ਪੰਜਾਬ

ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਕੇਵਲ ਦਿਖਾਵਾ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਵਾਲਾ : ਮਾਨ

ਕੌਮੀ ਮਾਰਗ ਬਿਊਰੋ | April 15, 2024 07:15 PM

ਫ਼ਤਹਿਗੜ੍ਹ ਸਾਹਿਬ-“ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸੈਟਰ ਵਿਚ ਪਹਿਲੀ ਸਰਕਾਰ ਬਣੀ ਹੈ, ਤਾਂ ਉਸ ਸਮੇਂ ਇੰਡੀਅਨ ਨਿਵਾਸੀਆ ਨਾਲ ਇਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀਆਂ ਦਿੱਤੀਆ ਜਾਣਗੀਆ । ਹਰੇਕ ਸਾਲ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ । ਫਿਰ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਘੱਟ ਗਿਣਤੀ ਕੌਮਾਂ ਨੂੰ ਹਰ ਖੇਤਰ ਵਿਚ ਇਨਸਾਫ ਦਿੱਤਾ ਜਾਵੇਗਾ । ਇਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਤਾਲੀਮ ਅਤੇ ਸਿਹਤ ਸੰਬੰਧੀ ਸਹੂਲਤਾਂ ਪ੍ਰਦਾਨ ਕੀਤੀਆ ਜਾਣਗੀਆਂ ਅਤੇ ਇਥੋ ਹਰ ਤਰ੍ਹਾਂ ਦੀ ਰਿਸਵਤਖੋਰੀ, ਘਪਲੇ ਖਤਮ ਕੀਤੇ ਜਾਣਗੇ । ਬਾਹਰਲੇ ਸਵਿਸ ਮੁਲਕ ਦੇ ਬੈਂਕ ਵਿਚ ਪਿਆ ਕਾਲਾ ਧਨ ਵਾਪਸ ਲਿਆਕੇ ਹਰ ਨਾਗਰਿਕ ਦੇ ਖਾਤੇ ਵਿਚ ਪ੍ਰਤੀਸਤਾਂ ਅਨੁਸਾਰ ਜਮ੍ਹਾ ਕਰਵਾਏ ਜਾਣਗੇ । ਪਰ ਇਨ੍ਹਾਂ ਵਾਅਦਿਆ ਵਿਚੋ ਬੀਜੇਪੀ ਪਾਰਟੀ ਵੱਲੋ ਆਪਣੇ 10 ਸਾਲਾਂ ਦੇ ਰਾਜ ਭਾਗ ਦੇ ਸਮੇ ਵਿਚ ਕੋਈ ਪੂਰਤੀ ਨਹੀ ਕੀਤੀ ਗਈ । ਬਲਕਿ ਵੱਡੇ-ਵੱਡੇ ਦਾਅਵੇ ਤੇ ਐਲਾਨ ਕਰਕੇ ਅੱਜ ਵੀ ਚੋਣਾਂ ਦੇ ਮੌਕੇ ਆਪਣੇ ਬੋਗਸ ਚੋਣ ਮਨੋਰਥ ਪੱਤਰ ਰਾਹੀ ਇੰਡੀਅਨ ਨਿਵਾਸੀਆ ਵਿਸੇਸ ਤੌਰ ਤੇ ਗਰੀਬਾਂ, ਘੱਟ ਗਿਣਤੀ ਕੌਮਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕੀਤੀ ਜਾ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਵੱਲੋਂ ਇਕ ਵਾਰੀ ਫਿਰ ਮੁਲਕ ਨਿਵਾਸੀਆਂ, ਗਰੀਬਾਂ, ਘੱਟ ਗਿਣਤੀ ਕੌਮਾਂ ਨੂੰ ਵੱਡੇ ਦਾਅਵਿਆ ਤੇ ਛਲਾਵਿਆ ਰਾਹੀ ਆਪਣੇ ਚੋਣ ਮਨੋਰਥ ਪੱਤਰ ਵਿਚ ਗੁੰਮਰਾਹ ਕਰਨ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਇਥੇ ਵੱਸਣ ਵਾਲੇ ਮਜਲੂਮਾਂ, ਗਰੀਬਾਂ, ਘੱਟ ਗਿਣਤੀਆਂ ਦੇ ਨਿਰੰਤਰ ਹੱਕ-ਹਕੂਕਾ ਨੂੰ ਕੁੱਚਲਣ ਅਤੇ ਉਨ੍ਹਾਂ ਉਤੇ ਜ਼ਬਰ ਜੁਲਮ ਕਰਨ ਦੀਆਂ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਜੋ ਪਹਿਲੋ ਹੀ ਬਹੁਤ ਹੀ ਮੁਸਕਿਲ ਦੀ ਘੜੀ ਵਿਚ ਆਪਣੇ ਪਰਿਵਾਰਾਂ ਤੇ ਆਪਣਾ ਜੀਵਨ ਬਸਰ ਕਰ ਰਹੇ ਹਨ । ਉਨ੍ਹਾਂ ਦੇ ਰੋਜਾਨਾ ਰਸੋਈ ਵਿਚ ਵਰਤੋ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਅਤੇ ਉਨ੍ਹਾਂ ਉਤੇ ਪੈਣ ਵਾਲੇ ਮਾਲੀ ਬੋਝ ਨੂੰ ਘੱਟ ਕਰਨ ਲਈ ਅੱਜ ਤੱਕ ਕੁਝ ਨਹੀ ਕੀਤਾ ਗਿਆ । ਬਲਕਿ ਰਸੋਈ ਗੈਸ, ਦਾਲਾ, ਚੀਨੀ, ਚਾਹ ਆਦਿ ਦੀਆਂ ਕੀਮਤਾਂ ਵਧਾ ਦਿੱਤੀਆ ਗਈਆ ਹਨ । ਕਸਮੀਰੀਆਂ ਅਤੇ ਪੰਜਾਬੀਆਂ ਉਤੇ ਨਿਰੰਤਰ ਕਾਲੇ ਕਾਨੂੰਨਾਂ ਰਾਹੀ ਜ਼ਬਰ ਜੁਲਮ ਜਾਰੀ ਹੈ । ਕਸਮੀਰੀਆ ਉਤੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਗਾਕੇ ਉਨ੍ਹਾਂ ਨੂੰ ਅਗਵਾਹ ਕਰਨ, ਕਤਲ ਕਰਨ, ਤਸੱਦਦ ਕਰਨ, ਜ਼ਬਰ-ਜਨਾਹ ਕਰਨ ਅਤੇ ਤਸੱਦਦ ਕਰਦੇ ਹੋਏ ਮਾਰ ਦੇਣ ਦੀ ਖੁੱਲ ਫੌ਼ਜ, ਪੈਰਾਮਿਲਟਰੀ ਫੋਰਸਾਂ ਨੂੰ ਦਿੱਤੀ ਹੋਈ ਹੈ । ਜੰਮੂ-ਕਸਮੀਰ ਦੀ ਖੁਦਮੁਖਤਿਆਰੀ ਦਾ ਹੱਕ ਦੇਣ ਵਾਲੇ ਆਰਟੀਕ 370 ਅਤੇ ਧਾਰਾ 35ਏ ਜ਼ਬਰੀ ਕੁੱਚਲਕੇ ਉਨ੍ਹਾਂ ਦੀ ਆਜਾਦੀ ਖਤਮ ਕਰ ਦਿੱਤੀ ਗਈ ਹੈ । ਲਦਾਖ ਨੂੰ ਜੰਮੂ ਤੋ ਤੋੜ ਦਿੱਤਾ ਗਿਆ ਹੈ ਅਤੇ ਯੂ.ਟੀ ਬਣਾ ਦਿੱਤੇ ਗਏ ਹਨ । ਲੰਮੇ ਸਮੇ ਤੋ ਇੰਡੀਅਨ ਏਜੰਸੀਆ ਰਾਹੀ ਮੁਸਲਮਾਨਾਂ ਤੇ ਸਿੱਖਾਂ ਨੂੰ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਮਰਵਾਇਆ ਜਾ ਰਿਹਾ ਹੈ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਇੰਡੀਆਂ ਦੇ ਵਿਦੇਸ ਵਜੀਰ ਜੈਸੰਕਰ ਕਹਿ ਰਹੇ ਹਨ ਕਿ ਇਸੇ ਤਰ੍ਹਾਂ ਹੋਵੇਗਾ । ਜਦੋ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਪਾਰਟੀ ਵੱਲੋ ਬੀਤੇ 10 ਸਾਲਾਂ ਦੇ ਰਾਜ ਭਾਗ ਵਿਚ, ਗਰੀਬਾਂ, ਮਜਲੂਮਾਂ, ਘੱਟ ਗਿਣਤੀ ਕੌਮਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੁਝ ਨਹੀ ਕੀਤਾ ਗਿਆ ।

ਉਨ੍ਹਾਂ ਕਿਹਾ ਕਿ ਜੋ ਕੱਚੇ ਘਰ ਯੂਪੀ, ਉਤਰਾਖੰਡ, ਬਿਹਾਰ, ਗੁਜਰਾਤ, ਝਾਰਖੰਡ, ਛੱਤੀਸਗੜ੍ਹ, ਹਿਮਾਚਲ ਆਦਿ ਸੂਬਿਆਂ ਵਿਚ ਜਿਆਦਾ ਹਨ । ਪੰਜਾਬ ਅਤੇ ਹਰਿਆਣਾ ਦੇ ਦਲਿਤਾਂ ਤੇ ਗਰੀਬਾਂ ਦੇ ਛੋਟੇ-ਛੋਟੇ ਪੱਕੇ ਘਰ ਹਨ । ਪਰ ਉਨ੍ਹਾਂ ਗਰੀਬਾਂ ਦੇ ਪੱਕੇ ਘਰਾਂ ਦੇ ਲੈਟਰ, ਕੰਧਾਂ ਵਿਚ ਤਰੇੜਾ ਆਈਆ ਹੋਈਆ ਹਨ । ਇਨ੍ਹਾਂ ਕੋਲ ਇਕ ਜਾਂ ਦੋ ਕਮਰੇ ਹੀ ਹੁੰਦੇ ਹਨ । ਜਿਥੇ ਉਹ ਸੋਦੇ ਵੀ ਹਨ ਅਤੇ ਉਸੇ ਕਮਰੇ ਵਿਚ ਆਪਣੀ ਰਸੋਈ ਦਾ ਵੀ ਕੰਮ ਲੈਦੇ ਹਨ । ਰਿਸਤੇਦਾਰ ਆਉਣ ਉਤੇ ਇਨ੍ਹਾਂ ਕਮਰਿਆ ਵਿਚ ਹੀ ਔਖੇ-ਸੌਖੇ ਹੋ ਕੇ ਕੰਮ ਸਾਰਦੇ ਹਨ । ਮੀਹ, ਹਨ੍ਹੇਰੀ, ਝੱਖੜ ਆਦਿ ਸਮੇ ਇਨ੍ਹਾਂ ਕੋਲ ਜੋ ਇਕ ਜਾਂ ਦੋ ਡੰਗਰ-ਵੱਛਾ ਆਪਣੇ ਦੁੱਧ ਲਈ ਹੁੰਦਾ ਹੈ, ਉਸਨੂੰ ਵੀ ਉਨ੍ਹਾਂ ਕਮਰਿਆ ਵਿਚ ਹੀ ਬੰਨਦੇ ਹਨ । ਇਹ ਲੋਕ ਬਹੁਤ ਹੀ ਮੁਸਕਿਲ ਦੀ ਜਿੰਦਗੀ ਵਿਚੋ ਨਿਕਲ ਰਹੇ ਹਨ । ਇਨ੍ਹਾਂ ਪਰਿਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਆਪਣੇ ਚੁੱਲੇ ਲਈ ਬਾਲਣ ਇਕੱਠਾ ਕਰਨ ਲਈ ਦੂਰ-ਦੂਰ ਤੱਕ ਜਾਂਦੇ ਹਨ । ਫਿਰ ਆਪਣੇ ਡੰਗਰ-ਵੱਛੇ ਲਈ ਚਾਰਾ ਲੈਣ ਲਈ ਵੀ ਵੱਡੀ ਮਿਹਨਤ ਕਰਦੇ ਹਨ । ਉਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਅਤੇ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਵਿਦਿਆ ਪ੍ਰਦਾਨ ਕਰਨ, ਅੱਛੀ ਸਿਹਤ ਲਈ ਸਿਹਤ ਸਹੂਲਤਾਂ ਦੇਣ ਅਤੇ ਉਨ੍ਹਾਂ ਨੂੰ ਰੁਜਗਾਰ ਤੇ ਲਗਾਕੇ ਨੌਕਰੀਆ ਦੇਣ ਜਾਂ ਆਪਣੇ ਕਾਰੋਬਾਰ ਕਰਨ ਲਈ ਵਿੱਤੀ ਸਹਾਇਤਾ ਦੇਣ ਲਈ ਅੱਜ ਤੱਕ ਕੁਝ ਨਹੀ ਕੀਤਾ ਗਿਆ । ਦਾਅਵੇ ਤੇ ਐਲਾਨ ਭਾਵੇ ਵੱਡੇ-ਵੱਡੇ ਕਰਦੇ ਆ ਰਹੇ ਹਨ, ਪਰ ਇਨ੍ਹਾਂ ਵਰਗਾਂ ਦੀ ਜਿੰਦਗੀ ਨੂੰ ਸਹੀ ਲੀਹ ਤੇ ਲਿਆਉਣ ਲਈ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਕੁਝ ਨਹੀ ਹੋਇਆ । ਜੋ ਅੱਜ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਥੋਕ ਦੇ ਭਾਅ ਵਾਅਦੇ ਤੇ ਐਲਾਨ ਕੀਤੇ ਗਏ ਹਨ ਉਹ ਵੀ ਕੇਵਲ ਵੋਟਰਾਂ ਨੂੰ ਗੁੰਮਰਾਹ ਕਰਨ ਹਿੱਤ ਕੀਤੇ ਜਾ ਰਹੇ ਹਨ । ਇਸ ਲਈ ਬੀਜੇਪੀ-ਆਰ.ਐਸ.ਐਸ. ਦੀ ਮੌਜੂਦਾ ਹਕੂਮਤ ਇਥੋ ਦੇ ਨਿਵਾਸੀਆ ਨੂੰ ਸਹੀ ਰਾਜ ਪ੍ਰਬੰਧ ਦੇਣ ਵਿਚ ਅਸਫਲ ਸਾਬਤ ਹੋ ਚੁੱਕੀ ਹੈ । ਜੇਕਰ ਇਸ ਸਰਕਾਰ ਨੂੰ ਜਾਤਾਂ-ਪਾਤਾਂ, ਧਰਮ, ਕੌਮਾਂ ਦੇ ਬਿਨ੍ਹਾਂ ਤੇ ਨਫਰਤ ਪੈਦਾ ਕਰਕੇ ਘੱਟ ਗਿਣਤੀ ਤੇ ਬਹੁਗਿਣਤੀ ਵਿਚ ਪਾੜਾ ਖੜ੍ਹਾ ਕਰਨ ਵਾਲੀ ਅਤੇ ਆਪਣੇ ਸਵਾਰਥੀ ਤੇ ਮਾਲੀ ਮੁਫਾਦਾਂ ਦੀ ਪੂਰਤੀ ਕਰਨ ਵਾਲੀ ਸਰਕਾਰ ਕਰਾਰ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ ।

Have something to say? Post your comment

 

ਪੰਜਾਬ

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

ਅਕਾਲੀ ਦਲ ਵੱਲੋਂ ਐਨ ਡੀ ਏ ਸਰਕਾਰ ਛੱਡਣ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢੀ: ਸੁਖਬੀਰ ਸਿੰਘ ਬਾਦਲ

ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ, ਇੱਥੇ ਕਈ ਜੰਗਾਂ ਜਿੱਤੀਆਂ, ਇਸ ਵਾਰ ਵੀ ਅਸੀਂ ਤਾਨਾਸ਼ਾਹੀ ਦੇ ਵਿਰੁੱਧ ਲੜ ਰਹੇ ਹਾਂ: ਭਗਵੰਤ ਮਾਨ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਈਲਾਂ ’ਤੇ ਹਸਤਾਖ਼ਰ ਨਾ ਕਰਨ ਕਾਰਨ ਪੰਜਾਬ ਵਿਚ ਸਰਕਾਰ ਦਾ ਕੰਮਕਾਜ ਹੋਇਆ ਠੱਪ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 

ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ