ਧਰਮ

ਗੀਤਾ ਵਿਚ ਦਿੱਤਾ ਗਿਆ ਵਿਸ਼ਵ ਸ਼ਾਂਤੀ, ਪ੍ਰੇਮ ਅਤੇ ਭਾਈਚਾਰਾ ਦਾ ਸੰਦੇਸ਼ ਹਰ ਮਨੁੱਖ ਲਈ ਮੌਜੂਦਾ ਸਮੇਂ ਦੀ ਜਰੂਰਤ - ਮੁੱਖ ਮੰਤਰੀ ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | April 28, 2023 07:28 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸ੍ਰੀਮਤਭਗਵਦ ਗੀਤਾ ਦੇ ਸਾਰਵਭੌਮਿਕ ਗਿਆਨ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੇ ਫਲਸਰੂਪ ਇਸ ਵਾਰ ਆਸਟ੍ਰੇਲਿਆ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਮਨਾਇਆ ਜਾ ਰਿਹਾ ਹੈ। ਆਸਟ੍ਰੇਲਿਆ ਦੇ ਕੈਨਬਰਾ ਦੇ ਫੈਡਰਲ ਪਾਰਲਿਆਮੈਂਟ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਦੇ ਉਦਘਾਟਨ ਮੌਕੇ 'ਤੇ ਅੱਜ ਵਰਚੂਅਲੀ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਪੂਰਾ ਸੰਸਾਰ ਯੁੱਧ, ਅੱਤਵਾਦ, ਹਿੰਸਾ ਤੇ ਤਨਾਵ ਦਾ ਸਾਹਮਣਾ ਕਰ ਰਿਹਾ ਹੈ, ਇਸ ਸਮੇਂ ਗੀਤਾ ਵਿਚ ਦਿੱਤਾ ਗਿਆ ਵਿਸ਼ਵ ਸ਼ਾਂਤੀ , ਪ੍ਰੇਮ ਅਤੇ ਭਾਈਚਾਰਾ ਦਾ ਸੰਦੇਸ਼ ਹਰ ਮਨੁੱਖ ਲਈ ਮੌਜੂਦਾ ਸਮੇਂ ਦੀ ਜਰੂਰਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਭਾਂਰਤੀਆਂ ਵਿਸ਼ੇਸ਼ਕਰ ਹਰਿਆਣਾਵਾਸੀਆਂ ਲਈ ਇਹ ਮਾਣ ਦੀ ਗਲ ਹੈ ਕਿ ਆਸਟ੍ਰੇਲਿਆ ਦੀ ਸਵੈਸੇਵੀ ਸੰਸਥਾਵਾਂ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੰਯੁਕਤ ਯਤਨਾਂ ਨਾਲ ਆਸਟ੍ਰੇਲਿਆ ਦੀ ਪਵਿੱਤਰ ਧਰਤੀ 'ਤੇ ਕੌਮਾਂਤਰੀ ਗੀਤਾ ਮਹਾਉਤਸਵ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰਬੰਧ ਵਿਚ ਸਹਿਯੋਗ ਕਰਨ ਵਾਲੀ ਸਾਰੇ ਸੰਸਥਾਵਾਂ ਦਾ ਦਿਲੋ ਧੰਨਵਾਦ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ ਇਕ ਅਜਿਹਾ ਅਲੋਕਿਕਕ ਪ੍ਰਕਾਸ਼ ਪੂੰਜ ਹੈ, ਜੋ ਸਮੇਂ, ਦੇਸ਼ ਅਤੇ ਸੀਮਾਵਾਂ ਤੋਂ ਪਰੇ ਹੈ, ਜੋ ਸਰਵਕਾਲਿਕ, ਸਰਵਭੌਮਿਕ ਅਤੇ ਚਿਰਸਥਾਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰਮੋਦੀ ਕਹਿੰਦੇ ਹਨ ਕਿ ਸ੍ਰੀਮਦਭਗਵਦ ਗੀਤਾ ਜੀਵਨ ਦੇ ਵੱਖ-ਵੱਖ ਪਹਿਲੂਆਂ ਦੇ ਲਈ ਸਾਰਥਕ ਹੈ। ਉਨ੍ਹਾਂ ਦੇ ਮਾਰਗਦਰਸ਼ਨ ਨਾਲ ਹਰਿਆਣਾ ਸਰਕਾਰ ਗੀਤਾ ਦੇ ਇਸ ਗਿਆਨ ਨੂੰ ਦੁਨੀਆ ਦੇ ਕੌਨੇ-ਕੌਨੇ ਤਕ ਪਹੁੰਚਾਉਣ ਲਈ ਯਤਨ ਕਰ ਰਹੀ ਹੈ।

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੀ ਅਗਵਾਈ ਹੇਠ ਇਕ ਵਫਦ ਆਸਟ੍ਰੇਲਿਆ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਹਿੱਸਾ ਲੈਣ ਲਈ ਗਿਆ ਹੈ। ਵਫਦ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਪਾਣੀਪਤ ਦੇ ਵਿਧਾਇਕ ਮਹਿਪਾਲ ਢਾਂਡਾ ਸ਼ਾਮਿਲ ਹਨ।

ਭਗਵਾਨ ਸ੍ਰੀਕ੍ਰਿਸ਼ਣ ਨੇ ਜਿਸ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਗੀਤਾ ਦਾ ਅਮਰ ਸੰਦੇਸ਼ ਦਿੱਤਾ ਸੀ, ਉਸ ਸੂਬੇ ਦਾ ਮੁੱਖ ਮੰਤਰੀ ਹੋਣ ਦਾ ਮੈਨੂੰ ਮਾਣ ਹੈ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਮਹਾਨ ਭਾਰਤ ਦੇ ਉਸ ਛੋਟੇ ਤੋਂ ਸੂਬਾ ਹਰਿਆਣਾ ਦਾ ਮੁੱਖ ਮੰਤਰੀ ਹਾਂ ਜਿੱਥੇ ਕੁਰੂਕਸ਼ਤੇਰ ਦੀ ਪਵਿੱਤਰ ਧਰਤੀ 'ਤੇ ਭਗਵਾਨ ਸ੍ਰੀਕ੍ਰਿਸ਼ਣ ਨੇ 5160 ਸਾਲ ਪਹਿਲਾਂ ਗੀਤਾ ਰਾਹੀਂ ਕਰਮ ਯੋਗ ਦਾ ਅਮਰ ਸੰਦੇਸ਼ ਦਿੱਤਾ ਸੀ, ਜੋ ਸਦੀਆਂ ਤਕ ਮਨੁੱਖ ਦਾ ਮਾਰਗਦਰਸ਼ਨ ਕਰਦਾ ਰਹੇਗਾ। ਗੀਤਾ ਵਿਚ ਕੁਰੂਕਸ਼ੇਤਰ ਨੂੰ ਧਰਮਖੇਤਰ ਦੀ ਪਰਿਭਾਸ਼ਾ ਦਿੱਤੀ ਗਈ ਹੈ। ਸਰਵ ਧਰਮ ਸਦਭਾਵ ਦੀ ਇਹ ਪਵਿੱਤਰ ਧਰਤੀ ਦੇਸ਼ ਵਿਦੇਸ਼ ਦੇ ਲੋਕਾਂ ਦਾ ਤੀਰਥ ਸਥਾਨ ਹੈ।

ਉਨ੍ਹਾਂ ਨੇ ਇਸ ਪ੍ਰਬੰਧ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕੌਮਾਂਤਰੀ ਗੀਤਾ ਮਹਾਉਤਸਵ ਆਸਟ੍ਰੇਲਿਆ ਦੇ ਲੋਕਾਂ ਨੇ ਗੀਤਾ ਦੇ ਪ੍ਰਤੀ ਜੋ ਆਸਥਾ ਅਤੇ ਸ਼ਰਧਾ ਅਤੇ ਉਤਸਾਹੀ ਦਿਖਾਇਆ ਹੈ, ਉਨ੍ਹਾਂ ਦਾ ਸ਼ਬਦਾਂ ਵਿਚ ਵਰਨਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਗੀਤਾ ਦੀ ਪਵਿੱਤਰ ਭੁਮੀ ਕੁਰੂਕਸ਼ੇਤਰ ਆਉਣ ਦਾ ਵੀ ਸੱਦਾ ਦਿੱਤਾ।

ਗੀਤਾ ਕਰਮਯੋਗ ਦਾ ਸ਼ਸਤਰ

ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਮਨੁੱਖਾਂ ਨੂੰ ਆਪਣੀ ਜਿਮੇਵਾਰੀ ਸਹੀ ਢੰਗ ਨਾਲ ਨਿਭਾਉਣ , ਨਿਆਂਪੂਰਣ ਕਰਮ ਕਰਨ ਅਤੇ ਸਮਾਜਿਕ ਵਿਵਸਥਾਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ। ਗੀਤਾ ਵਿਚ ਜਿਮੇਵਾਰੀ ਪਾਲਣ ਅਤੇ ਕਰਮ ਕਰਨ 'ਤੇ ਚੋਰ ਦਿੱਤਾ ਗਿਆ ਹੈ, ਇਸ ਲਈ ਗੀਤਾ ਨੂੰ ਕਰਮਯੋਗ ਦਾ ਸ਼ਸਤਰ ਵੀ ਕਿਹਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਗੀਤਾ ਦੇ ਸ਼ਲੋਕ ਵਿਚ ਕਿਹਾ ਗਿਆ ਕਿ ਕਰਮ ਕਰੋ ਅਤੇ ਫੱਲ ਦੀ ਚਿੰਤਾ ਨਾ ਕਰੋ। ਉਨ੍ਹਾਂ ਨੇ ਕਿਹਾ ਕਿ ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਣ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਅਹਿੰਕਾਰ ਨਹੀਂ ਕਰਨਾ ਚਾਹੀਦਾ ਹੈ, ਕਿਉਕਿ ਸੱਭ ਕੁੱਝ ਉਸ ਪਰਮਾਤਮਾ ਵਿਚ ਨਿਹੀਤ ਹੈ। ਗਤੀਾ ਦਾ ਇਹ ਸੰਦੇਸ਼ ਜੇਕਰ ਵਿਸ਼ਵ ਦੇ ਸਾਰੇ ਲੋਕ ਸਮਝ ਲੈਣ ਤਾ ਫਿਰ ਸਾਰੇ ਤਰ੍ਹਾ ਦੀ ਸਮਸਿਆਵਾਂ ਖਤਮ ਹੋ ਜਾਣਗੀਆਂ ਅਤੇ ਸਾਰਾ ਸੰਸਾਰ ਇਕ ਪਰਿਵਾਰ ਹੋ ਜਾਵੇਗਾ।

21ਵੀਂ ਸਦੀ ਦੀ ਸਾਰੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦਗੀਤਾ ਵਿਚ ਦਰਜ

ਮੁੱਖ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੀ ਸਾਰੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦਗੀਤਾ ਵਿਚ ਦਰਜ ਹੈ। ਭਗਵਾਨ ਸ੍ਰੀਕ੍ਰਿਸ਼ਣ ਦੀ ਅਮਰਵਾਣੀ ਵਿਚ ਗੀਤਾ ਵਿਚ ਵਧੀਆ ਸਮਾਜ ਬਨਾਉਣ ਦੇ ਉਪਾਅ ਦਿੱਤੇ ਹੋਏ ਹਨ। ਇਸ ਦੇ ਪਾਠ ਅਤੇ ਪ੍ਰਯੋਗ ਵਿਚ ਅਸੀਂ ਅਜਿਹਾ ਸਮਾਜ ਬਣਾ ਸਕਦੇ ਹਨ, ਜਿੱਥੇ ਹਰਕੇ ਵਿਅਕਤੀ ਆਨੰਦਮਈ ਅਤੇ ਸੁਖੀ ਹੋ ਸਕਦੀ ਹੈ। ਇਸ ਦੇ ਪਾਠ ਅਤੇ ਆਚਰਣ ਨਾਲ ਇਕ ਸਾਧਾਰਣ ਆਦਮੀ ਵਧੀਆ ਵਿਅਕਤੀ ਬਣ ਸਕਦਾ ਹੈ।

 

Have something to say? Post your comment

 

ਧਰਮ

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ