ਸੰਸਾਰ

ਗੁਰਦੂਆਰਾ ਦਸਮੇਸ਼ ਸਿੰਘ ਸਭਾ ਕਲੋਨ (ਜਰਮਨੀ) ਵਿਖੇ ਸ਼ਹੀਦ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਯਾਦ ਚ ਕਰਵਾਏ ਗਏ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 12, 2020 07:01 PM

ਨਵੀਂ ਦਿੱਲੀ - ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਨੂੰ ਭਾਰਤੀ  ਫੌਜ ਵੱਲੋਂ ਸ੍ਰੀ ਅਕਾਲ ਤਖਤ ਦੀ ਇਮਾਰਤ ਨੂੰ ਢਹਿਢੇਰੀ ਕਰਨਾ, ਹਰਿਮੰਦਰ ਸਾਹਿਬ ਨੂੰ ਗੋਲ਼ੀਆਂ ਨਾਲ ਛਨਣੀ ਕਰਨਾ ਅਤੇ ਬਾਕੀ ਗੁਰਧਾਮਾਂ ਚ ਪਵਿੱਤਰਤਾ ਭੰਗ ਕਰਨ ਦੇ ਘਿਨੌਣੇ ਕਾਰਨਾਮੇ ਤੋਂ ਬਾਅਦ ਸਿੱਖਾਂ ਚ ਰੋਹ ਦਾ ਹੋਣਾ ਸੁਭਾਵਿਕ ਹੀ ਸੀ। ਇਹ ਗੱਲ ਦਾ ਤਾਂ ਇਤਹਾਸ ਗਵਾਹ ਹੈ ਕਿ ਸਿੱਖ ਆਪਣੇ ਨਾਲ ਹੋਈ ਨਿੱਜੀ ਵਧੀਕੀ ਨੂੰ ਤਾਂ ਕਿਸੇ ਹੱਦ ਤੱਕ ਬਰਦਾਸ਼ਤ ਕਰ ਸਕਦਾ ਪਰ ਆਪਣੇ ਇਸਟ ਤੇ ਹੋਏ ਕਿਸੇ ਵੀ ਘਾਤਕ ਹਮਲੇ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ।  ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਥ ਦੇ ਦੁਸ਼ਮਣ ਨੂੰ ਸੋਧਣ ਲਈ ਕਾਰਜ ਕਰ ਦਿਖਾਇਆ। ਇਹਨਾਂ ਸ਼ਹੀਦਾਂ ਦੀ ਯਾਦ ਚ ਫੈਡਰੇਸ਼ਨ ਨੱਚਾਂਗੀ ਭਾਈ ਜਤਿੰਦਰਵੀਰ ਸਿੰਘ ਪਧਿਆਣਾ ਵੱਲੋਂ ਗੁਰਦੂਆਰਾ ਦਸਮੇਸ਼ ਸਿੰਘ ਸਭਾ ਕਲੋਨ (ਜਰਮਨੀ) ਵਿਖੇ ਸ਼ਹੀਦਾਂ ਦੀ ਯਾਦ ਚ ਸਮਾਗਮ ਕਰਵਾਏ ਗਏ। ਸਮਾਗਮ ਚ ਹਾਜ਼ਰੀ ਭਰਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਬੱਬਰ ਖਾਲਸਾ ਜਰਮਨੀ ਨੇ ਭਾਈ ਸੁੱਖਾ ਜ਼ਿੰਦੇ ਵੱਲੋਂ ਦਿੱਤੇ ਏਕਤਾ ਦੇ ਅਤੇ ਸਿੱਖ ਕੌਮ ਦੇ ਵੱਖਰੇ ਘਰ ਦੇ ਸੰਦੇਸ਼ ਤੇ ਕੌਮ ਨੂੰ ਪਹਿਰਾ ਦੇਣ ਦੀ ਅਪੀਲ ਕੀਤੀ ਤੇ ਆਪਣੀ ਬਚਨਬਧਤਾ ਨੂੰ ਦੁਹਰਾਿਆ। ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਸੰਗਤਾ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨਾਂ ਵੱਲੋ ਜਾਲਮ ਦੇ ਜੁਲਮ ਨੂੰ ਕਿਵੇਂ ਜਵਾਬ ਦਿੱਤੇ, ਦਾ ਇਤਹਾਸ ਬਾਰੇ ਭਰਪੂਰ ਚਾਨਣਾ ਪਾਇਆ। ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਈ ਖਨਿਅਣ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ ਹਨ, ਜਿਨਾਂ ਨੂੰ ਅਸੀਂ ਜਿੱਥੇ ਉਹਨਾਂ ਦੀ ਯਾਦ ਆਪਣੇ ਚੇਤੇ ਚ ਰੱਖਣਾ ਹੈ ਉੱਥੇ ਉਹਨਾਂ ਦੀ ਦਿੱਤੀ ਸ਼ਹਾਦਤ ਦੇ ਨਿਸ਼ਾਨੇ ਪ੍ਰਤੀ ਆਪਣੇ ਫਰਜ ਸਮਝ ਤੁਰਨ ਦੇ ਯਤਨ ਕਰਨੇ ਹਨ। ਕਰੋਨਾਂ ਕਰਕੇ ਸਰਕਾਰੀ ਹਦਾਇਤਾ ਵੀ ਸਖ਼ਤ ਹਨ ਪਰ ਸ਼ਹੀਦੀ ਸਮਾਗਮ ਚ ਉਸ ਦੇ ਵਾਬਜੂਦ ਵੀ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਾਜ਼ਰੀ ਭਰ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ। ਭਾਈ ਜਸਵੰਤ ਸਿੰਘ ਨੇ ਭਾਈ ਜਤਿੰਦਰਵੀਰ ਸਿੰਘ ਅਤੇ ਆਈਆ ਸੰਗਤਾ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ।

 

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ