ਪੰਜਾਬ

ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ- ਹਿੰਦੂਤਵੀ ਸਿਆਸਤ ਦਾ ਹੱਥ-ਠੋਕਾ ਬਣੀ ਪੰਜਾਬ ਪੁਲਿਸ- ਕੇਂਦਰੀ ਸਿੰਘ ਸਭਾ

ਕੌਮੀ ਮਾਰਗ ਬਿਊਰੋ | February 28, 2026 09:11 PM



ਚੰਡੀਗੜ੍ਹ- ਜਿਉਂ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਸਰਕਾਰ ਨੇ ਭਾਜਪਾ ਦੀ ਤਰਜ਼ ‘ਤੇ ਸਮਾਜ ਵਿਚ ਫਿਰਕਾ—ਪ੍ਰਸਤ ਵੰਡ ਪਾਉਣ ਲਈ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਜ਼ਿਲ੍ਹੇ ਵਿਚ 19 ਸਾਲਾ ਸਿੱਖ ਨੌਜਵਾਨ ਨੂੰ ਸ਼ੱਕੀ ਢੰਗ ਨਾਲ ਗੋਲੀ ਮਾਰਨਾ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕਰਨਾ ਸ਼ਾਮਲ ਹੈ।
ਪਿਛਲੇ ਐਤਵਾਰ ਬਾਰਡਰ ਨੇੜੇ ਪੁਲਿਸ ਚੌਕੀ ‘ਚ ਮਾਰੇ ਗਏ ਏ ਐਸ ਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੇ ਕੇਸ ਵਿਚ ਆਦੀਆਂ ਪਿੰਡ ਦੇ 19 ਸਾਲਾ ਰਣਜੀਤ ਸਿੰਘ ਨੂੰ ਅਖੌਤੀ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ। ਬਾਅਦ ਵਿਚ ਉਸੇ ਪਿੰਡ ਦੇ ਇੰਦਰਜੀਤ ਸਿੰਘ (21) ਅਤੇ ਦਿਲਾਵਰ ਸਿੰਘ (19) ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਰੇ ਗਏ ਰਣਜੀਤ ਸਿੰਘ ਦੇ ਪਰਵਾਰ ਅਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਪੁਲਿਸ ਘਰੋਂ ਫੜ ਕੇ ਪੁੱਛ—ਗਿੱਛ ਲਈ ਲੈ ਕੇ ਗਈ ਸੀ। ਦੂਜੇ ਦਿਨ ਪਰਵਾਰ ਵਾਲਿਆਂ ਨੂੰ ਖਬਰ ਮਿਲੀ ਕਿ ਰਣਜੀਤ ਸਿੰਘ ਤਾਂ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਫਿਰ ਆਪਣੀ ਝੂਠੀ ਕਾਰਵਾਈ ਨੂੰ ਛੁਪਾਉਣ ਲਈ ਪੁਲਿਸ ਪਿੰਡ ਦੇ ਕਈ ਘਰਾਂ ਵਿਚੋਂ, ਗਲੀਆਂ ਵਿਚੋਂ ਅਤੇ ਪਿੰਡ ਦੇ ਗੁਰਦਵਾਰੇ ਦੇ ਬਾਹਰ ਲੱਗੇ ਸੀ ਟੀ ਸੀ ਕੈਮਰਿਆਂ ਨੂੰ ਉਤਾਰ ਕੇ ਲੈ ਗਈ, ਤਾਂਕਿ ਖਾਲੀ ਹੱਥ ਪੁਲਿਸ ਨਾਲ ਜਾ ਰਹੇ ਮਕਤੂਲ ਰਣਜੀਤ ਸਿੰਘ ਦੀਆਂ ਫੋਟੋਆਂ ਦੇ ਰਿਕਾਰਡ ਲੋਕਾਂ ਦੇ ਹੱਥ ਨਾ ਆ ਜਾਣ।
ਹਿੰਦੂਤਵੀ ਪ੍ਰਾਪੇਗੰਡੇ ਦੀ ਸੇਵਾ ਹਿਤ ਪੁਲਿਸ ਨੇ ਪਹਿਲਾਂ ਹੀ ਬਿਆਨ ਦੇ ਦਿੱਤੇ ਕਿ ਏ ਐਸ ਆਈ ਤੇ ਹੋਮ ਗਾਰਡ ਜਵਾਨ ਨੂੰ ਮਾਰਨ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦਾ ਹੱਥ ਹੈ।
ੳੇਸੇ ਹੀ ਹਿੰਦੂਵਾਦੀ ਸਿਆਸਤ ਦਾ ਦਮ ਭਰਦਿਆਂ ਸਿੱਖ ਨੌਜਵਾਨਾਂ ਨੂੰ ਜਾਣ ਬੁੱਝ ਕੇ ਪੁਲਿਸ ਮੁਲਾਜ਼ਮਾਂ ਦੇ ਕਤਲ ਅਤੇ ਪਾਕਿਸਤਾਨੀ ਖੁਫੀਆਂ ਏਜੰਸੀ ਨਾਲ ਜੋੜਿਆ ਜਾ ਰਿਹਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਹਿੰਦੂਤਵੀ/ਕੇੱਦਰਵਾਦੀ ਪਾਰਟੀਆਂ ਦੀਆਂ ਵੋਟ—ਬੈਂਕ ਬਣਾਉਣ ਦਆਂ ਕੋਝੀਆਂ ਚਾਲਾਂ ਦੇ ਵਿਰੋਧ ਵਿਚ ਖੜ੍ਹੇ ਹੋਣ ਅਤੇ ਸਿੱਖ ਘੱਟਗਿਣਤੀ ਨੌਜਵਾਨਾਂ ਨੂੰ ਸੌੜੀ ਸਿਆਸਤ ਦਾ ਜ਼ਾਹਰਾ ਸ਼ਿਕਾਰ ਹੋਣ ਤੋਂ ਬਚਾਉਣ।
ਕੇਂਦਰੀ ਸਿੰਘ ਸਭਾ ਜਮਹੂਰੀਅਤ ਦਾ ਦਮ ਭਰਦੀਆਂ ਸਿਆਸੀ ਧਿਰਾਂ ਨੂੰ ਘੱਟਗਿਣਤੀ ਸਿੱਖ ਭਾਈਚਾਰੇ ਦੇ ਹੱਕ ਵਿਚ ਨਿੱਤਰਨ, ਨਫਰਤ ਤੇ ਬਹੁਗਿਣਤੀਵਾਦ ਦੀ ਸਿਆਸਤ ਨੂੰ ਠੱਲ੍ਹ ਪਾਉਣ ਦੀ ਅਪੀਲ ਕਰਦੀ ਹੈ।
ਇਕ ਸਾਂਝਾ ਬਿਆਨ ਜਾਰੀ ਕਰਨ ਸਮੇਂ ਡਾ. ਪਿਆਰਾ ਲਾਲ ਗਰਗ, ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਗਲੋਬਲ ਸਿੱਖ ਸੰਸਥਾ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਰਾਹੀ ਸ਼ਾਮਲ ਰਹੇ।

 

Have something to say? Post your comment

 
 
 
 

ਪੰਜਾਬ

ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੇ ਪੰਜਾਬ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਨਿਵੇਸ਼ ਲਈ ਮੋਹਰੀ ਸਥਾਨਾਂ ਵਿੱਚੋਂ ਇੱਕ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ' ਪੰਜਾਬ ਦੇ ਵਲੰਟੀਅਰ 1 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਹੁੰਚਣਗੇ ਦਿੱਲੀ: ਬਲਤੇਜ ਪੰਨੂ

ਮੋਦੀ ਨੂੰ ਕਿਸਾਨਾਂ ਦੀ “ਮੌਤ ਦੇ ਵਾਰੰਟ” ਉਪਰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ: ਰਾਹੁਲ

ਆਸਟ੍ਰੇਲੀਆ ਵੱਸਦੇ ਲੇਖਕ ਮਨਜੀਤ ਬੋਪਾਰਾਏ ਦੀ ਕਿਤਾਬ “ਕਾਫਿਰ ਹੀ ਪਵਿੱਤਰ ਮਨੁੱਖ” ਲੋਕ ਅਰਪਣ

ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਰਿਲੀਜ਼ ਸਮਾਗਮ 3 ਨੂੰ

ਪੰਜਾਬ ‘ਚ ਕਾਂਗਰਸ-ਆਪ ਦੀ ਮਿਲੀਭੁਗਤ ਬੇਨਕਾਬ, ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਛੱਡ ਸਿਆਸੀ ਨਾਟਕ ਬਣੀ ਕਾਂਗਰਸ ਰੈਲੀ - ਕੇਵਲ ਸਿੰਘ ਢਿੱਲੋਂ

ਗਰੇਵਾਲ, ਚਾਵਲਾ, ਝੱਬਰ ਤੇ ਸਿਆਲੀ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨਿਯੁਕਤ

ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ- ਹਰਜੋਤ ਸਿੰਘ ਬੈਂਸ

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ 240 ਵਿਦਿਆਰਥਣਾਂ ਨੂੰ ਡਿਗਰੀਆਂ ਕੀਤੀਆਂ ਪ੍ਰਦਾਨ ਕੀਤੀਆਂ