ਨੈਸ਼ਨਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 27, 2024 06:47 PM

ਨਵੀਂ ਦਿੱਲੀ-“ਸਿੱਖ ਧਰਮ ਮੌਤ ਦੇ ਡਰ ਤੋਂ ਰਹਿਤ ਹੈ ਅਤੇ ਨਾ ਹੀ ਕਦੀ ਸਿੱਖl ਕਿਸੇ ਗੱਲੋਂ ਘਬਰਾਕੇ ਜਾਂ ਡਰਕੇ ਖੁਦਕਸੀ ਕਰਦੇ ਹਨ । ਫਿਰ ਫ਼ੌਜੀ ਜਵਾਨ ਜੋ ਹਮੇਸ਼ਾਂ ਸਰਹੱਦਾਂ ਉਤੇ ਆਪਣੀਆ ਜਾਨਾਂ ਕੁਰਬਾਨ ਕਰਨ ਨੂੰ ਪਹਿਲ ਦਿੰਦੇ ਹਨ, ਉਹ ਕਦੀ ਵੀ ਖੁਦਕਸੀ ਦਾ ਅਮਲ ਨਹੀ ਕਰ ਸਕਦੇ । ਜੋ ਸ. ਸੁਖਵਿੰਦਰ ਸਿੰਘ ਫ਼ੌਜੀ ਦੀ ਲੇਹ ਤੋਂ ਮ੍ਰਿਤਕ ਦੇਹ ਆਈ ਹੈ, ਜਿਸ ਵਿਚ ਫ਼ੌਜ ਨੇ ਉਸਨੂੰ ਖੁਦਕਸੀ ਦੱਸਿਆ ਹੈ, ਇਹ ਗੱਲ ਹਜਮ ਹੋਣ ਵਾਲੀ ਨਹੀ । ਇਸ ਪਿੱਛੇ ਕੋਈ ਡੂੰਘਾਂ ਸੱਕ ਸਾਹਮਣੇ ਜਰੂਰ ਆਵੇਗਾ । ਇਸ ਲਈ ਅਸੀ ਨਿਰਪੱਖਤਾ ਨਾਲ ਮੰਗ ਕਰਦੇ ਹਾਂ ਕਿ ਸ. ਸੁਖਵਿੰਦਰ ਸਿੰਘ ਫ਼ੌਜੀ (ਨੂਰਪੁਰ ਬੇਦੀ) ਦੀ ਮ੍ਰਿਤਕ ਦੇਹ ਦਾ ਮੈਡੀਕਲ ਕਰਵਾਉਦੇ ਹੋਏ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਲੇਹ ਦੀ ਸਰਹੱਦ ਤੋ ਸ. ਸੁਖਵਿੰਦਰ ਸਿੰਘ ਫ਼ੌਜੀ ਦੀ ਉਸਦੇ ਪਿੰਡ ਨੂਰਪੁਰ ਬੇਦੀ ਆਈ ਮ੍ਰਿਤਕ ਦੇਹ, ਜਿਸ ਨੂੰ ਖੁਦਕਸੀ ਗਰਦਾਨਿਆ ਗਿਆ ਹੈ, ਉਤੇ ਡੂੰਘਾਂ ਸੱਕ ਜਾਹਰ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਨੂਰਪੁਰ ਬੇਦੀ ਇਲਾਕੇ ਦੇ ਸਭ ਵਰਗਾਂ ਦੇ ਲੋਕ ਇਕੱਤਰ ਹੋ ਕੇ ਉਸਦੀ ਹੋਈ ਸੱਕੀ ਮੌਤ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਰੋਸ ਧਰਨਾ ਦੇ ਰਹੇ ਹਨ ਤਾਂ ਇਹ ਆਪਣੇ ਆਪ ਵਿਚ ਇਕ ਪ੍ਰਤੱਖ ਸਬੂਤ ਹੈ ਕਿ ਇਸ ਸਿੱਖ ਫ਼ੌਜੀ ਨਾਲ ਕੋਈ ਹੋਰ ਅਣਹੋਣੀ ਘਟਨਾ ਵਾਪਰੀ ਹੈ । ਕਿਉਂਕਿ ਫ਼ੌਜ ਵਿਚ ਹੁਣ ਸਿੱਖ ਅਫਸਰਾਂ ਤੇ ਫ਼ੌਜੀਆ ਨੂੰ ਇਹ ਹਿੰਦੂਤਵ ਹੁਕਮਰਾਨ ਬਰਦਾਸਤ ਨਹੀ ਕਰ ਰਹੇ ਅਤੇ ਨਾ ਹੀ ਸਿੱਖਾਂ ਦੀ ਹਿਫਾਜਤ ਕਰ ਰਹੇ ਹਨ । ਇਸ ਲਈ ਇਥੋ ਦੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਅੱਗੇ ਜੁਆਬਦੇਹ ਹਨ । ਉਨ੍ਹਾਂ ਕਿਹਾ ਕਿ ਜੇਕਰ ਫ਼ੌਜ ਵਿਚ ਸੇਵਾ ਕਰਨ ਵਾਲੇ ਸਿੱਖ ਅਫਸਰਾਂ ਤੇ ਜਵਾਨਾਂ ਦੀ ਹਿਫਾਜਤ ਲਈ ਵਿਸੇਸ ਪ੍ਰਬੰਧ ਨਾ ਕੀਤੇ ਗਏ ਜਾਂ ਉਨ੍ਹਾਂ ਨਾਲ ਇਸ ਤਰ੍ਹਾਂ ਅਣਹੋਣੇ ਅਮਲ ਹੁੰਦੇ ਰਹੇ ਤਾਂ ਹੁਕਮਰਾਨਾਂ ਨੂੰ ਸਮੁੱਚੀ ਫ਼ੌਜ ਦੇ ਕੰਟਰੋਲ ਨੂੰ ਕਾਬੂ ਵਿਚ ਰੱਖਣਾ ਮੁਸਕਿਲ ਹੀ ਨਹੀ ਬਲਕਿ ਅਸੰਭਵ ਹੋ ਜਾਵੇਗਾ । ਇਹ ਉਸੇ ਤਰ੍ਹਾਂ ਦੀ ਨਫਰਤ ਭਰੀ ਕਾਰਵਾਈ ਜਾਪਦੀ ਹੈ ਜਿਵੇ ਹੁਕਮਰਾਨਾਂ ਦੇ ਪ੍ਰਬੰਧ ਹੇਠ ਹਿਮਾਚਲ ਦੇ ਧਰਮਸਾਲਾ ਵਿਖੇ ਇਕ ਨਿਰਦੋਸ਼ ਸਿੱਖ ਨੌਜਵਾਨ ਨੂੰ ਉਥੋ ਦੇ ਹਿੰਦੂਆਂ ਨੇ ਫਿਰਕੂ ਸੋਚ ਅਧੀਨ ਬੇਰਹਿੰਮੀ ਨਾਲ ਕੁੱਟਕੁੱਟ ਕੇ ਮਾਰ ਦਿੱਤਾ ਸੀ । ਅਸੀ ਉਸ ਨਵਦੀਪ ਸਿੰਘ ਨਾਮ ਦੇ ਸਿੱਖ ਨੌਜਵਾਨ ਦੀ ਹੋਈ ਦਰਦਨਾਕ ਮੌਤ ਦੀ ਸੁੱਖੂ ਦੀ ਹਿਮਾਚਲ ਸਰਕਾਰ ਤੋਂ ਨਿਰਪੱਖਤਾ ਨਾਲ ਜਾਂਚ ਦੀ ਮੰਗ ਕਰਵਾਉਣ ਦੇ ਨਾਲ-ਨਾਲ ਹਿਮਾਚਲ ਵਿਚ ਵਿਚਰਦੇ ਰਹਿੰਦੇ ਸਿੱਖਾਂ ਦੀ ਅੱਛੇ ਢੰਗ ਨਾਲ ਹਿਫਾਜਤ ਹੋਣ ਅਤੇ ਸਰਾਰਤੀ ਅਨਸਰਾਂ ਵੱਲੋ ਅਜਿਹੇ ਦੁੱਖਦਾਇਕ ਅਮਲਾਂ ਨੂੰ ਹਰ ਕੀਮਤ ਤੇ ਰੋਕਣ ਦੀ ਮੰਗ ਕਰਦੇ ਹਾਂ । ਉਨ੍ਹਾਂ ਕਿਹਾ ਕਿ ਜਿਵੇਂ ਉਪਰੋਕਤ ਸੁਖਵਿੰਦਰ ਸਿੰਘ ਫੌ਼ਜੀ ਨਾਲ ਅਣਹੋਣੀ ਘਟਨਾ ਵਾਪਰੀ ਹੈ, ਉਸੇ ਤਰ੍ਹਾਂ ਫ਼ੌਜ ਵਿਚ ਇਹ ਫਿਰਕੂ ਹੁਕਮਰਾਨ ਕੱਛਾ, ਬਨੈਣ ਪਹਿਨਕੇ, ਧੋਤੀ ਪਹਿਨਕੇ, ਚੱਪਲਾ ਪਹਿਨਕੇ ਗੈਰ ਅਨੁਸਾਸਿਤ ਤਰੀਕੇ ਮੈਸ ਵਿਚ ਜਾਣ ਦੇ ਨਵੇ-ਨਵੇ ਹਿੰਦੂਤਵੀ ਫੁਰਮਾਨ ਜਾਰੀ ਕਰ ਰਹੇ ਹਨ । ਜੋ ਫ਼ੌਜ ਦੇ ਅਨੁਸਾਸਨ ਨੂੰ ਖੁਦ ਹੀ ਭੰਗ ਕਰਨ ਨੂੰ ਉਤਸਾਹਿਤ ਕਰਦੇ ਹਨ । ਅਜਿਹੇ ਅਮਲਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ ।

Have something to say? Post your comment

 

ਨੈਸ਼ਨਲ

ਮਲੇਰੀਆ ਤੋਂ ਬਚਾਅ ਅਤੇ ਕੰਟਰੋਲ ਲਈ ਜਾਗਰੂਕ ਕਰਦਾ ਵਿਸ਼ਵ ਮਲੇਰੀਆ ਦਿਵਸ ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਨਾਇਆ ਗਿਆ

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਦੇ ਬਾਹਰ ਹੋਏ ਮੁਜਾਹਿਰੇ ਕਰਕੇ ਯੂਕੇ ਦੇ ਇੰਦਰਪਾਲ ਸਿੰਘ ਗਾਬਾ ਹੋਏ ਗ੍ਰਿਫਤਾਰ

ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ