ਖੇਡ

ਤੈਰਾਕੀ ਤੇ ਵਾਟਰਪੋਲੋ ਚੈਂਪੀਅਨਸ਼ਿਪ ਮੌਕੇ 6 ਖਿਡਾਰੀਆਂ ਦੀ ‘ਜੂਨੀਅਰ ਨੈਸ਼ਨਲ ਸਵੀਮਿੰਗ ਕੈਂਪ’ ਲਈ ਹੋਈ ਚੋਣ

ਕੌਮੀ ਮਾਰਗ ਬਿਊਰੋ | July 02, 2022 08:06 PM

ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਤੈਰਾਕੀ ਤੇ ਵਾਟਰਪੋਲੋ ਚੈਂਪੀਅਨਸ਼ਿਪ ’ਚ ‘ਜੂਨੀਅਰ ਨੈਸ਼ਨਲ ਸਵੀਮਿੰਗ ਕੈਂਪ’ ਲਈ ਚੁਣੇ ਗਏ 6 ਖਿਡਾਰੀਆਂ (ਲੜਕਿਆਂ) ਦੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਹੌਂਸਲਾ ਅਫ਼ਜਾਈ ਕਰਦਿਆਂ ਉਕਤ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ। ’ਵਰਸਿਟੀ ਵਿਖੇ ਆਯੋਜਿਤ ਉਕਤ ਚੈਂਪੀਅਨਸ਼ਿਪ ਜਿਸ ਦਾ ਉਦਘਾਟਨ ਪ੍ਰਿੰ: ਡਾ. ਮਹਿਲ ਸਿੰਘ ਦੁਆਰਾ ਕੀਤਾ ਗਿਆ ਸੀ, ’ਚ ਸੂਬੇ ਭਰ ’ਚੋਂ 14 ਅਤੇ 17 ਤੋਂ ਘੱਟ ਉਮਰ ਵਰਗ ਦੇ ਕਰੀਬ 250 ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਹਿੱਸਾ ਲਿਆ ਸੀ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਜਿੱਥੇ ਉਕਤ ਖਿਡਾਰੀਆਂ ਦੇ ਚੁਣੇ ਜਾਣ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ, ਉਥੇ ਉਨ੍ਹਾਂ ਦੱਸਿਆ ਕਿ ਪੰਜਾਬ ਸਵੀਮਿੰਗ ਐਸੋਸੀਏਸ਼ਨ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ‘45ਵੀਂ ਜੂਨੀਅਰ ਪੰਜਾਬ ਸਵੀਮਿੰਗ’ (ਲੜਕੇ ਅਤੇ ਲੜਕੀਆਂ) ’ਚ ਖਿਡਾਰੀਆਂ ਨੇ ਆਪਣੀ ਤੈਰਾਕੀ ਅਤੇ ਵਾਟਰਪੋਲੋ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਵੀਮਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਬਲਰਾਜ ਸ਼ਰਮਾ ਦੀ ਦੇਖ ਰੇਖ ਕਰਵਾਈ ਗਈ ਇਸ ਮੁਕਾਬਲੇਬਾਜ਼ੀ ’ਚ ਜ਼ਿਲ੍ਹੇ ਦੀਆਂ ਲੜਕੀਆਂ ਹਰਲੀਨ ਕੌਰ, ਇਨਾਇਤ ਢਿੱਲੋਂ, ਸਬਰੀਨ ਕੌਰ ਨੇ 2-2 ਕਾਂਸੀ ਦੇ ਤਗਮੇ ਅਤੇ ਪ੍ਰਿਯੰਕਾ ਸ਼ਰਮਾ ਨੇ 3 ਕਾਂਸੇ ਦੇ ਤਗਮੇ ਜਿੱਤੇ। ਜਦ ਕਿ ਗਰੁੱਪ 1 ਅਤੇ 2 ’ਚ ਮੋਹਾਲੀ ਨੇ 360 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ’ਤੇ ਮੋਰਚਾ ਫ਼ਤਿਹ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਉਕਤ ਚੁਣੇ ਗਏ ਖਿਡਾਰੀ ’ਚੋਂ ਖ਼ਾਲਸਾ ਕਾਲਜ ਦੇ ਬੀ. ਏ. ਦਾ ਵਿਦਿਆਰਥੀ ਮਹਾਂਬੀਰ ਸਿੰਘ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚੋਂ ਰਣਬੀਰ ਸਿੰਘ (+2 ਜਮਾਤ ), ਗੁਰਮੀਤ ਸਿੰਘ (9 ਜਮਾਤ), ਅਗਮ ਕੁਮਾਰ ਤੇ ਰਵੀ ਸਿੰਘ (10 ਜਮਾਤ) ਅਤੇ ਮਨਤੇਜ ਸਿੰਘ (+1 ਜਮਾਤ) ਦੇ ਨਾਮ ਜ਼ਿਕਰਯੋਗ ਹਨ।

ਪ੍ਰਿੰ: ਡਾ. ਮਹਿਲ ਸਿੰਘ ਨੇ ਜਿੱਥੇ ਜੇਤੂ ਨੂੰ ਆਉਣ ਵਾਲੀ ਪ੍ਰਤੀਯੋਗਤਾ ’ਚ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਨ ਲਈ ਉਤਸ਼ਾਹਿਤ ਕੀਤਾ, ਉਥੇ ਉਨ੍ਹਾਂ ਉਕਤ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੇ ਹੋਰਨਾਂ ਖਿਡਾਰੀਆਂ ਨੂੰ ਹਿੰਮਤ ਨਾਲ ਹਾਰਨ ਅਤੇ ਅਗਾਂਹ ਭਵਿੱਖ ’ਚ ਆਉਣ ਵਾਲੇ ਮੁਕਾਬਲਿਆਂ ’ਚ ਪੂਰੀ ਦਲੇਰੀ ਅਤੇ ਸਖ਼ਤ ਮਿਹਨਤ ਕਰਕੇ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਸਾਨੂੰ ਆਉਣ ਵਾਲੇ ਵੱਡੇ ਵੱਡੇ ਮੁਕਾਬਲਿਆਂ ਲਈ ਤਿਆਰ-ਬਰ-ਤਿਆਰ ਰਹਿਣ ਲਈ ਹੌਂਸਲਾ ਵਧਾਉਂਦੇ ਹਨ, ਉਥੇ ਖੇਡਾਂ ਪ੍ਰਤੀ ਬਰੀਕੀਆਂ ਤੋਂ ਵੀ ਜਾਣੂ ਕਰਵਾਉਂਦੇ ਹਨ।

ਇਸ ਮੁਕਾਬਲੇ ਦੇ ਅਖ਼ੀਰਲੇ ਦਿਨ ਜੇਤੂਆਂ ਨੂੰ ਤੈਰਾਕੀ ਫ਼ੈਡਰੇਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਬਲਰਾਜ ਸ਼ਰਮਾ ਤੇ ਜ਼ਿਲ੍ਹਾ ਕਾਰਜਕਾਰੀ ਡੀ. ਐਸ. ਓ. ਇੰਦਰਵੀਰ ਸਿੰਘ ਨੇ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਹੋਰਨਾਂ ’ਚ ਖ਼ਾਲਸਾ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਜ਼ਿਲਾ ਸਵੀਮਿੰਗ ਕੋਚ ਵਿਨੋਦ ਸਾਗਵਾਨ, ਬਾਕਸਿੰਗ ਕੋਚ ਬਲਜਿੰਦਰ ਸਿੰਘ, ਰਜਿੰਦਰ ਕੁਮਾਰ ਲਵਲੀ, ਅਜੈ ਮਹਿਰਾ, ਭਾਨੂੰ ਸਿੱਕਾ, ਪਵਨ ਕੁਮਾਰ ਆਦਿ ਮੌਜ਼ੂਦ ਸਨ।

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ