ਹਰਿਆਣਾ

ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ - ਡਿਪਟੀ ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | January 19, 2021 07:40 PM

 

ਚੰਡੀਗੜ੍ਹ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ ਤਾਂ ਜੋ ਹਰਿਆਣਾ ਦਾ ਇਹ ਮਾਡਲ ਪੂਰੇ ਦੇਸ਼ ਵਿਚ ਅਵੱਲ ਤੇ ਮਿਸਾਲੀ ਬਣ ਸਕੇ। ਇਸ ਤੋਂ ਇਲਾਵਾ,  ਵਧੀਆ ਕਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਜਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ।

            ਉਹ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਰੇਸਟ ਹਾਊਸ ਵਿਚ ਹਰਿਆਣਾ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਵੱਲੋਂ ਜੀਐਸਟੀ ਦੇ ਰਜਿਸਟ੍ਰੇਸ਼ਨ ਰਿਫੰਡ ਅਤੇ ਇਨਵੇਸਟੀਗੇਸ਼ਨ ਦੇ ਮੁੱਦਿਆਂ 'ਤੇ ਆਯੋਜਿਤ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ 'ਤੇ ਪ੍ਰੋਗ੍ਰਾਮ ਦੀ ਅਗਵਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ। ਸੈਮੀਨਾਰ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕਮਿਸ਼ਨਰ ਸ਼ੇਖਰ ਵਿਦਿਆਰਥੀ,  ਸਹਾਇਕ ਕਮਿਸ਼ਨਰ ਸਿਦਾਰਥ ਜੈਨ ਤੋਂ ਇਲਾਵਾ ਵੱਖ-ਵੱਖ ਸੰਯੁਕਤ ਕਮਿਸ਼ਨਰ ਜਿਲ੍ਹਿਆਂ ਤੋਂ ਆਏ ਜਿਲ੍ਹਾ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਮੋਜੁਦ ਸਨ।

            ਡਿਪਟੀ ਸੀਐਮ ਜਿਨ੍ਹੈ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈ,  ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਵਿਡ-19 ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਤੀਕੂਲ ਪਰਿਸਥਿਤੀਆਂ ਦੇ ਬਾਵਜੂਦ ਵਿਭਾਗ ਨੇ ਜੀਐਸਟੀ ਤੇ ਹੋਰ ਮਾਮਲਿਆਂ ਵਿਚ ਕੀਤੇ ਗਏ ਸੰਗ੍ਰਹਿ ਵਿਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਫੀਲਡ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਹੇ ਸੁਝਾਆਂ ਤੇ ਕੰਮ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਸੁਨਣ ਬਾਅਦ ਕਿਹਾ ਕਿ  ਮੌਜੂਦਾ ਯੁੱਗ ਵਿਚ ਰੋਜਾਨਾ ਨਵੀ ਤਕਨੀਕ ਆ ਰਹੀ ਹੈ ਜਿਸ ਦੇ ਕਾਰਨ ਵਿਭਾਗ ਦੇ ਕੰਪਿਊਟਰ ਦੇ ਹਾਰਡਵੇਅਰ,  ਸਾਫਟਵੇਅਰ ਸਮੇਤ ਹੋਰ ਸਿਸਟਮ ਨੂੰ ਅੱਪਗੇ੍ਰਡ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ  ਉਹੀ ਜੂਨੀਅਰ ਅਧਿਕਾਰੀਆਂ ਦੀ ਡਿਊਟੀ ਅਲਾਟ ਵਾਜਬ ਢੰਗ ਨਾਲ ਕਰਨ ਤਾਂ ਜੋ ਕਾਰਜ ਵਿਚ ਨਿਪੁੰਣਤਾ ਅਤੇ ਗੁਣਵੱਤਾ ਆ ਸਕੇ।

            ਡਿਪਟੀ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ਾ-ਮਾਹਰ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਇਕ ਟੀਮ ਬਨਾਉਣ ਜੋ ਉਤਪਾਦਾਂ ਦੇ ਮੁੱਲ ਦੀ ਲਿਸਟ ਬਨਾਉਣ ਤਾਂ ਜੋ  ਕੋਈ ਵੀ ਉਤਪਾਦਕ ਅੰਡਰ-ਬਿੱਲ ਬਣਾ ਕੇ ਟੈਕਸ ਦੀ ਚੋਰੀ ਨਾ ਕਰ ਪਾਵੇ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਸੁਝਾਅ ਦੇਣ ਦੀ ਅਪੀਲ ਕੀਤੀ ਤਾਂ ਜੋ ਸਿਸਟਮ ਨੂੰ ਪਾਰਦਰਸ਼ੀ  ਤੇ ਮਜਬੂਤ ਬਣਾਇਆ ਜਾ ਸਕੇ,  ਇਸ ਤੋਂ ਕਾਰਜ ਵਿਚ ਤੇਜੀ ਆਵੇਗੀ ਅਤੇ ਡਿਜੀਟਲੀ ਫ੍ਰਾਡ ਨੂੰ ਰੋਕਿਆ ਜਾ ਸਕੇਗਾ।

            ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੈਮੀਨਾਰ ਨੂੰ ਡਿਪਟੀ ਮੁੱਖ ਮੰਤਰੀ ਦੀ ਸੋਚ ਦਾ ਹਿੱਸਾ ਦਸਦੇ ਹੋਏ ਕਿਹਾ ਕਿ ਵੈਟ ਦੇ ਬਾਅਦ ਜੀਐਸਟੀ ਸ਼ੁਰੂ ਹੋਣ 'ਤੇ ਪਿਛਲੇ 3-4 ਸਾਲਾਂ ਵਿਚ ਟੈਕਸ ਨੂੰ ਇਕੱਠਾ ਕਰਨ ਵਿਚ ਕਾਫੀ ਚਨੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ,  ਪਰ ਅੱਜ ਦੇ ਸੈਮੀਨਾਰ ਵਿਚ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਮਹਤੱਵਪੂਰਣ ਬਦਲਾਅ ਹੋਣਗੇ। ਉਨ੍ਹਾਂ ਨੇ ਦਸਿਆ ਕਿ ਟੈਕਸ ਚੋਰੀ ਨਾਲ ਸਬੰਧਿਤ ਐਫਆਈਆਰ,  ਕੇਸ ਦੀ ਜਾਂਚ,  ਕੰਪਿਊਟਰ ਦੇ ਆਰਡਵੇਅਰ,  ਆਈਟੀ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟੈਕਸ ਦੇ ਰਿਫੰਡ ਆਦਿ ਦੀ ਸਖਿਲਾਈ ਦੇ ਬਾਰੇ ਵਿਚ ਆਏ ਸੁਝਾਆਂ 'ਤੇ ਵਿਭਾਗ ਵੱਲੋਂ ਜਲਦੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ