BREAKING NEWS
• ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਵਿਕਾਸ ਵਿੱਚ ਪਿਛਾੜਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਸਰਕਾਰੀ ਸਕੂਲ ਅਜਿਹੇ ਅਦਾਰੇ ਬਣਨੇ ਚਾਹੀਦੇ ਹਨ, ਜਿਨ੍ਹਾਂ `ਤੇ ਹਰ ਬੱਚੇ ਅਤੇ ਮਾਪੇ ਮਾਣ ਕਰ ਸਕਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ • ਭਗਵੰਤ ਮਾਨ ਸਰਕਾਰ 'ਸਿੱਖਿਆ ਕ੍ਰਾਂਤੀ' ਤਹਿਤ ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕਰੇਗੀ • "ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ • ਗੁਰੂ ਘਰ ਦੀ ਮਰਿਆਦਾ ਸਰਵਉੱਚ, ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਸੱਦਾ ਨਾ ਦਿੱਤਾ ਜਾਵੇ: ਇੰਦਰਜੀਤ ਸਿੰਘ ਵਿਕਾਸਪੁਰੀ

ਨੈਸ਼ਨਲ

ਸੋਨੀਆ ਗਾਂਧੀ ਦੀ ਪੁਸਤਕ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼: ਕਾਲਕਾ ਤੇ ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 11, 2026 06:34 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ  ਜਗਦੀਪ ਸਿੰਘ ਕਾਹਲੋਂ ਨੇ ਸੋਨੀਆ ਗਾਂਧੀ ਦੀ ਪੁਸਤਕ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦਾ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ’ ਵਾਲਾ ਵਿਵਾਦਤ ਬਿਆਨ ਅੱਜ ਵੀ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਹਰੇ ਕਰ ਦਿੰਦਾ ਹੈ। ਜੇਕਰ ਉਹ 1984 ਦੇ ਕਤਲੇਆਮ ਤੋਂ ਦੁਖੀ ਸਨ ਤਾਂ ਕਾਤਲਾਂ ਨੂੰ ਸਿਆਸੀ ਸਰਪ੍ਰਸਤੀ ਕਿਉਂ ਮਿਲਦੀ ਰਹੀ ਅਤੇ ਪੀੜਤ ਪਰਿਵਾਰਾਂ ਨੂੰ ਦਹਾਕਿਆਂ ਤੱਕ ਇਨਸਾਫ਼ ਲਈ ਸੰਘਰਸ਼ ਕਿਉਂ ਕਰਨਾ ਪਿਆ? ਦੋਵਾਂ ਆਗੂਆਂ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਵੀਕਾਰ ਕੀਤੇ ਜਾਣ ਦੇ ਬਾਵਜੂਦ ਇਤਿਹਾਸਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਉਨ੍ਹਾਂ ਸੋਨੀਆ ਗਾਂਧੀ ਤੋਂ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੀ ਪੁਸਤਕ ਰਾਹੀਂ ਸਿਆਸੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਨਾਲ ਹੋਏ ਅਨਿਆਂ ਨੂੰ ਕਦੇ ਨਹੀਂ ਭੁੱਲੇਗੀ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਇਨਸਾਫ਼ ਦੀ ਲੜਾਈ ਜਾਰੀ ਰਹੇਗੀ।

Have something to say? Post your comment

 
 

ਨੈਸ਼ਨਲ

ਮਾਂਟਰੀਅਲ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲਿਆ ਭਰਵਾਂ ਹੁੰਗਾਰਾ; ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਵਿੱਚ ਸ਼ਾਮਲ

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੀ ਸ਼ਹੀਦੀ ਗੈਲਰੀ ਵਿੱਚ ਸੁਸ਼ੋਭਿਤ

ਪੰਜਾਬ ਦੀ ਆਰਥਿਕਤਾ, ਸੱਭਿਆਚਾਰਕ ਪਛਾਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਜਵਾਬਦੇਹ ਬਣਨ- ਸੰਤ ਮੀਤ ਸਿੰਘ

ਗੁਰਬਾਣੀ ਨੂੰ ਫ਼ਿਲਮੀ ਧੁਨਾਂ ’ਤੇ ਗਾਉਣ ਅਤੇ ਗੁਰੂ ਘਰ ਦੀ ਸਟੇਜ ਨੂੰ ਰੀਲਾਂ ਦਾ ਮੰਚ ਬਣਾਉਣ ’ਤੇ ਰੋਕ ਲਾਉਣ ਦੀ ਮੰਗ: ਹਰਜੋਤ ਸ਼ਾਹ ਸਿੰਘ

1984 ਸਿੱਖ ਦੰਗਿਆਂ ਲਈ ਰਾਜੀਵ ਗਾਂਧੀ ਦੋਸ਼ੀ -ਸੋਨੀਆ ਗਾਂਧੀ ਦੀ ਕਿਤਾਬ ਉੱਪਰ ਸਿਰਸਾ ਨੇ ਬੋਲਿਆ ਹਮਲਾ

ਚੋਣ ਕਮਿਸ਼ਨ ਦੇ ਸਖਤ ਨਿਰਦੇਸ਼ ਆਚਾਰ ਸਹਿੰਤਾ ਦੇ ਦੌਰਾਨ ਰਿਟਾਇਰਡ ਅਫਸਰਾਂ ਤੇ ਵੀ ਲਾਗੂ ਰਹਿਣਗੇ ਸਰਕਾਰੀ ਕਰਮਚਾਰੀਆਂ ਵਾਲੇ ਨਿਯਮ

ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਦਿਮਾਗੀ ਨਕਸਲ ਟਿੱਪਣੀ 'ਤੇ ਜਨਤਕ ਬਹਿਸ ਲਈ ਫਿਰ ਚੁਣੌਤੀ ਦਿੱਤੀ

ਦਿੱਲੀ ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ : ਅਕਸ਼ਰਧਾਮ ਦਾ ਏਅਰ ਕੁਆਲਿਟੀ ਇੰਡੈਕਸ 840 ਨੂੰ ਪਾਰ ਕਰ ਗਿਆ-ਸਾਹ ਲੈਣ ਵਿੱਚ  ਆ ਰਹੀ ਹੈ ਮੁਸ਼ਕਲ

ਮਜ਼ਦੂਰਾਂ ਤੇ ਲੇਬਰ ਨਾਲ ਦੀਵਾਲੀ ਮਨਾਕੇ ਪੰਮਾ ਨੇ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼; ਤੋਹਫ਼ੇ ਭੇਟ ਕਰਕੇ ਮਿਹਨਤਕਸ਼ ਵਰਗ ਦਾ ਕੀਤਾ ਸਨਮਾਨ