ਹਿਮਾਚਲ

ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬੜੂ ਸਾਹਿਬ ਵਿਖੇ ਹੋਇਆ

ਕੌਮੀ ਮਾਰਗ ਬਿਊਰੋ | February 07, 2022 08:22 PM


 ਪਦਮ ਸ਼੍ਰੀ, ਵਿੱਦਿਆ ਮਾਰਤੰਡ ਅਤੇ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ (ਸੇਵਾਮੁਕਤ ਨਿਦੇਸ਼ਕ ਖੇਤੀਬਾੜੀ ਹਿ.ਪ੍ਰ., ਸਾਬਕਾ ਪ੍ਰਧਾਨ, ਕਲਗੀਧਰ ਟ੍ਰਸਟ, ਬੜੂ ਸਾਹਿਬ, ਸਾਬਕਾ ਚਾਂਸਲਰ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ ਅਤੇ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ) ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ਹੋਇਆ ਅਤੇ ਵੱਖ-ਵੱਖ ਸੰਤਾਂ ਮਹਾਪੁਰਸ਼ਾਂ, ਸਿੰਘ ਸਾਹਿਬਾਨਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਮਜੀਤ ਸਿੰਘ ਜੀ ਅਤੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਜੀ ਨੇ ਜਿੱਥੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ, ਓਥੇ ਨਾਲ ਹੀ ਬੜੂ ਸਾਹਿਬ ਦੇ ਬੱਚਿਆਂ ਵਲੋਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਪਾਠ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਅਤੇ ਆਸਾ ਕੀ ਵਾਰ ਦਾ ਕੀਰਤਨ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ; ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ; ਸ. ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਬਾਬਾ ਹਰਨਾਮ ਸਿੰਘ ਜੀ ਧੁੰਮਾ, ਮੁਖੀ ਦਮਦਮੀ ਟਕਸਾਲ; ਜਥੇਦਾਰ ਬਾਬਾ ਬਲਵੀਰ ਸਿੰਘ ਜੀ, ਮੁਖੀ ਬੁੱਢਾ ਦਲ ਸ਼੍ਰੋਮਣੀ ਪੰਥ ਅਕਾਲੀ; ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁਖ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ; ਸ. ਕਰਨੈਲ ਸਿੰਘ ਜੀ ਪੰਜੋਲੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀਹਵੀ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ ਜੀ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਨੇ ਮਨੁੱਖਤਾ ਪ੍ਰਤੀ ਆਪਣੀ ਨਿਰੰਤਰ ਸੇਵਾ ਦੀ ਸੰਸਾਰਕ ਯਾਤਰਾ ਪੂਰੀ ਕੀਤੀ। ਬਾਬਾ ਜੀ ਦਾ ਵਿਸ਼ਵਾਸ਼ ਸੀ ਕਿ ਗਰੀਬ, ਦੱਬੇ-ਕੁਚਲੇ ਅਤੇ ਪੱਛੜੇ ਵਰਗਾਂ ਲਈ ਨਿਰੰਤਰ ਲੋਕ-ਭਲਾਈ ਦੇ ਕਾਰਜ ਕਰਨਾ ਹੀ ਸਮਾਜ ਵਿੱਚ ਅਸਲ ਯੋਗਦਾਨ ਹੈ, ਜਿਸ ਕਰਕੇ ਉਹ ਸਮਾਜ-ਸੇਵਾ ਦੇ ਹਰ ਪਹਿਲੂ ਵਿੱਚ ਸ਼ਾਮਲ ਹੋਏ, ਜਿਸ ਦੀ ਬਦੌਲਤ ਭਾਰਤ ਸਰਕਾਰ ਵਲੋਂ ਬਾਬਾ ਜੀ ਨੂੰ ਪਦਮ ਸ਼੍ਰੀ 2022 ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਵਲੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ ਅਧਿਆਤਮਿਕ ਵਿੱਦਿਆ ਦੇਣ ਦੇ ਮਕਸਦ ਨਾਲ ਕੁੱਝ ਹੀ ਸਾਲਾਂ ਵਿੱਚ 129 ਅਕਾਲ ਅਕੈਡਮੀਆਂ ਦੀ ਸਥਾਪਨਾ ਕਰਨੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਬਾਬਾ ਜੀ ਨੇ ਰੂਹਾਨੀਅਤ ਨੂੰ ਮੁੱਖ ਸਥਾਨ ਦਿੰਦਿਆਂ ਸਿੱਖ ਧਰਮ ਅਤੇ ਵਿਰਸੇ ਦੇ ਉਸ ‘ਅਕਾਲ’ ਨੂੰ ਆਧਾਰ ਮੰਨਦਿਆਂ ਅਕਾਲ ਅਕੈਡਮੀਆਂ ਵਿੱਚ ਸਿੱਖ ਮਰਿਆਦਾ ਦਾ ਪ੍ਰਚਲਨ ਕੀਤਾ, ਜਿਸ ਦੀ ਬਦੌਲਤ ਅਧਿਆਤਮਿਕ ਅਤੇ ਗੁਰਮਤਿ ਸਿਖਲਾਈ ਵਿੱਚ ਪ੍ਰਪੱਕ ਇੰਨ੍ਹਾਂ ਅਕੈਡਮੀਆਂ ਦੇ ਬੱਚਿਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਕੀਰਤਨ, ਕਵੀਸ਼ਰੀ ਅਤੇ ਢਾਡੀ ਜਥਿਆਂ ਦੇ ਰੂਪ ਵਿੱਚ ਅਲੌਕਿਕ ਪੇਸ਼ਕਾਰੀਆਂ ਕੀਤੀਆਂ ਅਤੇ ਕਲਗੀਧਰ ਟ੍ਰਸਟ, ਬੜੂ ਸਾਹਿਬ ਨੇ ਬਾਬਾ ਜੀ ਦੀ ਅਗਵਾਈ ਹੇਠ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਇਸ ਮੌਕੇ ਜਥੇਦਾਰ ਸਾਹਿਬਾਨ, ਸੰਤ-ਮਹਾਂਪੁਰਖਾਂ ਅਤੇ ਪੰਥ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਡਾ. ਬਾਬਾ ਦਵਿੰਦਰ ਸਿੰਘ ਜੀ ਨੂੰ ਕਲਗੀਧਰ ਟ੍ਰਸਟ, ਬੜੂ ਸਾਹਿਬ ਦੇ ਮੁਖੀ ਵਜੋਂ ਦਸਤਾਰਾਂ ਵੀ ਭੇਂਟ ਕੀਤੀਆਂ ਗਈਆਂ।
ਸਮਾਗਮ ਦੌਰਾਨ ਮੰਚ ਸੰਚਾਲਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਜੀ ਚਾਵਲਾ ਨੇ ਕੀਤਾ ਅਤੇ ਸਮਾਗਮ ਦੇ ਅਖੀਰ ਵਿੱਚ ਕਲਗੀਧਰ ਟ੍ਰਸਟ ਦੇ ਪ੍ਰਧਾਨ ਬਾਬਾ ਦਵਿੰਦਰ ਸਿੰਘ ਜੀ ਦੀ ਤਰਫੋਂ ਭਾਈ ਜਗਜੀਤ ਸਿੰਘ ਜੀ (ਕਾਕਾ ਵੀਰ ਜੀ) ਨੇ ਭੋਗ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜਸਪਾਲ ਸਿੰਘ ਜੀ ਜੌਹਲਾਂ ਵਾਲੇ, ਭਾਈ ਅੰਮ੍ਰਿਤ ਸਿੰਘ ਜੀ, ਪ੍ਰਧਾਨ ਗੁਰਦੁਆਰਾ ਕਮੇਟੀ ਨਾਹਨ, ਭਾਈ ਮਨਮੋਹਨ ਸਿੰਘ ਜੀ ਕੋਛੜ ਦਿੱਲੀ, ਬਾਬਾ ਲਖਮੀਰ ਸਿੰਘ ਜੀ ਰਤਵਾੜਾ, ਬਾਬਾ ਜਗਤਾਰ ਸਿੰਘ ਜੀ ਕਾਹਨਗੜ੍ਹ ਵਾਲੇ, ਬਾਬਾ ਸੁਖਦੇਵ ਸਿੰਘ ਜੀ ਸਿਧਾਣਾ ਸਾਹਿਬ ਵਾਲੇ, ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਡਾ. ਜਸਪਾਲ ਸਿੰਘ ਜੀ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੀਬੀ ਕਿਰਨਪ੍ਰੀਤ ਕੌਰ ਜੀ ਧਾਮੀ ਮੈਂਬਰ ਪੰਜਾਬ ਰਾਜ ਮਹਿਲਾ ਕਮਿਸ਼ਨ, ਭਾਈ ਹਰਮਿੰਦਰ ਸਿੰਘ ਜੀ ਨੰਗਲ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਅਜੈਬ ਸਿੰਘ ਜੀ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ, ਜਗਦੀਪ ਸਿੰਘ ਜੀ ਕਾਹਲੋਂ ਜਨਰਲ ਸਕੱਤਰ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਭਾਈ ਗੁਲਜ਼ਾਰ ਸਿੰਘ ਜੀ ਕਾਰਸੇਵਾ ਦਿੱਲੀ, ਬਾਬਾ ਅਵਤਾਰ ਸਿੰਘ ਜੀ ਮੌੜਾਂ ਵਾਲੇ, ਪੰਥ ਰਤਨ ਭਾਈ ਜਸਵੀਰ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ, ਬਾਬਾ ਕਾਕਾ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਟੇਕ ਸਿੰਘ ਜੀ ਧਨੌਲਾ, ਬਾਬਾ ਅਮਰਜੀਤ ਸਿੰਘ ਜੀ ਭੂਰੀ ਵਾਲੇ, ਬਾਬਾ ਨਿਹਾਲ ਸਿੰਘ ਜੀ ਨਾਨਕਪੁਰੀ, ਬਾਬਾ ਅਵਤਾਰ ਸਿੰਘ ਜੀ ਧੂਲਕੋਟ, ਬਾਬਾ ਭੁਪਿੰਦਰ ਸਿੰਘ ਜੀ ਜਰਗ, ਬਾਬਾ ਜਸਪਾਲ ਸਿੰਘ ਜੀ ਜੋਹਲਾਂ ਵਾਲੇ, ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ, ਬਾਬਾ ਸੇਵਾ ਸਿੰਘ ਜੀ, ਸੰਤ ਅਵਤਾਰ ਸਿੰਘ ਜੀ ਨਾਨਕਸਰ, ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਤਰਨਤਾਰਨ, ਬਾਬਾ ਜਸਵਿੰਦਰ ਸਿੰਘ ਜੀ ਹਰੇੜੀ ਵਾਲੇ, ਭਾਈ ਹਰਬੇਅੰਤ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਚੰਦਰਮੁਨੀ ਜੀ ਮੁੱਖ ਪ੍ਰਬੰਧਕ ਗਊਸ਼ਾਲਾ ਸ਼ੇਰੋਂ, ਬਾਬਾ ਮੱਖਣ ਮੁਨੀ ਜੀ ਡੂੰਮ, ਬਾਬਾ ਰੁੜਕੀ ਦਾਸ ਜੀ ਬੀਰ ਕਲਾਂ, ਬਾਬਾ ਹਰਬੰਸ ਸਿੰਘ ਜੀ ਪੱਕਾ ਡੇਰਾ ਚੀਮਾ, ਬਾਬਾ ਸੁਰਜੀਤ ਸਿੰਘ ਜੀ ਮਹਿਰੋ, ਭਾਈ ਮੱਖਣ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਨਾਨਕਸਰ ਚੀਮਾ ਸਾਹਿਬ, ਕਾਕਾ ਮਗਨਦੀਪ ਸਿੰਘ ਜੀ ਮਾਨ, ਬਾਬਾ ਹਰਕੀਰਤ ਸਿੰਘ ਜੀ ਪਟਿਆਲਾ, ਭਾਈ ਪ੍ਰਿਥੀ ਸਿੰਘ ਜੀ, ਭਾਈ ਜਗਮੇਲ ਸਿੰਘ ਜੀ ਛਾਜਲਾ, ਭਾਈ ਤੇਜਿੰਦਰ ਸਿੰਘ ਜੀ ਖਿਜਰਾਬਾਦੀ, ਬਾਬਾ ਗੁਰਮੁਖ ਸਿੰਘ ਜੀ, ਬਾਬਾ ਪਰਮਜੀਤ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜੀ ਮੌਂਟੀ ਅਤੇ ਸਰਬਜੀਤ ਸਿੰਘ ਜੀ ਵਿਰਕ ਨੇ ਵੀ ਭੋਗ ਸਮੇਂ ਹਾਜ਼ਰੀ ਲਗਵਾਈ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਨਵੀਂ ਦਿੱਲੀ, ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ, ਅਕਾਲ ਸਹਾਇ ਨਿਸ਼ਕਾਮ ਸਭਾ ਦਿੱਲੀ, ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ, ਦਿੱਲੀ ਮੋਟਰ ਟ੍ਰੇਡਰਜ਼ ਐਸੋਸੀਏਸ਼ਨ, ਗਊਸ਼ਾਲਾ ਕਮੇਟੀ ਚੀਮਾ ਸਾਹਿਬ, ਨਗਰ ਪੰਚਾਇਤ ਚੀਮਾ ਸਾਹਿਬ, ਸੰਤ ਅਤਰ ਸਿੰਘ ਕੁਸ਼ਤੀ ਅਖਾੜਾ ਚੀਮਾ ਸਾਹਿਬ, ਜਗਤਜੀਤ ਐਗਰੋ ਇੰਡਸਟ੍ਰੀਜ਼ ਚੀਮਾ ਸਾਹਿਬ ਵਲੋ ਵੀ ਸ਼ੋਕ ਸੰਦੇਸ਼ ਭੇਜੇ ਗਏ।

 

Have something to say? Post your comment

 

ਹਿਮਾਚਲ

ਹਿਮਾਚਲ ਵਿਚ ਕਤਲ ਕੀਤੇ ਗਏ ਨਵਦੀਪ ਸਿੰਘ ਦੇ ਕੇਸ ਦੀ ਜਾਂਚ ਨਿਰਪੱਖਤਾ ਨਾਲ ਹਿਮਾਚਲ ਦੀ ਸੁੱਖੂ ਸਰਕਾਰ ਕਰਵਾਏ : ਮਾਨ

ਲਗਾਤਾਰ ਠੰਢ ਕਾਰਨ ਦਲਾਈ ਲਾਮਾ ਨੂੰ ਡਾਕਟਰਾਂ ਦੀ ਆਰਾਮ ਕਰਨ ਦੀ ਸਲਾਹ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਅੱਗੇ ਵਧਿਆ, ਭਾਰੀ ਬਾਰਿਸ਼ ਦੀ ਸੰਭਾਵਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵੋਟਰਾਂ ਨੂੰ ਸੂਬੇ ਵਿੱਚ ਭਾਜਪਾ ਸਰਕਾਰ ਨੂੰ ਦੁਬਾਰਾ ਚੁਣਨ ਲਈ ਕੀਤੀ ਬੇਨਤੀ

ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇਵੇਗੀ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿਮਾਚਲ ਦੇ ਨੌਜਵਾਨਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਲਾਂਭੇ ਕਰਕੇ ਬਦਲਾਅ ਲਿਆਉਣ ਦਾ ਸੱਦਾ

ਹਰ ਜਿਲ੍ਹੇ ਵਿਚ ਬਲਾਕ ਅਤੇ ਸ਼ਹਿਰੀ ਸਥਾਨਕ  ਨਿਗਮ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿਚ ਕੀਤੇ ਜਾ ਰਹੇ ਕੰਮਾਂ ਦਾ ਕੀਤਾ ਜਾਵੇਗਾ ਮੁਲਾਂਕਨ

ਦਿੱਲੀ ਤੇ ਪੰਜਾਬ ਤੋਂ ਬਾਅਦ ਮਿਆਰੀ ਸਿਹਤ ਸੰਭਾਲ ਸੇਵਾਵਾਂ ਹਾਸਲ ਕਰਨ ਦੀ ਹੁਣ ਹਿਮਾਚਲ ਦੀ ਵਾਰੀ: ਮੁੱਖ ਮੰਤਰੀ

ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ 'ਕੇਜਰੀਵਾਲ ਦੀ ਦੂਜੀ ਗਾਰੰਟੀ' ਦਾ ਭਲਕੇ ਕਰੇਗੀ ਐਲਾਨ 

ਮੁੱਖ ਮੰਤਰੀ ਵੱਲੋਂ ਹਿਮਾਚਲ ਵਾਸੀਆਂ ਨੂੰ ਪੰਜਾਬ ਵਾਂਗ ਲੋਕ-ਪੱਖੀ ਸਰਕਾਰ ਚੁਣਨ ਦਾ ਸੱਦਾ