ਸੰਸਾਰ

ਕਰਤਾਰਪੁਰ ਦਾ ਲਾਂਘਾ ਜਾਣ-ਬੁਝ ਕੇ ਬੰਦ ਰੱਖਿਆ ਜਾ ਰਿਹਾ : ਜਥੇਦਾਰ ਬ੍ਰਹਮਪੁਰਾ

ਕੌਮੀ ਮਾਰਗ ਬਿਊਰੋ | April 05, 2021 04:10 PM

ਅੰਮਿ੍ਤਸਰ - ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ, ਕੋਰ ਕਮੇਟੀ ਮੈਬਰ ਤੇ ਸਮੂੰਹ ਮੈਬਰ ਸਾਹਿਬਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿੱਖ ਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਵਾਲੇ ਪਾਸੇ ਤੋ ਖੋਲਣ ਦੀ ਮੰਗ ਕੀਤੀ । ਸਿੱਖ ਕੌਮ ਦੇ ਮਹਾਨ ਤੀਰਥ ਅਸਥਾਨ ਸ਼੍ਰੀ ਕਰਤਾਰਪਰ ਸਾਹਿਬ ਦਾ ਲਾਂਘਾ ਪਿਛਲੇ ਸਾਲ 2020 ਚ ਕਰੋਨਾ ਦੀ ਘਾਤਕ ਬਿਮਾਰੀ ਤੋ ਬਚਾਅ ਲਈ 16 ਮਾਰਚ ਨੂੰ ਲਾਕਡਾਊਨ ਦੇਸ਼-ਵਿਦੇਸ਼ ਚ ਲਾਗੂ ਕਰ ਦਿੱਤਾ ਗਿਆ, ਜਿਸ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਜੋ ਕੁਝ ਸਮੇ ਪਹਿਲਾਂ, ਗੁਰੂ ਨਾਨਕ ਦੇਵ ਜੀ ਦੇ ਮਹਾਨ ਦਿਵਸ ਤੇ ਆਰੰਭ ਹਿੰਦ-ਪਾਕਿ ਸਰਕਾਰਾਂ ਨੇ ਕੀਤਾ ਸੀ। ਸ ਬ੍ਰਹਮਪੁਰਾ ਕਿਹਾ ਕਿ ਲਾਕ-ਡਾਊਨ ਚ ਸੁਧਾਰ ਆਉਣ ਤੇ ਧਾਰਮਿਕ ਅਦਾਰਿਆਂ ਸਮੇਤ ਸਭ ਕਾਰੋਬਾਰੀ ਕਾਰਜ ਸ਼ੁਰੂ ਹੋ ਗਏ ਤੇ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਪਿਛਲੇ ਸਾਲ ਹੀ ਖੋਲ ਦਿੱਤਾ ਸੀ , ਜਿਸ ਕਾਰਨ ਉਥੋ ਦੀਆਂ ਤੇ ਬਾਹਰਲੇ ਮੁਲਕਾਂ ਦੀ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਲੱਗੀਆਂ । ਭਾਰਤ ਵਿੱਚ ਹਰ ਧਰਮ ਦੇ ਧਾਰਮਿਕ ਅਸਥਾਨ ਸ਼ਰਧਾਲੂਆਂ ਲਈ ਖੋਲ ਦਿੱਤੇ ਹਨ ਪਰ ਬੜੇ ਅਫਸੋਸ ਨਾਲ ਆਪ ਜੀ ਨੂੰ ਲਿੱਖਣਾ ਪੈ ਰਿਹਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਣ ਤੋ ਗੁਰੇਜ ਕੀਤਾ ਜਾ ਰਿਹਾ ਹੈ , ਜੋ ਸਿੱਖ ਸੰਗਤਾਂ ਦੀਆਂ 70 ਸਾਲ ਰੋਜਾਨਾ ਅਰਦਾਸਾਂ ਨਾਲ ਖੁੱਲਿਆ ਸੀ ਤਾਂ ਜੋ ਹਿੰਦ-ਪਾਕਿ ਦੀ ਵੰਡ ਕਾਰਨ ਸਿੱਖ ਕੌਮ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਤੋ ਵਾਂਝੇ ਹੋ ਗਏ ਸਨ । ਸ ਬ੍ਰਹਮਪੁਰਾ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਦੀਆਂ ਬੇਨਤੀਆਂ ਤੇ ਅਰਦਾਸਾਂ ਨਾਲ ਖੋਲਿਆ ਗਿਆ ਉਕਤ ਲਾਂਘਾ ਮੁੜ ਖੋਲਣ ਲਈ ਹਿੰਦ- ਸਰਕਾਰ ਕੁਝ ਨਹੀ ਕਰ ਰਹੀ ਜਦ ਕਿ ਪੰਜਾਂ ਸੂਬਿਆਂ ਵਿੱਚ ਚੋਣ ਰੈੈਲੀਆਂ, ਧਾਰਮਿਕ ਅਸਥਾਨ ਤੇ ਸਮੂੰਹ ਸੰਗਤਾਂ ਸ਼ਰੇਆਮ ਆ ਤੇ ਜਾ ਰਹੀਆਂ ਹਨ ਪਰ ਜਾਪਦਾ ਹੈ ਕਿ ਸਿਆਸੀ ਹਿੱਤਾਂ ਤੋ ਪ੍ਰਰੇਤ ਹੋ ਕੇ ਸਿੱਖ ਕੌਮ ਦਾ ਉਕਤ ਲਾਂਘਾ ਜਾਣ-ਬੁਝ ਕੇ ਬੰਦ ਰਖਿਆ ਜਾ ਰਿਹਾ ਹੈ । ਸ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਆਦੇਸ਼ ਜਾਰੀ ਕਰਨ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂੂ ਘਰ ਦੇ ਦਰਸ਼ਨ ਦੀਦਾਨ ਕਰ ਸਕਣ। ਪ੍ਰੈਸ ਬਿਆਨ ਨੂੰ ਜਾਰੀ ਪਾਰਟੀ ਦੇ ਸੀਨੀਅਰ ਆਗੂ ਤੇ ਜਨਰੱਲ ਸਕੱਤਰ ਸ ਕਰਨੈਲ ਸਿੰਘ ਪੀਰਮੁਹੰਮਦ, ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਵੱਲੋ ਕੀਤਾ ਗਿਆ ।

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ