BREAKING NEWS
• ਮੁਲਾਜ਼ਮਾਂ ਦੀਆਂ ਜ਼ਿਆਦਾਤਰ ਵਿਚਾਰ ਅਧੀਨ ਜਾਇਜ਼ ਮੰਗਾਂ ਅੰਤਿਮ ਪੜਾਅ ’ਤੇ: ਹਰਪਾਲ ਸਿੰਘ ਚੀਮਾ • ਦਾਦੀ ਚਰਨ ਕੌਰ ਨੂੰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਦਿੱਤੀ ਮੁੱਖ ਅਗਨੀ, ਅੰਤਿਮ ਵਿਦਾਈ ਮੌਕੇ ਉਮੜਿਆ ਜਨ ਸੈਲਾਬ • ਪੰਜਾਬ ਦੇ ਸ਼ਹਿਰਾਂ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਆਮਦ ਖਤਰਨਾਕ ਰੁਝਾਨ ਵਲ, ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ ਨੇ • ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ • ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ • ਗੁਆਂਢੀ ਰਾਜਾਂ ਤੇ ਯੂ.ਟੀ. ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਸਟੇਟ ਨੋਡਲ ਅਫ਼ਸਰਾਂ, ਕੇਂਦਰੀ ਏਜੰਸੀਆਂ ਅਤੇ ਡਰੱਗ ਕੰਟਰੋਲਰਾਂ ਨੇ ਕੀਤੀ ਸ਼ਿਰਕਤ

ਨੈਸ਼ਨਲ

ਸਰਦਾਰ ਗੁਰਬਖਸ਼ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫੈਸਲਾ: ਕੈਨੇਡਾ ਦੇ ਸਿੱਖ ਆਗੂਆਂ ਵੱਲੋਂ ਸਵਾਗਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 24, 2026 07:06 PM

ਨਵੀਂ ਦਿੱਲੀ -ਸਰਦਾਰ ਗੁਰਬਖਸ਼ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕੈਨੇਡਾ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਸਿੱਖ ਆਗੂਆਂ ਨੇ ਕਿਹਾ ਕਿ ਗੁਰਬਖਸ਼ ਸਿੰਘ ਖਾਲਸਾ ਸ਼ੁਰੂ ਤੋਂ ਹੀ ਸਿੱਖ ਸੰਘਰਸ਼ ਨਾਲ ਜੁੜੇ ਰਹੇ ਹਨ ਅਤੇ ਸੰਘਰਸ਼ ਦੇ ਦੌਰਾਨ ਉਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਵੀ ਕੱਟਿਆ ਹੈ। ਉਨ੍ਹਾਂ ਕਿਹਾ ਕਿ ਗੁਰਬਖਸ਼ ਸਿੰਘ ਨੇ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਬੇਦਾਗ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਸਿੱਖ ਸੰਸਥਾ ਲਈ ਇੱਕ ਸ਼ਲਾਘਾਯੋਗ ਫੈਸਲਾ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਿੱਖ ਪੰਥ ਦੇ ਅਹਿਮ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਉਨ੍ਹਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਅਤੇ ਵਧਾਈ ਦੇਣ ਵਾਲਿਆਂ ਵਿੱਚ ਸੁਰਜੀਤ ਸਿੰਘ ਭਾਊ, ਮੁੱਖ ਸੇਵਾਦਾਰ ਗੁਰਦੁਆਰਾ ਲਸਾਲ; ਜਸਵਿੰਦਰ ਸਿੰਘ, ਮੁੱਖ ਸੇਵਾਦਾਰ ਪਾਰਕ; ਜਤਿੰਦਰ ਸਿੰਘ ਮੁਲਤਾਨੀ, ਮੁੱਖ ਸੇਵਾਦਾਰ ਹਡਸਨ; ਸੰਤੋਖ ਸਿੰਘ ਖੇਲਾ, ਪ੍ਰਧਾਨ ਕਿਊਬਿਕ ਸਿੱਖ ਕੌਂਸਲ; ਨਰਿੰਦਰ ਸਿੰਘ ਮਿਨਹਾਸ, ਪ੍ਰਧਾਨ ਸਾਨੇ ਪੰਜਾਬ; ਬਲਰਾਜ ਸਿੰਘ, ਖ਼ਜ਼ਾਨਚੀ; ਅਵਤਾਰ ਸਿੰਘ, ਜਨਰਲ ਸਕੱਤਰ; ਮੁਲਖ ਸਿੰਘ, ਸਟੇਜ ਸਕੱਤਰ; ਬਲਵਿੰਦਰ ਸਿੰਘ, ਰਸਪਾਲ ਸਿੰਘ ਬਦੇਸਾ, ਸਰਬਜੀਤ ਸਿੰਘ ਮਿਨਹਾਸ, ਪ੍ਰੀਤਮ ਸਿੰਘ, ਮਨਜੀਤ ਸਿੰਘ ਵੈਨਕੂਵਰ, ਸਰਬਜੀਤ ਸਿੰਘ ਢਿੱਲੋਂ ਸਕੈਚਵਨ, ਉਪਕਾਰ ਸਿੰਘ ਇੰਗਲੈਂਡ, ਸਰਬਜੀਤ ਸਿੰਘ ਤੱਖਰ ਅਮਰੀਕਾ, ਬਲਵਿੰਦਰ ਸਿੰਘ ਅਮਰੀਕਾ, ਜਰਨੈਲ ਸਿੰਘ ਜੈਲੀ, ਪਰਮਜੀਤ ਸਿੰਘ ਗਿੱਲ ਅਤੇ ਮਨਜੀਤ ਸਿੰਘ ਗਿੱਲ ਸਮੇਤ ਹੋਰ ਸਿੱਖ ਆਗੂ ਸ਼ਾਮਲ ਸਨ।

Have something to say? Post your comment

 
 

ਨੈਸ਼ਨਲ

ਭਾਜਪਾ-ਅਕਾਲੀ ਦਲ ਗਠਜੋੜ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਵਜੋਂ ਉਭਰੇਗਾ: ਪ੍ਰਧਾਨ ਮੰਤਰੀ ਮੋਦੀ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਸੀਨੀਅਰ ਭਾਜਪਾ ਆਗੂ ਸਰਦਾਰ ਇਮਪ੍ਰੀਤ ਸਿੰਘ ਬਖ਼ਸ਼ੀ ਨੇ ਪੰਜਾਬੀ ਅਕੈਡਮੀ, ਦਿੱਲੀ ਦੇ ਉਪ-ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ: ਬੱਲ ਮਲਕੀਤ ਸਿੰਘ

12 ਸਾਲਾਂ ਵਿੱਚ ਚੰਡੀਗੜ੍ਹ ਦੀ ਹਾਲਤ ਵਿਗੜ ਗਈ -ਨਗਰ ਨਿਗਮ ਚੋਣਾਂ ਵਿੱਚ ਬਦਲਾਅ ਜ਼ਰੂਰੀ - ਮਨੀਸ਼ ਤਿਵਾੜੀ

ਦਿੱਲੀ ਬੇਅਦਬੀ ਮਾਮਲੇ ਪਿੱਛੇ ਬਾਦਲ ਦਲ ਦੀ ਭੂਮਿਕਾ ਹੋਣ ਦਾ ਖਦਸ਼ਾ: ਕਾਲਕਾ, ਕਾਹਲੋਂ

ਪੰਜਾਬ ਦੇ ਸ਼ਹਿਰਾਂ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਆਮਦ ਖਤਰਨਾਕ ਰੁਝਾਨ ਵਲ, ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ ਨੇ

ਯੂਕੇ ਗੁਰਦੁਆਰਿਆਂ ਦੀ ਸਾਂਝੀ ਮੁਹਿੰਮ ਅੱਗੇ ਝੁਕੀ ਬ੍ਰਿਟਿਸ਼ ਸਰਕਾਰ, ਕਿਰਪਾਨ ਸਬੰਧੀ ਕਾਨੂੰਨ ਬਦਲਣ ਦੀਆਂ ਕੋਸ਼ਿਸ਼ਾਂ ਤੋਂ ਪਿੱਛੇ ਹਟਣ ਲਈ ਹੋਈ ਮਜਬੂਰ

ਪੰਨੂ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ 19 ਸਾਲ 7 ਮਹੀਨੇ ਦੀ ਕੈਦ, ਡੋਵਾਲ-ਗੋਇਲ ਨੂੰ ਸੰਮਨ