ਸੰਸਾਰ

ਇੰਦਰਜੀਤ ਕੌਰ ਸਿੱਧੂ ਦੀ ਪੁਸਤਕ 'ਹਵਾ ਵਿੱਚ ਟੰਗੀ ਕਿੱਲੀ' ਵੈਨਕੂਵਰ ਵਿਚਾਰ ਮੰਚ ਵਲੋਂ ਲੋਕ ਅਰਪਣ

July 24, 2018 04:56 PM

ਵੈਨਕੂਵਰ ਵਿਚਾਰ ਮੰਚ (ਰਜਿ.), ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਅਤੇ ਚੇਤਨਾ ਪ੍ਰਕਾਸ਼ਨ ਦੇ ਸਹਿਯੋਗ ਨਾਲ ਇੰਦਰਜੀਤ ਕੌਰ ਸਿੱਧੂ ਦੀ ਨਵੀਂ ਪੁਸਤਕ ' ਹਵਾ ਵਿੱਚ ਟੰਗੀ ਕਿੱਲੀ ' ਦਾ ਲੋਕ ਅਰਪਣ ਸਮਾਰੋਹ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਸ਼ਾਇਰ ਮੋਹਨ ਗਿੱਲ ਨੇ ਕਾਵਿਕ ਅੰਦਾਜ਼ ਵਿਚ ਗਲ ਬਾਤ ਕਰਕੇ ਸ਼ੁਰੂ ਕੀਤਾ ਅਤੇ ਪਰਚੇ ਪੜਨ ਵਾਲੇ ਲੇਖਕਾਂ ਤੇ ਬੁਲਾਰਿਆਂ ਬਾਰੇ ਜਾਣਕਾਰੀ ਨਾਲ ਅਰੰਭ ਕੀਤੀ।
ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿਣ ਵਾਲੀ ਵੱਡੀ ਭੈਣ ਇੰਦਰਜੀਤ ਕੌਰ ਸਿੱਧੂ ਨੂੰ ਮੁਬਾਰਕਬਾਦ ਦਿੰਦਿਆਂ ਬੀ. ਸੀ. ਦੇ ਵਿਧਾਇਕ ਤੇ ਮੰਤਰੀ ਜਿੰਨੀ ਸਿੰਮਜ਼ ਨੇ ਕਿਹਾ ਕਿ ਇੰਦਰਜੀਤ ਕੌਰ ਸਿੱਧੂ ਦੀ ਗੱਲਬਾਤ ਅਤੇ ਇਨ੍ਹਾਂ ਦੀ ਕਿਤਾਬ ਪੜ੍ਹ ਕੇ ਮੇਰੇ ਅੰਦਰ ਨਵਾਂ ਜੋਸ਼, ਨਵੀਂ ਉਮੰਗ ਪੈਦਾ ਹੁੰਦੀ ਹੈ।ਇਸ ਤੋਂ ਬਾਦ ਵਿਧਾਇਕ ਰਚਨਾ ਸਿੰਘ ਨੇ ਇੰਦਰਜੀਤ ਆਂਟੀ ਨੂੰ ਜੋਸ਼ ਨਾਲ ਲਬਰੇਜ਼ ਗਰਦਾਨਦਿਆਂ ਕਿਹਾ ਕਿ ਸਮੇਂ ਸਮੇਂ ਵਿਚਾਰਾਂ ਦਾ ਪ੍ਰਗਟਾਵਾਂ ਸਾਨੂੰ ਨਵਾਂ ਕੁਝ ਕਹਿਣ, ਨਵਾਂ ਕੁਝ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਨੇ ਕੁਝ ਕਵਿਤਾਵਾਂ, ਮਨਫੀ ਕਿਰਦਾਰ, ਭਟਕਣਾ, ਲੜਾਈ ਅਜੇ ਜਾਰੀ ਹੈ, ਦੀ ਵਰਲਡ ਫੇਮਸ ਥਿੰਕਰਾਂ ਦੀਆਂ ਉਦਾਹਰਣਾਂ ਦੇ ਕੇ ਆਪਣਾ ਪੇਪਰ ਪੇਸ਼ ਕੀਤਾ। ਹਰਿੰਦਰ ਕੌਰ ਸੋਹੀ ਨੇ ਜਸਵੰਤ ਜ਼ਫ਼ਰ ਦੇ ਨਾਂ ਕਵਿਤਾ ਅਤੇ ਮੁੱਠੀ ਵਿਚ ਕਿਰਦੀ ਧੁੱਪ ਦੇ ਸ਼ਿਲਪ ਦੇ ਕਾਵਿ ਪੈਰਾਡਾਈਮ ਨੂੰ ਬਾਖੂਬੀ ਪੇਸ਼ ਕੀਤਾ। ਅਮਰੀਕ ਪਲਾਹੀ ਨੇ ਆਪਣੇ ਪਰਚੇ ਵਿਚ ਇੰਦਰਜੀਤ ਕੌਰ ਸਿੱਧੂ ਦੇ ਕਾਵਿਮਈ ਸਫ਼ਰ ਦਾ ਚਿਤਰਣ ਕੀਤਾ। ਡਾ. ਸਾਧੂ ਸਿੰਘ ਨੇ ਪਦਾਰਥਵਾਦ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸਮੀਖਿਆਕਾਰਾਂ ਨੂੰ ਪਦਾਰਥਵਾਦ 'ਤੇ ਗੱਲ ਕਰਨ ਤੋਂ ਪਹਿਲਾਂ ਅਧਿਐਨ ਕਰਨ 'ਤੇ ਜ਼ੋਰ ਦੇਣਾ ਚਾਹੀਦਾ। ਰੇਡਿਓ ਹੋਸਟ ਗੁਰਬਾਜ ਬਰਾੜ ਨੇ ਇੰਦਰਜੀਤ ਕੌਰ ਸਿੱਧੂ ਦੇ ਕਾਵਿ ਸ਼ਿਲਪ ਤੇ ਡੂੰਘੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਕਵਿਤਾ ਨੂੰ ਕਲਾਵੇ ਵਿਚ ਲੈਂਦਿਆਂ ਕਾਵਿ ਮੁਹਾਵਰੇ ਦੀ ਗੱਲ ਨੂੰ ਅੱਗੇ ਤੋਰਿਆ। ਹਰਕੀਰਤ ਕੌਰ ਚਾਹਲ ਨੇ ਆਪਣੇ ਅੰਦਾਜ ਵਿਚ ਕਵਿਤਾ ਦੇ ਬਿਰਤਾਂਤ ਦਾ ਵਿਸ਼ੇਸ਼ ਜਿਕਰ ਕੀਤਾ। ਡਾ. ਗੁਰਮਿੰਦਰ ਸਿੱਧੂ ਅਤੇ ਮਨਜੀਤ ਕੰਗ ਨੇ ਕਿਹਾ ਕਿ ਸਿੱਧੂ ਬੇਝਿਜਕ ਕਹਿਣ ਵਾਲੀ ਕਵਿੱਤਰੀ ਹੈ। ਜਰਨੈਲ ਸਿੰਘ ਸੇਖਾ ਨੇ ਕੁਝ ਕਵਿਤਾਵਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਲੇਖਿਕਾ ਦ੍ਰਿੜ ਨਿਸਚੇ ਨਾਲ ਗੱਲ ਕਰਨ ਵਾਲੀ ਕਵਿੱਤਰੀ ਅਤੇ ਕਹਾਣੀਕਾਰ ਹੈ ਜੋ ਬਿਨਾਂ ਕਿਸੇ ਡਰ, ਭੈਅ ਤੋਂ ਮੁਕਤ ਔਰਤ ਦੀ ਮਨੋਅਵਸਥਾ ਨੂੰ ਬਿਆਨ ਕਰਨ ਦੀ ਜੁਰੱਅਤ ਰਖਦੀ ਹੈ। ਸਤੀਸ਼ ਗੁਲਾਟੀ ਨੇ ਕਿਤਾਬ ਦੇ ਨਾਮਕਰਨ ਤੋਂ ਲੈ ਕੇ ਕਵਿਤਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੰਦਰਜੀਤ ਕੌਰ ਸਿੱਧੂ ਦੀ ਕਵਿਤਾ ਆਨੰਦ ਨਹੀਂ ਦਿੰਦੀ, ਸਗੋਂ ਪਰੇਸ਼ਾਨ ਅਤੇ ਟਾਰਚਰ ਕਰਦੀ, ਪਾਠਕ ਨੂੰ ਹਲੂਣਦੀ ਹੈ। ਇਹੀ ਕਵਿਤਾ ਦੀ ਖੂਬੀ ਹੈ। ਸਤੀਸ਼ ਗੁਲਾਟੀ ਦੇ ਸ਼ਿਅਰ ਨੂੰ ਭਰਵੀ ਦਾਦ ਮਿਲੀ।
ਉਹਨਾਂ ਦੀ ਮੰਸ਼ਾ ਸੀ ਸੂਬਾ ਟੁਕੜੇ ਟੁਕੜੇ ਕਰ ਦੇਵੋ
ਇਹ ਸਾਡੀ ਹਿੰਮਤ ਹੈ ਪੂਰੀ ਦੁਨੀਆਂ ਦੇ ਵਿਚ ਫੈਲ ਗਏ।
ਨਦੀਮ ਪਰਮਾਰ ਨੇ ਕਵਿਤਾ ਦੀ ਵਿਆਕਰਣ ਅਤੇ ਕਿਤਾਬ ਵਿਚਲੀਆਂ ਬਿੰਦੀਆਂ, ਟਿੱਪੀਆਂ ਵੱਲ ਵਿਸ਼ੇਸ਼ ਇਸ਼ਾਰਾ ਕੀਤਾ। ਕੈਲਗਰੀ ਤੋਂ ਆਈ ਕਵਿੱਤਰੀ ਸੁਰਿੰਦਰ ਗੀਤ ਨੇ ੧੯੪੭ ਬਾਰੇ ਮਿਰਜ਼ੇ ਦੀ ਤਰਜ਼ 'ਤੇ ਗੀਤ ਪੇਸ਼ ਕੀਤਾ।
ਅੰਤ ਵਿੱਚ ਜਰਨੈਲ ਸਿੰਘ ਆਰਟਿਸਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਵੈਨਕੂਵਰ ਵਿਚਾਰ ਮੰਚ ਗੁਰੂ ਸਾਹਿਬਾਨ ਵਲੋਂ ਦਿਤੀ ਵਿਚਾਰ ਗੋਸ਼ਟੀ ਦੀ ਪਰੰਪਰਾ ਨਾਲ ਪ੍ਰਤੀਬੱਧ ਹੈ ਤੇ ਵਿਚਾਰਧਾਰਾਵਾਂ ਦੇ ਵਖਰੇਵੇਂ ਤੋਂ ਉਪਰ ਉਠ ਕੇ ਹਰ ਕਿਸੇ ਨੂੰ ਆਪਣੀ ਗਲਬਾਤ ਸਾਂਝੀ ਕਰਨ ਦਾ ਮੰਚ ਉੋਪਲਬਧ ਕਰਨ ਦਾ ਉਪਰਾਲਾ ਕਰਨ ਦਾ ਯਤਨ ਜਾਰੀ ਰਖੇਗਾ। ਉਹਨਾਂ ਕਿਹਾ ਕਿ ੭੦ ਦੇ ਕਰੀਬ ਲੇਖਕ, ਪਾਠਕਾਂ ਦਾ ਆਖਿਰ ਤਕ ਕਿਤਾਬ ਬਾਰੇ ਗੱਲਬਾਤ ਕਰਨਾ ਸਾਨੂੰ ਇਹ ਦਸਦਾ ਹੈ ਕਿ ਕਨੇਡਾ 'ਚ ਹੁੰਦੇ ਸਮਾਗਮ ਕਿੰਨੇ ਸਫ਼ਲ ਹੁੰਦੇ ਹਨ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਕੌਰ ਗਿੱਲ, ਮਹਿੰਦਰ ਸੂਮਲ, ਦਵਿੰਦਰ ਬਚਰਾ, ਮੋਹਨ ਬਚਰਾ, ਸੁਰਜੀਤ ਕੌਰ ਪੱਡਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੋਤਾ ਸਿੰਘ, ਜਸ ਮਲਕੀਤ, ਅੰਗਰੇਜ਼ ਬਰਾੜ, ਦਰਸ਼ਨ ਸਿੰਘ ਸੰਘਾ, ਕਵਿੰਦਰ ਚਾਂਦ, ਸੁਰਜੀਤ ਕੌਰ ਪਰਮਾਰ, ਡਾ. ਰਘਬੀਰ ਸਿੰਘ ਸਿਰਜਣਾ, ਸੁਲੇਖਾ ਸਿਰਜਣਾ, ਸਾਧੂ ਸਿੰਘ, ਅਮਰੀਕਾ ਤੋਂ ਪਰਵੇਜ ਸੰਧੂ, ਰਣਧੀਰ ਸਿੰਘ ਗਿੱਲ, ਤਰਲੋਚਨ ਝਾਂਡੇ, ਕ੍ਰਿਸ਼ਨ ਭਨੋਟ, ਬਖ਼ਸ਼ਿੰਦਰ, ਡਾ. ਬਲਦੇਵ ਸਿੰਘ ਖਹਿਰਾ, ਸੀਤਾ ਰਾਮ ਅਹੀਰ, ਰਵਿੰਦਰ ਕੌਰ, ਪਰਮਿੰਦਰ ਸਵੈਚ, ਮਲਕੀਤ ਸਵੈਚ, ਪ੍ਰਭਜੋਤ ਕੌਰ ਸੇਖਾ, ਸੁਰਜੀਤ ਪਨੇਸਰ, ਬਲਵਿੰਦਰ ਸੰਧੂ, ਭੁਪਿੰਦਰ ਮੱਲੀ, ਸ਼ਬਨਮ ਆਰੀਆ ਮੱਲੀ, ਜਸਬੀਰ ਮੰਡੇਰ, ਪਰਕਾਸ਼ ਬਰਾੜ, ਸੁਰਿੰਦਰ ਚੌਹਾਨ, ਅੰਜੂ ਗੁਲਾਟੀ, ਹਰਚਰਨ ਸਿੰਘ ਪੂੰਨੀਆ, ਪ੍ਰੀਤ ਸਿੰਘ ਕੋਟਲਾ, ਪ੍ਰੀਤ ਸੰਘਾ, ਕੁਲਦੀਪ ਸਿੰਘ ਬਾਸੀ, ਦਵਿੰਦਰ ਕੌਰ ਬਰਾੜ, ਹਰਭਜਨ ਕੌਰ ਧਾਲੀਵਾਲ, ਐਚ. ਐਸ. ਜੋਸ਼ੀ, ਕਮਲਜੀਤ ਮੰਡੇਰ, ਰੋਮੀ ਪੰਨੂੰ, ਬਲਜਿੰਦਰ ਸੰਧੂ, ਨਵਲਪ੍ਰੀਤ ਰੰਗੀ, ਕਮਲਜੀਤ ਮਾਨਾਵਾਲਾਂ ਆਦਿ ਅਨੇਕਾ ਸਰੋਤੇ ਹਾਜ਼ਰ ਸਨ। ਜਿੰਨ੍ਹਾਂ ਨੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਅਤੇ ਪੁਸਤਕ ਮੇਲੇ 'ਚ ਪੁਸਤਕਾਂ ਦੇ ਅੰਗ ਸੰਗ ਰਹੇ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ