ਹਰਿਆਣਾ

ਬੁੱਢਾ ਦਲ ਨੇ ਧਰਮ ਪ੍ਰਚਾਰ ਲਈ ਹਰਿਆਣਾ ਪ੍ਰਾਂਤ ਵਿਚ ਬਾਬਾ ਹਰਵੇਲ ਸਿੰਘ ਸਫੀਦੋ ਅਤੇ ਬਾਬਾ ਜੁਝਾਰ ਸਿੰਘ ਨੂੰ ਸੇਵਾ ਸੋਂਪੀ

ਕੌਮੀ ਮਾਰਗ ਬਿਊਰੋ | June 10, 2022 09:06 PM


ਪਟਿਆਲਾ - ਸ਼੍ਰੋਮਣੀ ਪੰਥ ਅਕਾਲੀ ਬੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਹਰਿਆਣਾ ਪ੍ਰਾਂਤ ਵਿੱਚ ਤਰਲੋਕ ਸਿੰਘ ਸਫੀਦੋ ਮੰਡੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਥਾਂ ਪੁਰ ਧਰਮ ਪ੍ਰਚਾਰ ਦੀ ਸੇਵਾ ਬਾਬਾ ਹਰਵੇਲ ਸਿੰਘ ਸਫੀਦ ਮੰਡੀੋ ਨੂੰ ਸੋਂਪ ਦਿਤੀ ਹੈ।
ਅੱਜ ਗੁੁ: ਬਾਬਾ ਬੰਬਾ ਸਿੰਘ ਬਗੀਚੀ ਵਿਖੇ ਇਕ ਸਧਾਰਨ ਗੁਰਮਤਿ ਸਮਾਗਮ ਉਪਰੰਤ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਹਰਿਆਣਾ ਪਰਾਂਤ ਵਿਚ ਧਰਮ ਪ੍ਰਚਾਰ ਨੂੰ ਤੇਜ ਕਰਨ ਲਈ ਜਥੇਦਾਰ ਹਰਵੇਲ ਸਿੰਘ ਨੂੰ ਸੇਵਾ ਸੋਂਪੀ ਗਈ ਹੈ। ਉਨ੍ਹਾਂ ਦੇ ਸਹਿਯੋਗ ਵਜੋਂ ਮੀਤ ਜਥੇਦਾਰ ਬਾਬਾ ਜੁਝਾਰ ਸਿੰਘ ਪਿੰਡ ਬਲੌਣ ਤਹਿਸੀਲ ਅਸੰਦ ਜ਼ਿਲਾਂ ਕਰਨਾਲ ਨੂੰ ਨਿਯੁਕਤ ਕੀਤਾ ਗਿਆ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਇਹ ਬੁੱਢਾ ਦਲ ਦੀਆਂ ਪ੍ਰੰਪਰਾਵਾਂ, ਮਰਿਯਾਦਾ ਵਿਚ ਰਹਿ ਕੇ ਕੰਮ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਬੁੱਢਾ ਦਲ ਦੀ ਮਰਿਯਾਦਾ ਅਤੇ ਸਿੱਖ ਸਿਧਾਤਾਂ ਵਿਰੁਧ ਕੋਈ ਵੀ ਪ੍ਰਚਾਰ ਬਰਦਾਸ਼ਤ ਨਹੀ ਹੋਵੇਗਾ। ਇਨ੍ਹਾਂ ਨਿਯੁਕਤ ਹੋਏ ਜਥੇਦਾਰਾਂ ਨੁੰ ਬੁੱਢਾ ਦਲ ਵਲੋ ਨਿਯੁਕਤੀ ਪੱਤਰ ਅਤੇ ਸ੍ਰੀ ਸਾਹਿਬ ਬਾਬਾ ਬਲਬੀਰ ਸਿੰਘ ਜੀ ਨੇ ਦੇ ਕੇ ਸਨਮਾਨਤ ਕੀਤਾ ਅਤੇ ਵਧਾਈ ਦਿਤੀ। ਇਸ ਸਮੇਂ ਸੰਤ ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਮਹਿਤਾਬ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮੇਤ ਬੁੱਢਾ ਦਲ ਦੇ ਨਿਹੰਗ ਸਿੰਘ ਸ਼ਾਮਲ ਸਨ।

 

Have something to say? Post your comment

 

ਹਰਿਆਣਾ

ਵਿਜੇ ਸੰਕਲਪ ਰੈਲੀ ਦੌਰਾਨ ਮੀਂਹ, ਮਨੋਹਰ ਲਾਲ ਨੇ ਕਿਹਾ- ਇੰਦਰ ਦੇਵ ਨੇ ਇੰਦਰਜੀਤ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ

ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕਮਿਸ਼ਨ ਸਖਤ, ਵੱਖ-ਵੱਖ ਏਜੰਸੀਆਂ ਵੱਲੋਂ ਰੱਖੀ ਜਾ ਰਹੀ ਪੈਨੀ ਨਜਰ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ