ਪੰਜਾਬ

ਪਾਉਂਟਾ ਸਾਹਿਬ ਤੋਂ ਸੋਲਨ ਗਏ ਜਸ਼ਨਦੀਪ ਸਿੰਘ ਨੂੰ ਕੱਕਾਰਾਂ ਕਾਰਨ ਪਟਵਾਰੀ ਦੀ ਪ੍ਰੀਖਿਆ ਤੋਂ ਰੋਕਣਾ ਸਿੱਖੀ ਦੀ ਪਹਿਚਾਣ ’ਤੇ ਹਮਲਾ : ਸ਼ਮਸ਼ੇਰ ਸਿੰਘ ਪੱਧਰੀ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | November 27, 2026 07:18 PM

ਅੰਮ੍ਰਿਤਸਰ - ਅਕਾਲੀ ਦਲ ਵਾਰਿਸ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਅਤੇ ਅੰਮ੍ਰਿਤਸਰ ਪੂਰਬੀ ਤੋਂ ਹਲਕਾ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਪਾਉਂਟਾ ਸਾਹਿਬ ਤੋਂ ਸੋਲਨ ਪਟਵਾਰੀ ਦੀ ਪ੍ਰੀਖਿਆ ਦੇਣ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਨੂੰ ਕੜਾ ਅਤੇ ਕਿਰਪਾਨ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਰੋਕੇ ਜਾਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਖੀ ਦੇ ਕੱਕਾਰ ਕੋਈ ਆਮ ਵਸਤੂ ਜਾਂ ਪਹਿਰਾਵਾ ਨਹੀਂ, ਸਗੋਂ ਸਿੱਖ ਦੀ ਧਾਰਮਿਕ ਪਹਿਚਾਣ, ਆਸਥਾ ਅਤੇ ਜੀਵਨ-ਜਾਚ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਸ਼ਨਦੀਪ ਸਿੰਘ ਨੂੰ ਆਪਣੇ ਧਾਰਮਿਕ ਕੱਕਾਰਾਂ ਕਾਰਨ ਪ੍ਰੀਖਿਆ ਦੇ ਅਧਿਕਾਰ ਤੋਂ ਵਾਂਝਾ ਕਰਨਾ ਬੇਹੱਦ ਅਪਮਾਨਜਨਕ ਅਤੇ ਚਿੰਤਾਜਨਕ ਹੈ। ਸਿੱਖਾਂ ਦੀ ਧਾਰਮਿਕ ਪਹਿਚਾਣ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਜਿਹੜੇ ਅਧਿਕਾਰੀ ਜਾਂ ਪ੍ਰਬੰਧਕ ਸਿੱਖੀ ਕੱਕਾਰਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਰਵੱਈਆ ਅਪਣਾਉਂਦੇ ਹਨ, ਉਨ੍ਹਾਂ ਨੂੰ ਸਮਝਣਾਂ ਚਾਹੀਦਾ ਹੈ ਕਿ ਸਿੱਖ ਆਪਣੇ ਧਾਰਮਿਕ ਚਿੰਨ੍ਹਾਂ ਅਤੇ ਪਹਿਚਾਣ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਹੋਰ ਧਰਮ ਜਾਂ ਜਾਤੀ ਦਾ ਅਪਮਾਨ ਨਹੀਂ ਕਰਦਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਪਰ ਆਪਣੇ ਧਰਮ ਦੀ ਪਹਿਚਾਣ ਅਤੇ ਮਾਣ-ਸਨਮਾਨ ਦੀ ਰਾਖੀ ਕਰਨਾਂ ਵੀ ਹਰ ਸਿੱਖ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ, ਸਰਹੱਦਾਂ ਦੀ ਰੱਖਿਆ ਅਤੇ ਦੇਸ਼ ਦੀ ਤਰੱਕੀ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਿੱਖਾਂ ਦੀ ਧਾਰਮਿਕ ਪਹਿਚਾਣ ਨਾਲ ਅਜਿਹਾ ਵਿਹਾਰ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕੇਂਦਰ ਸਰਕਾਰ, ਗ੍ਰਹਿ ਮੰਤਰਾਲੇ, ਸਬੰਧਤ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿੱਖਾਂ ਦੇ ਪੰਜ ਕਕਾਰਾਂ ਸਬੰਧੀ ਧਾਰਮਿਕ ਅਧਿਕਾਰਾਂ ਦਾ ਸਨਮਾਨ ਯਕੀਨੀ ਬਣਾਉਣ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਜਸ਼ਨਦੀਪ ਸਿੰਘ ਨਾਲ ਵਾਪਰੀ ਘਟਨਾ ਦੀ ਨਿਰਪੱਖ ਜਾਂਚ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਨੌਜਵਾਨ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦੇਣ ਦੀ ਮੰਗ ਕੀਤੀ। ਸ਼ਮਸ਼ੇਰ ਸਿੰਘ ਪੱਧਰੀ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖਾਂ ਦੀ ਧਾਰਮਿਕ ਪਹਿਚਾਣ, ਮਾਣ-ਸਨਮਾਨ ਅਤੇ ਹੱਕਾਂ ਨਾਲ ਹੋਣ ਵਾਲੀ ਕਿਸੇ ਵੀ ਧੱਕੇਸ਼ਾਹੀ ਨੂੰ ਚੁੱਪਚਾਪ ਸਹਿਣ ਨਹੀਂ ਕਰੇਗਾ ਅਤੇ ਜਸ਼ਨਦੀਪ ਸਿੰਘ ਦੇ ਹੱਕ ਵਿੱਚ ਹਰ ਪੱਧਰ ’ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ।

Have something to say? Post your comment

 
 

ਪੰਜਾਬ

ਭਾਜਪਾ-ਅਕਾਲੀ ਗੱਠਜੋੜ ਪੰਜਾਬ ਵਿੱਚ ਵੀ ਸਿੰਗਲ ਡਿਜਿਟ ਤੱਕ ਸਿਮਟੇਗਾ- ਪਰਗਟ ਸਿੰਘ

ਸਿੱਖਿਆ ਤੇ ਮਿਹਨਤ ਹੀ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ: ਵਿਧਾਇਕ ਧੁੰਨ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ: ਹਰਜੋਤ ਸਿੰਘ ਬੈਂਸ

ਸੇਵਾ ਪੰਥੀ ਮਹਾਪੁਰਖਾ ਦੀ ਯਾਦ ਵਿਚ ਡੇਰਾ ਮਿਠਾ ਟਿਵਾਣਾ ਵਿਖੇ ਸਮਾਗਮ ਆਰੰਭ- 29 ਨਵੰਬਰ ਨੂੰ ਮੁੱਖ ਸਮਾਗਮ

ਪਿਆਰ ਤੇ ਸਾਂਝ ਦੇ 30 ਸਾਲ

ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਤਿਆਰ ਕਰਨ- ਕੇਜਰੀਵਾਲ

ਅਕਾਲੀ ਦਲ ਨੇ ਵਜ਼ੀਰੀ ਖਾਤਰ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨਾਂ ਦਾ ਭਰੋਸਾ ਵੇਚਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੋਗਾ ਵਿੱਚ 'ਆਪ' ਦੀ ਰੈਲੀ ਤੋਂ ਪਹਿਲਾਂ, ਸਮਾਗਮ ਵਾਲੀ ਥਾਂ 'ਤੇ ਕੌਫੀ ਮਸ਼ੀਨ ਫਟਣ ਕਾਰਨ ਇੱਕ ਵਰਕਰ ਦੀ ਮੌਤ

ਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ

ਖਾਲਸਾ ਕਾਲਜ ਵਿਖੇ 120ਵਾਂ ਡਿਗਰੀ ਵੰਡ ਸਮਾਰੋਹ -ਮਜੀਠੀਆ, ਛੀਨਾ ਨੇ 1497 ਦੇ ਕਰੀਬ ਵੰਡੀਆਂ ਡਿਗਰੀਆਂ