ਸੰਸਾਰ

ਵੈਨਕੂਵਰ ਵਿਚਾਰ ਮੰਚ ਵਲੋਂ ਚਿਤਰਕਾਰ ਮਿਹਰ ਸਿੰਘ ਤੇ ਡਾ ਦਰਿਆ ਦੇ ਚਲਾਣੇ ਤੇ ਸ਼ੋਕ ਪ੍ਰਗਟਾਇਆ

ਕੌਮੀ ਮਾਰਗ ਬਿਊਰੋ | September 09, 2020 03:24 PM

ਵੈਨਕੂਵਰ-ਪਿਛਲੇ ਦਿਨੀ ਵਿੱਛੜੇ ਚਿਤਰਕਾਰ ਸ. ਮਿਹਰ ਸਿੰਘ ਤੇ ਡ. ਦਰਿਆ ਦੇ ਬੇਵਕਤ ਚਲਾਣੇ 'ਤੇ ਵੈਨਕੂਵਰ ਵਿਚਾਰ ਮੰਚ ਵਲੋਂ ਇਕਤਰਤਾ ਕਰ ਕੇ ਸ਼ੋਕ ਪ੍ਰਗਟਾਇਆ ਗਿਆ।ਸਾਹਿਤ ਤੇ ਸਭਿਆਚਾਰਕ ਸੰਸਥਾ ਵੈਨਕੂਵਰ ਵਿਚਾਰ ਮੰਚ ਵਲੋਂ ਵਿਛੜੀਆਂ ਸ਼ਖਸੀਅਤਾਂ ਦੀ ਕਲਾ ਤੇ ਸਾਹਿਤ ਵਿਚ ਦੇਣ ਦਾ ਜ਼ਿਕਰ ਕੀਤਾ ਗਿਆ ਤੇ ਉਹਨਾਂ ਦੇ ਚਲਾਣੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ।ਜਰਨੈਲ ਆਰਟ ਗੈਲਰੀ ਵਿਚ ਹੋਈ ਇਸ ਇਕਤਰਤਾ ਵਿਚ  ਚਿਤਰਕਾਰ ਮਿਹਰ ਸਿੰਘ ਬਾਰੇ ਗਲਬਾਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨੇ ਉਹਨਾਂ ਦੀ ਪੋਰਟਰੇਟ ਕਲਾ ਬਾਰੇ ਤੇ ਪੰਜਾਬ ਲਲਿਤ ਕਲਾ ਅਕਾਦਮੀ ਵਿਚ ਉਹਨਾਂ ਦੀ ਪ੍ਰਧਾਨਗੀ ਸਮੇਂ ਬਤੌਰ ਉਹਨਾਂ ਨਾਲ ਜਨਰਲ ਸਕੱਤਰ ਵਜੋਂ ਕੰਮ ਕਾਜ ਦੇ ਅਨੁਭਵ ਸਾਂਝੇ ਕੀਤੇ ਤੇ ਉਹਨਾਂ ਦੀ ਸ਼ਖਸੀਅਤ ਦੀ ਸਰਲਤਾ, ਮਜ਼ਾਹੀਆ ਸੁਭਾ ਤੇ ਹੋਰ ਕਲਾਕਾਰਾਂ ਨੂੰ ਉਤਸ਼ਾਹਤ ਕਰਨ ਤੇ ਪੇਂਡੂ ਖੇਤਰ ਵਿਚ ਕਲਾ ਵਰਕਸ਼ਾਪਾਂ ਲਾਉਣ ਦੇ ਵਾਕਿਅਤ ਬਿਆਨ ਕੀਤੇ।ਉਘੇ ਨਾਵਲਕਾਰ ਸ. ਜਰਨੈਲ ਸਿੰਘ ਸੇਖਾ ਨੇ ਡਾ. ਦਰਿਆਦੇ ਸਾਧਾਰਨ ਦਲਿਤ ਪਿਛੋਕੜ ਤੇ ੳਹਨਾਂ ਦੇ ਪਿਤਾ ਗਿਆਨੀ ਸ਼ਿੰਗਾਰਾ ਆਜੜੀ ਦੀ ਦੇਣ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ 19 ਕਿਤਾਬਾਂ ਦੇ ਲੇਖਕ ਤੇ ਸੰਪਾਦਕ ਡਾ. ਦਰਿਆ ਇਕ ਵਧੀਆ ਕਵੀਵੀ ਸਨ ਤੇ ਉਹਨਾਂ ਦੀ ਕਵਿਤਾ ਦੀ ਪੁਸਤਕ ਜੰਗਲ ਜੰਗਲ ਵੀ ਛਪ ਚੁੱਕੀ ਹੈ।ਸ਼ਾਇਰ ਮੋਹਨ ਗਿੱਲ ਨੇ ਵੀ ਦੋਹਨਾਂ ਸ਼ਖਸੀਅਤਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਡਾ. ਦਰਿਆ ਦੀ ਐਨੀ ਛੋਟੀ ਉਮਰ ਵਿਚਮੌਤ ਚੌਂਕਾ ਦੇਣ ਵਾਲੀ ਹੈ।ਇਸ ਮੌਕੇ ਅੰਗਰੇਜ ਸਿੰਘ ਬਰਾੜ ਤੇ ਹਰਦਮ ਸਿੰਘ ਮਾਨ ਨੇ ਵੀ ਵਿਛੜੀਆਂ ਸ਼ਖਸੀਅਤਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਪੇਸ਼ ਕੀਤੀ ਤੇ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ  ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ