ਹਰਿਆਣਾ

ਹਰਿਆਣਾ ਦੇ ਸਾਰੇ ਡਿਪਟੀ ਕਮਿਸ਼ਨਰ ਕੋਵਿਡ ਮਰੀਜਾਂ ਦਾ ਹਰ ਹਸਪਤਾਲ ਦਾ ਡਾਟਾ ਲਗਾਤਾਰ ਅਪਡੇਟ ਕਰਨ

ਕੌਮੀ ਮਾਰਗ ਬਿਊਰੋ | May 12, 2021 07:19 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹੇ ਦੇ ਹਸਪਤਾਲਾਂ ਵਿਚ ਉਪਚਾਰਧੀਨ ਕੋਵਿਡ ਮਰੀਜਾਂ ਦਾ ਡਾਟਾ ਲਗਾਤਾਰ ਨਿਰਧਾਰਿਤ ਪੋਰਟਲ 'ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਹਨ।

            ਸ੍ਰੀ ਵੀ. ਉਮਾਸ਼ੰਕਰ ਅੱਜ ਇੱਥੋਂ ਵੀਸੀ ਰਾਹੀਂ ਆਕਸੀਜਨ ਸਿਲੇਂਡਰਾਂ ਦੀ ਹੋਮ ਡਿਲੀਵਰੀ ਦੇ ਸਬੰਧ ਵਿਚ ਆਯੋਜਿਤ ਡਿਪਟੀ ਕਮਿਸ਼ਨਰਾਂ ਅਤੇ ਨੋਡਲ ਅਫਸਰਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸੀਐਮ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।

            ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਕੋਵਿਡ 'ਤੇ ਕੰਟਰੋਲ ਲਈ ਸਾਨੂੰ ਜਰੂਰੀ ਵਿਵਸਥਾ ਕਰਨੀ ਹੈ। ਉਨ੍ਹਾਂ ਲੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਵਿਡ ਮਰੀਜਾਂ ਅਤੇ ਹੋਰ ਬੀਮਾਰੀਆਂ ਨਾਲ ਗ੍ਰਸਤ ਮਰੀਜਾਂ ਨੂੰ ਆਕਸੀਜਨ ਸਿਲੇਂਡਰ ਰੀਫਿਲ ਕੀਤੀ ਹੋਮ ਡਿਲੀਵਰੀ ਕਿਸੇ ਵੀ ਸੂਰਤ ਵਿਚ 12 ਘੰਟੇ ਤੋਂ ਵੱਧ ਸਮੇਂ ਤਕ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਲੋਕਾਂ ਨੁੰ ਜਲਦੀ ਤੋਂ ਜਲਦੀ ਸਿਲੇਂਡਰ ਮਿਲਨਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਏ। ਨਾਲ ਹੀ ਅਜਿਹੀ ਵਿਵਸਥਾ ਯਕੀਨੀ ਕਰਨ ਕਿ ਜਿਸ ਮਰੀਜ ਦੇ ਲਈ ਸਿਲੇਂਡਰ ਦਾ ਬਿਨੈ ਇਕ ਵਾਰ ਆ ਜਾਵੇ,  ਉਸ ਨੂੰ ਅਗਲੇ ਸਿਲੇਂਡਰ ਦੀ ਸਪਲਾਈ ਸਮੇਂ ਨਾਲ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਕੋਈ ਸਿਲੇਂਡਰ ਸਪਲਾਈ ਦੀ ਇਸ ਯੋਜਨਾ ਦੀ ਦੁਰਵਰਤੋਨਾ ਕਰੇ। ਇਸ ਦੇ ਲਈ ਜਿਸ ਦੇ ਕੋਲ ਤੋਂ ਬਿਨੇ ਆਇਆ ਹੈ,  ਉਸ ਨੂੰ ਫੋਨ ਕਰ ਕੇ ਯਕੀਨੀ ਕੀਤਾ ਜਾਣਾ ਬੇਹੱਦ ਜਰੂਰੀ ਹੈ ਕਿ ਸਿਲੇਂਡਰ ਸਹੀ ਥਾਂ ਪਹੁੰਚਿਆ ਹੈ ਜਾਂ ਨਹੀਂ।

ਸਹੀ ਡਾਟਾ ਅਪਡੇਟ ਕਰਨ ਦੇ ਨਿਰਦੇਸ਼

            ਡਾਕਟਰ ਅਮਿਤ ਅਗਰਵਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਮਰੀਜਾਂ ਦਾ ਸਹੀ ਡਾਟਾ ਸਮੇਂ ਨਾਲ ਨਿਰਧਾਰਤ ਪੋਰਟਲ  'ਤੇ ਅਪਡੇਟ ਕਰਵਾਉਣ ਅਤੇ ਨਾਲ ਹੀ ਆਪਣੇ ਪੱਧਰ 'ਤੇ ਵੀ ਚੈਕ ਕਰਨ ਕਿ ਡਾਟਾ ਸਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕੁੱਝ ਸਥਾਨਾਂ ਤੋਂ ਪੋਰਟਲ 'ਤੇ ਮਰੀਜਾਂ ਦੀ ਗਿਣਤੀ ਵੱਧ ਭਰੇ ਜਾਣ ਦੀ ਗਲ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿੱਚ-ਵਿੱਚ ਮੁੱਖ ਦਫਤਰ ਤੋਂ ਵੀ ਚੈਕ ਕੀਤਾ ਜਾ ਰਿਹਾ ਹੈ,  ਉਸੀ ਚੈਕਿੰਗ ਦੌਰਾਨ ਇਹ ਗਲ ਧਿਆਨ ਵਿਚ ਆਈ ਹੈ।

ਤੁਰੰਤ ਫੈਸਲਾ ਲੈਣ ਦਾ ਸਮੇਂ

            ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਇਹ ਸਮੇਂ ਲੋਕਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦਾ ਹੈ। ਆਕਸੀਜਨ ਸਿਲੇਂਡਰ ਦੀ ਰੀਫਿਲਿੰਗ ਵਿਚ ਕੋਈ ਮੁਸ਼ਕਲ ਆਉਣ 'ਤੇ ਤੁਰੰਤ ਫੈਸਲਾ ਲੈਣ ਅਤੇ ਮੁੱਖ ਦਫਤਰ 'ਤੇ ਇਸ ਦੀ ਸੂਚਨਾ ਵੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਨਾਲ ਸਹੀ ਅਤੇ ਕਾਰਗਰ ਵਿਵਸਥਾ ਹੋ ਸਕੇ।

            ਉਨ੍ਹਾਂ ਨੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਦਾ ਹੈਲਥ ਸਟੇਟਸ ਜਾਨਣ ਦੇ ਲਈ ਮੈਡੀਕਲ ਅਫਸਰਸ ਨੂੰ ਘਰ-ਘਰ ਭੇਜਿਆ ਜਾਵੇ ਅਤੇ ਜਰੂਰਤ ਹੋਣ 'ਤੇ ਗੰਭੀਰ ਮਰੀਜ ਨੂੰ ਹਸਪਤਾਲ ਵਿਚ ਐਡਮਿਟ ਕਰਾਉਣ। ਉਨ੍ਹਾਂ ਨੇ ਬੀਪੀਐਲ ਪਰਿਵਾਰਾਂ ਦੇ ਕੋਵਿਡ ਗ੍ਰਸਤ ਮਰੀਜਾਂ ਦਾ ਡਾਟਾ ਵੀ ਰੋਜਾਨਾ ਐਚਆਰਹੀਲ  'ਤੇ ਅੱਪਡੇਟ ਕਰਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੀਪੀਐਲ ਦੇ ਲਈ ਸਰਕਾਰ ਵੱਲੋਂ ਕੋਵਿਡ ਸਮੇਂ ਲਈ ਐਲਾਨ ਵਿੱਤੀ ਲਾਭ ਸਬੰਧਿਤ ਨੁੰ ਦਿੱਤਾ ਜਾ ਸਕੇ

            ਇਸ ਦੌੌਰਾਲ ਰੈਡਕ੍ਰਾਸ ਦੇ ਰਾਜ ਸਕੱਤਰ ਵੀ ਮੌਜੂਦ ਰਹੇ।

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ