ਟ੍ਰਾਈਸਿਟੀ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ

November 30, 2019 08:14 PM

 ਚੰਡੀਗੜ੍ਹ -  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਜਥੇਬੰਦੀਆਂ ਅਤੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸੈਕਟਰ 22 ਡੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ |

ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ | ਗੁਰਦੁਆਰਾ ਸੈਕਟਰ 22 ਡੀ ਚੰਡੀਗੜ੍ਹ ਤੋਂ ਸਜਾਇਆ ਗਿਆ ਇਹ ਨਗਰ ਕੀਰਤਨ ਸੈਕਟਰ 17, 18 ਰਾਹੀਂ ਗੁਰਦੁਆਰਾ ਸੈਕਟਰ 8 ਪੁੱਜਾ | ਇੱਥੋਂ ਗੁਰਦੁਆਰਾ ਸੈਕਟਰ 7, ਸੈਕਟਰ 19, 27, 30, 20, 21, 22, 23 ਦੀਆਂ ਮਾਰਕੀਟਾਂ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੈਕਟਰ 23, ਨੂੰ ਹੋ ਕੇ ਸੈਕਟਰ 36 ਤੋਂ ਹੁੰਦਾ ਹੋਇਆ ਸੈਕਟਰ 37 ਵਿਖੇ ਦੇਰ ਸ਼ਾਮ ਸੰਪੂਰਨ ਹੋਇਆ | ਰਸਤੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮਾਰਕੀਟ ਐਸੋਸੀਏਸ਼ਨ ਅਤੇ ਸਮਾਜਸੇਵੀ ਸੰਸਥਾਵਾਂ ਨੇ ਥਾਂ-ਥਾਂ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਉਪਰੰਤ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਹਿਗਲ, ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਵਾਲੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕੀ ਸੰਗਠਨ ਦੇ ਚੇਅਰਮੈਨ ਜਥੇਦਾਰ ਤਾਰਾ ਸਿੰਘ, ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ, ਨਾਇਬ ਸਿੰਘ ਦਾਊਮਾਜਰਾ, ਜਸਬੀਰ ਸਿੰਘ ਉੱਪਲ, ਇੰਦਰਜੀਤ ਸਿੰਘ ਬਿੱਟੂ, ਸਮਾਜਸੇਵੀ ਪਰਮਦੀਪ ਸਿੰਘ ਭਬਾਤ, ਪ੍ਰੇਮ ਸਿੰਘ ਮਲੋਆ, ਬਾਬਾ ਅਜੀਤ ਸਿੰਘ ਸੈਣੀ, ਬਲਜੀਤ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ, ਅੰਮਿ੍ਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧਕ, ਸਮਾਜਸੇਵੀ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਸਨ |ਚੰਡੀਗੜ੍ਹ, 29 ਨਵੰਬਰ (ਅਜਾਇਬ ਸਿੰਘ ਔਜਲਾ)- ਉਂਜ ਤਾਂ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ | ਉਨ੍ਹਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਵਲੋਂ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਤੇ ਵੱਖ-ਵੱਖ ਗੁਰਦੁਆਰਾ, ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੈਕਟਰ 22 ਡੀ ਚੰਡੀਗੜ੍ਹ ਤੋਂ ਸਜਾਇਆ ਗਿਆ ਜੋ ਸੈਕਟਰ 17, 18 ਰਾਹੀਂ ਗੁਰਦੁਆਰਾ ਸੈਕਟਰ 8 ਪੁੱਜਾ | ਇੱਥੋਂ ਗੁਰਦੁਆਰਾ ਸੈਕਟਰ 7, ਸੈਕਟਰ 19, 27, 30, 20, 21, 22, 23 ਦੀਆਂ ਮਾਰਕੀਟਾਂ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੈਕਟਰ 23, ਨੂੰ ਹੋ ਕੇ ਸੈਕਟਰ 36 ਤੋਂ ਹੁੰਦਾ ਹੋਇਆ ਸੈਕਟਰ 37 ਵਿਖੇ ਦੇਰ ਸ਼ਾਮ ਸੰਪੂਰਨ ਹੋਇਆ | ਰਸਤੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮਾਰਕੀਟ ਐਸੋਸੀਏਸ਼ਨ ਅਤੇ ਸਮਾਜਸੇਵੀ ਸੰਸਥਾਵਾਂ ਨੇ ਥਾਂ-ਥਾਂ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਉਪਰੰਤ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਹਿਗਲ, ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਵਾਲੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕੀ ਸੰਗਠਨ ਦੇ ਚੇਅਰਮੈਨ ਜਥੇਦਾਰ ਤਾਰਾ ਸਿੰਘ, ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ, ਨਾਇਬ ਸਿੰਘ ਦਾਊਮਾਜਰਾ, ਜਸਬੀਰ ਸਿੰਘ ਉੱਪਲ, ਇੰਦਰਜੀਤ ਸਿੰਘ ਬਿੱਟੂ, ਸਮਾਜਸੇਵੀ ਪਰਮਦੀਪ ਸਿੰਘ ਭਬਾਤ, ਪ੍ਰੇਮ ਸਿੰਘ ਮਲੋਆ, ਬਾਬਾ ਅਜੀਤ ਸਿੰਘ ਸੈਣੀ, ਬਲਜੀਤ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ, ਅੰਮਿ੍ਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧਕ, ਸਮਾਜਸੇਵੀ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਸਨ |

Have something to say? Post your comment

 
 
 
 

ਟ੍ਰਾਈਸਿਟੀ

ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ

ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ

ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ

ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ

ਸੁਖਬੀਰ ਬਾਦਲ ਵੱਲੋਂ ਚੰਡੀਗਡ਼ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ।