ਸੰਸਾਰ

ਕੈਨੇਡਾ ਵਿੱਚ ਜੂਮ ਮੀਟਿੰਗ ਦੌਰਾਨ ਤਰਕਸ਼ੀਲ ਸੁਸਾਇਟੀ ਵੱਲੋਂ ਜੱਲ਼੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਹਰਦਮ ਮਾਨ/ਕੌਮੀ ਮਾਰਗ ਬਿਊਰੋ | April 13, 2021 08:33 PM

ਸਰੀ-ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ ਦੀ ਜੂਮ ਮੀਟਿੰਗ ਪ੍ਰਧਾਨ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜੱਲ਼੍ਹਿਆਂ ਵਾਲੇ ਬਾਗ਼ ਦੇ ਸਾਕੇ ਦੇ ਸ਼ਹੀਦਾਂ ਦੀ 102 ਵੀਂ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਗੱਲ ਤੇ ਵਿਚਾਰ ਕੀਤੀ ਗਈ ਕਿ ਉਦੋਂ ਅੰਗਰੇਜ਼ ਸਰਕਾਰ ਵਲੋਂ ਹੱਕ ਮੰਗਦੇ ਲੋਕਾਂ ਤੇ ਬਹੁਤ ਹੀ ਘਿਨਾਉਣੇ ਕਾਨੂੰਨ ਠੋਸੇ ਜਾ ਰਹੇ ਸਨ ਤਾਂ ਉਹਨਾਂ ‘ਤੇ ਇਹ ਤਸ਼ੱਦਦ ਕੀਤਾ ਗਿਆ ਜਿਸ ਵਿੱਚ ਸੈਂਕੜੇ ਲੋਕ ਸ਼ਹੀਦ ਹੋ ਗਏ। ਅੱਜ ਉਹੀ ਹਾਲਤਾਂ ਵਿੱਚ ਭਗਵੀਂ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਉਪਰ ਉਸ ਤੋਂ ਵੀ ਖਤਰਨਾਕ ਕਾਨੂੰਨ ਥੋਪੇ ਜਾ ਰਹੇ ਹਨ । ਤਰਕਸ਼ੀਲ ਸੁਸਾਇਟੀ ਨੇ ਇਨ੍ਹਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕਰਦਿਆਂ ਲੋਕ ਮੋਰਚਾ ਸੰਘਰਸ਼ ਦੇ ਨਾਲ ਆਪਣੀ ਪੂਰੀ ਹਮਾਇਤ ਜ਼ਾਹਰ ਕੀਤੀ।

ਇਸ ਮੀਟਿੰਗ ਵਿਚ ਡਾ. ਇਬਰਾਹਮ. ਟੀ ਕਾਵੂਰ ਨੂੰ ਉਹਨਾਂ ਦੇ ਕਾਰਜਾਂ ਅਤੇ ਤਰਕਸ਼ੀਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਗੁਰਸੇਵਕ ਸਿੰਘ ਮਾਨ,  ਕਰਨਦੀਪ ਸਿੰਘ ਤੇ ਮਿ. ਮੁਸਤਫਾ ਨੂੰ ਜੀ ਆਇਆਂ ਕਿਹਾ ਗਿਆ। ਇਸ ਮੀਟਿੰਗ ਵਿਚ ਮਈ ਦਿਵਸ ਮਨਾਉਣ ਬਾਰੇ ਕੀਤੇ ਗਏ ਫੈਸਲੇ ਅਨੁਸਾਰ ਪਹਿਲੀ ਮਈ,  ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਹਾਲੈਂਡ ਪਾਰਕ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਭਰਾਤਰੀ ਜਥੇਬੰਦੀਆਂ ਅਤੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਇੱਕ ਪੈਂਫਲੈੱਟ ਨੂੰ ਕੱਢਿਆ ਜਾਵੇਗਾ ਤੇ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਮੀਟਿੰਗ ਵਿੱਚ ਅਵਤਾਰ ਗਿੱਲ ਨੇ ਦੱਸਿਆ ਕਿ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਵਿਰੋਧੀ ਪਾਰਟੀਆਂ ਨੂੰ ਜੋ ਈ ਮੇਲਾਂ 365 ਏ ਧਾਰਾ ਨੂੰ ਹਟਾਉਣ ਦੇ ਸਬੰਧ ਵਿੱਚ ਭੇਜੀਆਂ ਗਈਆਂ ਸਨ ਉਸ ਦੇ ਉੱਤਰ ਵਿੱਚ ਸਿਰਫ ਮਿ. ਟਰੂਡੋ ਦੇ ਦਫ਼ਤਰ ਤੋਂ ਜਵਾਬ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੁਸਾਇਟੀ ਫਰਾਡ ਆਫਿਸ ਵਿੱਚ ਗੱਲ ਕਰ ਸਕਦੀ ਹੈ,  ਆਉਣ ਵਾਲੇ ਸਮੇਂ ਵਿੱਚ ਇਸ ਗੱਲ ਬਾਰੇ ਵਿਚਾਰਿਆ ਜਾਵੇਗਾ। ਅਵਤਾਰ ਗਿੱਲ ਨੇ ਇਹ ਵੀ ਦੱਸਿਆ ਕਿ ਕੈਨੇਡਾ ਦੇ ਸਾਰੇ ਮੁੱਖ ਸ਼ਹਿਰਾਂ ਵਿੱਚ ਸੁਸਾਇਟੀ ਦੇ ਵਿੰਗ ਖੜ੍ਹੇ ਕਰਨ ਬਾਰੇ ਟੋਰਾਂਟੋ,  ਕੈਲਗਰੀ ਤੇ ਵਿਨੀਪੈੱਗ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਚੱਲ ਰਿਹਾ ਹੈ ਕਿ ਕੁੱਝ ਵੱਡੀਆਂ ਸਰਗਰਮੀਆਂ ਸਾਂਝੇ ਤੌਰ ਤੇ ਕਰ ਲਈਆਂ ਜਾਇਆ ਕਰਨ। ਸੁਸਾਇਟੀ ਦੇ ਨਾਂ ਅਤੇ ਸੰਵਿਧਾਨ ਬਾਰੇ ਵਿਚਾਰਾਂ ਕਰਨ ਲਈ ਵੀ ਜਲਦੀ ਹੀ ਵਰਚੂਅਲ ਮੀਟਿੰਗ ਰੱਖੀ ਜਾਵੇਗੀ। ਇਸ ਸਾਲ ਕੋਵਿਡ 19 ਦੀ ਵਜ੍ਹਾ ਕਰਕੇ ਸੁਸਾਇਟੀ ਦੀ ਸਲਾਨਾ ਚੋਣ ਕਰਵਾਉਣੀ ਅਸੰਭਵ ਹੈ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲ ਵਾਲੀ ਕਮੇਟੀ ਜਿਉਂ ਦੀ ਤਿਉਂ ਕੰਮ ਚੱਲਦਾ ਰੱਖੇਗੀ।

ਇਸ ਮੀਟਿੰਗ ਵਿੱਚ ਰਾਜਵੀਰ ਸਿੰਘ,  ਬਲਵਿੰਦਰ ਤਤਲਾ,  ਪਰਮਿੰਦਰ ਸਵੈਚ,  ਜਸਵੀਰ ਮੰਗੂਵਾਲ,  ਜਗਰੂਪ ਧਾਲੀਵਾਲ,  ਸਾਧੁ ਸਿੰਘ,  ਪਵਿੱਤਰ ਸਰਾਂ,  ਰਵਾਇਤ ਸਿੰਘ ਦਵਿੰਦਰ ਬਚਰਾ,  ਸੁਖਜੀਤ ਗਰਚਾ,  ਕਰਨਦੀਪ ਸਿੰਘ,  ਗੁਰਸੇਵਕ ਮਾਨ,  ਮਿ. ਮੁਸਤਫਾ ਤੇ ਨਿਰਮਲ ਕਿੰਗਰਾ ਆਦਿ ਸ਼ਾਮਲ ਹੋਏ।

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ