰੁਝਾਨ ਹੈ।
ਸਰਦਾਰ ਹਰਜੋਤ ਸ਼ਾਹ ਸਿੰਘ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ਗੁਰਬਾਣੀ ਗਾਇਨ ਸਬੰਧੀ ਇੱਕ ਸਰਬਪ੍ਰਵਾਨਿਤ ਪੰਥਕ ਮਾਪਦੰਡ ਤੈਅ ਕੀਤਾ ਜਾਵੇ, ਜਿਸ ਵਿੱਚ ਸ਼ਬਦ ਦੀ ਸੰਪੂਰਨਤਾ, ਸ਼ੁੱਧ ਉਚਾਰਨ, ਰਾਗ ਅਤੇ ਗਾਇਨ ਦੀ ਮਰਿਆਦਾ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਹੋਣ। ਫ਼ਿਲਮੀ ਧੁਨਾਂ ਉੱਤੇ ਗੁਰਬਾਣੀ ਗਾਉਣ, ਵੱਖ-ਵੱਖ ਸ਼ਬਦਾਂ ਦੀਆਂ ਤੁਕਾਂ ਨੂੰ ਮਨਮਰਜ਼ੀ ਨਾਲ ਜੋੜਨ ਅਤੇ ਗੁਰੂ ਘਰ ਦੀ ਸਟੇਜ ਨੂੰ ਨਿੱਜੀ ਪ੍ਰਚਾਰ ਦਾ ਮੰਚ ਬਣਾਉਣ ਵਿਰੁੱਧ ਸਪੱਸ਼ਟ ਨਿਯਮ ਬਣਾਏ ਜਾਣ। ਵਾਰ-ਵਾਰ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਰਾਗੀ ਜਥਿਆਂ ਖ਼ਿਲਾਫ਼ ਗਲਤੀ ਦੀ ਗੰਭੀਰਤਾ ਅਨੁਸਾਰ ਦੋ, ਤਿੰਨ ਜਾਂ ਛੇ ਮਹੀਨੇ ਤੱਕ ਕੀਰਤਨ ਕਰਨ ’ਤੇ ਪਾਬੰਦੀ ਵਰਗੀ ਅਨੁਸ਼ਾਸਨੀ ਕਾਰਵਾਈ ਬਾਰੇ ਵੀ ਵਿਚਾਰ ਕੀਤਾ ਜਾਵੇ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਵਾਬਦੇਹੀ ਨਿਰਧਾਰਤ ਕਰਨ, ਰਾਗੀ ਜਥਿਆਂ ਲਈ ਗੁਰਬਾਣੀ ਦੇ ਸ਼ੁੱਧ ਉਚਾਰਨ, ਅਰਥਾਂ ਅਤੇ ਕੀਰਤਨ ਮਰਿਆਦਾ ਸਬੰਧੀ ਸਿਖਲਾਈ ਦੇ ਪ੍ਰਬੰਧ ਕਰਨ ਅਤੇ ਪੰਥਕ ਸੰਸਥਾਵਾਂ ਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਮਾਮਲੇ ’ਤੇ ਸਾਂਝੀ ਆਵਾਜ਼ ਉਠਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਅੱਜ ਗੁਰਬਾਣੀ ਗਾਇਨ ਦੀ ਮਰਿਆਦਾ ਸਬੰਧੀ ਠੋਸ ਨਿਯਮ ਨਾ ਬਣਾਏ ਗਏ ਤਾਂ ਆਉਣ ਵਾਲੀ ਪੀੜ੍ਹੀ ਗੁਰਬਾਣੀ ਦੀਆਂ ਤੁਕਾਂ ਨੂੰ ਮਨਮਰਜ਼ੀ ਨਾਲ ਜੋੜ ਕੇ ਕਿਸੇ ਵੀ ਧੁਨ ਉੱਤੇ ਗਾਉਣ ਨੂੰ ਹੀ ਕੀਰਤਨ ਸਮਝਣ ਲੱਗ ਪਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੰਗ ਕਿਸੇ ਰਾਗੀ ਸਾਹਿਬਾਨ ਦਾ ਵਿਰੋਧ ਨਹੀਂ, ਸਗੋਂ ਗੁਰਬਾਣੀ ਦੀ ਪਵਿੱਤਰਤਾ ਅਤੇ ਗੁਰੂ ਘਰ ਦੇ ਸਤਿਕਾਰ ਦੀ ਰਾਖੀ ਲਈ ਹੈ। ਅੰਤ ਵਿੱਚ ਉਨ੍ਹਾਂ ਜਥੇਦਾਰ ਸਾਹਿਬ ਨੂੰ ਉੱਚ ਪੱਧਰੀ ਪੰਥਕ ਕਮੇਟੀ ਗਠਿਤ ਕਰਕੇ ਇਸ ਮਾਮਲੇ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੇ ਪੰਥ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।

Have something to say? Post your comment

 
 

ਨੈਸ਼ਨਲ

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੀ ਸ਼ਹੀਦੀ ਗੈਲਰੀ ਵਿੱਚ ਸੁਸ਼ੋਭਿਤ

ਪੰਜਾਬ ਦੀ ਆਰਥਿਕਤਾ, ਸੱਭਿਆਚਾਰਕ ਪਛਾਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਜਵਾਬਦੇਹ ਬਣਨ- ਸੰਤ ਮੀਤ ਸਿੰਘ

1984 ਸਿੱਖ ਦੰਗਿਆਂ ਲਈ ਰਜੀਵ ਗਾਂਧੀ ਦੋਸ਼ੀ -ਸੋਨੀਆ ਗਾਂਧੀ ਦੀ ਕਿਤਾਬ ਉੱਪਰ ਸਿਰਸਾ ਨੇ ਬੋਲਿਆ ਹਮਲਾ

ਚੋਣ ਕਮਿਸ਼ਨ ਦੇ ਸਖਤ ਨਿਰਦੇਸ਼ ਆਚਾਰ ਸਹਿੰਤਾ ਦੇ ਦੌਰਾਨ ਰਿਟਾਇਰਡ ਅਫਸਰਾਂ ਤੇ ਵੀ ਲਾਗੂ ਰਹਿਣਗੇ ਸਰਕਾਰੀ ਕਰਮਚਾਰੀਆਂ ਵਾਲੇ ਨਿਯਮ

ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਦਿਮਾਗੀ ਨਕਸਲ ਟਿੱਪਣੀ 'ਤੇ ਜਨਤਕ ਬਹਿਸ ਲਈ ਫਿਰ ਚੁਣੌਤੀ ਦਿੱਤੀ

ਦਿੱਲੀ ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ : ਅਕਸ਼ਰਧਾਮ ਦਾ ਏਅਰ ਕੁਆਲਿਟੀ ਇੰਡੈਕਸ 840 ਨੂੰ ਪਾਰ ਕਰ ਗਿਆ-ਸਾਹ ਲੈਣ ਵਿੱਚ  ਆ ਰਹੀ ਹੈ ਮੁਸ਼ਕਲ

ਮਜ਼ਦੂਰਾਂ ਤੇ ਲੇਬਰ ਨਾਲ ਦੀਵਾਲੀ ਮਨਾਕੇ ਪੰਮਾ ਨੇ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼; ਤੋਹਫ਼ੇ ਭੇਟ ਕਰਕੇ ਮਿਹਨਤਕਸ਼ ਵਰਗ ਦਾ ਕੀਤਾ ਸਨਮਾਨ

ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ-ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਕਰਵਾਵਾਂਗੇ ਰਿਹਾਈ- ਸਰਨਾ

"ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ