ਸੰਸਾਰ

ਨਰੈਣੂ ਮਹੰਤ ਦੇ ਵਾਰਸ ਅੱਜ ਵੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹਨ: ਬੱਬਰ ਖਾਲਸਾ ਜਰਮਨੀ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | November 22, 2020 05:39 PM


ਨਵੀਂ ਦਿੱਲੀ -ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਭਾਈ ਸਤਨਾਮ ਸਿੰਘ ਬੱਬਰ ਭਾਈ ਅਵਤਾਰ ਸਿੰਘ ਬੱਬਰ ਭਾਈ ਹਰਜੋਤ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਬੱਬਰ ਭਾਈ ਬਲਜਿੰਦਰ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ ਆਦਿ ਸਿੰਘਾਂ ਨੇ ਕਿਹਾ ਹੈ ਕਿ ਸ਼ੋ੍ਰਮਣੀ ਕਮੇਟੀ ਦੇ 100 ਸਾਲਾ ਦਿਵਸ ਤੇ ਕੌਮ ਨੂੰ ਅੱਜ ਦੇ ਹਾਲਾਤਾਂ ਮੁਤਾਬਿਕ ਇੱਕਜੁਟ ਕਰਨ ਦੀ ਬਜਾਏ ਡਾਂਗਾਂ ਸੋਟੇ ਚੱਕਣ ਵਾਲੇ ਬਿਆਨ ਦੇ ਕੇ ਬਾਦਲਾਂ ਵਲੋਂ ਥਾਪੇ ਜਥੇਦਾਰ ਨੇ ਜਿਥੇ ਬਾਦਲਾਂ ਦੀ ਅਤਿ ਦਰਜੇ ਦੀ ਵਫਾਦਾਰੀ ਪਾਲੀ ਹੈ ਉਥੇ ਕੌਮ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਨਰੈਣੂ ਦੇ ਵਾਰਸ ਅੱਜ ਵੀ ਕਾਬਜ਼ ਹਨ। ਬੜੇ ਅਫਸੋਸ ਦੀ ਗੱਲ ਹੈ ਕਿ ਬਾਦਲ ਦੌਰ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਖਵਾਉਣ ਵਾਲਾ ਜਥੇਦਾਰ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਇਨੀ ਘਟੀਆ ਸੋਚ ਦਾ ਪ੍ਰਗਟਾਵਾ ਕਰ ਗਿਆ ਜੋ ਕੇ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਦੇ ਸੁਪਨੇ ਵਿਖਾਉਂਦਾ ਸੀ। ਬਾਦਲਾਂ ਦੀ ਡਿੱਗੀ ਸ਼ਾਖ ਨੂੰ ਬਚਾਉਣ ਲਈ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕਿ 1984 ਦੇ ਦਰਬਾਰ ਸਾਹਿਬ ਦੇ ਅਟੈਕ ਫਿਰ1995 ਤੀਕ ਸਿੱਖ ਨੌਜਵਾਨਾਂ ਦੇ ਹੋਏ ਘਾਣ 1996 ਵਿੱਚ ਮੋਗਾ ਕਾਨਫਰੰਸ ਵਿਚ ਅਕਾਲੀ ਦਲ ਦਾ ਭੋਗ ਪਾ ਕਿ ਪੰਜਾਬੀ ਪਾਰਟੀ ਐਲਾਨਣਾ ਆਲਮ ਵਰਗੇ ਬੁੱਚੜਾਂ ਨੂੰ ਮੀਤ ਪ੍ਰਧਾਨ ਬਣਾਉਣਾ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਉਚ ਅਹੁਦਿਆਂ ਤੇ ਲਾਉਣਾ ਸ਼ਰੇਆਮ ਲਲਕਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਵਾਲਿਆਂ ਦਾ ਸਾਥ ਦੇਣਾ ਅਤੇ ਬਰਗਾੜੀ ਕਾਂਡ ਤੀਕ ਬਾਦਲਾਂ ਦਾ ਇਕ ਵੀ ਗੁਨਾਹ ਇਸ ਜਥੇਦਾਰ ਨੂੰ ਨਜ਼ਰ ਨਹੀਂ ਆਇਆ। ਇਥੇ ਹੀ ਬੱਸ ਨਹੀ ਹੁਣੇ ਇਸ ਦੇ ਮੁਤਾਬਿਕ ਹੀ ਇਨਕੁਆਰੀ ਵਿਚ ਸਾਹਮਣੇ ਆਏ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਭਾਵੇਂ ਕਿ ਇਸ ਅਨੁਸਾਰ ਉਨ੍ਹਾਂ ਵਿਅਕਤੀਆਂ ਨੂੰ ਸਸਪੈਡ ਕਰ ਦਿੱਤਾ ਹੈ ਪਰ ਉਨ੍ਹਾਂ ਤੇ ਐਫ ਆਈ ਆਰ ਦਰਜ ਨਾ ਕਰਵਾਉਣਾ ਜਿਸ ਨਾਲ ਅਸਲੀਅਤ ਸਾਹਮਣੇ ਆਉਂਦੀ ਸੀ ਅਤੇ 1984 ਵੇਲੇ ਸਿੱਖ ਰਾਇਫਰੈਸ ਲਾਇਬ੍ਰੇਰੀ ਵਿਚੋਂ ਗਾਇਬ ਹੋਈ ਸਮੱਗਰੀ ਵਿਚੋਂ ਕੁਝ ਹੱਥ ਲਿਖਤ ਬੀੜਾਂ ਸਮੇਤ ਜੋ ਸਮੱਗਰੀ ਵਾਪਸ ਆਈ ਉਹ ਕਿੱਥੇ ਗਾਇਬ ਹੈ, ਨੂੰ ਵੀ ਅੱਖੋ ਪਰੋਖੇ ਕਰਨਾ ਅੱਤ ਦਰਜੇ ਦੀ ਘਟੀਆ ਹਰਕਤ ਹੈ।
ਸੋ ਅੰਤ ਵਿੱਚ ਅਸੀਂ ਪੰਥ ਦੀਆਂ ਸਿਰਮੌਰ ਸੰਸਥਾਵਾਂ ਸੰਪਰਦਾਵਾਂ ਜੱਥੇਬੰਦੀਆਂ ਸਮੂਹ ਪੰਥ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦਾ ਇੱਕੋ ਇੱਕ ਹੱਲ ਸ਼ੋ੍ਰਮਣੀ ਕਮੇਟੀ ਨੂੰ ਬਾਦਲ ਦੇ ਚੂੰਗਲ ਚੌਂ ਆਜ਼ਾਦ ਕਰਵਾਉਣਾ ਹੈ। ਸੋ ਆਉਣ ਵਾਲੇ ਸਮੇਂ ਸੋ੍ਂਮਣੀ ਕਮੇਟੀ ਦੀਆਂ ਚੌਣਾਂ ਵਿੱਚ ਸਾਰੀਆਂ ਧਿਰਾਂ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਹਰ ਇਕ ਸੀਟ ਤੇ ਆਪਣਾ ਸੱਚੀ ਸੁੱਚੀ ਜਮੀਰ ਵਾਲਾ ਸਾਂਝਾ ਉਮੀਦਵਾਰ ਖੜਾ ਕਰਨਾ ਤਾਂ ਕੇ ਬਾਦਲਾਂ ਦੇ ਉਮੀਦਵਾਰ ਨੂੰ ਹਰਾਇਆ ਜਾ ਸਕੇ। ਬੇਸ਼ੱਕ ਸਾਰੀਆਂ ਧਿਰਾਂ ਸੀਟਾਂ ਦੀ ਵੰਡ ਕਰ ਲੈਣ। ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਸਮਝੋਤਾ ਨਾਂ ਕਰਨ ਵਾਲੀ ਧਿਰ ਨੂੰ ਦੁਰਕਾਰਿਆ ਜਾਵੇ ਭਾਵੇਂ ਉਹ ਕਿੰਨੀ ਹੀ ਚੰਗੀ ਕਿਉਂ ਨਾ ਹੋਵੇ, ਕਿਉਂ ਕਿ ਉਹ ਸਮਝੋਤਾ ਨਾਂ ਕਰਕੇ ਬਾਦਲ ਦੀ ਹੀ ਪਿੱਠ ਪੂਰ ਰਹੇ ਹੋਣਗੇ। ਅਸੀਂ ਸ. ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀਆਂ ਕੌਮ ਪ੍ਰਤੀ ਕੀਤਿਆਂ ਸੇਵਾਵਾਂ ਨੂੰ ਦੇਖ ਦੇ ਹੋਏ ਅਤੇ ਜ਼ਿੰਦਗੀ ਦੇ ਇਸ ਮੁੰਕਾਮ ਤੇ ਪਹੂੰਚਦੇ ਹੋੲੇ ਤੰਨੋ ਮੰਨੋ ਧਨੋ ਇਸ੍ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਮਹਿਸੂਸ ਕਰ ਸਕਣ। ਕੌਮ ਦੇ ਦਿਲਾਂ ਵਿਚ ਹਮੇਸ਼ਾ ਇਕ ਮੀਲ ਪੱਥਰ ਸਾਬਤ ਹੋਣ।

 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ