ਸੰਸਾਰ

ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿਖ ਐਮਪੀ ਪ੍ਰੀਤ ਕੌਰ ਗਿਲ ਅਤੇ ਢੇਸੀ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | November 27, 2022 05:18 PM

ਨਵੀਂ ਦਿੱਲੀ -ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਬਰਤਾਨਿਆ ਦੇ ਸਿਖ ਐਮਪੀ ਅਤੇ ਬਰਤਾਨਿਆ ਆਲ ਪਾਰਟੀ ਪਾਰਲੀਮੇਨਟਰੀ ਗਰੁਫ ਫਾਰ ਸਿੱਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿਲ ਅਤੇ ਵਾਈਸ ਚੇਅਰ ਤਨਮਨਜੀਤ ਸਿੰਘ ਢੇਸੀ ਨਾਲ ਉਚੇਚੇ ਤੌਰ ਤੇ ਇਕ ਬਹੁਤ ਹੀ ਅਹਿਮ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਪੁਤਰ ਸਿਧੂ ਮੁਸੇਵਾਲੇ ਦੇ ਕਤਲ ਦੀ ਦੂਖਭਰੀ ਕਹਾਣੀ ਦਸ ਕੇ ਇਨਸਾਫ ਦਿਵਾਉਣ ਵਿਚ ਮਦਦ ਕਰਨ ਦੀ ਭਾਵੁਕ ਭਰੀ ਅਪੀਲ ਕੀਤੀ । ਜਿਸ ਨੂੰ ਸੁਣਨ ਉਪਰੰਤ ਸਿੱਖ ਐਮ ਪੀਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਦੇਂ ਹੋਏ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਸਿੱਖ ਤੁਹਾਡੇ ਨਾਲ ਹਨ ਤੇ ਤੁਹਾਡੇ ਵਲੋਂ ਆਪਣੇ ਪੁਤਰ ਦੇ ਇਨਸਾਫ ਲਈ ਲੜੀ ਜਾ ਰਹੀ ਲੜਾਈ ਵਿਚ ਅਸੀਂ ਤੁਹਾਡੇ ਨਾਲ ਖੜੇ ਹਾਂ । ਸਾਡੇ ਕੋਲੋ ਜਿਤਨੀ ਹੋ ਸਕੇਗੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਸਿਧੂ ਦਾ ਆਪਣੇ ਗਾਣਿਆ ਰਾਹੀ ਸਿੱਖੀ ਦਾ ਨਾਮ ਸੰਸਾਰ ਭਰ ਵਿਚ ਫੈਲਾੳਣ ਦਾ ਬਹੁਤ ਵਡਾ ਯੋਗਦਾਨ ਹੈ ਤੇ ਇੱਥੇ ਬਰਤਾਨਿਆ ਅੰਦਰ ਦੇ ਕਲਾਕਾਰਾਂ ਵਿਚ ਵੀ ਉਸ ਦਾ ਬਹੁਤ ਮਾਣ ਸਤਿਕਾਰ ਹੈ । ਇਸ ਲਈ ਮੌਜੁਦਾ ਸਰਕਾਰ ਨੂੰ ਵੀ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣਾ ਚਾਹੀਦਾ ਹੈ ।

Have something to say? Post your comment

 

ਸੰਸਾਰ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ