ਸੰਸਾਰ

ਅਮਰੀਕਾ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਦੇ ਹੋਏ ਅਮਲ ਨਾਲ 'ਸਿੱਖ ਇਕ ਵੱਖਰੀ ਕੌਮ' ਨੂੰ ਕੌਮਾਂਤਰੀ ਪੱਧਰ ਤੇ ਵੱਡਾ ਬਲ ਮਿਲੇਗਾ : ਟਿਵਾਣਾ

ਕੌਮੀ ਮਾਰਗ ਬਿਊਰੋ | March 10, 2021 07:48 PM
 
 
ਫ਼ਤਹਿਗੜ੍ਹ ਸਾਹਿਬ, "ਭਾਵੇ ਸਿੱਖ ਕੌਮ ਤੇ ਸਿੱਖ ਧਰਮ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਦੀ ਗੱਲ ਕਰਦੇ ਹਨ ਅਤੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਨੀਹ ਰੱਖਦੇ ਹੋਏ ਇਸ ਨੂੰ ਸਮੇਂ ਦੇ ਅਨੂਕੁਲ ਇਕ ਨਿਵੇਕਲਾ ਅਤੇ ਵੱਖਰੀ ਕੌਮ ਵੱਜੋਂ ਮਾਨਤਾ ਦੇ ਕੇ ਸਿੱਖ ਧਰਮ ਦਾ ਸਮੁੱਚੇ ਸੰਸਾਰ ਤੇ ਸਮੁੱਚੀਆਂ ਕੌਮਾਂ ਵਿਚ ਮਨੁੱਖਤਾ ਪੱਖੀ ਸੰਦੇਸ਼ ਪਹੁੰਚਾਇਆ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਨੇ ਸਿੱਖ ਕੌਮ ਦੀਆਂ ਆਲ੍ਹਾ ਮਨੁੱਖਤਾ ਪੱਖੀ ਚੰਗਿਆਈਆ ਅਤੇ ਗੁਣਾਂ ਨੂੰ ਪ੍ਰਵਾਨ ਕਰਨ ਅਤੇ ਉਸਦਾ ਪ੍ਰਸਾਰ ਕਰਨ ਦੇ ਅਮਲਾਂ ਤੋਂ ਮੂੰਹ ਮੋੜਕੇ ਈਰਖਾਵਾਦੀ ਸੋਚ ਅਧੀਨ ਇਸ ਸਮੁੱਚੀ ਮਨੁੱਖਤਾ ਦੀ ਗੱਲ ਕਰਨ ਵਾਲੇ ਸਿੱਖ ਧਰਮ ਤੇ ਸਿੱਖ ਕੌਮ ਨਾਲ ਜਿਆਦਤੀਆ ਹੀ ਕਰਦੇ ਆ ਰਹੇ ਹਨ । ਜਦੋਂਕਿ ਸਿੱਖ ਕੌਮ ਤੇ ਸਿੱਖ ਧਰਮ ਦੇ ਸਭ ਰਿਤੀ-ਰਿਵਾਜ, ਪਹਿਰਾਵਾ, ਸੱਭਿਆਚਾਰ, ਵਿਰਸਾ-ਵਿਰਾਸਤ, ਬੋਲੀ-ਭਾਸਾ ਆਦਿ ਸਭ ਵੱਖਰੀ ਕੌਮ ਨੂੰ ਪ੍ਰਤੱਖ ਕਰਦੇ ਹਨ । ਕੁਝ ਸਮਾਂ ਪਹਿਲੇ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਨੇ ਬਹੁਤ ਹੀ ਮਿਹਨਤ ਅਤੇ ਖੋਜ਼ ਕਰਕੇ 'ਨਾਨਕਸ਼ਾਹੀ ਕੈਲੰਡਰ' ਨੂੰ ਹੋਂਦ ਵਿਚ ਲਿਆਂਦਾ ਸੀ, ਜਿਸ ਨਾਲ ਸਿੱਖ ਕੌਮ ਦੇ ਸਭ ਮਹੱਤਵਪੂਰਨ ਦਿਨਾਂ ਨੂੰ ਇਕ ਪੱਕੀ ਤਰੀਕ ਵਿਚ ਦਰਜ ਕਰਕੇ ਅਤੇ ਉਨ੍ਹਾਂ ਦੇ ਇਨ੍ਹਾਂ ਦਿਨਾਂ ਦੀ ਅਤੇ ਨਿਵੇਕਲੀ ਸੋਚ ਨੂੰ ਪ੍ਰਤੱਖ ਕਰਦੇ ਹੋਏ ਸਿੱਖ ਕੌਮ ਨੂੰ ਇਸ ਕੈਲੰਡਰ ਰਾਹੀ ਵੱਖਰੀ ਕੌਮ ਵੱਜੋਂ ਉਭਾਰਿਆ ਗਿਆ ਸੀ । ਪਰ ਫਿਰਕੂ ਹੁਕਮਰਾਨਾਂ ਦੀ ਗੁਲਾਮ ਬਣੀ ਰਵਾਇੱਤੀ ਸਿੱਖ ਲੀਡਰਸਿ਼ਪ ਨੇ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਹਿੱਤਾ ਦੀ ਪੂਰਤੀ ਲਈ ਇਸ ਨਾਨਕਸ਼ਾਹੀ ਕੈਲੰਡਰ ਨੂੰ ਵੀ ਹਿੰਦੂਤਵ ਸੋਚ ਦੀ ਪੁੱਠ ਚੜ੍ਹਾਕੇ ਇਸਦੇ ਅਸਲ ਮਕਸਦ ਨੂੰ ਗੰਧਲਾ ਕਰਨ ਅਤੇ ਸਾਡੀ ਵੱਖਰੀ ਪਹਿਚਾਣ ਨੂੰ ਮਾਨਤਾ ਨਾ ਦੇ ਕੇ ਬਜਰ ਗੁਸਤਾਖੀ ਕੀਤੀ ਸੀ । ਲੇਕਿਨ ਬੀਤੇ ਦਿਨੀਂ ਅਮਰੀਕਾ ਦੇ ਮੈਸੇਚਿਊਸੈਟਸ ਸਟੇਟ ਦੇ ਮੇਅਰ ਵੱਲੋਂ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕੌਮਾਂਤਰੀ ਪੱਧਰ ਤੇ ਜਿਥੇ ਇਸ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਉਥੇ ਕੌਮਾਂਤਰੀ ਪੱਧਰ ਤੇ ਸਿੱਖ ਇਕ ਵੱਖਰੀ ਕੌਮ ਨੂੰ ਵੀ ਖੁਦ-ਬ-ਖੁਦ ਮਾਨਤਾ ਮਿਲ ਗਈ ਹੈ । ਅਮਰੀਕਾ ਦਾ ਇਹ ਉਦਮ ਨਿਰਪੱਖਤਾ ਵਾਲਾ ਪ੍ਰਸ਼ੰਸ਼ਾਂਯੋਗ ਹੈ ।"
 
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਹਕੂਮਤ ਵੱਲੋਂ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਉਤੇ ਸਮੁੱਚੀ ਸਿੱਖ ਕੌਮ ਵੱਲੋਂ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਅਮਰੀਕਾ ਹਕੂਮਤ ਵਿਸ਼ੇਸ਼ ਤੌਰ ਤੇ ਮੈਸੇਚਿਊਸੈਟਸ ਸਟੇਟ ਦੇ ਮੇਅਰ ਵੱਲੋਂ ਕੌਮਾਂਤਰੀ ਪੱਧਰ ਤੇ ਕੀਤੇ ਗਏ ਇਸ ਉਦਮ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੀਆਂ ਮੁਤੱਸਵੀ ਜਮਾਤਾਂ ਆਰ.ਐਸ.ਐਸ. ਭਾਜਪਾ ਲੰਮੇਂ ਸਮੇਂ ਤੋਂ ਅਜਿਹੀਆ ਯੋਜਨਾਵਾਂ ਉਤੇ ਅਮਲ ਕਰਦੀਆ ਆ ਰਹੀਆ ਹਨ । ਜਿਸ ਨਾਲ ਸਿੱਖ ਕੌਮ ਦੇ ਸਾਨਾਮੱਤੇ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਇਤਿਹਾਸ, ਸੋਚ ਨੂੰ ਸਾਜ਼ਸੀ ਢੰਗਾਂ ਰਾਹੀ ਗੰਧਲਾ ਕੀਤਾ ਜਾ ਸਕੇ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਸੰਸਾਰ ਪੱਧਰ ਤੇ ਉਜਾਗਰ ਨਾ ਹੋਵੇ । ਪਰ ਗੁਰੂ ਸਾਹਿਬਾਨ ਵੱਲੋਂ ਰਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਕੌਮਾਂਤਰੀ ਪੱਧਰ ਦੇ ਮਨੁੱਖਤਾ ਪੱਖੀ ਅਮਲਾਂ ਦੀ ਬਦੌਲਤ ਅੱਜ ਕੇਵਲ ਇੰਡੀਆ ਦੇ ਸਮੁੱਚੇ ਸੂਬਿਆਂ ਵਿਚ ਹੀ ਨਹੀਂ, ਬਲਕਿ ਅਮਰੀਕਾ, ਕੈਨੇਡਾ, ਜਰਮਨ, ਆਸਟ੍ਰੇਲੀਆ, ਫਰਾਂਸ ਆਦਿ ਵੱਡੇ ਮੁਲਕਾਂ ਅਤੇ ਹੋਰ ਯੂਰਪਿੰਨ ਤੇ ਗਲਫ ਮੁਲਕਾਂ ਵਿਚ ਵੀ ਸਿੱਖ ਕੌਮ ਦੀ ਆਨ-ਸ਼ਾਨ ਨੂੰ ਬੁਲੰਦੀਆਂ ਵੱਲ ਲਿਜਾਣ ਵਾਲੇ ਅਮਲ ਉਥੋਂ ਦੀਆਂ ਹਕੂਮਤਾਂ ਤੇ ਨਿਵਾਸੀਆ ਵੱਲੋਂ ਇਸ ਕਰਕੇ ਹੋ ਰਹੇ ਹਨ ਕਿ ਸਿੱਖ ਕੌਮ ਅਮਲੀ ਜੀਵਨ, ਸੱਚ-ਹੱਕ ਦੀ ਜਿਥੇ ਗੱਲ ਕਰਦੀ ਹੈ, ਉਥੇ ਦੁਨੀਆਂ ਵਿਚ ਜਿਥੇ ਕਿਤੇ ਵੀ ਜ਼ਬਰ-ਜੁਲਮ ਜਾਂ ਹਕੂਮਤੀ ਬੇਇਨਸਾਫ਼ੀ ਹੁੰਦੀ ਹੈ, ਸਿੱਖ ਕੌਮ ਉਸ ਜ਼ਬਰ-ਜੁਲਮ ਵਿਰੁੱਧ ਨਿਰੰਤਰ ਆਵਾਜ਼ ਵੀ ਉਠਾਉਦੀ ਹੈ ਅਤੇ ਲੋੜਵੰਦਾਂ, ਦੀਨ-ਦੁੱਖੀਆਂ, ਮਜ਼ਲੂਮਾਂ ਦੀ ਔਖੀ ਘੜੀ ਵਿਚ ਬਾਂਹ ਫੜ੍ਹਕੇ ਤੇ ਸਾਥ ਦੇ ਕੇ ਆਪਣੇ ਸਿੱਖੀ ਫਰਜਾਂ ਦੀ ਪੂਰਤੀ ਕਰਦੀ ਆ ਰਹੀ ਹੈ । ਇਸ ਲਈ ਇੰਡੀਆ ਦੇ ਹੁਕਮਰਾਨ ਆਪਣੀਆ ਸਾਜਿ਼ਸਾਂ ਦੇ ਬਾਵਜੂਦ ਵੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਅੱਛੀ ਖੁਸਬੋ ਨੂੰ ਦੁਨੀਆਂ ਵਿਚ ਫੈਲਣ ਤੋਂ ਨਾ ਪਹਿਲੇ ਰੋਕ ਸਕੇ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਰੋਕ ਸਕਣਗੇ । ਜੋ ਅਮਰੀਕਾ ਨੇ ਨਾਨਕਸ਼ਾਹੀ ਕੈਲੰਡਰ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇਣ ਦੇ ਪ੍ਰਸ਼ੰਸ਼ਾਂਯੋਗ ਉਦਮ ਕੀਤੇ ਹਨ ਇਸ ਅਮਲ ਨਾਲ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਨ ਤੋ ਕੋਈ ਵੀ ਮੁਲਕ, ਕੌਮ, ਕਬੀਲਾ, ਫਿਰਕਾ ਨਹੀਂ ਰਹਿ ਸਕੇਗਾ । ਕਿਉਂਕਿ ਸਿੱਖ ਕੌਮ ਦੋਵੇ ਸਮੇਂ ਆਪਣੀ ਅਰਦਾਸ ਵਿਚ ਸਮੁੱਚੀ ਮਨੁੱਖਤਾ ਅਤੇ ਸਰਬੱਤ ਦੇ ਭਲੇ ਦੀ ਅਰਜੋਈ ਕਰਦੀ ਹੈ ।
 

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ