ਹਰਿਆਣਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਕੌਮੀ ਮਾਰਗ ਬਿਊਰੋ | April 26, 2024 09:07 PM

ਚੰਡੀਗੜ੍ਹ- ਹਰਿਆਣਾ ਵਿਚ ਲੋਕਸਭਾ ਆਮ ਚੋਣ-2024 ਨੁੰ ਪੂਰੀ ਤਰ੍ਹਾ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਚੋਣ ਜਾਬਤਾ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਕਿਸੀ ਵੀ ਤਰ੍ਹਾ ਦੇ ਲੋਭ-ਲਾਲਚ ਤੋਂ ਬਚਾਉਣ ਲਈ ਕਮਿਸ਼ਨ ਪੂਰੀ ਤਰ੍ਹਾ ਸਖਤ ਹੈ ਅਤੇ ਰਾਜ ਵਿਚ ਵੱਖ-ਵੱਖ ਏਜੰਸੀਆਂ ਵੱਲੋਂ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਦੀ ਮੂਵਮੈਂਟ 'ਤੇ ਪੈਨੀ ਨਜਰ ਰੱਖੀ ਜਾ ਰਹੀ ਹੈ। ਹੁਣ ਤਕ ਹਰਿਆਣਾ ਵਿਚ 25.45 ਕਰੋੜ ਰੁਪਏ ਤੋਂ ਵੱਧ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਜਬਤ ਕੀਤੀ ਗਈ ਹੈ।

ਰਾਜ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਸੂਬੇ ਵਿਚ ਪੁਲਿਸ , ਇੰਕਮ ਟੈਕਸ, ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਮਾਲ ਆਸੂਚਨਾ ਮੁੱਖ ਦਫਤਰ (ਡੀਆਰਆਈ) ਵੱਲੋਂ ਉਪਰੋਕਤ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਕੁੱਲ 4.33 ਕਰੋੜ ਰੁਪਏ ਦੀ ਨਗਦ ਰਕਮ ਜਬਤ ਕੀਤੀ ਗਈ, ਜਿਸ ਵਿਚ ਪੁਲਿਸ ਵੱਲੋਂ 71.21 ਲੱਖ ਰੁਪੲ, ਇੰਕਮ ਟੈਕਸ ਵਿਭਾਗ ਵੱਲੋਂ 81.19 ਲੱਖ ਰੁਪਏ, ਆਬਕਾਰੀ ਵਿਭਾਗ ਵੱਲੋਂ 3.04 ਲੱਖ ਰੁਪਏ ਅਤੇ ਡੀਆਰਆਈ ਵੱਲੋਂ 278 ਲੱਖ ਰੁਪਏ ਦੀ ਲਗਦ ਰਕਮ ਜਬਤ ਕੀਤਾ ਜਾਣਾ ਸ਼ਾਮਿਲ ਹੈ।

ਉਨ੍ਹਾਂ ਨੇ ਦਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 8.40 ਕਰੋੜ ਰੁਪਏ ਦੀ ਕੀਮਤ ਦੀ 2, 67, 821 ਲੀਟਰ ਤੋਂ ਵੱਧ ਅਵੈਧ ਸ਼ਰਾਬ ਫੜੀ ਗਈ ਹੈ। ਇਸ ਵਿਚ, ਪੁਲਿਸ ਵੱਲੋਂ 552.23 ਲੱਖ ਰੁਪਏ ਦੀ ਕੀਮਤ ਦੀ 1, 75, 140 ਲੀਟਰ ਅਤੇ ਆਬਕਾਰੀ ਵਿਭਾਗ ਵੱਲੋਂ 288.19 ਲੱਖ ਰੁਪਏ ਦੀ ਕੀਮਤ ਦੀ 92, 669 ਲੀਟਰ ਅਵੈਧ ਸ਼ਰਾਬ ਫੜੀ ਜਾਣਾ ਸ਼ਾਮਿਲ ਹੈ।

9.38 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜਬਤ

ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਏਜੰਸੀਆਂ ਵੱਲੋਂ ਕੁੱਲ 5, 844.44 ਕਿਲੋ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 9.38 ਕਰੋੜ ਰੁਪਏ ਹੈ। ਪੁਲਿਸ ਵੱਲੋਂ 9.34 ਕਰੋੜ ਰੁਪਏ ਦੀ ਕੀਮਤ ਦੇ 5839.18 ਕਿਲੋ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਐਲਸੀਬੀ ਨੇ ਵੀ 2 ਕਿਲੋ ਨਸ਼ੀਲੇ ਪਦਾਰਥ ਫੜੇ ਹਨ, ਜਿਨ੍ਹਾਂ ਦੀ ਕੀਮਤ 4 ਲੱਖ ਰੁਪਏ ਹੈ। ਇੰਨ੍ਹਾਂ ਹੀ ਨਹੀਂ 1.73 ਕਰੋੜ ਰੁਪਏ ਦੇ ਕੀਮਤੀ ਸਮਾਨ ਅਤੇ 1.59 ਕਰੋੜ ਰੁਪਏ ਦੀ ਹੋਰ ਵਸਤੂਆਂ ਨੁੰ ਵੀ ਜਬਤ ਕੀਤਾ ਗਿਆ ਹੈ।

ਚੋਣ ਜਾਬਤਾ ਦੇ ਉਲੰਘਣ ਦੇ ਪ੍ਰਤੀ ਨਾਗਰਿਕ ਵੀ ਜਾਗਰੁਕ

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਵਿਚ ਚੋਣਾਂ ਦੀ ਨੋਟੀਫਿਕੇਸ਼ਨ 29 ਅਪ੍ਰੈਲ ਨੁੰ ਜਾਰੀ ਹੋਣੀ ਹੈ, ਪਰ ਰਾਜ ਦੇ ਵੋਟਰ ਹੁਣ ਤੋਂ ਹੀ ਬਹੁਤ ਜਾਗਰੁਕ ਹਨ। ਚੋਣ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਜਾਗਰੁਕ ਸੀ-ਵਿਜਿਲ ਮੋਬਾਇਲ ਐਪ 'ਤੇ ਚੋਣ ਜਾਬਤਾ ਤੇ ਉਲੰਘਣ ਦੀ 2541 ਸ਼ਿਕਾਇਤਾਂ ਕਮਿਸ਼ਨ ਨੁੰ ਭੇਜ ਚੁੱਕੇ ਹਨ। ਇੰਨ੍ਹਾਂ ਸ਼ਿਕਾਇਤਾਂ ਵਿੱਚੋਂ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੜਤਾਲ ਕਰਨ 'ਤੇ 2195 ਸ਼ਿਕਾਇਤਾਂ ਸਹੀ ਪਾਈਆਂ ਗਈਆਂ, ਜਿਨ੍ਹਾਂ 'ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ ਹੈ।

 

Have something to say? Post your comment

 

ਹਰਿਆਣਾ

ਮੁੱਖ ਮੰਤਰੀ ਹਰਿਆਣਾ ਗੁਰਦੁਆਰਾ ਨਰਾਇਣਗੜ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਦੇਵੇ ਸਖਤ ਸਜ਼ਾ - ਜਥੇਦਾਰ ਦਾਦੂਵਾਲ

ਜਦੋਂ ਰਾਹੁਲ ਗਾਂਧੀ ਨੇ ਬਿੱਲ ਪਾੜਿਆ ਤਾਂ ਸੰਵਿਧਾਨ ਕਿੱਥੇ ਸੀ: ਨਾਇਬ ਸਿੰਘ ਸੈਣੀ

ਭਾਰਤ ਅਗਲੇ ਦੋ ਸਾਲਾਂ ਵਿੱਚ ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਬਣ ਜਾਵੇਗਾ: ਨਾਇਬ ਸੈਣੀ

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ , ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ - ਅਨੁਰਾਗ ਅਗਰਵਾਲ

ਰਾਜ ਬੱਬਰ ਕੋਲ ਹੈ 22 ਕਰੋੜ ਰੁਪਏ ਦੀ ਜਾਇਦਾਦ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ-ਸੁਖਬੀਰ ਸਿੰਘ ਬਾਦਲ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਰਾਹੁਲ ਗਾਂਧੀ ਨੇ ਕਾਂਗਰਸ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਲਈ ਹੈ: ਮਨੋਹਰ ਲਾਲ

ਜੇਜੇਪੀ ਦੇ ਸਾਬਕਾ ਹਰਿਆਣਾ ਪ੍ਰਧਾਨ ਸਮੇਤ ਹੋਰ ਆਗੂ ਕਾਂਗਰਸ ਵਿੱਚ ਸ਼ਾਮਲ