ਹਰਿਆਣਾ

ਹਰਿਆਣਾ ਵਿਚ ਆਵੇਗੀ ਨਵੀਂ ਸਟਾਰਟਅੱਪ -ਪੋਲਿਸੀ -ਡਿਪਟੀ ਸੀਐਮ

ਕੌਮੀ ਮਾਰਗ ਬਿਊਰੋ | December 16, 2021 08:01 PM

 

ਚੰਡੀਗੜ੍ਹ - ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਨਵੀਂ ਸਟਾਰਟਅੱਪ-ਪੋਲਿਸੀ ਬਣਾਏਗੀ ਜੋ ਕਿ ਪਿੰਡ ਦੇ ਟੇਲੇਂਟਿਡ ਨੌਜੁਆਨਾਂ ਨੂੰ ਉਲ੍ਹਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਤੇ ਆਰਥਕ ਰੂਪ ਨਾਲ ਸਪੰਨ ਕਰਨ ਵਿਚ ਗੇ੍ਰਮ-ਚੇਂਜਰ ਸਾਬਿਤ ਹੋਵੇਗੀ।

            ਫਿਪਟੀ ਸੀਐਮ ਨੇ ਇਹ ਜਾਣਕਾਰੀ ਅੱਜ ਇੱਥੇ ਸੂਚਨਾ ਤਕਨੀਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰਨ ਦੇ ਬਾਅਦ ਦਿੱਤੀ। ਮੀਟਿੰਗ ਵਿਚ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਤੋਂ ਇਲਾਵਾ ਸੂਚਨਾ ਤਕਨੀਕ,  ਇਲੈਕਟ੍ਰੋਨਿਕਸ ਕੰਮਿਯੂਨੀਕੇਸ਼ਨ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਅਨਿਲ ਮਲਿਕ,  ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ,  ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

             ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਵੀਂ ਸਟਾਰਟਅੱਪ ਪੋਲਿਸੀ ਵਿਚ ਅਜਿਹੇ ਪ੍ਰਾਵਧਾਨ ਕਰਨ ਜਿਸ ਨਾਲ ਗ੍ਰਾਮੀਣ ਖੇਤਰ ਤੇ ਛੋਟੇ ਕਸਬਿਆਂ ਦੇ ਨੌਜੁਆਨਾਂ  ਨੂੰ ਆਪਣੀ ਤਕਨੀਕ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕਾਲਜ ਤੇ ਯੂਨੀਵਰਸਿਟੀ ਦੇ ਨੌਜੁਆਨਾਂ ਲਈ ਨਵੇਂ ਖੋਜ ਤੇ ਪੇਟੇਂਟ ਦੇ ਖੇਤਰ ਵਿਚ ਆਰਥਕ ਸਹਾਇਤਾ ਉਪਲਬਧ ਕਰਵਾ ਕੇ ਅੱਗੇ ਵੱਧਣ ਵਿਚ ਪੋ੍ਰਤਸਾਹਿਤ ਕਰਨ।

            ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੋਲਿਸੀ ਵਿਚ ਅਜਿਹਾ ਪ੍ਰਾਵਧਾਨ ਕਰਨ ਜਿਸ ਨਾਲ ਸੂਬੇ ਵਿਚ ਪਿਛੜੇ ਖੇਤਰਾਂ ਦੇ ਨੌਜੁਆਨਾਂ ਨੂੰ ਖੇਤੀਬਾੜੀ,  ਡੇਅਰੀ ਬਾਗਬਾਨੀ ਵਰਗੇ ਖੇਤਰ ਵਿਚ ਆਪਣਾ ਸਟਾਰਟਅੱਪ ਸ਼ੁਰੂ ਕਰਨ ਦੀ ਸਹੂਲਤ ਹੋਵੇ। ਉਨ੍ਹਾਂ ਨੇ ਗ੍ਰਾਮੀਣ ਦੇ ਨੌਜੁਆਨਾਂ  ਨੂੰ ਆਰਥਿਕ ਸਹਾਇਤਾ ਉਪਲਬਧ ਕਰਵਾਉਣ ਤੇ ਸਬਸਿਡੀ ਦਾ ਪ੍ਰਾਵਧਾਨ ਕਰਨ ਦੇ ਲਈ ਕਦਮ ਚੁੱਕਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਨਵੀਂ ਸਟਾਰਟਅੱਪ ਪੋਲਿਸੀ ਰਾਜ ਦੇ ਵਿਕਾਸ ਅਤੇ ਰੁਜਗਾਰ ਦੇ ਖੇਤਰ ਵਿਚ ਵਰਨਣਯੋਗ ਯੋਗਦਾਨ ਦੇਵੇਗੀ।

            ਸੂਚਨਾ ਤਕਨੀਕ,  ਇਲੈਕਟ੍ਰੇਨਿਕਸ ਐਂਡ ਕੰਮਿਯੂਨੀਕੇਸ਼ਨ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਅਨਿਲ ਮਲਿਕ ਨੇ ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਅੱਜ ਕਲ 99 ਫੀਸਦੀ ਤੋਂ ਵੀ ਵੱਧ ਸਟਾਰਟਅੱਪ ਆਈਟੀ 'ਤੇ ਅਧਾਰਿਤ ਹਨ ਪਰ ਨਵੀਂ ਸਟਾਰਟਅੱਪ ਪੋਲਿਸੀ ਵਿਚ ਸਿਖਿਆ,  ਸਿਹਤ ਤੇ ਖੇਤੀਬਾੜੀ ਦੇ ਖੇਤਰ ਵਿਚ ਵੀ ਸਟਾਰਟਅੱਪ ਚਾਲੂ ਕਰਨ ਦੇ ਲਈ ਨੌਜੁਆਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜੇਕਰ ਕੋਈ ਵਿਅਕਤੀ ਨਵਾਂ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਰਾਜ ਸਰਕਾਰ ਉਸ ਦੇ ਆਈਡਿਆ ਨੂੰ ਧਿਆਨ ਵਿਚ ਰੱਖ ਕੇ ਆਰਥਕ ਮਦਦ ਵੀ ਕਰੇਗੀ।

 

Have something to say? Post your comment

 

ਹਰਿਆਣਾ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ