ਸੰਸਾਰ

ਆਈ ਐਚ ਏ ਫਾਊਡੇਸ਼ਨ ਅਤੇ ਸ਼ਮਾਰੂ ਕੈਸਟ ਸਾਂਝੇ ਤੌਰ ਤੇ ਸ੍ਰੀ ਨਨਕਾਣਾ ਸਾਹਿਬ ਦੀ ਜੰਮਪਲ ਬੀਬਾ ਮਨਬੀਰ ਕੌਰ ਦੁਆਰਾ ਗਾਇਣ ਕੀਤੇ ਸ਼ਬਦਾਂ ਦੀ ਸੀ ਡੀ ਤਿਆਰ ਕਰਵਾਉਣਗੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 04, 2022 07:16 PM

ਅੰਮ੍ਰਿਤਸਰ - ਆਈ ਐਚ ਏ ਫਾਊਡੇਸ਼ਨ ਅਤੇ ਸ਼ਮਾਰੂ ਕੈਸਟ ਸਾਂਝੇ ਤੌਰ ਤੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ  ਜੰਮਪਲ ਬੀਬਾ ਮਨਬੀਰ ਕੌਰ ਦੁਆਰਾ ਗਾਇਣ ਕੀਤੇ ਸ਼ਬਦਾਂ ਦੀ ਸੀ ਡੀ ਤਿਆਰ ਕਰਵਾਉਣਗੇ। ਇਹ ਜਾਣਕਾਰੀ ਦਿੰਦੇ ਆਈ ਐਚ ਏ ਫਾਊਡੇਸ਼ਨ ਦੇ ਚੇਅਰਮੈਨ ਸ ਸਤਨਾਮ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬੀਬਾ ਮਨਬੀਰ ਕੌਰ ਵਲੋਂ ਗਾਇਨ ਕੀਤਾ ਕੀਰਤਨ ਸਰਵਣ  ਕੀਤਾ। ਬੀਬਾ ਦੀ ਆਵਾਜ਼ ਰੂਹ ਨੂੰ ਖੇੜਾ ਦੇਣ ਵਾਲੀ ਹੈ। ਉਹਨਾਂ ਇਸ ਬਾਰੇ ਤੁਰੰਤ ਸ਼ਮਾਰੂ ਕੈਸਟ ਦੇ ਸ. ਬਬਲੀ ਸਿੰਘ ਨਾਲ ਵਿਚਾਰ ਕਰਕੇ ਉਹਨਾਂ ਨੂੰ ਬੀਬਾ ਮਨਬੀਰ ਕੌਰ ਦੇ ਗਾਏ ਸ਼ਬਦ ਗੁਰਬਾਣੀ ਦੀ ਸੀ ਡੀ ਤਿਆਰ ਕਰਨ ਦਾ ਸੁਝਾਅ ਦਿੱਤਾ ਜੋ ਉਹਨਾਂ ਕਬੂਲ ਕਰ ਲਿਆ। ਸ ਆਹਲੂਵਾਲੀਆ ਨੇ ਕਿਹਾ ਕਿ ਜਲਦ ਹੀ ਸੰਸਾਰ ਪ੍ਰਸਿੱਧ ਕੰਪਨੀ ਸ਼ਮਾਰੂ ਬੀਬਾ ਦੇ ਗਾਏ ਸ਼ਬਦ ਇਕ ਸੀ ਡੀ ਦੇ ਰੂਪ ਵਿਚ ਜਾਰੀ ਕਰੇਗੀ। ਜ਼ਿਕਰਯੋਗ ਹੈ ਕਿ ਬੀਬਾ ਮਨਬੀਰ ਕੌਰ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ ਦੀ ਸਪੁੱਤਰੀ ਹੈ ਤੇ ਹਰ ਰੋਜ਼ ਇਕ ਸਮੇ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿਚ ਵਸਦੀਆਂ ਸਿੱਖ ਤੇ ਹਿੰਦੂ ਲੜਕੀਆਂ ਮਨਬੀਰ ਕੌਰ ਨੂੰ ਆਪਣਾ ਰੋਲ ਮਾਡਲ ਮੰਨਦੀਆਂ ਹਨ। ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਬੀਰ ਕੌਰ ਆਸਾ ਦੀ ਵਾਰ ਦਾ ਜਦ ਕੀਰਤਨ ਕਰਦੀ ਹੈ ਤਾਂ ਸੰਗਤ ਇਕ ਮਨ ਇਕ ਚਿਤ ਹੋ ਕੇ ਇਹ ਕੀਰਤਨ ਸਰਵਣ ਕਰਦੀ ਹੈ।

 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ