ਪੰਜਾਬ

ਪਟਿਆਲਾ ਨਗਰ ਨਿਗਮ ਚੋਣਾਂ ਵਿੱਚ 43 ਫੀਸਦੀ ਅਤੇ ਬਾਘਾ ਪੁਰਾਣਾ ਤੇ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ 64 ਫੀਸਦੀ ਵੋਟਿੰਗ ਹੋਈ

ਕੌਮੀ ਮਾਰਗ ਬਿਊਰੋ | November 28, 2026 09:09 PM

ਚੰਡੀਗੜ੍ਹ-ਰਾਜ ਚੋਣ ਕਮਿਸ਼ਨ, ਪੰਜਾਬ ਨੇ ਦੱਸਿਆ ਹੈ ਕਿ ਅੱਜ, ਭਾਵ 28.11.2026 ਨੂੰ ਪਟਿਆਲਾ ਨਗਰ ਨਿਗਮ (ਜ਼ਿਲ੍ਹਾ ਪਟਿਆਲਾ) ਦੇ 30 ਵਾਰਡਾਂ, ਬਾਘਾ ਪੁਰਾਣਾ ਨਗਰ ਕੌਂਸਲ ਦੇ 15 ਵਾਰਡਾਂ ਅਤੇ ਧਰਮਕੋਟ ਨਗਰ ਕੌਂਸਲ (ਜ਼ਿਲ੍ਹਾ ਮੋਗਾ) ਦੇ 7 ਵਾਰਡਾਂ ਲਈ ਚੋਣਾਂ ਕਰਵਾਈਆਂ ਗਈਆਂ। ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋਈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੀਡੀਓਗ੍ਰਾਫੀ ਕੀਤੀ ਗਈ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਚੋਣ ਪ੍ਰਕਿਰਿਆ ਦੀ ਨਿਗਰਾਨੀ ਮਾਣਯੋਗ ਹਾਈ ਕੋਰਟ ਵੱਲੋਂ ਗਠਿਤ ਨਿਗਰਾਨ ਕਮੇਟੀ ਵੱਲੋਂ ਕੀਤੀ ਗਈ, ਜਿਸ ਦੀ ਅਗਵਾਈ ਮਾਣਯੋਗ ਜਸਟਿਸ ਰਾਜੀਵ ਸ਼ਰਮਾ (ਸੇਵਾਮੁਕਤ) ਵੱਲੋਂ ਕੀਤੀ ਗਈ।

ਪ੍ਰਾਪਤ ਅੰਕੜਿਆਂ ਅਨੁਸਾਰ, ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਵਿੱਚ 43 ਫੀਸਦੀ ਵੋਟਿੰਗ, ਜਦਕਿ ਬਾਘਾ ਪੁਰਾਣਾ ਅਤੇ ਧਰਮਕੋਟ ਨਗਰ ਕੌਂਸਲਾਂ ਵਿੱਚ 64 ਫ਼ੀਸਦੀ ਵੋਟਿੰਗ ਹੋਈ।

ਇਨ੍ਹਾਂ ਚੋਣਾਂ ਵਿੱਚ ਵਰਤੀਆਂ ਗਈਆਂ ਈ.ਵੀ.ਐਮ. ਨੂੰ ਢੁਕਵੇਂ ਢੰਗ ਨਾਲ ਸੀਲ ਕਰਨ ਤੋਂ ਬਾਅਦ ਸੁਰੱਖਿਅਤ 'ਸਟ੍ਰਾਂਗ ਰੂਮਾਂ' ਵਿੱਚ ਰੱਖਿਆ ਜਾਵੇਗਾ। ਕਾਉਂਟਿੰਗ ਸੈਂਟਰ ਅਤੇ ਸਟੋਰੇਜ ਸਥਾਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਪਟਿਆਲਾ ਜ਼ਿਲ੍ਹੇ ਵਿੱਚ ਪਟਿਆਲਾ ਨਗਰ ਨਿਗਮ ਦੀਆਂ ਵੋਟਾਂ ਦੀ ਗਿਣਤੀ ਲਈ, ਵਾਰਡ ਨੰਬਰ 1, 4, 6, 12, 14, 15, 16, 22, 26, 28, 32, 33, 34, 36 ਅਤੇ 37 ਦੀ ਗਿਣਤੀ ਸਰਕਾਰੀ ਆਈ.ਟੀ.ਆਈ., ਨਾਭਾ ਰੋਡ, ਪਟਿਆਲਾ ਵਿਖੇ; ਜਦਕਿ ਵਾਰਡ ਨੰਬਰ 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ (ਮੁੱਖ ਇਮਾਰਤ, ਮੁੱਖ ਹਾਲ), ਪਟਿਆਲਾ ਵਿਖੇ ਹੋਵੇਗੀ।

ਮੋਗਾ ਜ਼ਿਲ੍ਹੇ ਵਿੱਚ, ਨਗਰ ਕੌਂਸਲ ਬਾਘਾ ਪੁਰਾਣਾ ਲਈ ਵੋਟਾਂ ਦੀ ਗਿਣਤੀ ਪੀ. ਐਮ. ਸ੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਾਘਾ ਪੁਰਾਣਾ ਵਿਖੇ ਹੋਵੇਗੀ ਅਤੇ ਨਗਰ ਕੌਂਸਲ ਧਰਮਕੋਟ ਲਈ ਵੋਟਾਂ ਦੀ ਗਿਣਤੀ ਗੁਰੂ ਨਾਨਕ ਪਬਲਿਕ ਸਕੂਲ, ਧਰਮਕੋਟ ਵਿਖੇ ਹੋਵੇਗੀ।

ਭਾਰਤੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਐਸਐਲਪੀ ਨੰਬਰ 3894 ਆਫ਼ 2026 (ਸੀਡਬਲਿਊਪੀ 388/2025) - ਸੀਮਾ ਸ਼ਰਮਾ ਅਤੇ ਹੋਰ ਬਨਾਮ ਪੰਜਾਬ ਰਾਜ ਅਤੇ ਹੋਰ ਸਬੰਧੀ ਮਾਮਲੇ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਪਾਸੋਂ ਮਨਜ਼ੂਰੀ ਪ੍ਰਾਪਤ ਹੋਣ ਉਪਰੰਤ ਹੀ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ।

Have something to say? Post your comment

 
 

ਪੰਜਾਬ

ਭਗਤ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਨਸੀ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਥਾਨਕ ਆਗੂਆਂ ਨਾਲ ਕੀਤੀ ਇਕੱਤਰਤਾ

ਹਿਮਾਚਲ ਪ੍ਰਦੇਸ਼ ’ਚ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਪ੍ਰੀਖਿਆ ’ਚ ਰੋਕਣਾ ਵਿਤਕਰੇ ਪੂਰਨ ਹੈ: ਬਾਬਾ ਬਲਬੀਰ ਸਿੰਘ

ਪੰਜਾਬ ਕਲੋਨੀ ਰੈਗੂਲਰਾਈਜ਼ੇਸ਼ਨ ਘੁਟਾਲੇ ਵਿੱਚ ਈਡੀ ਨੇ ਕੀਤੀ ਕਾਰਵਾਈ , ਕਰੋੜਾਂ ਦੀ ਜਾਇਦਾਦ ਦੀ ਚੱਲ ਰਹੀ ਹੈ ਜਾਂਚ 

ਐਨ.ਐਚ.ਆਰ.ਸੀ ਨੇ ਗੁਰਦਾਸਪੁਰ ਨਿਸ਼ਾਨ ਸਾਹਿਬ ਹਟਾਉਣ ਦੇ ਮਾਮਲੇ ਵਿੱਚ ਨੋਟਿਸ ਕੀਤਾ ਜਾਰੀ - ਮੰਗੀ ਰਿਪੋਰਟ

ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 312ਵਾਂ ਦਿਨ: ਪੰਜਾਬ ਪੁਲਿਸ ਵੱਲੋਂ 511 ਥਾਈਂ ਛਾਪੇਮਾਰੀ; 152 ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਸਾਰੀਆਂ 520 ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ: ਅਮਨ ਅਰੋੜਾ

ਹਿਮਾਚਲ ਪ੍ਰਦੇਸ਼ ’ਚ ਸਿੱਖ ਵਿਦਿਆਰਥੀ ਨੂੰ ਕਕਾਰਾਂ ਕਾਰਨ ਪ੍ਰੀਖਿਆ ’ਚ ਨਾ ਬੈਠਣ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਸਰਦੀਆਂ ਦੇ ਬਿਜਲੀ ਕੱਟਾਂ ਨੇ 'ਆਪ' ਦੇ ਖੋਖਲੇ 'ਜ਼ੀਰੋ-ਬਿੱਲ' ਦਾਅਵਿਆਂ ਦੀ ਖੋਲ੍ਹੀ ਪੋਲ: ਕੇਵਲ ਸਿੰਘ ਢਿੱਲੋਂ

ਭਾਜਪਾ-ਅਕਾਲੀ ਗੱਠਜੋੜ ਪੰਜਾਬ ਵਿੱਚ ਵੀ ਸਿੰਗਲ ਡਿਜਿਟ ਤੱਕ ਸਿਮਟੇਗਾ- ਪਰਗਟ ਸਿੰਘ

ਸਿੱਖਿਆ ਤੇ ਮਿਹਨਤ ਹੀ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ: ਵਿਧਾਇਕ ਧੁੰਨ