ਸੰਸਾਰ

ਮੀਨਾ ਸ਼ਰਮਾ ਦੀ ਨਿਵੇਕਲੀ ਪੁਸਤਕ ਹੈ-‘ਦਿ ਡਲਿਵਰੈਂਸ ਆਫ ਦਿ ਹੈਵਨਜ਼ ਕਰੀਏਟਰ’

ਹਰਦਮ ਮਾਨ/ਕੌਮੀ ਮਾਰਗ ਬਿਊਰੋ | May 01, 2022 02:57 PM

 

ਸਰੀ-ਪੰਜਾਬੀ ਮੂਲ ਦੀ ਕੈਨੇਡੀਅਨ ਲੇਖਿਕਾ ਮੀਨਾ ਸ਼ਰਮਾ ਦੀ ਪਲੇਠੀ ਅਤੇ ਨਿਵੇਕਲੀ ਅੰਗਰੇਜ਼ੀ ਪੁਸਤਕ ਦਿ ਡਲਿਵਰੈਂਸ ਆਫ ਦਿ ਹੈਵਨ ਕਰੀਏਟਰ’ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਬੀਤੇ ਦਿਨ ਇਹ ਪੁਸਤਕ ਗੁਲਾਟੀ ਪਬਲਿਸ਼ਰਜ਼ ਸਟੋਰ,  ਸਰੀ ਵਿਖੇ ਕੋਰੀਅਰ ਰਾਹੀਂ ਪਹੁੰਚੀ ਤਾਂ ਸਤੀਸ਼ ਗੁਲਾਟੀ ਨੇ ਪੁਸਤਕ ਦੀ ਪਹਿਲੀ ਕਾਪੀ ਪੁਸਤਕ ਦੀ ਰਚੇਤਾ ਮੀਨਾ ਸ਼ਰਮਾ ਨੂੰ ਭੇਂਟ ਕੀਤੀ।

ਇਸ ਮੌਕੇ ਹਾਜਰ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ,  ਪੱਤਰਕਾਰ ਸੁਰਿੰਦਰ ਚਾਹਲ,  ਸ਼ਾਇਰ ਹਰਦਮ ਸਿੰਘ ਮਾਨ ਅਤੇ ਸਤੀਸ਼ ਗੁਲਾਟੀ ਨੇ ਮੀਨਾ ਸ਼ਰਮਾ ਨੂੰ ਪਹਿਲੀ ਪੁਸਤਕ ਦੀ ਆਮਦ ਤੇ ਮੁਬਾਰਕਬਾਦ ਦਿੱਤੀ। ਮੀਨਾ ਸ਼ਰਮਾ ਦੇ ਪਤੀ ਨਿੱਕ ਸ਼ਰਮਾ ਅਤੇ  ਤਿੰਨੇ ਬੇਟੇ ਸੁਸ਼ਾਂਤ,  ਕਰਿਸ਼ ਤੇ ਮਨੀਸ਼ ਇਹ ਪੁਸਤਕ ਹਾਸਲ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।

ਜ਼ਿਕਰਯੋਗ ਹੈ ਕਿ ਆਰਟ ਪੇਪਰ ਉਪਰ ਪ੍ਰਕਾਸ਼ਿਤ ਵੱਡ-ਆਕਾਰੀ ਸਚਿੱਤਰ ਪੁਸਤਕ ਦਿ ਡਲਿਵਰੈਂਸ ਆਫ ਦਿ ਹੈਵਨ ਕਰੀਏਟਰ’ ਦੀ ਦਿੱਖ ਬਹੁਤ ਹੀ ਖੂਬਸੂਰਤ ਹੈ। ਮੀਨਾ ਸ਼ਰਮਾ ਨੇ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਤੀਸ਼ ਗੁਲਾਟੀ ਅਤੇ ਸੁਰਿੰਦਰ ਚਾਹਲ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਜਾਵੇਗਾ।

 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ