ਸੰਸਾਰ

ਪਿਸ਼ਵਾਰ ਦੇ ਵਿਚ ਕਤਲ ਹੋਏ ਸਿੱਖਾਂ ਦਾ ਹੋਇਆ ਅੰਤਮ ਸਸਕਾਰ,ਸਿੱਖਾਂ ਦੇ ਕਤਲ ਦੇ ਰੋਸ ਕਾਰਨ ਪਾਕਿਸਤਾਨ ਵਿਚ ਥਾਂ ਥਾਂ ਤੇ ਮੁਜਹਿਰੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 16, 2022 07:14 PM



ਅੰਮ੍ਰਿਤਸਰ -ਪਾਕਿਸਤਾਨ ਦੇ ਸੂਬਾ ਪਿਸ਼ਾਵਰ ਵਿਚ ਕਲ ਦਹਿਸ਼ਤਪੰਸਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਦੋ ਸਿੱਖ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਦਾ ਅੰਤਮ ਸਸਕਾਰ ਬੀਤੀ ਰਾਤ ਕੀਤਾ ਗਿਆ। ਦੋਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸੜਕ ਤੇ ਰਖ ਕੇ ਸਥਾਨਕ ਸਿੱਖਾਂ ਨੇ ਮੁਜਹਿਰਾ ਕੀਤਾ।ਇਨਾਂ ਸਿੱਖਾਂ ਨੇ ਪਾਕਿਸਤਾਨ ਸਰਕਾਰ ਕੋਲੋ ਮੰਗ ਕੀਤੀ ਕਿ ਦੇਸ਼ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ। ਹਜਾਰਾਂ ਦੀ ਗਿਣਤੀ ਵਿਚ ਪਿਸ਼ਾਵਰ ਦੇ ਸਿੱਖ ਨੌਜਵਾਨ, ਬੱਚੇ, ਬਜੂਰਗ ਤੇ ਮਹਿਲਾਵਾਂ ਸੜਕਾ ਤੇ ਉਤਰ ਆਈਆਂ ਤੇ ਉਨਾਂ ਇਨਾਂ ਸਿੱਖਾਂ ਦੇ ਕਾਤਲਾਂ ਨੂੰ ਜਲਦ ਹਿਰਾਸਤ ਵਿਚ ਲੈ ਕੇ ਸਖਤ ਸਜਾ ਦੇਣ ਦੀ ਮੰਗ ਕੀਤੀ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਪਾਕਿਸਤਾਨ ਵਿਖੇ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਇਨ੍ਹਾਂ ਰੋਸ ਪ੍ਰਦਰਸ਼ਨਾਂ ਧਰਨਿਆਂ ਦੀ ਅਗਵਾਈ ਪਾਕਿਸਤਾਨ ਵਿੱਚ ਵੱਸਦੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਵੱਖ ਵੱਖ ਸਿੱਖ ਆਗੂ ਤੇ ਹਿੰਦੂ ਆਗੂ ਕਰ ਰਹੇ ਹਨ। ਜਿਨ੍ਹਾਂ ਦਾ ਸਹਿਯੋਗ ਉੱਥੋਂ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਤੇ ਹਮਖਿਆਲੀ ਸੰਸਥਾਵਾਂ ਦੇ ਮੁਖੀ ਸਿੱਖਾਂ ਦੇ ਇਨਸਾਫ ਲਈ ਸੜਕਾਂ ਤੇ ਉਤਰਦੇ ਹੋਏ ਨਜ਼ਰ ਆ ਰਹੇ ਹਨ।ਮ੍ਰਿਤਕਾਂ ਦੀ ਯਾਦ ਵਿਚ ਸ੍ਰੀ ਨਨਕਾਣਾ ਸਾਹਿਬ ਸ਼ਹਿਰ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ। ਕਤਲ ਹੋਏ ਦੋਹਾਂ ਨੌਜਵਾਨਾਂ ਦੀ ਯਾਦ ਵਿਚ ਬੀਤੀ ਦੇਰ ਰਾਤ ਵੱਖ ਵੱਖ ਥਾਈਂ ਸਿੱਖ ਨੌਜਵਾਨਾ ਮੋਮਬੱਤੀਆਂ ਜਗਾ ਕੇ ਮ੍ਰਿਤਕ ਸਿੱਖਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ ਗੋਪਾਲ ਸਿੰਘ ਚਾਵਲਾ ਨਨਕਾਣਾ ਸਾਹਿਬ ਨੇ ਦੱਸਿਆ ਕਿ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਆਪਣਾ ਇਸ ਇਨਸਾਫ ਲੈਣ ਲਈ ਸਿੱਖ ਹਿੰਦੂ ਤੇ ਮੁਸਲਮਾਨ ਵੀ ਸੜਕਾਂ ਤੇ ਆਏ ਹਨ। ਸ੍ਰ ਚਾਵਲਾ ਨੇ ਕਿਹਾ ਕਿ ਜਦ ਤਕ ਕੇਪੀਕੇ ਖੈਬਰ ਵਾ ਪਖਤੂਨ ਦੀ ਸਰਕਾਰ ਸਿੱਖਾਂ ਨੂੰ ਇਨਸਾਫ਼ ਨਹੀਂ ਦਿੰਦੀ ਤਾਂ ਉਸ ਸਮੇਂ ਤਕ ਸਿੱਖ ਆਪਣੇ ਹੱਕ ਹਕੂਕ ਲੈਣ ਲਈ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਸ਼ਾਂਤੀ ਤੌਰ ਤੇ ਜਾਰੀ ਰੱਖਣਗੇ। ਪਿਸ਼ਾਵਰ ਤੋਂ ਜਾਣਕਾਰੀ ਦਿੰਦਿਆਂ ਬਾਬਾ ਗੁਰਪਾਲ ਸਿੰਘ ਬਾਬਾ ਇੰਦਰਜੀਤ ਸਿੰਘ ਬਾਬਾ ਹਰਮੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਸ਼ਾਵਰ ਵਿਖੇ ਵੀ ਸਿੱਖਾਂ ਦੇ ਕਤਲੇਆਮ ਨੂੰ ਲੈ ਕੇ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਸ਼ਾਂਤੀਪੂਰਵਕ ਕੀਤੇ ਜਾ ਰਹੇ ਹਨ ਤੇ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿੱਖਾਂ ਦੇ ਕਤਲ ਕਰਨ ਵਾਲੇ ਲੋਕਾਂ ਨੂੰ ਫੌਰਨ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਮ੍ਰਿਤਕਾਂ ਦੇ ਪਿੱਛੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਦੋ ਸਿੱਖ ਨੌਜਵਾਨਾਂ ਦਾ ਕਤਲ ਸੂਬਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਸ਼ਰਮਨਾਕ ਹੈ। ਇਹ ਕੋਈ ਨਵੀਂ ਘਟਨਾ ਨਹੀਂ ਹੈ ਪਿਛਲੇ ਦਿਨੀਂ ਪਿਸ਼ਾਵਰ ਦੇ ਕੋਹਾਟ ਰੋਡ, ਬਡਬੇੜ, ਚਾਰਸਦਾ ਰੋਡ ਅਤੇ ਦਬਗਰੀ ਵਿੱਚ ਸਿੱਖ ਕੌਮ ਦੇ ਨਿਰਦੋਸ਼ ਅਮਨ-ਸ਼ਾਂਤੀ ਕਾਰਕੁੰਨਾਂ ਅਤੇ ਸਮਾਜ ਸੇਵੀ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਮੌਤ ਦੇ ਘਾਟ ਉਤਾਰਿਆ ਗਿਆ ਸੀ। ਜਿਸ ਦੀ ਜਾਂਚ ਅਣਪਛਾਤੇ ਕਾਤਲਾਂ ਖਿਲਾਫ ਕੇਸ ਦਰਜ ਕਰਨ ਲਈ ਹੀ ਕੀਤੀ ਗਈ ਸੀ ਅਤੇ ਜਲਦੀ ਗ੍ਰਿਫਤਾਰੀ ਦੇ ਝੂਠੇ ਦਾਅਵੇ ਕਰਨ ਅਤੇ ਮੀਡੀਆ ਵਿੱਚ ਪੇਸ਼ ਹੋ ਕੇ ਸਿੱਖ ਕੌਮ ਨੂੰ ਖੁਸ਼ ਕਰਨ ਲਈ ਕੀ ਧਾਰਮਿਕ ਸਹਿਣਸ਼ੀਲਤਾ ਦੇ ਅਖੌਤੀ ਮੋਢੀਆਂ ਨੇ ਇਸ ਸਬੰਧੀ ਕੋਈ ਸਾਰਥਿਕ ਕਦਮ ਚੁੱਕੇ ਹਨ। ਜਿਸ ਲਈ ਖ਼ੈਬਰ ਪਖ਼ਤੂਖਵਾ ਸਰਕਾਰ ਜੋ ਕਿ ਸਿੱਖਾਂ ਨੂੰ ਸੁਰੱਖਿਅਤ ਰੱਖਣ ਵਿਚ ਅਸਫਲ ਰਹੀ ਹੈ।

 

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ