ਟ੍ਰਾਈਸਿਟੀ

ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ

December 27, 2019 07:29 PM

ਚੰਡੀਗੜ੍ਹ-ਚੰਡੀਗੜ੍ਹ ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਇੱਕ ਵਫ਼ਦ ਚੇਅਰਮੈਨ ਵਿਜੇ ਡਾਬਰ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਮਿਲਿਆ । ਇਸ ਵਫ਼ਦ ਦਾ ਮੁੱਖ ਮੰਤਵ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਦੂਜੇ ਰਾਜਾਂ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਵਾਂਗ ਉਹ ਸਾਰੀਆਂ ਸੁਵਿਧਾਵਾਂ ਮਿਲਣ ਜੋ ਦੂਜੇ ਰਾਜਾਂ ਦੇ ਪੱਤਰਕਾਰਾਂ ਨੂੰ ਮਿਲਦੀਆਂ ਹਨ ।ਇਸ ਮੀਟਿੰਗ ਵਿੱਚ ਰਾਜਪਾਲ ਦੇ ਸੈਕਟਰੀ ਬਾਲਾ ਮੁਰਗਨ ਅਤੇ ਚੰਡੀਗੜ੍ਹ ਦੇ ਲੋਕ ਸੰਪਰਕ  ਡਾਇਰੈਕਟਰ ਸੁਧਾਂਸ਼ੂ ਗੌਤਮ ਵੀ ਮੌਜੂਦ ਸਨ । 

ਪ੍ਰਸ਼ਾਸਕ ਸ੍ਰੀ ਬਦਨੌਰ ਨੂੰ ਹੋਰਨਾਂ ਰਾਜਾਂ ਵਾਂਗ ਚੰਡੀਗੜ੍ਹ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਮੈਡੀਕਲ ਸੁਵਿਧਾ , ਪੈਨਸ਼ਨ ਯੋਜਨਾ ਬੀਮਾ ਯੋਜਨਾ ਲਾਗੂ ਕਰਨ ਐਕਸੀਡੈਂਟ ਜਾਂ ਗੰਭੀਰ ਬਿਮਾਰੀ ਦੌਰਾਨ ਪ੍ਰਸ਼ਾਸਕ ਦੀ ਦੇਖ ਰੇਖ ਵਿੱਚ ਤੁਰੰਤ ਆਰਥਿਕ ਸਹਾਇਤਾ ਦੇ ਲਈ ਪੱਤਰਕਾਰ ਵੈੱਲਫੇਅਰ ਬੋਰਡ ਸਥਾਪਤ ਕਰਨ, ਚੰਡੀਗੜ੍ਹ ਦੇ ਪੱਤਰਕਾਰਾਂ   ਬੱਸ ਸੁਵਿਧਾ ਦਾ ਘੇਰਾ ਵਧਾਉਣ , ਪੱਤਰਕਾਰਾਂ ਲਈ   ਸਰਕਾਰੀ ਮਕਾਨਾਂ ਵਿੱਚ ਕੋਟਾ 33% ਤੋਂ ਵਧਾ ਕੇ 50% ਕਰਨ, ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਪੱਤਰਕਾਰਾਂ ਲਈ ਪਹਿਲਾਂ ਵਾਲੇ ਰਿਜ਼ਰਵ ਕੋਟੇ ਦੀ ਬਹਾਲੀ ਦੀ ਮੰਗ ਕੀਤੀ । ਸ੍ਰੀ ਬਦਨੌਰ ਨੇ ਸਾਰੀਆਂ ਮੰਗਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੇ ਲੋਕ ਸੰਪਰਕ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਡਿਟੇਲਡ ਡਰਾਫਟ ਤਿਆਰ ਕਰਕੇ ਲਿਆਉਣ  ।  ਇਸ ਮੀਟਿੰਗ ਵਿੱਚ ਚੇਅਰਮੈਨ ਤੋਂ ਇਲਾਵਾ ਮੈਂਬਰ ਸਚਿਵ ਸਵਾਤੀ ਮੁੰਜਾਲ, ਮੈਂਬਰ ਸੀਵੀ ਸਿੰਘ , ਦਵਿੰਦਰ ਸਿੰਘ ਕੋਹਲੀ , ਸਾਜਨ ਸ਼ਰਮਾ, ਸੁਮਿਤ ਸ਼ਰਾਇਣ , ਨਵੀਨ ਸ਼ਰਮਾ , ਨਲਿਨ ਆਚਾਰੀਆ  ਅਤੇ ਪੀਆਰਓ ਸੁਰਭੀ  ਵੀ ਮੌਜੂਦ ਸੀ  ।

 

Have something to say? Post your comment

 
 
 
 

ਟ੍ਰਾਈਸਿਟੀ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ

ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ

ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ

ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ

ਸੁਖਬੀਰ ਬਾਦਲ ਵੱਲੋਂ ਚੰਡੀਗਡ਼ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ।