ਪੰਜਾਬ

ਜਨਤਕ, ਜਮਹੂਰੀ ਜਥੇਬੰਦੀਆਂ ਵੱਲੋਂ ਮੋਦੀ ਦੀਆਂ ਨਫ਼ਰਤੀ ਅਤੇ ਦੇਸ਼ ਨੂੰ ਵੰਡਣ ਵਾਲੀਆਂ ਤਕਰੀਰਾਂ ਖਿਲਾਫ਼ ਲਾਮਬੰਦੀ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 27, 2024 09:43 PM
 
 
ਸੰਗਰੂਰ- ਜਮਹੂਰੀ ਅਧਿਕਾਰ ਸਭਾ ਸੰਗਰੂਰ ਦੀ ਅਗਵਾਈ ਵਿੱਚ ਇਲਾਕੇ ਦੀਆਂ ਜਨਤਕ, ਜਮਹੂਰੀ ਅਤੇ ਲੋਕ ਪੱਖੀ ਜਥੇਬੰਦੀਆਂ ਦੀ ਇਕੱਤਰਤਾ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜਿਲਾ ਪੑਧਾਨ ਜਗਜੀਤ ਭੁਟਾਲ ਦੀ ਪੑਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਦਿਨਾਂ ਵਿੱਚ ਦੇਸ ਦੇ ਪੑਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਮਾਨ ਭਾਈਚਾਰੇ ਅਤੇ ਘੱਟ ਗਿਣਤੀਆਂ ਖਿਲਾਫ ਉਗਲੇ ਜਾ ਰਹੇ ਫਿਰਕੂ ਜਹਿਰ ਦਾ ਸਖਤ ਨੋਟਿਸ ਲੈਦਿਆਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਕਰਕੇ  ਪੁਲਿਸ ਕੇਸ ਦਰਜ਼ ਕੀਤਾ ਜਾਵੇ। ਚੋਣ ਰੈਲੀਆਂ ਵਿੱਚ ਝੂਠੇ ਬਿਰਤਾਂਤ ਸਿਰਜ ਕੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਘੁਸਪੈਠੀਆ ਕਹਿਣ ਅਤੇ ਦੇ ਫਿਰਕੂ ਜਹਿਰ ਫੈਲਾਉਣ ਦੇ ਬਾਵਜ਼ੂਦ ਦੇਸ਼ ਦਾ ਚੋਣ ਕਮਿਸ਼ਨ ਚੁੱਪ ਚਾਪ ਲੋਕਤੰਤਰ ਦੀਆਂ ਧੱਜੀਆਂ ਉਡਦੀਆਂ ਦੇਖ ਰਿਹਾ ਹੈ, ਜੋ ਕਿ ਮੁਲਕ ਲਈ ਤਬਾਹਕੁਰਨ ਸਾਬਤ ਹੋਵੇਗਾ। ਇੰਨੇ ਨੀਵੇਂ ਦਰਜੇ ਦੀਆਂ ਤਕਰੀਰਾਂ ਅੱਜ ਤੱਕ ਭਾਰਤ ਦੇ ਇਤਿਹਾਸ ਵਿੱਚ ਕਦੇਂ ਵੀ ਸੁਣਨ ਜਾਂ ਦੇਖਣ ਨੂੰ ਨਹੀਂ ਮਿਲੀਆਂ। ਜਿਸ ਦੇ ਖਿਲਾਫ 6 ਮ‌ਈ ਨੂੰ ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋ ਸ਼ਹਿਰ ਵਿੱਚ ਮੁਜ਼ਾਹਰਾ ਕਰਨ ਉਪਰੰਤ ਅਰਥੀ ਫੂਕੀ ਜਾਵੇਗੀ। ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਸ ਦਾ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ।
 
ਮੀਟਿੰਗ ਵਿਚ ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਲਖਵੀਰ ਲੌਗੋਵਾਲ, ਤਰਕਸ਼ੀਲ ਸੁਸਾਇਟੀ ਦੇ ਪਰਮਵੇਦ, ਸੁਰਿੰਦਰ ਉਪਲੀ, ਗੁਰਦੀਪ ਲਹਿਰਾ, ਅਦਾਰਾ ਤਰਕਸ਼ ਦੇ ਇੰਨਜਿੰਦਰ ਖੀਵਾ, ਕਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਧਰਮਪਾਲ, ਡੀਟੀਐੱਫ ਦੇ ਦਾਤਾ ਨਮੋਲ, ਜਸਵੀਰ ਨਮੋਲ, ਸੀ ਪੀ ਆਈ ਦੇ ਸੁਖਦੇਵ ਸ਼ਰਮਾ, ਲਾਲ ਚੰਦ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਬਸੇਸਰ ਰਾਮ, ਕੁਲਦੀਪ ਸਿੰਘ, ਜਮੀਨ ਪੑਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਡੈਮੇਕਰੇਟਿਕ ਟੀਚਰਜ਼ ਫਰੰਟ ਦੇ ਰਘਵੀਰ ਸਿੰਘ ਭਵਾਨੀਗੜ੍ਹ, ਦੇਸ਼ ਭਗਤ ਯਾਦਗਾਰ ਦੇ ਜੁਝਾਰ ਲੌਗੋਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਚਮਕੌਰ ਮਹਿਲਾਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਸੀਨੀਅਰ ਆਗੂ ਗੁਰਬਖਸੀਸ਼ ਬਰਾੜ, ਭਜਨ ਰੰਗੀਆਂ, ਕੁਲਵਿੰਦਰ ਬੰਟੀ, ਬਲਜੀਤ ਬਾਲੀਆ, ਹਰਗੋਬਿੰਦ ਸੇਰਪੁਰ, ਚੰਦ ਸਿੰਘ, ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਭੂਪਿੰਦਰ ਜੱਸੀ, ਜੀਤ ਸਿੰਘ ਢੀਂਡਸਾ ਆਦਿ ਹਾਜ਼ਰ ਸਨ।
 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

ਭਗਵੰਤ ਮਾਨ ਦੀ ਜਨਸਭਾ ਵਿਚ ਗੂੰਜਿਆ ਨਾਅਰਾ, ਬਿੱਟੂ ਤੇ ਰਾਜਾ ਗੱਪੀ, ਜਿਤੂਗਾ ਸਾਡਾ ਪੱਪੀ

ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਬਣੇਗੀ ਅਗਲੀ ਸਰਕਾਰ : ਮੀਤ ਹੇਅਰ

ਕੇਕੇਯੂ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 'ਭਾਜਪਾ ਹਰਾਓ ਭਾਜਪਾ ਭਜਾਓ' ਦੇ ਨਾਅਰੇ ਹੇਠ ਲਾਮਬੰਦੀ ਰੈਲੀਆਂ

ਸਿੱਖ ਸੰਸਥਾਵਾਂ ਨੂੰ ਦੁਸ਼ਮਣ ਤਾਕਤਾਂ ਤਬਾਹ ਕਰਨ ਤੇ ਤੁਲੀਆਂ :ਗਿਆਨੀ ਰਘਬੀਰ ਸਿੰਘ

ਰਾਜਪੁਰਾ ਵਿਖੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਹੋਈ ਮੌਤ ਲਈ ਮੋਦੀ ਤੇ ਪੰਜਾਬ ਸਰਕਾਰ ਜਿੰਮੇਵਾਰ : ਮਾਨ

ਮਾਨਸਾ ’ਚ 11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਿਰਦੇਸ਼ਾਂ ਤਹਿਤ ਕਰ ਰਹੇ ਨੇ ਕੰਮ: ਹਰਸਿਮਰਤ ਕੌਰ ਬਾਦਲ

ਬਾਊਂਸਰ ਹੱਤਿਆ ਕਾਂਡ ਦੀ ਗੁੱਥੀ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ-ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ

ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ