ਪੰਜਾਬ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ-ਬਰਸਟ

ਕੌਮੀ ਮਾਰਗ ਬਿਊਰੋ | April 16, 2024 09:32 PM

ਚੰਡੀਗੜ੍ਹ- ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਸ. ਹਰਚੰਦ ਸਿੰਘ ਬਰਸਟ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ ਦੌਰਾਨ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਕਾਰੋਬਾਰ ਨੂੰ ਵਧਾਉਣ ਲਈ ਸੱਤਾ ਦੀ ਦੁਰਵਰਤੋਂ ਕਰਦੇ ਰਹੇ ਹਨ ਅਤੇ ਹੰਕਾਰ ਵਿੱਚ ਆ ਕੇ ਪੰਜਾਬ ਵਿੱਚ ਨੌਜਵਾਨਾਂ ਦਾ ਘਾਣ ਕਰਨ ਵਾਲੇ ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਪੰਜਾਬ ਪੁਲਿਸ ਦਾ ਮੁੱਖੀ ਬਣਾ ਆਪਣੇ ਨਾਲ ਰੱਖ ਕੇ ਸੰਗਤਾਂ ਤੇ ਦਬਾਅ ਪਾਉਂਦੇ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਸਹੂਲਤ ਦੇਣ ਦੇ ਨਾਂ ਤੇ ਆਮ ਲੋਕਾਂ ਨੂੰ ਬਿਜਲੀ ਚੋਰ ਬਣਨ ਲਈ ਸਿਧੀਆਂ ਕੁੰਡੀਆਂ ਪਾਉਣ ਦੇ ਭਾਸ਼ਨ ਦਿੰਦੇ ਰਹੇ ਹਨ। ਇਸੇ ਲਈ ਅੱਜ ਇਨ੍ਹਾਂ ਦਾ ਵਕਾਰ ਬਿਲਕੁਲ ਖਤਮ ਹੋ ਗਿਆ ਹੈ। ਜਿੱਥੇ ਪੰਜਾਬ ਦੀ ਜਨਤਾ ਦਾ ਵਿਸ਼ਵਾਸ ਸੁਖਬੀਰ ਸਿੰਘ ਬਾਦਲ ਨੇ ਗਵਾ ਲਿਆ ਸੀ। ਅੱਜ ਸੀਨੀਅਰ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨਾਲ ਕੀਤੇ ਵਿਵਹਾਰ ਤੋਂ ਬਾਅਦ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਵਿਸ਼ਵਾਸ ਵੀ ਖਤਮ ਹੋ ਗਿਆ, ਜਿਸ ਦੇ ਨਤੀਜੇ ਭੁਗਤਣ ਲਈ ਸੁਖਬੀਰ ਬਾਦਲ ਤਿਆਰ ਰਹਿਣ।

ਅੱਜ ਪੂਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲੇਆ ਨੂੰ ਵੀ ਲੋਕ ਸਮਝ ਚੁੱਕੇ ਹਨ, ਕਿਉਂਕਿ ਪਿਛਲੇ 10 ਸਾਲਾਂ ਵਿੱਚ ਭਾਰਤ ਦੀ ਵਿਕਾਸ ਦਰ ਰੁਕ ਗਈ ਹੈ। ਜੇ ਵਿਕਾਸ ਹੋਇਆ ਤਾਂ ਵੱਡੇ ਸਰਮਾਏਦਾਰਾ ਦਾ ਹੀ ਹੋਇਆ ਹੈ। ਅੱਜ ਭਾਰਤ ਦੀ ਜਨਤਾ ਵਧੀ ਹੋਈ ਮਹਿੰਗਾਈ, ਬੇਰੋਜਗਾਰੀ, ਰੁਪਏ ਦੀ ਡਿਗਦੀ ਕੀਮਤ, ਮਹਿੰਗੀ ਵਿੱਦਿਆ ਅਤੇ ਮਹਿੰਗੇ ਇਲਾਜ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੈ। ਭਾਰਤ ਦੇ ਬੱਚੇ ਰੋਜਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਭੱਜ ਰਹੇ ਹਨ। ਸਰਕਾਰੀ ਅਦਾਰੇ ਪ੍ਰਾਈਵੇਟ ਹੱਥਾਂ ਵਿੱਚ ਸੋਂਪੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਵਿਜੀਲੈਂਸ, ਈ.ਡੀ. ਅਤੇ ਹੋਰ ਕੇਂਦਰੀ ਏਜੰਸੀਆਂ ਦਾ ਦੁਰਉਪਯੋਗ ਕਰਕੇ ਸਿਰਫ ਵਿਰੋਧੀਆਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਮੋਦੀ-ਅਮਿਤ ਸ਼ਾਹ ਸਿਰੇ ਦੇ ਕਰਪਟ ਦੱਸਦੇ ਹਨ, ਉਹਨਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਮੰਤਰੀ ਬਣਾ ਦਿੰਦੇ ਹਨ। ਆਜਾਦ ਸੰਸਥਾਵਾਂ ਜਿਨ੍ਹਾਂ ਵਿੱਚ ਰਿਜਰਵ ਬੈਂਕ, ਨਿਆ ਪਾਲਕਾ, ਇਲੈਕਸ਼ਨ ਕਮਿਸ਼ਨ ਵੀ ਮੋਦੀ-ਅਮਿਤ ਸ਼ਾਹ ਦੀ ਧੱਕੇਸ਼ਾਹੀਆਂ ਦਾ ਸ਼ਿਕਾਰ ਹਨ। ਦੇਸ਼ ਦੀ ਜਨਤਾ ਦੇ ਖੂਨ ਪਸੀਨੇ ਨਾਲ ਦਿੱਤੇ ਟੈਕਸਾਂ ਦਾ ਪੈਸਾ ਵੱਡੇ ਅਦਾਰਿਆਂ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ। ਪਿਛਲੇ 9 ਸਾਲਾਂ ਵਿੱਚ ਇਹ ਮੁਆਫੀ ਤਕਰੀਬਨ 16 ਲੱਖ ਕਰੋੜ ਰੁਪਏ ਹੈ। ਭਾਰਤ ਦੀ ਜਨਤਾ ਇਹ ਸਭ ਕੁਝ ਦੇਖ ਅਤੇ ਸਮਝ ਰਹੀ ਹੈ। ਇਸੇ ਕਾਰਨ ਮੋਦੀ ਨੂੰ ਹਰਾਉਣ ਲਈ ਪਾਰਲੀਮੈਂਟ ਦੀ ਚੋਣ ਜਨਤਾ ਖੁੱਦ ਹੀ ਲੜ ਰਹੀ ਹੈ। ਜਿਸ ਕਾਰਨ 2024 ਦੀਆਂ ਚੋਣਾਂ ਵਿੱਚ ਮੋਦੀ ਕੁਸ਼ਾਸਨ ਦਾ ਅੰਤ ਹੋਵੇਗਾ।

 

Have something to say? Post your comment

 

ਪੰਜਾਬ

ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ

ਚੋਣਾਂ 'ਚ ਅਸਲ ਲੋਕ ਮੁੱਦੇ ਉਭਾਰਨ ਲਈ ਬੀਕੇਯੂ ਉਗਰਾਹਾਂ ਨੇ ਸੱਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ

ਅਕਾਲੀ ਦਲ ਵੱਲੋਂ ਐਨ ਡੀ ਏ ਸਰਕਾਰ ਛੱਡਣ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢੀ: ਸੁਖਬੀਰ ਸਿੰਘ ਬਾਦਲ

ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ, ਇੱਥੇ ਕਈ ਜੰਗਾਂ ਜਿੱਤੀਆਂ, ਇਸ ਵਾਰ ਵੀ ਅਸੀਂ ਤਾਨਾਸ਼ਾਹੀ ਦੇ ਵਿਰੁੱਧ ਲੜ ਰਹੇ ਹਾਂ: ਭਗਵੰਤ ਮਾਨ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ

ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਈਲਾਂ ’ਤੇ ਹਸਤਾਖ਼ਰ ਨਾ ਕਰਨ ਕਾਰਨ ਪੰਜਾਬ ਵਿਚ ਸਰਕਾਰ ਦਾ ਕੰਮਕਾਜ ਹੋਇਆ ਠੱਪ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 

ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ