ਮਨੋਰੰਜਨ

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਕੌਮੀ ਮਾਰਗ ਬਿਊਰੋ | March 30, 2024 09:12 PM

ਚੰਡੀਗੜ੍ਹ-ਗੁਰਚੇਤ ਚਿੱਤਰਕਾਰ ਇੱਕ ਅਜਿਹਾ ਨਾਂ ਹੈ ਜਿਸ ਵਲੋਂ ਹਰ ਨਾਟਕ, ਸਕਿੱਟ, ਗੀਤ, ਫਿਲਮ ਵਿਚ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਸਾਧ ਲਾਣੇ, ਵਹਿਮ ਭਰਮ ਆਦਿ ਬਾਰੇ ਘਢਿੱਲ ਕੱਢੇ ਜਾਂਦੇ ਹਨ। ਐਤਕੀਂ ਗੁਰਚੇਤ ਵਲੋਂ ਡੇਢ ਘੰਟੇ ਦੀ ਫਿਲਮ, " ਢੀਠ ਜਵਾਈ ਸੁਹਰੇ ਘਰ ਸਦਾਈ " ਰਾਹੀਂ ਬਹੁਕੋਨੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ‌ ਇਸ ਫਿਲਮ ਦੀ ਕਹਾਣੀ, ਸੰਵਾਦ ਅਤੇ ਪਟਕਥਾ ਲਿਖ਼ਣ ਤੋਂ ਇਲਾਵਾ ਨਿਰਮਾਣ ਵੀ ਕੀਤਾ ਹੈ ‌ ਫ਼ਿਲਮ ਵਿਚ 2 ਭੈਣਾਂ ਨੂੰ ਇੱਕੋ ਘਰ ਵਿਚ ਵਿਆਹੀਆਂ ਹੋਈਆਂ ਦੀ ਲੜਾਈ ਜੁਆਕਾਂ ਪਿਛੇ ਹੋ ਗਈ ਅਤੇ ਥਾਣੇ ਵਿਚ ਦੋਵੇਂ ਪਰਿਵਾਰ ਦੀ ਲੁੱਟ ਹੋਣ ਕਰਕੇ ਪਿੰਡ ਦੇ ਕੋਲੀ ਚੱਟ ਨਜ਼ਾਰੇ ਲੈ ਗਏ। ਮਾਮੂਲੀ ਲੜਾਈ ਨੂੰ ਕੋਤਵਾਲ ਪੈਸੇ ਦੇ ਚੱਕਰ ਵਿਚ ਦਫ਼ਾ 307 ਲਗਾਉਣ ਦਾ ਡਰਾਵਾ ਦੇ ਦੋਹਾਂ ਧਿਰਾਂ ਨੂੰ ਰੱਜ ਕੇ ਚੋਅ ਲੈਂਦਾ ਆ। ਪਾਖੰਡੀ ਸਾਧ ਲੱਕੜ ਚੱਬ ਵਿਰੋਧੀ ਧਿਰ ਦਾ ਪਾਸਾ ਉਲਟਾ ਕਰਨ ਲਈ ਪਾਣੀ ਕਰਾ ਦਿੱਤਾ।ਆਖ਼ਰ ਲੜਾਈ ਕਰਨ ਵਾਲੇ ਜੁਆਕ ਮੁੜ ਆਪਸ ਵਿੱਚ ਮਿਲ ਖੇਡਣ ਲੱਗ ਜਾਂਦੇ ਨੇ। ਫ਼ਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਨੇ ਕੀਤਾ ਅਤੇ ਫ਼ਿਲਮ ਵਿਚ ਨਜ਼ਾਰਾ ਸਿੰਘ ਬਣਿਆ ਗੁਰਚੇਤ ਕਮਾਲ ਦੀ ਅਦਾਕਾਰੀ ਕੀਤੀ। ਸਰਪੰਚ ਬਣਿਆ ਸਰਬੰਸ ਪ੍ਰਤੀਕ ਸਿੰਘ ਫੈਸਲਾ ਕਰਵਾਉਂਦਾ ਈ ਆਪਸੀ ਲੜਾਈ ਵਿੱਚ ਰਗੜਿਆ ਗਿਆ। ਰਾਜ ਧਾਲੀਵਾਲ, ਧਰਮਿੰਦਰ ਕੌਰ, ਕਮਲ ਰਾਜਪਾਲ, ਜੌਹਨ ਮਸੀਹ, ਕੁਲਦੀਪ ਸਿੱਧੂ, ਅਰਨ ਮਾਨ, ਹਰਜੱਸ ਕੌਰ, ਕੁਲਦੀਪ ਦੌਸਾਂਝ, ਹੀਰ ਢਿੱਲੋਂ, ਗੁਰਪ੍ਰੀਤ ਚਲਾਨਿਆ, ਕੁਲਵੀਰ ਮੁਸ਼ਕਾਂ ਬਾਦੀ, ਗੁਰਜੀਤ ਮਾਂਗਟ, ਯੋਗਰਾਜ ਸਿੰਘ, ਸਰੂਪ ਕੈਂਮ, ਸਤਵੀ ਰ ਬੈਨੀਪਾਲ, ਮੇਜਰ ਪੇਂਟਰ, ਜਗਜੀਤ ਅਰਸ਼ ਹਾਂਡਾ, ਅਮਿ੍ਰਤ ਪ੍ਰੀਤ ਸ਼ਰਮਾ ਤੋਂ ਇਲਾਵਾ ਬਾਲ ਕਲਾਕਾਰ ਗੁਰਸ਼ਰਨ (ਭੋਲੂ) ਨੇ ਆਪੋ ਆਪਣੇ ਰੋਲ ਕਰਨ ਵਿਚ ਪੂਰਾ ਇਨਸਾਫ ਕੀਤਾ

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ