ਸੰਸਾਰ

ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਵੱਲੋਂ ਰਿਚਮੰਡ ਦੇ ਅਧਿਕਾਰੀਆਂ ਦੇ ਧੰਨਵਾਦ ਹਿਤ ਮੀਟਿੰਗ

ਹਰਦਮ ਮਾਨ / ਕੌਮੀ ਮਾਰਗ ਬਿਊਰੋ | September 23, 2021 11:17 AM

 

ਸਰੀ - ਪਿਛਲੇ 36 ਸਾਲਾਂ ਤੋਂ ਰਿਚਮੰਡ ਕਮਿਊਨਿਟੀ ਦੀ ਸੇਵਾ ਕਰ ਰਹੀ ਸੰਸਥਾ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ (ਗੁਰਦਵਾਰਾ ਨਾਨਕ ਨਿਵਾਸ, ਰਿਚਮੰਡ) ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਕਮਿਊਨਿਟੀ ਦੀ ਸੇਵਾ ਕਰਨ ਦੇ ਨਾਲ ਨਾਲ ਇਹ ਗੁਰਦਵਾਰਾ ਸਾਹਿਬ ਹਰ ਵੇਲੇ ਰਿਚਮੰਡ ਦੀ ਕਮਿਊਨਿਟੀ ਦੇ ਭਲਾਈ ਕਾਰਜਾਂ ਵਿਚ ਵੀ ਕਾਫੀ ਯੋਗਦਾਨ ਪਾ ਰਿਹਾ ਹੈ। ਕੁਝ ਸਮਾਂ ਪਹਿਲਾਂ ਰਿਚਮੰਡ ਹਸਪਤਾਲ ਵੱਲੋਂ ਮਾਲੀ ਸਹਾਇਤਾ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੀਤੀ ਗਈ ਤਾਂ ਕਮੇਟੀ ਨੇ ਗੁਰੂ ਘਰ ਦੀ ਸੰਗਤ ਦੇ ਸਹਿਯੋਗ ਨਾਲ ਥੋੜ੍ਹੇ ਸਮੇਂ ਵਿਚ ਹੀ ਤਕਰੀਬਨ 50, 000 ਡਾਲਰ ਇਕੱਠੇ ਕਰਕੇ ਹਸਪਤਾਲ ਨੂੰ ਦਿੱਤੇ। ਇਸ ਦੇ ਨਾਲ ਹੀ ਹਸਪਤਾਲ ਦੇ ਅਧਿਕਾਰੀਆਂ ਨੇ ਹਸਪਤਾਲ ਵਿਚ ਪੰਜਾਬੀ ਬੋਰਡ ਲਾਉਣ ਦੀ ਅਪੀਲ ਕਬੂਲ ਕਰਦਿਆਂ ਹਸਪਤਾਲ ਵਿਚ ਪੰਜਾਬੀ ਦੇ ਬੋਰਡ ਲਾ ਦਿੱਤੇ ਹਨ।

 ਬਲਵੰਤ ਸਿੰਘ ਸੰਘੇੜਾ ਨੇ ਅੱਗੇ ਦੱਸਿਆ ਕਿ ਰਿਚਮੰਡ ਦੇ ਮੇਅਰ, ਕੌਂਸਲਰਜ, ਪੁਲਿਸ ਅਧਿਕਾਰੀ,  ਅੱਗ ਬੁਝਾਊ ਮਹਿਕਮੇ ਦੇ ਮੁਖੀ, ਰਿਚਮੰਡ ਹਸਪਤਾਲ ਦੇ ਕੁਝ ਪਤਵੰਤੇ ਸੱਜਣ ਅਤੇ ਕੁਝ ਗੁਰਦਵਾਰਾ ਸਹਿਬ ਦੇ ਸ਼ੁਭਚਿੰਤਕਾਂ ਨੂੰ ਹਰ ਸਾਲ ਗੁਰੂ ਘਰ ਵਿਖੇ ਲੰਗਰ ਲਈ ਬੁਲਾਇਆ ਜਾਂਦਾ ਸੀ। ਪਿਛਲੇ ਦੋ ਸਾਲਾਂ ਤੋਂ ਕੋਵਿਡ ਦੀ ਮਹਾਂਮਾਰੀ ਕਾਰਨ ਇਹ ਰਵਾਇਤ  ਬੰਦ ਕਰਨੀ ਪਈ। ਪਰ ਹੁਣ ਕੁਝ ਢਿੱਲ ਮਿਲ ਜਾਣ ਸਦਕਾ ਇਹਨਾਂ ਸਭ ਸ਼ਖ਼ਸੀਅਤਾਂ ਨੂੰ ਫਿਰ ਗੁਰਦਵਾਰਾ ਸਾਹਿਬ ਵਿਖੇ ਸੱਦ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਇਨ੍ਹਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਮੀਟਿੰਗਾਂ ਦਾ ਮੁਖ ਮੰਤਵ ਕਮਿਊਨਿਟੀ ਲਈ ਸੇਵਾ ਅਤੇ ਹੋਰ ਕੰਮਾਂ ਲਈ ਇਨ੍ਹਾਂ ਅਧਿਕਾਰੀਆਂ ਧੰਨਵਾਦ ਕਰਨਾ ਹੈ ਕਿਉਂਕਿ ਉਹ ਸੇਵਾ ਲਈ  ਹਰ ਵੇਲੇ ਹਾਜਰ ਰਹਿੰਦੇ ਹਨ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਸਹਿਯੋਗ ਦਿੰਦੇ ਰਹਿੰਦੇ ਹਨ।

ਰਿਚਮੰਡ ਦੇ ਮੇਅਰ ਮੈਲਕਮ ਬਰੋਡੀ, ਪੁਲਿਸ ਮੁਖੀ ਵਿੱਲ ਇੰਗ , ਰਿਚਮੰਡ ਹਸਪਤਾਲ ਅਤੇ ਹਸਪਤਾਲ ਫਾਊੰਡੇਸ਼ਨ ਦੇ ਅਧਿਕਾਰੀਆਂ ਨੇ ਇਸ ਮਾਣ ਸਨਮਾਨ ਲਈ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਸੇਵਾਵਾਂ ਦੇਣ ਲਈ ਮਾਣ ਮਹਿਸੂਸ ਕੀਤਾ।

 
 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ