BREAKING NEWS
• ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ • ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ • ਗੁਆਂਢੀ ਰਾਜਾਂ ਤੇ ਯੂ.ਟੀ. ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਸਟੇਟ ਨੋਡਲ ਅਫ਼ਸਰਾਂ, ਕੇਂਦਰੀ ਏਜੰਸੀਆਂ ਅਤੇ ਡਰੱਗ ਕੰਟਰੋਲਰਾਂ ਨੇ ਕੀਤੀ ਸ਼ਿਰਕਤ • ਸਿੱਖਿਆ ਕ੍ਰਾਂਤੀ’ ਤਹਿਤ ਮਾਸਟਰ ਕਾਡਰ ਦੀ ਭਰਤੀ ਨਾਲ ਅਧਿਆਪਨ ਕਾਰਜਾਂ ਨੂੰ ਮਿਲੇਗਾ ਵੱਡਾ ਹੁਲਾਰਾ: ਹਰਜੋਤ ਸਿੰਘ ਬੈਂਸ • ਵਿੱਤ ਮੰਤਰੀ ਨੇ 7 ਮੁਲਾਜ਼ਮ ਅਤੇ ਬੇਰੋਜ਼ਗਾਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਲਗਾਤਾਰ ਮੀਟਿੰਗਾਂ; ਜਾਇਜ਼ ਮੁੱਦਿਆਂ ਦੇ ਸਮਾਂਬੱਧ ਹੱਲ ਦਾ ਦਿੱਤਾ ਭਰੋਸਾ • ਪੰਜਾਬ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 22 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ: ਅਨਿੰਦਿਤਾ ਮਿਤਰਾ

ਪੰਜਾਬ

ਖ਼ਾਲਸਾ ਕਾਲਜ ਵਿਖੇ ‘ਪਰਵਾਸ: ਹਕੀਕਤ ਤੇ ਸੁਪਨੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | November 20, 2026 09:32 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤਕ ਨਾਲ਼ ਜੋੜਨ ਦੇ ਮਕਸਦ ਤਹਿਤ ‘ਪਰਵਾਸ: ਹਕੀਕਤ ਤੇ ਸੁਪਨੇ’ ਸਿਰਲੇਖ ਹੇਠ ਵਿਸ਼ੇਸ਼ ਅਕਾਦਮਿਕ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਅਤੇ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਕੈਨੇਡਾ ਤੋਂ ਨਾਮਵਰ ਕਵੀ ਤੇ ਵਾਰਤਾਕਾਰ ਸ: ਸੁਖਪਾਲ ਅਤੇ ਅਮਰੀਕਾ ਤੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਸ: ਅਸ਼ੋਕ ਭੌਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਮਾਂ—ਬੋਲੀ ਪੰਜਾਬੀ ਦੀ ਪ੍ਰਫੁੱਲਿਤਾ ਲਈ ਕੰਮ ਕਰ ਰਹੇ ਸਾਹਿਤਕਾਰਾਂ ਦੇ ਜੀਵਨ ਅਨੁਭਵਾਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਕਾਲਜ ਦੀ ਮੁੱਢਲੀ ਤਰਜੀਹ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਮਾਂ—ਬੋਲੀ ਅਤੇ ਅਮੀਰ ਵਿਰਸੇ ਨਾਲ਼ ਮਜ਼ਬੂਤੀ ਨਾਲ਼ ਜੁੜਿਆ ਜਾ ਸਕੇ।ਉਨ੍ਹਾਂ ਸਾਹਿਤ ਨੂੰ ਲੋਕਾਂ ਨਾਲ਼ ਮਿਲਾਉਣ ਦਾ ਸ਼ਕਤੀਸ਼ਾਲੀ ਸਾਧਨ ਦੱਸਿਆ ਅਤੇ ਇਸ ਨੂੰ ਦੇਸ਼ ਵਿਦੇਸ਼ ’ਚ ਵੱਸਦੇ ਸਾਹਿਤ ਪ੍ਰੇਮੀਆਂ ਨਾਲ਼ ਸਾਂਝ ਸਥਾਪਿਤ ਕਰਨ ਦਾ ਜਰੀਆ ਪ੍ਰਵਾਨ ਕੀਤਾ।

ਇਸ ਮੌਕੇ ਸ: ਭੌਰਾ ਨੇ ਅਮਰੀਕੀ ਸਮਾਜ ’ਚ ਪਰਵਾਸੀਆਂ ਨੂੰ ਦਰਪੇਸ਼ ਹਾਲਾਤ, ਮੀਡੀਆ ਦੀ ਭੂਮਿਕਾ ਅਤੇ ਪਰਵਾਸੀ ਮਾਨਸਿਕਤਾ ਦੇ ਦੁਆਲ਼ੇ ਬੁਣੇ ਗਏ ਸੁਪਨਿਆਂ ਤੇ ਹਕੀਕਤਾਂ ਦਾ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਪਰਵਾਸ ਦਾ ਸਫ਼ਰ ਬਹੁਤਾ ਉਲਝਣਾ ਭਰਿਆ ਹੈ।ਉਨ੍ਹਾਂ ਵਿਦੇਸ਼ ’ਚ ਗ਼ਲਤ ਢੰਗ ਨਾਲ਼ ਪਰਵੇਸ਼ ਕਰਨ ਵਾਲ਼ੇ ਨੌਜਵਾਨਾਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਵਿਦੇਸ਼ ’ਚ ਕਾਮਯਾਬ ਹੋਣ ਲਈ ਸਹੀ ਤਰੀਕੇ ਨਾਲ਼ ਪਰਵੇਸ਼ ਕਰਨ ਅਤੇ ਸਖ਼ਤ ਮਿਹਨਤ ਦੇ ਰਾਹ ਚੱਲਣ ਦੀ ਗੱਲ ਆਖੀ।ਸਾਹਿਤ ਬਾਰੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਸੋਹਣ ਸਿੰਘ ਸ਼ੀਤਲ ਦੀ ਇਕ ਰਚਨਾ ਦੁਆਰਾ ਪਰਵਾਸ ’ਚ ਰਹਿ ਰਹੇ ਲੋਕਾਂ ਦੇ ਦੁਖਾਂਤ ਨੂੰ ਬਿਆਨ ਕਰਦਿਆਂ ਕਿਹਾ ਕਿ ਸਾਹਿਤ ਸਾਡੇ ਭਾਵਾਂ ਦੀ ਪੇਸ਼ਕਾਰੀ ਦਾ ਸਭ ਤੋਂ ਉੱਤਮ ਸਾਧਨ ਹੈ।

ਇਸ ਮੌਕੇ ਸ: ਸੁਖਪਾਲ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀਅਤ ਦੇ ਸੰਘਰਸ਼, ਪਰਵਾਸੀ ਜੀਵਨ ਦੀਆਂ ਅੰਦਰੂਨੀ ਪਰਤਾਂ ਅਤੇ ਕਾਵਿ ਸਿਰਜਣਾ ਦੇ ਬਰੀਕ ਨੁਕਤਿਆਂ ਸਬੰਧੀ ਚਰਚਾ ਕੀਤੀ।ਉਨ੍ਹਾਂ ਆਪਣੀਆਂ ਸਿਰਜਨਾਵਾਂ ਦੇ ਹਵਾਲੇ ਰਾਹੀਂ ਵਿਦਿਆਰਥੀਆਂ ਨੂੰ ਮੌਲਿਕ ਸਾਹਿਤ ਪੜ੍ਹਨ ਅਤੇ ਲਿਖਣ ਦੀ ਪ੍ਰਕਿਰਿਆ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਮਾਂ ਤੇ ਕਵਿਤਾ, ਨਦੀਨ, ਕਦੇ ਤਾਂ ਮਿਲੀਏ, ਆਵਾਜ਼, ਪਿੰਡਾ, ਸੀਤਾ ਤੇ ਦਰੋਪਤੀ, ਡੇਵਿਡ, ਦੁਰਯੋਧਨ ਆਦਿ ਕਵਿਤਾਵਾਂ ਰਾਹੀਂ ਮਨੁੱਖ ਦੇ ਅੰਦਰ ਚੱਲਦੇ ਸੰਸਾਰ ਦੀ ਸ਼ਾਬਦਿਕ ਪੇਸ਼ਕਾਰੀ ਕਰਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ।ਉਨ੍ਹਾਂ ਕਿਹਾ ਕਿ ਕਵੀ ਹੋਣਾ ਵੱਡੀ ਜਿੰਮੇਵਾਰੀ ਵਾਲ਼ਾ ਕੰਮ ਹੈ ਇਸ ਲਈ ਕਵੀ ਵੱਲੋਂ ਆਪਣੀ ਰਚਨਾ ਲਈ ਵਿਸ਼ੇ ਅਤੇ ਸ਼ਬਦ ਚੋਣ ਕਰਦੇ ਸਮੇਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਸਮਾਗਮ ਮੌਕੇ ਡਾ. ਪਰਮਿੰਦਰ ਸਿੰਘ ਨੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪਰਵਾਸੀ ਸਾਹਿਤ ਦੇ ਸਰੋਕਾਰਾਂ ’ਤੇ ਰੌਸ਼ਨੀ ਪਾਉਂਦਿਆਂ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਭਰਪੂਰ ਸੈਮੀਨਾਰਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਡਾ. ਰੰਧਾਵਾ ਨੇ ਡਾ. ਪਰਮਿੰਦਰ ਸਿੰਘ ਨਾਲ ਮਿਲ ਕੇ ਉਕਤ ਮਹਿਮਾਨਾਂ ਨੂੰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਖੇਤਰ ’ਚ ਵਡਮੁੱਲੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਮੌਕੇ ਹਰਮੀਤ ਆਰਟਿਸਟ, ਗੁਰਬੀਰ ਸਿੰਘ ਬਰਾੜ, ਵਿਭਾਗ ਦੇ ਸਮੂਹ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਮੌਜੂਦ ਸਨ।

 

Have something to say? Post your comment

 
 

ਪੰਜਾਬ

ਕਿਰਤੀਆਂ ਵਿਰੋਧੀ ਕਿਰਤ ਕੋਡ ਦੀਆਂ ਕਾਪੀਆਂ ਸਾੜੀਆਂ

ਭਗਵੰਤ ਸਿੰਘ ਮਾਨ ਦਾ ਸਪਸ਼ਟ ਸੰਦੇਸ਼ : ਸੂਬੇ ਨੂੰ ਫਿਰ ਤੋਂ ਬਣਾਉਣਾ ਹੈ ਰੰਗਲਾ ਪੰਜਾਬ : ਸਰਬਜੀਤ ਸਿੰਘ ਸਮਾਣਾ

ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਵੱਲੋਂ ਬਣਾਈ ਜਾ ਰਹੀ ਫਿਲਮ ਦੀ ਪ੍ਰਮੋਸ਼ਨ ਸਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤਾ ਸਪਸ਼ਟੀਕਰਨ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਈਡੀ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਮਨੀ ਲਾਂਡਰਿੰਗ ਜਾਂਚ ਵਿੱਚ ਸੰਮਨ ਕੀਤਾ

ਭਾਜਪਾ ਅਤੇ 'ਆਪ' ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਪ੍ਰਗਟ ਸਿੰਘ

ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

ਗੁਆਂਢੀ ਰਾਜਾਂ ਤੇ ਯੂ.ਟੀ. ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਸਟੇਟ ਨੋਡਲ ਅਫ਼ਸਰਾਂ, ਕੇਂਦਰੀ ਏਜੰਸੀਆਂ ਅਤੇ ਡਰੱਗ ਕੰਟਰੋਲਰਾਂ ਨੇ ਕੀਤੀ ਸ਼ਿਰਕਤ

ਸਿੱਖਿਆ ਕ੍ਰਾਂਤੀ’ ਤਹਿਤ ਮਾਸਟਰ ਕਾਡਰ ਦੀ ਭਰਤੀ ਨਾਲ ਅਧਿਆਪਨ ਕਾਰਜਾਂ ਨੂੰ ਮਿਲੇਗਾ ਵੱਡਾ ਹੁਲਾਰਾ: ਹਰਜੋਤ ਸਿੰਘ ਬੈਂਸ

ਵਿੱਤ ਮੰਤਰੀ ਨੇ 7 ਮੁਲਾਜ਼ਮ ਅਤੇ ਬੇਰੋਜ਼ਗਾਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਲਗਾਤਾਰ ਮੀਟਿੰਗਾਂ; ਜਾਇਜ਼ ਮੁੱਦਿਆਂ ਦੇ ਸਮਾਂਬੱਧ ਹੱਲ ਦਾ ਦਿੱਤਾ ਭਰੋਸਾ