ਲਾਈਫ ਸਟਾਈਲ

ਗੁਰੂ ਨਾਨਕ ਪਬਲਿਕ ਸਕੂਲ ਵਿਚ ਸੁਨੱਖੀ ਪੰਜਾਬਣ ਦੇ ਆਡੀਸ਼ਨ 5 ਕਰਵਾਏ ਗਏ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 05, 2021 08:26 PM

ਨਵੀਂ ਦਿੱਲੀ -  'ਸੁਨੱਖੀ ਪੰਜਾਬਣ' ਅਵਨੀਤ ਕੌਰ ਭਾਟੀਆ, ਅਤੇ ਟੂਗੇਦਰ ਮੀਡੀਆ ਵਲੋਂ ਪਿਛਲੇ 3 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਦਿੱਲੀ ਵਿੱਚ ਸਥਿਤ ਪਹਿਲਾ ਸੂਰਤ ਅਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ। ਇਹ ਮੰਚ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੰਦਾ ਹੈ ਅਤੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਮਰ ਸੀਮਾ 18-30 ਦੇ ਵਿਚਕਾਰ ਹੈ। ਪ੍ਰਤੀਯੋਗੀਆਂ ਲਈ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਇਸ ਮੁਕਾਬਲੇ ਦੀ ਮੁੱਢਲੀ ਸ਼ਰਤ ਹੈ ।
ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਸਾਲ ਮੁਕਾਬਲੇ ਲਈ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ ਤੋਂ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ ਅਤੇ ਹਿਸਾ ਲੈਣ ਵਾਲੇ 70 ਵਿੱਚੋਂ 35 ਪ੍ਰਤੀਭਾਗੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਸਾਡੇ ਮਾਣਯੋਗ ਜੱਜਾਂ ਦੇ ਸਾਹਮਣੇ ਆਪਣੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ। ਸਾਡੇ ਮਾਣਯੋਗ ਜੱਜਾਂ ਨੇ 20 ਪ੍ਰਤੀਭਾਗੀਆਂ ਦੀ ਚੋਣ ਕੀਤੀ ਜੋ ਸੁਨੱਖੀ ਪੰਜਾਬਣ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਵੱਖ-ਵੱਖ ਸੈਸ਼ਨਾਂ ਵਿੱਚ ਜ਼ੋਰਦਾਰ ਤਿਆਰੀ ਕਰਨ ਲਈ ਅੱਗੇ ਵਧਣਗੇ।
ਸੁਨੱਖੀ ਪੰਜਾਬਣ ਸੀਜ਼ਨ 3 ਦੇ ਆਡੀਸ਼ਨ 5 ਦਸੰਬਰ, ਐਤਵਾਰ ਨੂੰ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਹੋਏ। ਆਡੀਸ਼ਨ ਲਈ ਸਾਡੇ ਮਾਣਯੋਗ ਜੱਜ ਡਾ: ਸਿਮਰਨ ਸੇਠੀ (ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ), ਸੁਖਪ੍ਰੀਤ ਕੌਰ (ਪੀਜੀਟੀ ਅੰਗਰੇਜ਼ੀ ਅਧਿਆਪਕ), ਕੁਲਵਿੰਦਰ ਕੌਰ (ਥੀਏਟਰ ਡਾਇਰੈਕਟਰ), ਗਗਨਦੀਪ ਕੌਰ (ਹੈੱਡ ਮਿਸਟ੍ਰੈਸ), ਪਰਵਿੰਦਰ ਕੌਰ (ਡਾਇਰੈਕਟਰ ਐਰੋ ਪੀਸੀ ਨੈੱਟਵਰਕ) ਅਤੇ ਜਸਮੀਤ ਕੌਰ (ਇਵੈਂਟ ਪਲੈਨਰ) ਹੋਰਾਂ ਨੇ ਆਪਣੀ ਸੂਝ ਬੂਝ ਅਤੇ ਅਨੁਭਵ ਦੇ ਆਧਾਰ ਤੇ 20 ਪ੍ਰਤੀਯੋਗੀਆਂ ਨੂੰ ਚੁਣਿਆ।
ਪ੍ਰੋਗਰਾਮ ਦੇ ਮੁੱਖੀ ਅਵਨੀਤ ਕੌਰ ਭਾਟੀਆ ਦਾ ਇਸ ਮੁਕਾਬਲੇ ਸਬੰਧੀ ਕਹਿਣਾ ਸੀ, “ਇਹ ਸ਼ੋਅ ਮੇਰੀ ਸਵਰਗਵਾਸੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ। ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਸੰਭਾਲਣ ਲਈ ਵੀ ਇਹ ਸਭ ਤੋਂ ਉਮਦਾ ਮੰਚ ਹੈ। ਮੇਰਾ ਮੰਨਣਾ ਹੈ ਕਿ ਹਰ ਕੋਈ ਆਪਣੇ ਆਪ ਵਿੱਚ ਵਿਲੱਖਣ ਹੈ, ਹਰ ਕੋਈ ਇੱਕ ਕੀਮਤੀ ਹੀਰਾ ਹੈ। ਤੁਹਾਨੂੰ ਸਿਰਫ਼ ਉਸ ਹੀਰੇ ਨੂੰ ਤਰਾਸ਼ਣ ਦੀ ਲੋੜ ਹੈ”।
ਇਸ ਪ੍ਰੋਗਰਾਮ ਵਿਚ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਹਰਮਨਜੀਤ ਸਿੰਘ, ਪ੍ਰਿੰਸੀਪਲ ਅਰਵਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਵੀ ਹਾਜ਼ਿਰੀ ਭਰੀ ਸੀ ।

 

Have something to say? Post your comment

 

ਲਾਈਫ ਸਟਾਈਲ

ਹੋਲੀ ਦੇ ਖੁਸ਼ੀਆਂ ਭਰੇ ਜਸ਼ਨਾਂ ਦੇ ਦੌਰਾਨ ਸਿਹਤ ਸੁਰੱਖਿਆ ਨੂੰ ਤਰਜੀਹ ਦੇਣਾ ਮਹੱਤਵਪੂਰਨ

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਕੋਵਿਡ ਤੋਂ ਬਾਅਦ ਟ੍ਰਾਈਸਿਟੀ ਵਿੱਚ ਸ਼ੁਰੂ ਹੋਈ ਸਿਹਤ ਵਾਲੀ ਦੀਵਾਲੀ ਲੈਣ ਦੇਣ ਵਾਲੇ ਗਿਫਟਾਂ ਦੀ ਤਰਜੀਹ ਵੀ ਬਦਲੀ-ਹਰਪ੍ਰੀਤ ਕੌਰ

ਸਿੱਖ ਮਿਨੀਏਚਰ ਪੇਂਟਿੰਗਜ਼ - ਇਕ ਖੋਜ ਦੀ ਯਾਤਰਾ

ਮਿਜ਼ੋਰੰਮ ਦੇ ਰਾਜਪਾਲ ਡਾ. ਕੰਬਾਹਪਤੀ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ

ਪ੍ਰਵਾਸੀ ਪੰਛੀਆਂ ਦੀ ਸਾਂਭ ਲਈ ਜਲਗਾਹਾਂ ਨੂੰ ਸਾਂਭਣਾ ਜ਼ਰੂਰੀ.ਸਾਇੰਸ ਸਿਟੀ ਵਲੋਂ ਵੈਬਨਾਰ

ਚੌਹਾਲ ਨੇਚਰ ਅਵੇਅਰਨੈਸ ਕੈਂਪ ਦੀ ਸਥਾਪਤੀ ਨਾਲ ਖਿੱਤਾ ਦੁਨੀਆਂ ਦੇ ਨਕਸ਼ੇ ਉੱਤੇ ਉੱਭਰੇਗਾ: ਲਾਲ ਚੰਦ ਕਟਾਰੂਚੱਕ

ਜੀਵਨ ਨੂੰ ਬਦਲਣ ਅਤੇ ਊਰਜਾ ਲਈ ਰੋਜ਼ਾਨਾ ਯੋਗ ਕਰਨਾ ਜ਼ਰੂਰੀ- ਨੂਰਾ ਕੌਰ

ਮਾਣ ਧੀਆਂ ਤੇ' ਸੰਸਥਾ ਨੇ ਦਸਵੇਂ ਸਥਾਪਨਾ ਦਿਵਸ ਮੌਕੇ ਕੀਤਾ 100 ਪ੍ਰਸਿੱਧ ਸਖ਼ਸ਼ੀਅਤਾਂ ਨੂੰ ਸਨਮਾਨਿਤ

ਪੰਜਾਂ ਪਾਣੀਆ ਦੇ ਵਾਰਸੋ ! ਆਉ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣ ਲਈ ਆਵਾਜ ਬੁਲੰਦ ਕਰੀਏ