BREAKING NEWS
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ  ਪ੍ਰਾਜੈਕਟ ਨੂੰ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਦਿੱਤੇ ਆਦੇਸ਼ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ: ਮੀਤ ਹੇਅਰਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਡਰੱਗ ਮਨੀ ਸਮੇਤ ਵਿਅਕਤੀ ਗ੍ਰਿਫ਼ਤਾਰਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ਲਈ ਜਿਥੇ ਸਰਕਾਰਾਂ ਜਿੰਮੇਵਾਰ ਹਨ ਉਥੇ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਦੇ ਰੋਲ ਨੂੰ ਘਟਾ ਕੇ ਨਹੀ ਦੇਖਿਆ ਜਾ ਸਕਦਾ- ਪ੍ਰੋਫੈਸਰ ਬਲਜਿੰਦਰ ਸਿੰਘਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਏਰੋਪੜ ਜ਼ਿਲ੍ਹੇ ਵਿੱਚ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਰਚੇ ਜਾਣਗੇ ਤਕਰੀਬਨ 2.03 ਕਰੋੜ ਰੁਪਏ: ਡਾ. ਨਿੱਜਰ

ਮਨੋਰੰਜਨ

ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੇ ਜਾਣ 'ਤੇ ਡਾ. ਕ੍ਰਿਤੀਕਾ ਖੁੰਗਰ ਦਾ ਹੋਇਆ ਸਨਮਾਨ

ਕੌਮੀ ਮਾਰਗ ਬਿਊਰੋ | November 29, 2022 07:05 PM

 

ਸਿਰਸਾ- ਹਾਲ ਹੀ 'ਚ ਐਨਸੀਆਰ 'ਚ ਆਯੋਜਿਤ ਮਿਸ ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਮੁਕਾਬਲੇ 'ਚ ਮਿਸਿਜ ਇੰਡੀਆ ਫੈਸ਼ਨਿਸ਼ਟਾ 2022 ਚੁਣੀ ਗਈ ਡਾ. ਕ੍ਰਿਤੀਕਾ ਖੁੰਗਰ ਦੇ ਸਨਮਾਨ ਚ ਵੂਮੈਨ ਡੇਡੀਕੈਸ਼ਨ ਵਲੋਂ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਨਰ ਵਹੀਲ ਕਲੱਬ ਦੀ ਮੈਂਬਰ ਮਧੂ ਮਹਿਤਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣ ਤੋਂ ਇਲਾਵਾ ਡਾ. ਕ੍ਰਿਤੀਕਾ ਖੁੰਗਰ ਦੇ ਪਰਿਵਾਰਿਕ ਮੈਂਬਰ ਪਿਤਾ ਰਾਜਕੁਮਾਰ ਖੁੰਗਰ ,  ਮਾਤਾ ਮਧੂ ਖੁੰਗਰ , ਭਰਾ ਇਸ਼ਾਨ ਖੁੰਗਰ  ਭਾਬੀ ਹਿਤੈਸ਼ੀ ਖੁੰਗਰ ਅਤੇ ਪਤੀ ਰੁਪਿੰਦਰ ਸਚਦੇਵਾ ਆਦਿ ਵੀ ਹਾਜਿਰ ਸਨ । ਇਸ ਮੌਕੇ ਵੂਮੈਨ ਡੇਡੀਕੈਸ਼ਨ ਵਲੋਂ ਡਾ. ਕ੍ਰਿਤੀਕਾ ਖੁੰਗਰ ਨੂੰ ਵੂਮੈਨ ਡੇਡੀਕੈਸ਼ਨ ਦਾ ਬ੍ਰਾਂਡ ਅੰਬੈਸਡਰ ਵੀ ਚੁਣਿਆ ਗਿਆ । ਬੇਟੀ ਦੀ ਇਸ ਬਹੁਤ ਹੀ ਵੱਡੀ ਪ੍ਰਾਪਤੀ 'ਤੇ ਬਹੁਤ ਹੀ ਖੁਸ਼ ਹੋਏ ਪਿਤਾ ਰਾਜਕੁਮਾਰ ਖੁੰਗਰ ਤੇ  ਮਾਤਾ ਮਧੂ ਖੁੰਗਰ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਇਸ ਸਫਲਤਾ 'ਤੇ ਮਾਣ ਹੈ । ਜੋ ਲੋਕ ਬੇਟੀਆਂ ਨੂੰ ਬੋਝ ਸਮਝਦੇ ਹਨ ਉਹਨਾਂ ਲਈ ਸਾਡੀ ਬੇਟੀ ਨੇ ਇਕ ਅਨੋਖਾ ਉਦਾਹਰਣ ਪੇਸ਼ ਕਰਕੇ ਅਜਿਹੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕੀਤਾ ਹੈ ਕਿ ਅੱਜ ਬੇਟੀਆਂ ਬੋਝ ਨਹੀਂ ਹਨ , ਜਰੂਰਤ ਹੈ ,  ਉਹਨਾਂ ਨੂੰ ਚੰਗੇ ਸੰਸਕਾਰ ਦੇਣ ਦੀ ਅਤੇ ਬੇਟਿਆਂ ਦੇ ਬਰਾਬਰ  ਹੱਕ ਦੇਣ ਦੀ । ਡਾ. ਕ੍ਰਿਤੀਕਾ ਖੁੰਗਰ ਦੇ ਭਰਾ ਇਸ਼ਾਨ ਖੁੰਗਰ ਅਤੇ ਭਾਬੀ ਹਿਤੈਸ਼ੀ ਖੁੰਗਰ ਨੇ ਕਿਹਾ ਕਿ ਕ੍ਰਿਤੀਕਾ ਨੇ ਮਾਪਿਆਂ ਦੇ ਸਹਿਯੋਗ ਅਤੇ ਅਪਣੀ ਮੇਹਨਤ ਨਾਲ ਜੋ ਮੰਜਿਲ ਹਾਸਿਲ ਕੀਤੀ ਹੈ , ਉਹ ਕਾਬਿਲੇ ਤਾਰੀਫ ਹੈ ਅਤੇ ਉਸਦੀ ਪ੍ਰਾਪਤੀ 'ਤੇ ਸਾਨੂੰ ਬਹੁਤ ਮਾਣ ਹੈ । ਡਾ. ਕ੍ਰਿਤੀਕਾ ਦੇ ਪਤੀ ਰੁਪਿੰਦਰ ਸਚਦੇਵਾ ਨੇ ਕਿਹਾ ਕਿ ਇਕ ਔਰਤ ਲਈ ਘਰ ਨੂੰ ਸੰਭਾਲਣ ਦੇ ਨਾਲ ਨਾਲ ਇਸ ਤਰਾਂ ਦੇ ਮੁਕਾਬਲਿਆਂ ਚ ਹਿੱਸਾ ਲੈਣਾ ਅਪਣੇ ਆਪ 'ਚ ਬੇਮਿਸਾਲ ਹੈ । ਕ੍ਰਿਤੀਕਾ ਨੇ ਨਾ ਸਿਰਫ ਅਪਣੇ ਘਰ ਨੂੰ ਬਾਖੂਬੀ ਸੰਭਾਲਿਆ ਸਗੋਂ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਦੇ ਨਾਲ ਨਾਲ ਅਪਣੀ ਨੌਕਰੀ ਨੂੰ ਵੀ ਵਧੀਆ ਤਰੀਕੇ ਨਾਲ ਚਲਾਇਆ । ਜਦੋਂ ਡਾ. ਕ੍ਰਿਤੀਕਾ ਨੂੰ ਫੈਸ਼ਨ ਦੇ ਬਾਰੇ 'ਚ ਰੁਚੀ ਨੂੰ ਲੈਕੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਫੈਸ਼ਨ ਹਰ ਲੜਕੀ ਅਤੇ ਔਰਤ ਚ ਹੁੰਦਾ ਹੈ , ਜੇਕਰ ਇਕ ਔਰਤ ਅਤੇ ਲੜਕੀ ਇਹ ਦਿਲੋਂ ਮਹਿਸੂਸ ਕਰੇ ਕਿ ਉਹ ਸੁੰਦਰ ਹੈ ਤਾਂ ਇਸਤੋਂ ਵੱਡੀ ਸੁੰਦਰਤਾ ਹੋਰ ਕੋਈ ਹੋ ਨਹੀਂ ਸਕਦੀ । ਉਹਨਾਂ ਕਿਹਾ ਕਿ ਅੱਜ ਨਾਰੀ ਕਿਸੇ ਵੀ ਖੇਤਰ 'ਚ ਪੁਰਸ਼ਾਂ ਨਾਲੋਂ ਪਿੱਛੇ ਨਹੀਂ ਹੈ । ਜਰੂਰਤ ਹੈ ਦ੍ਰਿੜ ਇਰਾਦੇ ਨਾਲ ਅੱਗੇ ਵੱਧਣ ਦੀ । ਇਸ ਮੌਕੇ ਇਨਰ ਵਹੀਲ ਕਲੱਬ ਦੀ ਮੈਂਬਰ ਮਧੂ ਮਹਿਤਾ ਨੇ ਕਿਹਾ ਕਿ ਡਾ. ਕ੍ਰਿਤੀਕਾ ਖੁੰਗਰ ਨਾ ਸਿਰਫ ਸਿਰਸਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ ਸਗੋਂ ਨਾਰੀ ਸਮਾਜ ਦਾ ਵੀ ਮਾਣ ਵਧਾਇਆ ਹੈ । ਉਹਨਾਂ ਮਹਿਲਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਅਪਣੀ ਰੁਚੀ ਅਨੁਸਾਰ ਖੇਤਰ ਦੀ ਚੋਣ ਕਰਨ ਤਾਂ ਜੋ ਅੱਗੇ ਚੱਲਕੇ ਪਰਿਵਾਰ ਅਤੇ ਜਿਲੇ ਦਾ ਨਾਮ ਰੋਸ਼ਨ ਕਰ ਸਕਣ ।

Have something to say? Post your comment

ਮਨੋਰੰਜਨ

3 ਦਿਨਾਂ 'ਚ ਪਠਾਨ' ਦੇ ਕਲੈਕਸ਼ਨ 313 ਕਰੋੜ ਤੋਂ ਪਾਰ

26ਵੇਂ ਕੌਮੀ ਯੂਵਕ ਮੇਲੇ ਵਿੱਚ ਚੰਡੀਗੜ੍ਹ ਦੀ ਲੁੱਡੀ ਨਾਚ ਨੇ ਪਾਈ ਧਮਾਲ

ਕੀ ਕਿਆਰਾ-ਸਿਧਾਰਥ ਦਾ ਵਿਆਹ ਰਾਜਸਥਾਨ 'ਚ 6 ਫਰਵਰੀ ਨੂੰ....?

 'ਬਿੱਗ ਬੌਸ 16' ਪ੍ਰਤੀਯੋਗੀ ਵਿਰੁੱਧ ਜਾਤੀਵਾਦੀ ਟਿੱਪਣੀ ਦਾ ਲਿਆ ਐਨ.ਸੀ.ਐਸ.ਸੀ ਨੇ ਗੰਭੀਰ ਨੋਟਿਸ

ਜਸਬੀਰ ਕੈਂਥ ਨੇ ਹਿੰਦੀ ਫਿਲਮ 'ਵਧ' ਦਾ ਟਾਈਟਲ ਗੀਤ ਗਾ ਕੇ ਮੁਕਤਸਰ ਦਾ ਨਾਂ ਚਮਕਾਇਆ

ਮਾਤਾ ਖੀਵੀ ਜੀ ਸੇਵਾ ਸੁਸਾਇਟੀ ਦੇ ਹਰਮੀਤ ਸਿੰਘ ਸਲੂਜਾ ਬਾਲੀਵੁੱਡ ਸਟਾਰ ਅਨੁਪਮ ਖੈਰ ਨਾਲ ਕੀਤੀ ਮੁਲਾਕਾਤ

ਬਾਲੀਵੁੱਡ ਅਦਾਕਾਰ ਰਕੁਲ ਪ੍ਰੀਤ ਸਿੰਘ ਵਲੋਂ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਦਾ ਵੀਡੀਓ ਗੀਤ "ਸ਼ਿਖਰ ਦੁਪਹਿਰਾ ਦਾ ਪੋਸਟਰ ਰਿਲੀਜ਼

ਵੈੱਬ ਸੀਰੀਜ਼ 'ਰਹਿਦਾਰੀਆਂ' ਖੋਲੇਗੀ ਫਰਜ਼ੀ ਟਰੈਵਲ ਏਜੰਟਾਂ ਦੇ ਭੇਦ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਐਨਆਈਏ ਨੇ ਕੀਤੀ ਪੁੱਛਗਿੱਛ

ਸ਼ਾਸਤਰੀ ਸੰਗੀਤ ਗਾਇਨ ਵਿੱਚ ਜੀਸੀਜੀ 11 ਕਾਲਜ ਦੀ ਪੂਜਾ ਨੇਗੀ ਨੇ ਪਹਿਲਾ ਸਥਾਨ ਹਾਸਿਲ ਕੀਤਾ