ਹਰਿਆਣਾ

ਹਰਿਆਣਾ ਵਿਚ ਜਮੀਨ ਦੀ ਪੈਮਾਇਸ਼ ਕਰਨ ਲਈ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ - ਡਿਪਟੀ ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | September 28, 2020 07:51 PM


ਚੰਡੀਗੜ, ਹਰਿਆਣਾ ਵਿਚ ਪਹਿਲੀ ਵਾਰ ਨਾਇਬ ਤਹਿਸੀਲਦਾਰ ਪਿੰਡ-ਪਿੰਡ,  ਖੇਤ-ਖੇਤ ਵਿਚ ਜਾ ਕੇ ਜਮੀਨ ਦੀ ਪੈਮਾਇਸ਼ ਕਰਨਗੇਇਸ ਤੋਂ ਪਹਿਲਾਂ ਸਿਰਫ ਪਟਵਾਰੀ ਜਾਂ ਕਾਨੂੰਨਗੋ ਹੀ ਪਿੰਡ ਵਿਚ ਜਾ ਕੇ ਚਕਬੰਦੀ ਕਰਦਾ ਸੀਸਿਖਲਾਈ ਪੂਰੀ ਕਰਨ ਵਾਲੇ 57 ਨਾਇਬ ਤਹਿਸੀਲਦਾਰਾਂ ਨੂੰ ਨਾ ਸਿਰਫ ਇਕ-ਇਕ ਪਿੰਡ ਐਲਾਟ ਕੀਤਾ ਹੈ,  ਸਗੋਂ ਅਕਤੂਬਰ ਤੋਂ ਚਕਬੰਦੀ ਦਾ ਕੰਮ ਹਰ ਹਾਲ ਵਿਚ ਸ਼ੁਰੂ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨਭਿਵਾਨੀ-ਦਾਦਰੀ ਜਿਲਿਆਂ ਦੇ ਪਿੰਡਾਂ ਵਿਚ 30 ਨਾਇਬ ਤਹਿਸੀਲਦਾਰਾਂ ਦੀ ਡਿਊਟੀ ਲਗਾਈ ਹੈ,  ਉੱਥੇ ਰੋਹਤਕ ਵਿਚ 8,  ਝੱਜਰ ਵਿਚ 4,  ਪਾਣੀਪਤ ਵਿਚ 3,  ਕਰਨਾਲ ਵਿਚ 8,  ਹਿਸਾਰ ਵਿਚ ਇਕ,  ਅੰਬਾਲਾ ਵਿਚ ਤੇ ਗੁਰੂਗ੍ਰਾਮ ਵਿਚ ਨਾਇਬ ਤਹਿਸੀਲਦਾਰਾਂ ਦੀ ਡਿਊਟੀ ਲਗਾਈ ਹੈਹਰਿਆਣਾ ਵਿਚ ਹੁਣ ਤੋਂ ਪਹਿਲਾਂ ਨਾਇਬਰ ਤਹਿਸੀਲਦਾਰ ਚਕਬੰਦੀ ਲਈ ਸਿੱਧੇ ਤੌਰ 'ਤੇ ਪਿੰਡ ਲਈ ਜਿੰਮੇਵਾਰੀ ਨਹੀਂ ਹੁੰਦੇ ਸਨ|
ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਹਰਿਆਣਾ ਵਿਚ 64 ਪਿੰਡਾਂ ਵਿਚ ਚਕਬੰਦੀ ਨਹੀਂ ਹੋਈ ਹੈਇੰਨਾਂ ਪਿੰਡਾਂ ਤੋਂ ਆਮ ਤੌਰ ਰੋਜਾਨਾ ਜਮੀਨੀ ਮਾਮਲਾ ਨੂੰ ਲੈ ਕੇ ਸ਼ਿਕਾਇਤਾਂ ਆਉਂਦੀ ਰਹਿੰਦੀ ਸੀਅਜਿਹੇ ਮਾਮਲਿਆਂ ਨੂੰ ਸੁਲਝਾਉਣ ਲਈ ਚਕਬੰਦੀ ਜ਼ਰੂਰੀ ਹੁੰਦੀ ਹੈਉਨਾਂ ਦਸਿਆ ਕਿ ਇੰਨਾਂ ਪਿੰਡਾਂ ਦਾ ਜਮੀਨ ਰਿਕਾਰਡ ਸਦੀਆਂ ਤੋਂ ਬੀਘਾ ਤੇ ਬੀਸਵਾ ਵਿਚ ਚਲਿਆ ਆ ਰਿਹਾ ਹੈ,  ਜਦੋਂ ਕਿ ਪੂਰੇ ਹਰਿਆਣਾ ਵਿਚ ਏਕੜ,  ਕਨਾਲ ਤੇ ਮਰਲਾ ਵਿਚ ਜਮੀਨੀ ਰਿਕਾਰਡ ਹਨਇੰਨਾਂ ਪਿੰਡਾਂ ਦੇ ਕਿਸਾਨਾਂ ਦੀ ਜਮੀਨ ਵੀ ਟੁਕੜਿਆਂ ਵਿਚ ਵੰਡੀ ਹੋਈ ਹੈ ਅਤੇ ਖੇਤਾਂ ਵਿਚ ਆਉਣ-ਜਾਣ ਲਈ ਕਿਸਾਨਾਂ ਨੂੰ ਰਸਤੇ ਵੀ ਨਹੀਂ ਮਿਲ ਪਾ ਰਹੇ ਸਨਉਨਾਂ ਦਸਿਆ ਕਿ ਚਕਬੰਦੀ ਹੋਣ ਨਾਲ ਜਮੀਨਦਾਰ ਕੋਲ ਉਸ ਦੀ ਜਮੀਨ ਦਾ ਕਾਨੂੰਨੀ ਮਾਲਕਾਨਾ ਹੱਕ ਹੋ ਜਾਵੇਗਾ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਨਾਇਬ ਤਹਿਸੀਲਦਾਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਿਰਧਾਰਿਤ ਸਮੇਂ ਅੰਦਰ ਚਕਬੰਦੀ ਦਾ ਕੰਮ ਹਰ ਹਾਲ ਵਿਚ ਪੂਰਾ ਕਰਨਜਿੰਨਾਂ ਨਾਇਬ ਤਹਿਸੀਲਦਾਰਾਂ ਦੀ ਡਿਊਟੀ ਲਗਾਈ ਹੈ,  ਉਨਾਂ ਵਿਚ ਜਿਲਾ ਪਾਣੀਪਤ ਦੇ ਪਿੰਡ ਬਿਲਾਸਪੁਰ ਦੇ ਪ੍ਰਦੀਪ ਕੁਮਾਰ,  ਦਾਦਰੀ ਦੇ ਪਿੰਡ ਗੁਡਾਨਾ ਵਿਚ ਅਰੁਧ ਲੋਹਾਨ,  ਜਿਲਾ ਝੱਜਰ ਦੇ ਪਿੰਡ ਛਾਰਾ ਵਿਚ ਰੋਹਿਤ ਕੌਸ਼ਿਕ,  ਜਿਲਾ ਰੋਹਤਕ ਦੇ ਪਿੰਡ ਕੁਲਤਾਨਾ ਵਿਚ ਸ਼ੈਲੀ ਮਲਿਕ,  ਜਿਲਾ ਭਿਵਾਨੀ ਦੇ ਪਿੰਡ ਪ੍ਰੇਮ ਨਗਰ ਵਿਚ ਉਮੇਸ਼ ਕੁਮਾਰ,  ਜਿਲਾ ਭਿਵਾਨੀ ਦੇ ਪਿੰਡ ਘੰਘਾਲਾ ਵਿਚ ਦੀਪਕ,  ਜਿਲਾ ਰੋਹਤਕ ਦੇ ਪਿੰਡ ਮੋਖਰਾ ਵਿਚ ਜਤਿੰਦਰ ਗਿਲ,  ਜਿਲਾ ਦਾਦਰੀ ਦੇ ਪਿੰਡ ਬਿੰਦਰਾਵਨ ਵਿਚ ਅਜੈ ਮਲਿਕ,  ਜਿਲਾ ਝੱਜਰ ਦੇ ਪਿੰਡ ਖੇੜੀ ਹੋਸ਼ਦਾਰਪੁਰ ਵਿਚ ਪ੍ਰਤੀਕ ਹਨ|
ਇਸ ਤਰਾਂ ਜਿਲਾ ਦਾਦਰੀ ਦੇ ਢਾਣੀ ਫੌਗਾਟ ਵਿਚ ਸੌਰਭ ਸ਼ਰਮਾ,  ਜਿਲਾ ਝੱਜਰ ਦੇ ਪਿੰਡ ਮੋਖਰਾ ਰੋਜ ਵਿਚ ਅਸਿਤਵਾ ਪਾਰਾਸ਼ਰ,  ਜਿਲਾ ਭਿਵਾਨੀ ਦੇ ਪਿੰਡ ਪਟੌਦੀ ਵਿਚ ਅੰਕਿਤ,  ਜਿਲਾ ਰੋਹਤਕ ਦੇ ਪਿੰਡ ਗਿਰਾਵਡ ਵਿਚ ਮਨੀਸ਼ ਸ਼ਰਮਾ,  ਜਿਲਾ ਰੋਹਤਕ ਦੇ ਪਿੰਡ ਭੈਣੀ ਚੰਦਰਪਾਲ ਵਿਚ ਰਾਸ਼ਿਵੰਦਰ ਸਿੰਘ ਦੁਹਨ,  ਜਿਲਾ ਦਾਦਰੀ ਦੇ ਪਿੰਡ ਤਿਵਾਲਾ ਦੇ ਪਿੰਡ ਵਿਚ ਕੁੰਵਰ ਦੀਪ ਸਿੰਘ,  ਜਿਲਾ ਕਰਨਾਲ ਦੇ ਪਿੰਡ ਅਮ੍ਰਿਤਪੁਰ ਕਲਾਂ ਵਿਚ ਸਤਵਿੰਦਰ ਕੁਮਾਰ,  ਜਿਲਾ ਗੁਰੂਗ੍ਰਾਮ ਦੇ ਪਿੰਡ ਸ਼ਿਕੋਪੁਰ ਵਿਚ ਅਰੁਣ ਕੁਮਾਰੀ,  ਜਿਲਾ ਕਰਨਾਲ ਵਿਚ ਪਿੰਡ ਅਮ੍ਰਿਤਪੁਰ ਖੁਰਦ ਵਿਚ ਸਾਹਿਲ ਅਰੋੜਾ,  ਜਿਲਾ ਅੰਬਾਲਾ ਦੇ ਪਿੰਡ ਸਲੋਲਾ ਵਿਚ ਪੌਰੂਸ਼ ਪਹਿਲ,  ਜਿਲਾ ਦਾਦਰੀ ਵਿਚ ਪਿੰਡ ਛਪਾਰ ਵਿਚ ਅਭਿਮੰਯੂ,  ਜਿਲਾ ਭਿਵਾਨੀ ਦੇ ਪਿੰਡ ਲਾਡਾਵਾਸ ਵਿਚ ਰਵਿੰਦਰ ਸ਼ਰਮਾ,  ਜਿਲਾ ਦਾਦਰੀ ਦੇ ਪਿੰਡ ਪਿਚੋਪਾ ਖੁਰਦ,  ਕਾਂਹੜਾ,  ਲਾਡ ਵਿਚ ਨੇਹਾ ਯਾਦਵ,  ਜਿਲਾ ਦਾਦਰੀ ਦੇ ਪਿੰਡ ਨਿਮੜ ਵਿਚ ਓਮਬੀਰ,  ਜਿਲਾ ਭਿਵਾਨੀ ਦੇ ਪਿੰਡ ਦਰਿਯਾਪੁਰ ਵਿਚ ਅਭਿਨਵ ਸਿਵਾਚ,  ਜਿਲਾ ਭਿਵਾਨੀ ਦੇ ਪਿੰਡ ਸਰਲ ਵਿਚ ਯੋਗੇਂਦਰ ਧਨਖੜ,  ਜਿਲਾ ਭਿਵਾਨੀ ਦੇ ਪਿੰਡ ਸੰਡਵਾ ਵਿਚ ਨਵਦੀਪ,  ਜਿਲਾ ਕਰਨਾਲ ਦੇ ਪਿੰਡ ਮੰਗਲੋਰਾ ਕਾਦਿਮ ਵਿਚ ਆਸ਼ਿਸ਼ ਕੁਮਾਰ,  ਜਿਲਾ ਕਰਨਾਲ ਦੇ ਪਿੰਡ ਚੌਗਾਵ ਵਿਚ ਪ੍ਰਦੂਮਨ ਦੀ ਡਿਊਟੀ ਲਗਾਈ ਹੈ|
ਉਥੇ ਜਿਲਾ ਭਿਵਾਨੀ ਦੇ ਪਿੰਡ ਮੀਰਾਨ ਵਿਚ ਰਾਹੁਲ ਰਾਠੀ,  ਜਿਲਾ ਭਿਵਾਨੀ ਦੇ ਪਿੰਡ ਸਿੰਘਾਨੀ ਵਿਚ ਭਾਰਤ ਭੂਸ਼ਣ,  ਜਿਲਾ ਭਿਵਾਨੀ ਦੇ ਪਿੰਡ ਕਿਤਲਾਨਾ ਵਿਚ ਅਸ਼ੋਕ ਕੁਮਾਰ,  ਜਿਲਾ ਭਿਵਾਨੀ ਦੇ ਹੀ ਪਿੰਡ ਜੁਈ ਖੁਰਦ ਵਿਚ ਅਮਿਤ ਕੁਮਾਰ ਮਾਥੁਰ,  ਜਿਲਾ ਦਾਦਰੀ ਦੇ ਪਿੰਡ ਪੈਂਤਾਵਾਸ ਵਿਚ ਗੌਰਵ ਰੋਜਰਾ,  ਜਿਲਾ ਭਿਵਾਨੀ ਦੇ ਪਿੰਡ ਲੇਘਾ ਭਾਨਾਨ ਵਿਚ ਅੰਕਿਤ ਗਹਲੋਤ,  ਪਿੰਡ ਦਾਦਰੀ ਦੇ ਪਿੰਡ ਗੋਕਲ ਵਿਚ ਰਵੀ ਕੁਮਾਰ,  ਜਿਲਾ ਕਰਨਾਲ ਦੇ ਪਿੰਡ ਨਾਂਗਲ ਵਿਚ ਅਮਿਤ ਸਿੰਘ,  ਬਿਸ਼ਨਗੜ ਵਿਚ ਅਚੁਨ,  ਦਬਕੋਲੀ ਖੁਰਦ ਵਿਚ ਅਜੈ ਕੁਮਾਰ,  ਜਿਲਾ ਰੋਹਤਕ ਦੇ ਪਿੰਡ ਨਿਡਾਨਾ ਵਿਚ ਪ੍ਰਮੋਦ,  ਜਿਲਾ ਦਾਦਰੀ ਦੇ ਪਿੰਡ ਕੁਬਜਾ ਨਗਰ ਵਿਚ ਸਨੇਹਾ,  ਜਿਲਾ ਕਰਨਾਲ ਦੇ ਪਿੰਡ ਮੋਹਿਦੀਨ ਪੁਰ ਵਿਚ ਰਾਜੇਸ਼ ਕੁਮਾਰ,  ਜਿਲਾ ਅੰਬਾਲਾ ਦੇ ਪਿੰਡ ਹਰੀਓਲੀ ਵਿਚ ਸ਼ਾਮਸੁੰਦਰ,  ਜਿਲਾ ਦਾਦਰੀ ਦੇ ਪਿੰਡ ਰਾਮਬਾਲ ਵਿਚ ਕਰਣ ਕੁਮਾਰ,  ਜਿਲਾ ਭਿਵਾਨੀ ਦੇ ਪਿੰਡ ਪਹਾੜੀ ਵਿਚ ਸਿਰਾਜ ਖਾਨ,  ਜਿਲਾ ਪਾਣੀਪਤ ਵਿਚ ਪਿੰਡ ਹਤਵਾਲਾ ਵਿਚ ਸ਼ਿਵਰਾਜ,  ਜਿਲਾ ਦਾਦਰੀ ਦੇ ਪਿੰਡ ਨਿਲਾਹਗੜ ਵਿਚ ਜਤਿੰਦਰ,  ਜਿਲਾ ਭਿਵਾਨੀ ਦੇ ਪਿੰਡ ਖਰਖੜੀ ਵਿਚ ਮੁਕੂਲ,  ਜਿਲਾ ਹਿਸਾਰ ਦੇ ਪਿੰਡ ਮੋਹੱਬਤਪੁਰ ਵਿਚ ਬਲਰਾਮ ਜਾਖੜ,  ਜਿਲਾ ਦਾਦਰੀ ਦੇ ਪਿੰਡ ਮਾਈਕਲਾ ਵਿਚ ਗੌਰਵ,  ਪਿੰਡ ਟੋਡੀ ਵਿਚ ਲੋਕੇਸ਼ ਕੁਮਾਰ,  ਮਾਈਖੁਰਦ ਵਿਚ ਅੰਸ਼ੂਲ ਅਰੋੜਾ,  ਜਿਲਾ ਭਿਵਾਨੀ ਦੇ ਪਿੰਡ ਮੰਡੋਲੀ ਕਲਾ,  ਗੋਕੁਲਪੁਰਾ ਲਈ ਸੁਨਿਲ ਕੁਮਾਰ,  ਜਿਲਾ ਦਾਦਰੀ ਦੇ ਪਿੰਡ ਚੰਦੇਨੀ ਵਿਚ ਹਰੀਸ਼ ਚੰਦਰ ਅਤੇ ਪਿੰਡ ਝੋਝੂ ਪਿੰਡ ਦੀ ਚਕਬੰਦੀ ਲਈ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਦੀ ਡਿਊਟੀ ਲਗਾਈ ਹੈ|

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ