ਹਰਿਆਣਾ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

ਕੌਮੀ ਮਾਰਗ ਬਿਊਰੋ | April 20, 2024 07:35 PM

ਚੰਡੀਗੜ੍ਹ-ਕਰਨਾਲ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਨੇ ਦਸਿਆ ਕਿ ਲੋਕਸਭਾ ਆਮ ਚੋਣ 2024 ਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਦੌਰਾਨ ਪ੍ਰਚਾਰ ਸਮੱਗਰੀ ਦੀ ਛਪਾਈ ਕਰਨ ਲਈ ਪੋਸਟਰ ਜਾਂ ਪੰਫਲੇਟ 'ਤੇ ਪ੍ਰਕਾਸ਼ਕ, ਛਪਾਈ ਕਰਵਾਉਣ ਵਾਲੇ ਦਾ ਨਾਂਅ ਅਤੇ ਕਾਪੀਲਆਂ ਦੀ ਗਿਣਤੀ ਛਪੀ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਵਿਭਾਗ, ਹਰਿਆਣਾ ਚੋਣ ਕਮਿਸ਼ਨ ਸਮੇਤ ਜਿਲ੍ਹਾ ਪ੍ਰਸਾਸ਼ਨ ਵੱਲੋਂ ਚੋਣ ਖਰਚ ਦਾ ਵੇਰਵਾ 'ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ। ਇਸ ਲਈ ਪ੍ਰਿੰਟਿੰਗ ਪ੍ਰੈਸ ਸੰਚਾਲਕ ੲਨੇਖਚਰ ਫਾਰਮ ਵਨ ਅਤੇ ਬੀ ਭਰ ਕੇ ਇਹ ਸਪਸ਼ਟ ਕਰਣਗੇ ਕਿ ਪ੍ਰਚਾਰ ਦੀ ਸਮੱਗਰੀ ਕਿਸੇ ਪ੍ਰੈਸ ਤੋਂ ਛਪਵਾਈ ਗਈ ਅਤੇ ਇਸ ਸਮੱਗਰੀ ਨੁੰ ਛਪਵਾਉਣ ਵਾਲਾ ਕੌਣ ਹੈ। ਨਾਲ ਹੀ ਕਿੰਨ੍ਹੀ ਕਾਪੀਆਂ ਛਾਪੀਆਂ ਗਈਆਂ ਹਨ, ਇਹ ਬਿਊਰਾ ਵੀ ਪ੍ਰੈਸ ਸੰਚਾਲਕਾਂ ਨੁੰ ਦੇਣਾ ਹੋਵੇਗਾ।

ਜਿਲ੍ਹਾ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਪ੍ਰਚਾਰ ਦੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਨਾਲ ਪਹਿਲਾਂ ਪ੍ਰੈਸ ਸੰਚਾਲਕ ਇਸ ਗੱਲ ਦੀ ਜਾਂਚ ਕਰ ਲੈਣ ਕਿ ਪ੍ਰਚਾਰ ਸਮੱਗਰੀ ਦੀ ਭਾਸ਼ਾ ਅਤੇ ਵਿਸ਼ਾਵਸਤੂ ਵਿਚ ਕੋਈ ਇਤਰਾਜਜਨਕ ਸ਼ਬਦ ਤਾਂ ਨਹੀਂ ਹਨ। ਪ੍ਰਚਾਰ ਸਮੱਗਰੀ ਦੀ ਭਾਸ਼ਾ ਕਿਸੇ ਵਿਅਕਤੀ ਜਾਂ ਪਾਰਟੀ ਦੇ ਲਈ ਇਤਰਾਜਜਨਕ ਨਹੀਂ ਹੋਣੇ ਚਾਹੀਦੇ ਹਨ। ਜੇਕਰ ਇਸ ਬਾਰੇ ਕੋਈ ਸ਼ਿਕਾਇਤ ਪਾਈ ਗਈ ਤਾਂ ਛਪਾਈ ਕਰਵਾਉਣ ਵਾਲੇ ਅਤੇ ਛਾਪਣ ਵਾਲੇ ਦੋਵਾਂ ਦੇ ਖਿਲਾਫ ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 127-ਏ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਹੈਂਡਬਿੱਲ, ਪੰਫਲੇਟ, ਪੋਸਟਰ, ਬੈਨਰ ਆਦਿ ਛਾਪਣ ਦਾ ਪੂਰਾ ਵੇਰਵਾ ਪ੍ਰੈਸ ਸੰਚਾਲਕ ਆਪਣੇ ਕੋਲ ਰੱਖਣਗੇ। ਇਸ ਨੂੰ ਚੋਣ ਵਿਭਾਗ ਵੱਲੋਂ ਕਦੀ ਵੀ ਮੰਗਿਆ ਜਾ ਸਕਦਾ ਹੈ। ਚੋਣ ਪ੍ਰਚਾਰ ਸਮੱਗਰੀ ਦੇ ਛਾਪਣ 'ਤੇ ਪੂਰੀ ਜਿਮੇਵਾਰੀ ਪ੍ਰਕਾਸ਼ਕ ਅਤੇ ਛਪਾਈ ਕਰਵਾਉਣ ਵਾਲੇ ਦੀ ਰਹੇਗੀ। ਇਸ ਕੰਮ ਵਿਚ ਚੋਣ ਜਾਬਤ ਦਾ ਧਿਆਨ ਰੱਖਣ।

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ-ਸੁਖਬੀਰ ਸਿੰਘ ਬਾਦਲ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਰਾਹੁਲ ਗਾਂਧੀ ਨੇ ਕਾਂਗਰਸ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਈ ਹੈ: ਮਨੋਹਰ ਲਾਲ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਕਾਂਗਰਸ ਦਾ ਸਫ਼ਾਇਆ ਕਰਨ ਲਈ ਕਰ ਰਹੇ ਹਨ ਵਿਸ਼ਾਲ ਰੈਲੀਆਂ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ