ਟ੍ਰਾਈਸਿਟੀ

ਖਰੜ ਹਲਕਾ ਵਾਸੀਆਂ ਦੇ ਦੋਸ਼ੀ ਆਪ ਆਗੂ ਮੰਗਣ ਮੁਆਫੀ: ਗੋਲਡੀ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | December 27, 2021 08:47 PM

ਖਰੜ:- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਨੂੰ ਖਰੜ ਵਾਸੀਆਂ ਦੇ ਦੋਸ਼ੀ ਕਰਾਰ ਕਰਦਿਆਂ ਕਿਹਾ ਕਿ ਜਨਤਾ ਦੀ ਅਦਾਲਤ ਵਿਚ ਜਾਣ ਤੋਂ ਪਹਿਲਾਂ ਆਪ ਨੇਤਾ ਇਥੋਂ ਦੇ ਲੋਕਾਂ ਤੋਂ ਮੁਆਫੀ ਮੰਗਣ। ਗੋਲਡੀ ਅੱਜ ਇਥੇ ਐਡਵੋਕੇਟ ਅਰੁਣ ਵਤਸ ਵਲੋਂ ਆਯੋਜਿਤ ਸਮਾਗਮ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ।
ਗੋਲਡੀ ਨੇ ਕਿਹਾ ਕਿ ਖਰੜ ਦੇ ਲੋਕ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੀ ਜਿੰਮੇਵਾਰੀ ਦੇ ਕੇ ਅੱਜ ਤੱਕ ਪਛਤਾ ਰਹੇ ਹਨ। ਆਪ ਦੇ ਵਿਧਾਇਕ ਨੇ ਕਦੇ ਵੀ ਵਿਧਾਨ ਸਭਾ ਵਿਚ ਇਸ ਖੇਤਰ ਦੀ ਆਵਾਜ਼ ਨਹੀਂ ਉਠਾਈ। ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ ਵਿਚ ਆ ਕੇ ਗਰੰਟੀਆਂ ਦੇ ਰਹੇ ਹਨ ਜਦਕਿ ਪਿਛਲੇ ਪੰਜ ਸਾਲਾਂ ਦੌਰਾਲ ਚੋਣ ਜਿੱਤ ਵਾਲੇ ਜ਼ਿਆਦਾਤਰ ਵਿਧਾਇਕ ਪਾਰਟੀ ਤੋਂ ਬਾਗੀ ਹੋਏ ਹਨ ਅਤੇ ਆਪਣੇ ਆਪਣੇ ਵਿਧਾਨ ਸਭਾ ਹਲਕਿਆਂ ਦੀ ਆਵਾਜ਼ ਉਠਾਉਣ ਵਿਚ ਫੇਲ ਹੋਏ ਹਨ।
ਗੋਲਡੀ ਨੇ ਆਸ਼ੂ ਪੁਰੀ, ਯੋਗੇਸ਼ ਪੁਰੀ, ਸੁਭਮ ਸ਼ਰਮਾ, ਅਨੁਭਵ ਸ਼ਰਮਾ, ਵਿਸ਼ਾਲ ਕਾਹਲੋਂ, ਪ੍ਰਦੀਪ ਸ਼ਰਮਾ, ਸਪਨਾ ਸ਼ਰਮਾ, ਪੁਲਕਿਤ ਸ਼ਰਮਾ ਸਮੇਤ ਕਈ ਹੋਰ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਵਾਸੀਆਂ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਂਕੇ ਪਾਰਟੀ ਆਗੂ ਨਰਿੰਦਰ ਰਾਣਾ, ਰਾਜਿੰਦਰ ਸ਼ਰਮਾ, ਪ੍ਰਵੇਸ਼ ਭਾਰਤੀ, ਡਾ. ਸੁਸ਼ੀਲ ਅਤੇ ਕੁਸ਼ ਰਾਣਾ ਸਮੇਤ ਕਈ ਹੋਰ ਹਾਜ਼ਰ ਸਨ।

 

Have something to say? Post your comment

ਟ੍ਰਾਈਸਿਟੀ

ਚੰਡੀਗੜ੍ਹ ਮੇਅਰ ਦੀ ਚੋਣ 'ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘ

ਪੰਥ ਖਤਰੇ ਵਿੱਚ ਨਹੀ ਸਗੋਂ ਬਾਦਲ ਦਲ ਖਤਰੇ ਵਿੱਚ : ਦਵਿੰਦਰ ਸਿੰਘ ਸੋਢੀ

ਸ੍ਰੀ ਗੁੱਗਾ ਜਾਹਰਵੀਰ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸ਼ਰਧਾਲੂਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ

ਸੀਨੀਅਰ ਪੱਤਰਕਾਰ ਰਾਜੇਸ਼ ਕੌਸ਼ਿਕ ਨੂੰ ਗਹਿਰਾ ਸਦਮਾ ਮਾਤਾ ਜੀ ਦਾ ਸੁਰਗਵਾਸ

ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ: ਮੁਨੀਸ਼ ਸਿਸੋਦੀਆ

ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਵੱਲੋਂ ਬਡ਼ਮਾਜਰਾ ਵਿਖੇ ਜਨ ਸੰਪਰਕ ਰੈਲੀ

ਮਿਊਂਸੀਪਲ ਕਾਰਪੋਰੇਸ਼ਨ ਯੂ.ਟੀ. ਚੰਡੀਗੜ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ

ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਚੰਨੀ ਸਰਕਾਰ ਖਿਲਾਫ਼ 'ਵੰਗਾਰ ਰੈਲੀ

ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ

ਸੌਦਾਗਰ ਅਲੀ ਐਸ.ਆਈ ਪ੍ਰਮੋਟ