ਲਾਈਫ ਸਟਾਈਲ

ਪ੍ਰਵਾਸੀ ਪੰਛੀਆਂ ਦੀ ਸਾਂਭ ਲਈ ਜਲਗਾਹਾਂ ਨੂੰ ਸਾਂਭਣਾ ਜ਼ਰੂਰੀ.ਸਾਇੰਸ ਸਿਟੀ ਵਲੋਂ ਵੈਬਨਾਰ

ਕੌਮੀ ਮਾਰਗ ਬਿਊਰੋ | May 14, 2022 08:44 PM


ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਪੰਛੀ ਪ੍ਰਵਾਸ ਦਿਵਸ ਤੇ “ ਪੰਛੀ ਸਾਡੇ ਸੰਸਾਰ ਨੂੰ ਆਪਸ ਵਿਚ ਜੋੜਦੇ ਹਨ” ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ ।
ਵੈਬਨਾਰ ਵਿਚ ਡਾ. ਬਿਤਾਪੀ ਸੀ ਸਿਨਹਾ, ਸਲਾਹਕਾਰ/ ਵਿਗਿਆਨੀ —ਜੀ ਭਾਰਤੀ ਜੰਗਲੀ ਜੀਵ ਇੰਸਟੀਚਿਊਟ ਦੇਹਰਦੂਨ ਮੁਖ ਬੁਲਾਰੇ ਦੇ ਤੌਰ * ਹਾਜ਼ਰ ਹੋਈ।ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੰਛੀ ਪ੍ਰਵਾਸ ਦਿਵਸ ਪ੍ਰਵਾਸੀ ਪੰਛੀਆਂ ਨੂੰ ਦਰਪੇਸ਼ ਖਤਰਿਆਂ, ਉਹਨਾਂ ਦੀ ਸਾਡੇ ਵਾਤਾਵਰਣ ਵਿਚ ਮਹੱਹਤਾ, ਦੇਖਭਾਲ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ ਪ੍ਰਤੀ ਜਾਗਰੂਕਤਾ ਪ੍ਰੈਦਾ ਕਰਨ ਲਈ ਇਕ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਉਪ ਮਹਾਦੀਪ ਗਰਮੀਆਂ ਅਤੇ ਸਰਦੀਆਂ ਵਿਚ ਪ੍ਰਵਾਸੀ ਪੰਛੀਆਂ ਦੀ ਮੇਜ਼ਬਾਨੀ ਕਰਦਾ ਹੈ। ਇਕ ਅਨੁਮਾਨ ਦੇ ਮੁਤਾਬਕ ਪੰਛੀਆਂ ਦੀਆਂ ਸੈਂਕੜੇ ਪ੍ਰਜਾਤੀਆਂ ਕੜਾਕੇ ਦੀ ਠੰਡ ਤੋਂ ਬਚੱਣ ਲਈ ਮੈਦਾਨੀ ਇਲਾਕਿਆਂ ਦੀ ਭਾਲ ਵਿਚ ਭਾਰਤ ਵੱਲ ਉਡੱਦੀਆਂ ਹਨ ਅਤੇ ਕੁਦਰਤੀ ਵਾਤਾਵਰਣ ਦੇ ਨਾਲ ਪੰਛੀਆਂ ਦੀ ਸੁੰਦਰਤਾ ਕੁਦਰਤ ਦੇ ਪ੍ਰੇਮੀਆਂ ਲਈ ਇਸ ਮੌਕੇ ਇਕ ਵੱਖਰਾ ਨਜ਼ਾਰਾਂ ਪੇਸ਼ ਕਰਦੀ ਹੈ। ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਪੰਛੀ ਕੁਦਰਤੀ ਦੇ ਦੂਤ ਹਨ ਅਤੇ ਇਸ ਲਈ ਇਹਨਾਂ ਦੀ ਰੱਖ—ਰਖਾਵ ਦੇ ਨਾਲ—ਨਾਲ ਇਹਨਾਂ ਦੇ ਰਹਿਣ ਬਸੇਰਿਆਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਜੰਗਲੀ ਜੀਵਾਂ ਦੀਆ ਪਨਾਹਗਾਹਾਂ ਅਤੇ ਜਲਗਾਹਾਂ ਪੰਛੀਆਂ ਦੇ ਅਸਥਾਈ ਰਹਿਣ ਬਸੇਰੇ ਹਨ ਇਸ ਲਈ ਇਹਨਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣਾ ਵੀ ਸਾਡੇ ਲਈ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਰਾਮਸਰ ਸਾਈਟ ਦੇ ਅਧੀਨ ਆਉਂਦੀਆਂ ਪੰਜਾਬ ਦੀਆਂ 6 ਕੌਮਾਂਤਰੀ ਪੱਧਰ ਦੀਆਂ ਜਗਲਾਹਾਂ ਸਰਦੀਆਂ ਅਤੇ ਗਰਮੀਆਂ ਦੀਆ ਦੋਵੇਂ ਰੁੱਤਾ ਦੌਰਾਨ ਪ੍ਰਵਾਸੀ ਪੰਛੀਆ ਲਈ ਅਕਰਸ਼ਕ ਰਹਿਣ ਬਸੇਰਿਆਂ ਦੇ ਤੌਰ *ਤੇ ਪੂਰੀ ਦੁਨੀਆਂ ਵਿਚ ਜਾਣੀਆਂ ਜਾਂਦੀਆਂ ਹਨ। ਲਗਭਗ ਅੱਧੀ ਦੁਨੀਆਂ ਦੇ ਪੰਛੀ ਮੌਸਮੀ ਸਥਿਤੀਆਂ ਤੋਂ ਬਚੱਣ ਲਈ ਇਹਨਾਂ ਜਲਗਾਹਾਂ ਦੇ ਵੱਲ ਪ੍ਰਵਾਸ ਲਈ ਉਡਾਰੀਆਂ ਮਾਰਦੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲੇ ਦੀ ਹਰੀਕੇ ਜਲਗਾਹ ਉਤਰੀ ਭਾਰਤ ਦੀ ਸਭ ਤੋਂ ਵੱਡੀ ਜਲਗਾਹ ਹੈ। ਆਰਕਟਿਕ, ਸਾਇਬੇਰੀਆਂ, ਚੀਨ, ਮੰਗੋਲੀਆ ਅਤੇ ਉਪਰੀ ਹਿਮਾਲਿਆਂ ਤੋਂ ਵੱਡੀ ਗਿਣਤੀ ਵਿਚ ਹਰ ਸਾਲ ਪ੍ਰਵਾਸੀ ਪੰਛੀ ਇੱਥੇ ਆਉਂਦੇ ਹਨ। ਹਰੀਕੇ ਵਿਖੇ ਯੁਰੇਸ਼ੀਅਨ ਕ੍ਰਟ, ਗ੍ਰੇਲੈਗ ਗੋਸ (ਹੰਸ), ਬਾਰ ਹੈਡਗਡਵਾਲ ਅਤੇ ਉਤਰੀ ਸੋਵੇਲਰ ਮਹੱਤਵਪੂਰਨ ਪੰਛੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇੱਥੇ ਬਣੇ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਵੀ ਇਹਨਾਂ ਜੀਵਾਂ ਦੇ ਅਥਾਈ ਸਥਾਨਾਂ ਵਜੋਂ ਕੰਮ ਆਉਂਦੇ ਹਨ ਇਸ ਇਹਨਾ ਜਗਲਾਹਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।

 

Have something to say? Post your comment

 

ਲਾਈਫ ਸਟਾਈਲ

ਹੋਲੀ ਦੇ ਖੁਸ਼ੀਆਂ ਭਰੇ ਜਸ਼ਨਾਂ ਦੇ ਦੌਰਾਨ ਸਿਹਤ ਸੁਰੱਖਿਆ ਨੂੰ ਤਰਜੀਹ ਦੇਣਾ ਮਹੱਤਵਪੂਰਨ

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਕੋਵਿਡ ਤੋਂ ਬਾਅਦ ਟ੍ਰਾਈਸਿਟੀ ਵਿੱਚ ਸ਼ੁਰੂ ਹੋਈ ਸਿਹਤ ਵਾਲੀ ਦੀਵਾਲੀ ਲੈਣ ਦੇਣ ਵਾਲੇ ਗਿਫਟਾਂ ਦੀ ਤਰਜੀਹ ਵੀ ਬਦਲੀ-ਹਰਪ੍ਰੀਤ ਕੌਰ

ਸਿੱਖ ਮਿਨੀਏਚਰ ਪੇਂਟਿੰਗਜ਼ - ਇਕ ਖੋਜ ਦੀ ਯਾਤਰਾ

ਮਿਜ਼ੋਰੰਮ ਦੇ ਰਾਜਪਾਲ ਡਾ. ਕੰਬਾਹਪਤੀ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ

ਚੌਹਾਲ ਨੇਚਰ ਅਵੇਅਰਨੈਸ ਕੈਂਪ ਦੀ ਸਥਾਪਤੀ ਨਾਲ ਖਿੱਤਾ ਦੁਨੀਆਂ ਦੇ ਨਕਸ਼ੇ ਉੱਤੇ ਉੱਭਰੇਗਾ: ਲਾਲ ਚੰਦ ਕਟਾਰੂਚੱਕ

ਜੀਵਨ ਨੂੰ ਬਦਲਣ ਅਤੇ ਊਰਜਾ ਲਈ ਰੋਜ਼ਾਨਾ ਯੋਗ ਕਰਨਾ ਜ਼ਰੂਰੀ- ਨੂਰਾ ਕੌਰ

ਮਾਣ ਧੀਆਂ ਤੇ' ਸੰਸਥਾ ਨੇ ਦਸਵੇਂ ਸਥਾਪਨਾ ਦਿਵਸ ਮੌਕੇ ਕੀਤਾ 100 ਪ੍ਰਸਿੱਧ ਸਖ਼ਸ਼ੀਅਤਾਂ ਨੂੰ ਸਨਮਾਨਿਤ

ਪੰਜਾਂ ਪਾਣੀਆ ਦੇ ਵਾਰਸੋ ! ਆਉ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣ ਲਈ ਆਵਾਜ ਬੁਲੰਦ ਕਰੀਏ

ਗੁਰੂ ਨਾਨਕ ਪਬਲਿਕ ਸਕੂਲ ਵਿਚ ਸੁਨੱਖੀ ਪੰਜਾਬਣ ਦੇ ਆਡੀਸ਼ਨ 5 ਕਰਵਾਏ ਗਏ