ਹਰਿਆਣਾ

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਦੇ ਪ੍ਰੀਪੇਡ ਕੁਨੈਕਸ਼ਨ ਦੇਣ ਦੀ ਤਿਆਰ ਪੂਰੀ ਕੀਤੀ

ਦਵਿੰਦਰ ਸਿੰਘ ਕੋਹਲੀ | December 02, 2020 04:36 PM


ਚੰਡੀਗੜ - ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਨੂੰ ਪ੍ਰੀਪੇਡ ਵੱਜੋਂ ਦੇਣ ਦੀ ਤਿਆਰੀ ਪੂਰੀ ਕਰ ਲਈ ਹੈਹੁਣ ਸਮਾਰਟ ਮੀਟਰ ਖਪਤਕਾਰ ਪ੍ਰੀਪੇਡ ਤੌਰ 'ਤੇ ਆਪਣਾ ਬਿਜਲੀ ਦਾ ਕੁਨੈਕਸ਼ਨ ਲੈ ਸਕਦੇ ਹਨਸਮਾਰਟ ਮੀਟਰ 'ਤੇ ਪ੍ਰੀਪੇਡ ਬਿਲਿੰਗ ਦੀ ਸਹੂਨਤ 26 ਨਵੰਬਰ, 2020 ਨਾਲ ਪੂਰੇ ਸੂਬੇ ਵਿਚ ਸ਼ੁਰੂ ਕਰ ਦਿੱਤੀ ਗਈ ਹੈਪ੍ਰੀਪੇਡ ਸਹੂਲਤ ਦੇਣ ਵਿਚ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੋ ਗਿਆ ਹੈਨਿਗਮਾਂ ਨੇ ਕਰਨਾਲ,  ਗੁਰੂਗ੍ਰਾਮ,  ਪੰਚਕੂਲਾ,  ਪਾਣੀਪਤ ਅਤੇ ਫਰੀਦਾਬਾਦ ਆਦਿ ਸ਼ਹਿਰਾਂ ਵਿਚ 10 ਲੱਖ ਸਮਾਰਟ ਮੀਟਰ ਲਗਾਉਣ ਲਈ 11 ਜੁਲਾਈ, 2018 ਨੂੰ ਈਈਐਸਐਲ ਨਾਲ ਸਮਝੌਤਾ ਕੀਤਾ ਸੀਈਈਐਸਐਲ ਨੇ ਐਲJੰਡਟੀ ਫਾਰਮ ਨਾਲ ਸਮਝੌਤਾ ਕੀਤਾ ਹੈ,  ਜੋ ਹਰਿਆਣਾ ਵਿਚ ਸਮਾਰਟ ਮੀਟਰ ਲਗਾਉਣ ਦਾ ਕੰਮ ਕਰ ਰਹੀ ਹੈ|
ਬਿਜਲੀ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰੀ-ਪੇਡ ਕੁਨੈਕਸ਼ਨ ਲੈਣ 'ਤੇ ਕੋਈ ਵੀ ਐਡਵਾਂਸ ਨਹੀਂ ਦੇਣਾ ਹੋਵੇਗਾ ਅਤੇ ਨਾਲ ਹੀ ਮੀਟਰ ਰੀਡਿੰਗ ਲੈਣ ਦਾ ਝੰਝਟ ਵੀ ਖਤਮ ਹੋਵੇਗਾਖਪਤਕਾਰਾਂ ਨੂੰ ਮਹੀਨੇ ਦੇ ਮੌਜ਼ੂਦਾ ਬਿਜਲ ਬਿਲ ਦੀ ਐਸਓਪੀ 'ਤੇ ਫੀਸਦੀ ਦੀ ਛੋਟ ਮਿਲੇਗੀਖਪਤਕਾਰ ਮੋਬਾਇਲ ਐਪਲੀਕੇਸ਼ਨ ਰਾਹੀਂ ਆਪਣਾ ਅਕਾਊਂਟ ਬੈਲੇਸ ਚੈਕ ਕਰ ਸਕਦਾ ਹੈ|
ਉਨਾਂ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ 20 ਕਿਲੋਵਾਟ ਤਕ ਦੇ ਲੋਡ ਵਾਲੇ ਘਰੇਲੂ,  ਗੈਰ-ਘਰੇਲੂ ਤੇ ਸਨਅਤੀ ਸ਼੍ਰੇਣੀ ਦੇ ਮੌਜ਼ੂਦਾ ਸਮਾਰਟ ਮੀਟਰ ਖਪਤਕਾਰਾਂ ਲਈ ਪ੍ਰੀਪੇਡ ਬਿਲਿੰਗ ਸਹੂਲਤ ਸ਼ੁਰੂ ਕੀਤੀ ਹੈਇਸ ਸਹੂਲਤ ਨਾਲ ਖਪਤਕਾਰ ਆਪਣੀ ਬਿਜਲੀ ਖਪਤ ਵਿਚ ਸੁਧਾਰ ਕਰਕੇ ਬਿਜਲੀ ਬਿਲਾਂ ਵਿਚ ਬਚਤ ਕਰ ਸਕੇਗਾਮੌਜ਼ੂਦਾ ਸਮਾਰਟ ਮੀਟਰ ਖਪਤਕਾਰ ਆਪਣੇ ਪੋਸਟ ਪੇਡ ਬਿਲਿੰਗ ਨੂੰ ਪ੍ਰੀਪੇਡ ਬਿਲਿੰਗ ਵਿਚ ਬਦਲਣ ਲਈ ਆਪਣੇ ਸਬੰਧਤ ਬਿਜਲੀ ਦਫਤਰ ਜਾਂ ਡਿਸਕਾਮ ਕਾਲ ਸੈਂਟਰ 1912 'ਤੇ ਸੰਪਰਕ ਕਰ ਸਕਦੇ ਹਨ|
ਉਨਾਂ ਦਸਿਆ ਕਿ ਨਿਗਮਾਂ ਵੱਲੋਂ ਅਜੇ ਤਕ ਕਰਨਾਲ,  ਪੰਚਕੂਲਾ,  ਪਾਣੀਪਤ ਅਤੇ ਗੁਰੂਗ੍ਰਾਮ ਆਦਿ ਸ਼ਹਿਰਾਂ ਵਿਚ ਲਗਭਗ 2.25 ਲੱਖ ਸਮਾਰਟ ਮੀਟਰ ਲਗਾਏ ਹਨਇਸ ਲਈ ਖਪਤਕਾਰਾਂ ਤੋਂ ਬਿਨਾਂ ਕਿਸੇ ਵਾਧੂ ਫੀਸ ਲਈ ਮੌਜ਼ਦਾ ਪੁਰਾਣੇ ਮੀਟਰਾਂ ਨੂੰ ਸਮਾਰਟ ਮੀਟਰਾਂ ਵਿਚ ਬਦਲ ਦਿੱਤਾ ਹੈਉਨਾਂ ਅੱਗੇ ਦਸਿਆ ਕਿ ਜੇਕਰ ਖਪਤਕਾਰ ਆਪਣੇ ਖਾਤੇ ਨੂੰ ਰਿਚਾਰਜ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਬੈਲੇਂਸ ਖਤਮ ਹੋਣ ਦੇ 48 ਘੰਟਿਆਂ ਅੰਦਰ ਕੁਨੈਕਸ਼ਨ ਕੱਟ ਦਿੱਤੀ ਜਾਵੇਗਾਖਪਤਕਾਰ ਨੂੰ ਆਖਰੀ ਰਿਚਾਰਜ ਦੀਪ ਰਕਮ 30, 20 ਅਤੇ 10 ਫੀਸਦੀ ਰਹਿ ਜਾਣ 'ਤੇ ਬਾਕੀ ਬੈਲੇਂਸ ਸਬੰਧੀ ਐਸਐਮਐਸ ਰਾਹੀਂ ਦਸਿਆ ਜਾਵੇਗਾ|

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ