ਧਰਮ

ਨਹੀ ਹੈ ਸ੍ਰੀ ਦਰਬਾਰ ਸਾਹਿਬ ਜਾਣ ਲਈ ਕੋਈ ਵੀ ਸਿੱਧਾ ਰਾਹ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 03, 2021 08:31 PM


ਅੰਮ੍ਰਿਤਸਰ :   ਸਿੱਖਾਂ ਦੇ ਕੇਂਦਰੀ ਸਥਾਨ ਵਜੋ ਪੂਰੀ ਦੁਨੀਆਂ ਵਿਚ ਪ੍ਰਸਿੱਧ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਅੱਜ ਕਲ ਬਹੁਤ ਪ੍ਰੇ਼਼ਸ਼ਾਂਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਪਿੱਛੇ ਮੁੱਖ ਕਾਰਨ ਸ੍ਰੀ ਦਰਬਾਰ ਸਾਹਿਬ ਲਈ ਕੋਈ ਸਿੱਧਾ ਰਾਹ ਦਾ ਨਾ ਹੋਣਾ ਹੈ।ਕੁਝ ਸਾਲ ਪਹਿਲਾਂ ਤਕ ਸ੍ਰੀ ਦਰਬਾਰ ਸਾਹਿਬ ਲਈ ਆਉਦੇ ਰਸਤਿਆਂ ਵਿਚੋ ਪਹਿਲਾਂ ਰਾਹ ਜਲਿਆਂ ਵਾਲਾ ਬਾਗ ਦੇ ਐਨ ਸਾਹਮਣੇ ਹੋ ਕੇ ਲੰਘਦਾ ਸੀ।ਇਸ ਤੋ ਇਲਾਵਾ ਕਟੜਾ ਆਹਲੂਵਾਲਿਆ, ਸੁਲਵਤਾਨਵਿੰਡ ਗੇਟ ਰਾਹੀ ਬਜਾਰ ਕਹੀਆਂ ਵਾਲਾ ਆਦਿ ਸਹਾਇਕ ਰਸਤੇ ਵਜੋ ਵਰਤਿਆ ਜਾਂਦਾ ਸੀ। ਦੂਰ ਦੁਰੇਡਿਓ ਆਏ ਸ਼ਰਧਾਲੂ ਜਲਿਆਂ ਵਾਲਾ ਬਾਗ ਦੇ ਸਾਹਮਣੇ ਬਣੇ ਰਸਤੇ ਰਾਹੀ ਆਪਣੀਆਂ ਗੱਡੀਆਂ ਰਾਹੀ ਸ੍ਰੀ ਦਰਬਾਰ ਸਾਹਿਬ ਦੇ ਐਨ ਸਾਹਮਣੇ ਤਕ ਜਾਂਦੇ ਸਨ।ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਆਖਰੀ ਸਾਲਾਂ ਵਿਚ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦਾ ਪ੍ਰੋਜੈਕਟ ਵਿਰਾਸਤੀ ਗਲੀ ਤਿਆਰ ਹੋਇਆ ਤੇ ਇਸ ਨਾਲ ਇਹ ਰਾਹ ਨਿਜੀ ਵਾਹਨਾ ਲਈ ਬੰਦ ਹੋ ਗਿਆ।ਸਰਕਾਰੀ ਤੌਰ ਤੇ ਬਣੇ ਇਸ ਪ੍ਰੋਜੈਕਟ ਕਾਰਨ ਯਾਤਰੀ ਆਪਣੀਆਂ ਸਵਾਰੀ ਗੱਡੀਆਂ ਰਾਹੀ ਸ੍ਰੀ ਦਰਬਾਰ ਸਾਹਿਬ ਜਾਣ ਤੋ ਵਾਂਝੇ ਹੋ ਗਏ।ਸਰਕਾਰ ਨੇ ਦੂਰ ਦੁਰੇਡਿਓ ਆਏ ਯਾਤਰੀਆਂ ਦੀਆਂ ਗੱਡੀਆਂ ਦੀ ਪਾਰਕਿੰਗ ਲਈ ਟਾਉਨ ਹਾਲ ਦਾ ਸਰਕਾਰੀ ਸਕੂਲ ਢਾਹ ਕੇ ਉਥੇ ਬਹੁਮੰਜਿਲੀ ਪਾਰਕਿੰਗ ਤਿਆਰ ਕਰਵਾ ਦਿੱਤੀ। ਇਸ ਪਾਰਕਿੰਗ ਵਿਚ ਵੀ ਕੁਝ ਸਿਆਸਤਦਾਨਾਂ ਦੀ ਮਰਜੀ ਨਾਲ ਕੁਝ ਦੁਕਾਨਾਂ ਤੇ ਰੈਸਟੋਰੈਂਟ ਖੁਲ ਗਏ। ਪਲਾਨਿੰਗ ਦੀ ਘਾਟ ਕਾਰਨ ਪਾਰਕਿੰਗ ਲਈ ਆਉਣ ਤੇ ਜਾਣ ਦਾ ਰਾਹ ਵੀ ਅਕਸਰ ਭੀੜ ਦਾ ਕਾਰਨ ਬਣਇਆ ਰਹਿੰਦਾ ਹੈ। ਜੇਕਰ ਅੱਜ ਕਿਸੇ ਨੇ ਆਪਣੀ ਸਵਾਰੀ ਗਡੀ ਰਾਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਉਸ ਨੂੰ ਕਹੀਆਂ ਵਾਲਾ ਬਜਾਰ ਅੰਦਰੂਨ ਸੁਲਤਾਨਵਿੰਡ ਗੇਟ ਜਾਂ ਫਿਰ ਭੀੜ ਭਾੜ ਭਰੇ ਬਜਾਰ ਕਟੜਾ ਆਹਲੂਵਾਲਾ ਰਾਹੀ ਹੀ ਸ੍ਰੀ ਦਰਬਾਰ ਸਾਹਿਬ ਪੁਜਿਆ ਜਾ ਸਕਦਾ ਹੈ। ਇਨਾ ਦੋਹਾਂ ਰਸਤਿਆਂ ਵਿਚ ਅਚਾਨਕ ਟਰੈਫਿਕ ਜਾਮ ਹੋ ਜਾਣਾ ਤੇ ਘੰਟਿਆ ਬੱਦੀ ਇਹ ਟਰੈਫਿਕ ਦਾ ਨਾ ਖੁਲਣਾ ਦੇਸ਼ ਵਿਦੇਸ਼ ਤੋ ਆਏ ਯਾਤਰੀਆਂ ਦੇ ਮਨਾ ਵਿਚ ਇਸ ਮਹਾਨ ਸਥਾਨ ਦੇ ਪ੍ਰਬੰਧਕੀ ਅਕਸ ਨੂੰ ਢਾਹ ਲਾਉਦਾ ਹੈ। ਇਸ ਮਾਮਲੇ ਵਿਚ ਟਰੈਫਿਕ ਪੁਲੀਸ ਦਾ ਰੋਲ ਨਕਾਰਾਤਮਿਕ ਕਿਹਾ ਜਾ ਸਕਦਾ ਹੈ।ਕਟੜਾ ਆਹਲੂਵਾਲੀਆ ਪੰਜਾਬ ਤੇ ਕਸ਼ਮੀਰ ਦੀ ਇਕ ਵਡੀ ਕੰਬਲ ਤੇ ਸ਼ਾਲ ਦੀ ਮਾਰਕੀਟ ਹੈ ਜਿਸ ਵਿਚ ਹਰ ਰੋਜ਼ ਕਰੋੜਾ ਰੁਪਏ ਦਾ ਵਾਪਾਰ ਹੁੰਦਾ ਹੈ। ਵਪਾਰੀਆਂ ਦਾ ਮਾਲ ਰਿਕਸ਼ਾ, ਟੈਂਪੂ, ਛੋਟਾ ਹਾਥੀ ਆਦਿ ਤੇ ਉਤਰਦਾ ਹੈ। ਜਿਸ ਲਈ ਘਟ ਤੋ ਘਟ ਇਕ ਘੰਟੇ ਦਾ ਸਮਾਂ ਲਗਣਾ ਆਮ ਗਲ ਹੈ।ਇਸ ਇਲਾਕੇ ਵਿਚ ਕੇਵਲ ਇਕ ਹੀ ਟਰੈਫਿਕ ਪੁਲੀਸ ਦਾ ਕਰਮਚਾਰੀ ਤੈਨਾਤ ਰਹਿੰਦਾ ਹੈ। ਇਸੇ ਤਰ੍ਹਾਂ ਸੁਲਤਾਨਵਿੰਡ ਗੇਟ, ਕਹੀਆਂ ਵਾਲਾ ਬਜਾਰ ਵਿਚ ਵੀ ਸ਼ਹਿਰ ਦੇ ਅੰਦਰੂਨ ਭਾਗ ਵਲ ਜਾਣ ਵਾਲੀ ਟਰੈਫਿਕ ਦਾ ਮੁੜਣਾ, ਯਾਤਰੀਆਂ ਦੀਆਂ ਗਡੀਆਂ ਦਾ ਸ੍ਰੀ ਦਰਬਾਰ ਸਾਹਿਬ ਆਉਣਾ ਟਰੈਫਿਕ ਲਈ ਇਕ ਸਮਸਿਆ ਬਣਦਾ ਹੈ।ਹੈਰਾਨੀ ਦੀ ਗਲ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਤੋ ਸੁਲਤਾਨਵਿੰਡ ਗੇਟ ਤਕ ਕਰੀਬ ਇਕ ਕਿਲੋਮੀਟਰ ਦੇ ਭੀੜ ਭਾੜ ਭਰੇ ਰਾਹ ਵਿਚ ਇਕ ਵੀ ਟਰੈਫਿਕ ਪੁਲੀਸ ਦੇ ਕਰਮਚਾਰੀ ਦਾ ਨਾ ਹੋਣਾ ਦਸਦਾ ਹੈ ਕਿ ਅੰਮ੍ਰਿਤਸਰ ਪੁਲੀਸ ਸ੍ਰੀ ਦਰਬਾਰ ਸਾਹਿਬ ਪ੍ਰਤੀ ਕਿੰਨੀ ਸੁਹਿਰਦ ਹੈ।ਇਥੇ ਹੀ ਬਸ ਨਹੀ ਜਦ ਕੋਈ ਅਤਿ ਵਿਸ਼ੇਸ਼ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੇ ਦਰ਼ਸਨ ਕਰਨ ਲਈ ਆਉਦਾ ਹੈ ਤਾਂ ਇੲ ਸਥਾਨ ਪੂਰੇ ਸ਼ਹਿਰ ਨਾਲੋ ਕਟ ਜਾਂਦਾ ਹੈ। ਪੁਲੀਸ ਕਰਮਚਾਰੀ ਸ੍ਰੀ ਦਰਬਾਰ ਸਾਹਿਬ ਦੇ ਰਾਹਾਂ ਤੇ ਤੈਨਾਤ ਹੋ ਕੇ ਦਰਸ਼ਨ ਇਸ਼ਨਾਨ ਕਰਨ ਆਏ ਯਾਤਰੀਆਂ ਦੀ ਜੋ ਗਤ ਬਣਾਉਦੇ ਹਨ ਉਹ ਸ਼ਬਦਾ ਵਿਚ ਬਿਆਨ ਕਰਨੀ ਮੁਸ਼ਕਿਲ ਹੈ। ਇਸ ਸਾਰੇ ਵਿਚ ਅੰਮ੍ਰਿਤਸਰ ਨਗਰ ਨਿਗਮ ਦਾ ਰੋਲ ਵੀ ਘਟਾ ਕੇ ਨਹੀ ਦੇਖਿਆ ਜਾ ਸਕਦਾ। ਪੂਰੇ ਇਲਾਕੇ ਦੀ ਸਫਾਈ ਵਿਵਸਥਾ ਦਾ ਧਿਆਨ ਜੇਕਰ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੇ ਸੇਵਾਦਾਰ ਨਾ ਦੇਖਣ ਤਾਂ ਸਫਾਈ ਦਾ ਰਬ ਹੀ ਰਾਖਾ ਹੋਵੇਗਾ। ਸ੍ਰੀ ਦਰਬਾਰ ਸਾਹਿਬ ਵਲ ਆਉਦੇ ਰਾਹਾਂ ਦੇ ਗਟਰ ਅਕਸਰ ਬੰਦ ਨਜਰ ਆਉਦੇ ਹਨ ਤੇ ਸੜਕਾਂ ਤੇ ਗੰਦਾ ਪਾਣੀ ਫਿਰਦਾ ਨਜਰ ਆਉਦਾ ਹੈ। ਲੋੜ ਹੈ ਸ੍ਰੀ ਦਰਬਾਰ ਸਾਹਿਬ ਦੇ ਯਾਤਰੀਆਂ ਨੂੰ ਸਾਫ ਸੁਥਰਾ ਤੇ ਨਵਾਂ ਰਾਹ ਦੇਣ ਦੀ ਤਾਂ ਕਿ ਹਰ ਯਾਤਰੀ ਗੁਰੂ ਨਗਰੀ ਦਾ ਚੰਗਾ ਅਕਸ ਲੈ ਕੇ ਜਾਵੇ।

 

Have something to say? Post your comment

 

ਧਰਮ

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ