ਚੰਡੀਗੜ੍ਹ - ਪੰਜਾਬ ਸਰਕਾਰ ਵਲੋਂ ਸਰੋਮਣੀ ਪੱਤਰਕਾਰ ਸ ਕਮਲਜੀਤ ਸਿੰਘ ਬਣਵੈਤ ਦੀ ਲਿਖੀ 18ਵੀਂ ਪੁਸਤਕ " ਬੱਕੜਵਾਹ " ਨੂੰ ਅੱਜ ਸਥਾਨਕ ਪ੍ਰੈਸ ਕਲੱਬ ਵਿਚ ਲੋਕ ਅਰਪਣ ਕੀਤਾ ਜਿਸ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ ਹਰਜੀਤ ਸਿੰਘ ਗਰੇਵਾਲ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਕਰਮਜੀਤ ਸਿੰਘ; ਡਾ ਕੁਲਦੀਪ ਅਗਨੀਹੋਤਰੀ ਚੇਅਰਮੈਨ ਹਰਿਆਣਾ ਸਾਹਿਤ ਅਕਾਦਮੀ ਅਤੇ ਹੋਰ ਸ਼ਾਮਲ ਨੇ ਗਿਆ ਕੁੰਜੀਵਤ ਭਾਸ਼ਣ ਸ ਮਨਮੋਹਨ ਸਿੰਘ ਦਾਉਂ ਨੇ ਵਿਸਥਾਰ ਸਹਿਤ ਪੜਿਆ। ਚੜਦੀ ਕਲਾ ਦੇ ਪ੍ਰਬੰਧਕ ਨਿਰਦੇਸ਼ਕ ਸ ਜਗਜੀਤ ਸਿੰਘ ਦਰਦੀ ਨੇ ਸੰਕੋਚ ਸ਼ਬਦਾਂ ਰਾਹੀ ਸ ਬਣਵੈਤ ਬਾਰੇ ਦੱਸਿਆ। ਸ ਦਰਦੀ ਨੇ ਬਾਬਾ ਨਾਨਕ ਜੀ ਗੁਰੂ ਪ੍ਰਬੰਧਕ ਬਾਰੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਯਾਤਰਾਵਾਂ ਬਾਰੇ ਦੱਸਿਆ।ਸ ਕਮਲਜੀਤ ਸਿੰਘ ਬਣਵੈਤ ਦੀਆਂ "ਜੰਮਦੀਆਂ ਸੂਲਾਂ", "ਸਾਡੇ ਪੇੰਡੂ ਬੱਚੇ ਅਤੇ ਮਾਵਾਂ, "ਗੋਇਟੇ ਮਰ ਚੁੱਕਾ ਹੈ", "ਐਮ ਐਲ ਨਹੀਂ ਡਾਕੀਆ, "ਕਾਲ ਕੋਠੜੀਆਂ ਦਾ ਸਿਰਨਾਮਾਂ", " ਬੇਬੇ ਤੂੰ ਭੁੱਲਦੇ ਨੀ", "ਇੱਕ ਬੰਦਾ ਹੁੰਦਾ ਸੀ", "ਰੱਬ ਦਾ ਬੰਦਾ", "ਅੱਧੇ ਪਾਗਲ ਹੋ ਜਾਈਏ ", "ਪੰਜਾਬ: ਬੜ੍ਹਤ ਨਾ ਮੜਕ", " ਤੋਕੜ", "ਢਾਈ ਆਬ", "ਬੇਲੱਜ", "ਢਾਈ ਆਬ", "ਸਿੱਖ ਸਿਆਸਤ ਨੂੰ ਸਿਉੰਕ", "ਇਹ ਮਾਂ ਵਿਕਾਉ ਹੈ", "ਪੰਜਾਬ ਹੁਣ " ਤੋਂ ਇਲਾਵਾ ਹਿੰਦੀ ਵਿਚ "ਕਮਲਜੀਤ ਸਿੰਘ ਬਨਵੈਤ ਕੀ ਚੁਨਾਗਰਾ ਰਚਨਾਏ ਸ਼ਾਮਲ ਹੈ। ਇਸ ਪੁਸਤਕ ਵਿੱਚ "ਬੱਕੜਵਾਹ" ਤੋਂ ਇਲਾਵਾ 24 ਹੋਰ ਲਿਖਤਾਂ ਸ਼ਾਮਲ ਹਨ ਜਿਸ ਵਿੱਚ 'ਤਹਿਜੀਬ ', 'ਗਿਆ ਗੁਜਰਿਆ ', 'ਮੀ ਟਾੲਇਮ', 'ਤੂੜੀ ਵਾਲਾ ਸ਼ਰਬਤ ' ਆਦਿ ਸ਼ਾਮਲ ਹਨ।